ਆਟਿਜ਼ਮ-ਇਕ ਇਲਾਜਯੋਗ ਸਰੀਰਕ ਬਿਮਾਰੀ

ਪਹਿਲੇ 1 ਤੋਂ 3 ਸਾਲ ਤੱਕ ਬੱਚਾ ਸਿਹਤਮੰਦ ਅਤੇ ਕਿਲਕਾਰੀਆਂ ਮਾਰਦਾ ਪੂਰੇ ਪਰਿਵਾਰ ਲਈ ਖ਼ੁਸ਼ੀਆਂ ਦਾ ਸੋਮਾ ਬਣ ਜਾਂਦਾ ਹੈ | ਬੱਚੇ ਦਾ ਵਿਕਾਸ ਅਤੇ ਵਾਧਾ ਠੀਕ-ਠਾਕ ਹੋ ਰਿਹਾ ਹੁੰਦਾ ਹੈ | ਫਿਰ ਇਕਦਮ ਬਿਮਾਰ ਹੋਣ ਜਾਂ ਟੀਕੇ ਲੱਗਣ ਉਪਰੰਤ ਬੱਚਾ ਪਿੱਛੇ ਜਾਣ ਲਗਦਾ ਹੈ | ਵਿਕਾਸ ਦੀਆਂ ਪੌੜੀਆਂ ਜੋ ਉਹ ਚੜ੍ਹ ਚੁੱਕਾ ਸੀ, ਇਕ-ਇਕ ਕਰਕੇ ਵਾਪਸ ਡਿਗਣ ਲਗਦਾ ਹੈ ਅਤੇ ਉਸ ਵਿਚ ਅਜੀਬ-ਅਜੀਬ ਜਿਹੀਆਂ ਅਲਾਮਤਾਂ ਆਉਣ ਲਗਦੀਆਂ ਹਨ | ਡਾਕਟਰ ਵੱਲੋਂ ਮਾਪਿਆਂ ਨੂੰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦਾ ਬੱਚਾ ਆਟਿਜ਼ਮ ਦਾ ਸ਼ਿਕਾਰ ਹੋ ਗਿਆ ਹੈ | ਮਾਂ-ਬਾਪ ‘ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ, ਜਦ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਆਟਿਜ਼ਮ ਦਾ ਕੋਈ ਇਲਾਜ ਨਹੀਂ ਹੁੰਦਾ |
ਆਟਿਜ਼ਮ ਦੇ 70-80 ਫੀਸਦੀ ਬੱਚਿਆਂ ਵਿਚ ਇਹੀ ਕਹਾਣੀ ਹੁੰਦੀ ਹੈ- ਇਸ ਨੂੰ ਰਿਗ੍ਰੈਸਿਵ ਆਟਿਜ਼ਮ ਦਾ ਨਾਂਅ ਦਿੱਤਾ ਗਿਆ ਹੈ | ਰਿਗ੍ਰੈਸਿਵ ਆਟਿਜ਼ਮ ਦੇ ਹਜ਼ਾਰਾਂ ਬੱਚਿਆਂ ਵਿਚ ਇਹੀ ਕਹਾਣੀ ਹੁੰਦੀ ਹੈ-ਬੱਚਾ ਠੀਕ-ਠਾਕ ਜੰਮਿਆ, ਜਨਮ ਤੋਂ ਫੌਰੀ ਬਾਅਦ ਬੀ.ਸੀ.ਜੀ. ਅਤੇ ਕਾਲੇ ਪੀਲੀਏ-ਬੀ ਦੇ ਟੀਕੇ ਲੱਗੇ, ਡੀ.ਪੀ.ਟੀ. ਅਤੇ ਪੋਲੀਓ ਦੀਆਂ ਤਿੰਨ ਖੁਰਾਕਾਂ 2 ਤੋਂ 4 ਮਹੀਨਿਆਂ ਵਿਚਾਲੇ ਦਿੱਤੀਆਂ, 3 ਤੋਂ 4 ਮਹੀਨਿਆਂ ਵਿਚਾਲੇ ਜ਼ੁਕਾਮ ਹੋਇਆ, ਛਾਤੀ ਰੁਕੀ ਜਾਂ ਕੰਨ ਵਗੇ, ਜਿਸ ਲਈ ਐਾਟੀਬਾਇਓਟਿਕ ਦਿੱਤਾ, ਫਿਰ ਓਪਰਾ ਦੁੱਧ ਦਿੱਤਾ, ਜਿਸ ਨਾਲ ਟੱਟੀਆਂ ਲੱਗ ਗਈਆਂ, ਉਸ ਲਈ ਫਿਰ ਐਾਟੀਬਾਇਓਟਿਕ ਦਿੱਤਾ, ਸਾਹ-ਪ੍ਰਣਾਲੀ ਅਤੇ ਅੰਤੜੀਆਂ ਦੀਆਂ ਇਨਫੈਕਸ਼ਨਾਂ ਲਈ ਵਾਰ-ਵਾਰ ਐਾਟੀਬਾਇਓਟਿਕ ਦਿੱਤੇ ਗਏ | ਛੇ ਮਹੀਨੇ ਦੀ ਉਮਰ ‘ਚ ਬੱਚਾ ਨਰਮ ਖਾਣੇ ਖਾਣ ਲੱਗ ਪਿਆ | ਖੁਸ਼ ਖੇਡਦਾ ਖਿਡਾਉਣਾ-ਅੱਖਾਂ ‘ਚ ਅੱਖਾਂ ਪਾ ਕੇ ਤੁਹਾਡੀਆਂ ਭਾਵਨਾਵਾਂ ਦਾ ਜੁਆਬ ਦੇਣ ਦੀ ਕੋਸ਼ਿਸ਼ ਕਰਦਾ, ਮਾਮਾ-ਬਾਬਾ-ਪਾਪਾ ਵਰਗੇ ਸੌਖੇ ਅੱਖਰ ਸਿੱਖਦਾ, ਉਸ ਦਾ ਵਿਕਾਸ ਠੀਕ-ਠਾਕ ਚਲਦਾ ਰਿਹਾ | ਪਹਿਲਾ ਜਨਮ ਦਿਨ ਆਉਂਦੇ-ਆਉਂਦੇ ਇਨਫੈਕਸ਼ਨਾਂ ਅਤੇ ਅਲਰਜੀਆਂ ਹੋਰ ਵਧ ਗਈਆਂ, ਹੋਰ ਐਾਟੀਬਾਇਓਟਿਕ ਦਿੱਤੇ ਗਏ, ਓਪਰੇ ਦੁੱਧ ਅਤੇ ਹੋਰ ਖਾਣਿਆਂ ਨਾਲ ਵਾਰ-ਵਾਰ ਟੱਟੀਆਂ ਲੱਗਣ ਲੱਗੀਆਂ | 12 ਅਤੇ 15 ਮਹੀਨਿਆਂ ਵਿਚਾਲੇ ਐਮ.ਐਮ.ਆਰ. ਅਤੇ ਹੋਰ ਟੀਕੇ ਲੱਗੇ | ਮਾਪਿਆਂ ਨੇ ਦੇਖਿਆ ਕਿ ਬੱਚੇ ਨੂੰ ਟੱਟੀਆਂ ਲੱਗਣ ਲੱਗ ਪਾਈਆਂ ਜਾਂ ਕਬਜ਼ ਰਹਿਣ ਲੱਗ ਪਈ |
ਬੱਚਿਆਂ ਦੇ ਮਾਹਰ ਡਾਕਟਰ ਕਹਿੰਦੇ ਹਨ ਕਿ ਆਟਿਜ਼ਮ ਜਮਾਂਦਰੂ (ਨੁਕਸਦਾਰ ਜੀਨਾਂ ਕਰਕੇ) ਰੋਗ ਹੈ | ਐਲੋਪੈਥਿਕ ਮੈਡੀਕਲ ਵਿਗਿਆਨ ਜਮਾਂਦਰੂ ਰੋਗਾਂ ਨੂੰ ਅਸਾਧਿਆ ਰੋਗ ਮੰਨਦਾ ਹੈ | ਉਹ ਕਹਿੰਦੇ ਹਨ ਕਿ ਆਟਿਜ਼ਮ ਤੋਂ ਪੀੜਤ ਬੱਚੇ ਦਾ ਕੋਈ ਇਲਾਜ ਨਹੀਂ ਕੀਤਾ ਜਾ ਸਕਦਾ, ਵੱਧ ਤੋਂ ਵੱਧ ਉਸ ਨੂੰ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ | ਉਸ ਦੇ ਸੁਭਾਅ ਅਤੇ ਵਤੀਰੇ ਨੂੰ ਕੰਟਰੋਲ ਕਰਨ ਲਈ ਰੇਸਪੈਰੀਡਾਨ ਜਾਂ ਰੀਟਾਲਿਨ ਵਰਗੀਆਂ ਤੇਜ਼-ਤਰਾਰ ਦਵਾਈਆਂ ਦਿੱਤੀਆਂ ਜਾਂਦੀਆਂ ਹਨ | ਇਹ ਦਵਾਈਆਂ ਕੁਝ ਬੱਚਿਆਂ ਵਿਚ ਸੁਭਾਅ ਅਤੇ ਵਤੀਰੇ ਨੂੰ ਆਰਜ਼ੀ ਤੌਰ ‘ਤੇ ਕਿਸੇ ਹੱਦ ਤੱਕ ਕੰਟਰੋਲ ਕਰਦੀਆਂ ਹਨ ਪਰ ਲੰਮੇ ਸਮੇਂ ਵਿਚ ਇਨ੍ਹਾਂ ਦੇ ਦੁਰਪ੍ਰਭਾਵ ਹੋਣ ਲਗਦੇ ਹਨ | ਕੁਝ ਬੱਚਿਆਂ ਨੂੰ ਤਾਂ ਇਹ ਸ਼ੁਰੂ ਤੋਂ ਹੀ ਫਿੱਟ ਨਹੀਂ ਬੈਠਦੀਆਂ |
ਇਨ੍ਹਾਂ ਡਾਕਟਰਾਂ ਨੇ ਆਪਣੀਆਂ ਪ੍ਰੋਫੈਸ਼ਨਲ ਜਥੇਬੰਦੀਆਂ ਬਣਾਈਆਂ ਹੋਈਆਂ ਹਨ, ਜੋ ਵਿਧੀਵਤ ਤਰੀਕੇ ਨਾਲ ਆਪਣੇ ਤਜਰਬੇ ਅਤੇ ਖੋਜਾਂ ਸਾਂਝੀਆਂ ਕਰਨ ਲਈ ਸਾਲ ਵਿਚ ਇਕ ਵਾਰੀ ਮਿਲਦੀਆਂ ਹਨ | ਉਦਾਹਰਨ ਦੇ ਤੌਰ ‘ਤੇ ਆਟਿਜ਼ਮ ਰਿਸਰਚ ਇੰਸਟੀਚਿਊਟ (ਏ.ਆਰ.ਆਈ.), ਟਾਕ ਅਬਾਊਟ ਕਿਓਰਿੰਗ ਆਟਿਜ਼ਮ (ਟੀ.ਏ.ਸੀ.ਏ.) ਅਤੇ ਬਾਬਾ ਫ਼ਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ ਆਦਿ | ਸਾਲਾਂਬੱਧੀ ਕੰਮ ਕਰਦੇ-ਕਰਦੇ ਉਨ੍ਹਾਂ ਨੇ ਇਲਾਜ ਵਿਧੀਆਂ ਦੇ ਅਨੇਕਾਂ ਸੁਮੇਲ ਬਣਾ ਲਏ ਹਨ |
ਇਹ ਸਿੱਧ ਹੋ ਚੁੱਕਾ ਹੈ ਕਿ ਹਵਾ, ਪਾਣੀ, ਭੋਜਨ, ਦਵਾਈਆਂ, ਟੀਕਿਆਂ ਵਿਚਲੇ ਜ਼ਹਿਰ ਅਤੇ ਐਾਟੀਬਾਇਓਟਿਕਸ ਦੀ ਅੰਧਾਧੁੰਦ ਵਰਤੋਂ ਨਾਲ ਸਾਡੀਆਂ ਅੰਤੜੀਆਂ ਵਿਚ ਸੋਜਸ਼ ਹੋ ਜਾਂਦੀ ਹੈ, ਜਿਸ ਨੂੰ ‘ਲੀਕੀ ਗੱਟ’ ਕਿਹਾ ਜਾਂਦਾ ਹੈ | ਇਸੇ ‘ਲੀਕੀ ਗੱਟ’ ਕਾਰਨ ਹੀ ਆਟਿਜ਼ਮ ਤੋਂ ਪੀੜਤ ਬੱਚਿਆਂ ਵਿਚ ਕਬਜ਼, ਦਸਤ, ਖੁਰਾਕੀ ਤੱਤਾਂ ਦੀ ਘਾਟ, ਭਾਂਤ-ਭਾਂਤ ਦੀਆਂ ਅਲਰਜੀਆਂ ਅਤੇ ਆਟੋ-ਇਮਿਊਨਿਟੀ ਦੀਆਂ ਅਲਾਮਤਾਂ ਅਕਸਰ ਹੀ ਹੁੰਦੀਆਂ ਹਨ | ‘ਲੀਕੀ ਗੱਟ’ ਕਾਰਨ ਅੱਧ-ਪਚਿਆ ਖਾਣਾ ਖੂਨ ਵਿਚ ਚਲਾ ਜਾਂਦਾ ਹੈ, ਅੱਧ-ਪਚੇ ਪ੍ਰੋਟੀਨ ਖੂਨ ਵਿਚ ਜਾਣ ਨਾਲ ਭਾਂਤ-ਭਾਂਤ ਦੀਆਂ ਅਲਰਜੀਆਂ ਅਤੇ ਆਟੋ-ਇਮਿਊਨਿਟੀ ਦੀਆਂ ਅਲਾਮਤਾਂ ਅਕਸਰ ਹੀ ਆਟਿਜ਼ਮ ਤੋਂ ਪੀੜਤ ਬੱਚਿਆਂ ਵਿਚ ਹੁੰਦੀਆਂ ਹਨ | ਇਲਾਜ ਨਾਲ ‘ਲੀਕੀ ਗੱਟ’ ਫਿਰ ਤੋਂ ਤੰਦਰੁਸਤ ਹੋ ਜਾਂਦੀ ਹੈ |
ਉਪਰੋਕਤ ਦਲੀਲਾਂ ਤੋਂ ਸਪੱਸ਼ਟ ਹੈ ਕਿ ਆਟਿਜ਼ਮ ਕੋਈ ਜਿਨੈਟਿਕ ਜਾਂ ਮਾਨਸਿਕ ਬਿਮਾਰੀ ਨਹੀਂ, ਸਗੋਂ ਇਕ ਇਲਾਜਯੋਗ ਸਰੀਰਕ ਬਿਮਾਰੀ ਹੈ |

Share :

Share

rbanner1

Share