‘ਆਪ’ ਅਤੇ ਬੈਂਸ ਭਰਾਵਾਂ ਦੇ ਸੁਰ ਮਿਲੇ

bainsਲੋਕ ਇਨਸਾਫ਼ ਪਾਰਟੀ ਨੂੰ ਦਿੱਤੀਆਂ ਪੰਜ ਸੀਟਾਂ

ਚੰਡੀਗੜ੍ਹ,-ਹੁਣ ਤੱਕ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਾ ਕਰਨ ਦੀ ਨੀਤੀ ’ਤੇ ਚੱਲ ਰਹੀ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੇ ਬਦਲਦੇ ਸਿਆਸੀ ਹਾਲਾਤ ਨੂੰ ਦੇਖਦਿਆਂ ਅੱਜ ਬੈਂਸ ਭਰਾਵਾਂ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਦੀ ਲੋਕ ਇਨਸਾਫ਼ ਪਾਰਟੀ ਨਾਲ ਗੱਠਜੋੜ ਕਰ ਲਿਆ। ਗੱਠਜੋੜ ਤਹਿਤ ਲੋਕ ਇਨਸਾਫ਼ ਪਾਰਟੀ ਨੂੰ ਪੰਜ ਸੀਟਾਂ ਦਿੱਤੀਆਂ ਗਈਆਂ ਹਨ। ਸੂਤਰਾਂ ਮੁਤਾਬਕ ਲੋਕ ਇਨਸਾਫ਼ ਪਾਰਟੀ ਲੁਧਿਆਣਾ ਦੀਆਂ ਚਾਰ ਅਤੇ ਸੰਗਰੂਰ ਜ਼ਿਲ੍ਹੇ ਦੀ ਅਮਰਗੜ੍ਹ ਸੀਟ ਤੋਂ ਆਪਣੇ ਉਮੀਦਵਾਰ ਮੈਦਾਨ ’ਚ ਉਤਾਰਨਗੇ। ਇਸ ਗੱਠਜੋੜ ਨਾਲ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠਲੇ ‘ਆਵਾਜ਼-ਏ-ਪੰਜਾਬ’ ਮੋਰਚੇ ਨੂੰ ਵੀ ਝਟਕਾ ਲੱਗਿਆ ਹੈ ਅਤੇ ਹੁਣ ਉਹ ਪਰਗਟ ਸਿੰਘ ਨਾਲ ਇਕੱਲੇ ਪੈ ਗਏ ਹਨ। ਉਂਜ ਉਹ ਕਾਂਗਰਸ ਪਾਰਟੀ ਨਾਲ ਗੱਲਬਾਤ ਬਾਦਲਾਂ ’ਚ ਕੋਈ ਫਰਕ ਨਹੀਂ ਹੈ। ਇਸ ਕਰ ਕੇ ਉਹ ਕਦੇ ਵੀ ਕਾਂਗਰਸ ਪਾਰਟੀ ’ਚ ਸ਼ਾਮਲ ਨਹੀਂ ਹੋ ਸਕਦੇ। ਨਵਜੋਤ ਸਿੰਘ ਸਿੱਧੂ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਵੀ ਗੱਠਜੋੜ ’ਚ ਲਿਆਉਣ ਦੀ ਕੋਸ਼ਿਸ਼ ਕਰਨਗੇ।ਕਰਦੇ ਰਹੇ ਹਨ।
‘ਆਪ’ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦੇ ਸਿਧਾਂਤ ਅਤੇ ਸਿਆਸਤ ‘ਆਪ’ ਨਾਲ ਮੇਲ ਖਾਂਦੀ ਹੈ ਅਤੇ ਪਾਰਟੀ ਦਾ ਸੰਵਿਧਾਨ ਵੀ ਗੱਠਜੋੜ ਕਰਨ ਤੋਂ ਨਹੀਂ ਰੋਕਦਾ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਕਿਹਾ ਕਿ ਜੇਕਰ ‘ਆਪ’ ਗੱਠਜੋੜ ਸੱਤਾ ’ਚ ਆਇਆ ਤਾਂ ਉਹ ਬੈਂਸ ਭਰਾਵਾਂ ਦੀ ਮੰਗ ਅਨੁਸਾਰ ਲੁਧਿਆਣਾ ਦੀ ਸਨਅਤ ਨੂੰ ਵਿਸ਼ੇਸ਼ ਪੈਕਜ ਦੇਣਗੇ। ਐਸਵਾਈਐਲ ਦੇ ਮੁੱਦੇ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਪਾਣੀ ਦੇਣ ਲਈ ਇਕ ਵੀ ਬੂੰਦ ਨਹੀਂ ਹੈ। ਉਨ੍ਹਾਂ ਸਵਾਲ ਕੀਤਾ ਕਿ ਹਰਸਿਮਰਤ ਕੌਰ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਕਿਉਂ ਨਹੀਂ ਦਿੱਤਾ।

bains-l-ptiਲੁਧਿਆਣਾ ਦੀਆਂ ਚਾਰ ਸੀਟਾਂ ’ਤੇ ਲੋਕ ਇਨਸਾਫ਼ ਪਾਰਟੀ ਉਤਾਰੇਗੀ ਉਮੀਦਵਾਰ

ਲੁਧਿਆਣਾ ਦੀ ਆਤਮ ਨਗਰ ਸੀਟ ਤੋਂ ਸਿਮਰਜੀਤ ਸਿੰਘ ਬੈਂਸ ਅਤੇ ਲੁਧਿਆਣਾ (ਦੱਖਣੀ) ਤੋਂ ਬਲਵਿੰਦਰ ਸਿੰਘ ਬੈਂਸ ਚੋਣ ਲੜਨਗੇ। ਲੁਧਿਆਣਾ (ਕੇਂਦਰੀ) ਤੋਂ ਲੋਕ ਇਨਸਾਫ਼ ਪਾਰਟੀ ਵੱਲੋਂ ਕੌਂਸਲਰ ਗੁਰਪ੍ਰੀਤ ਸਿੰਘ ਖੁਰਾਣਾ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ। ਲੁਧਿਆਣਾ (ਨੌਰਥ) ਤੋਂ ਕੌਂਸਲਰ ਰਣਧੀਰ ਸਿੰਘ ਸਿਬੀਆ ਨੂੰ ਟਿਕਟ ਮਿਲ ਸਕਦੀ ਹੈ।

Share :

Share

rbanner1

Share