ਇਟਲੀ ਵਿੱਚ ਮਰਨ ਵਾਲਿਆਂ ਦੀ ਗਿਣਤੀ 300 ਤੋਂ ਟੱਪੀ

ਰੋਮ -ਇਟਲੀ ਵਿੱਚ ਆਏ 6.2 ਦੀ ਤੀਬਰਤਾ ਇਟਲੀ ਵਿੱਚ ਮਰਨ ਵਾਲਿਆਂ ਦੀ ਗਿਣਤੀ 300 ਤੋਂ ਟੱਪੀ

ਵਾਲੇ ਭੂਚਾਲ ਨਾਲ ਮਰਨ ਵਾਲਿਆਂ ਦਾ ਅੰਕੜਾ 300 ਤੋਂ ਟੱਪ ਗਿਆ ਹੈ। ਕਈ ਲੋਕ ਹਾਲੇ ਵੀ ਲਾਪਤਾ ਹਨ। ਰਾਤ ਭਰ ਲੋਕਾਂ ਨੂੰ ਮਲਬੇ ’ਚੋਂ ਕੱਢਣ ਦਾ ਕੰਮ ਜਾਰੀ ਰਿਹਾ। ਇਸ ਭੂਚਾਲ ਨਾਲ ਸੈਂਟਰਲ ਇਟਲੀ ਦੇ 6 ਸ਼ਹਿਰ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ। ਕਈ ਛੋਟੇ ਕਸਬਿਆਂ ਵਿੱਚ ਹੁਣ ਵੀ ਰਾਹਤ ਨਹੀਂ ਪਹੁੰਚੀ ਹੈ। 17 ਘੰਟੇ ਬਾਅਦ ਮਲਬੇ ਵਿੱਚ ਦੱਬੀ ਰਹੀ 10 ਸਾਲ ਦੀ ਇੱਕ ਲੜਕੀ ਨੂੰ ਜਿੰਦਾ ਕੱਢਿਆ ਗਿਆ ਹੈ। ਇਹ ਘਟਨਾ ਪੋਸਕਾਰਾ ਦੇਲਰਾਤੋਂ ਕਸਬੇ ਦੀ ਹੈ, ਜੋ ਮਲਬੇ ਵਿੱਚ ਤਬਦੀਲ ਹੋ ਗਿਆ ਹੈ। ਪੇਸਕਾਰਾ ਦੇਲ ਰੋਤੋਂ ਕਸਬੇ ਵਿੱਚ ਬਚਾਅ ਕਾਰਜਾਂ ਵਿੱਚ ਜੁਟੀ ਟੀਮ ਨੇ ਜਿਵੇਂ ਹੀ ਦੇਖਿਆ ਕਿ ਮਲਬੇ ਵਿੱਚ ਦੱਬੀ ਲੜਕੀ ਜਿੰਦਾ ਹੈ ਤਾਂ ਤੁਰੰਤ ਉਸ ਨੂੰ ਕੱਢਣ ਵਿੱਚ ਜੁਟ ਗਈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਨੂੰ ਕੋਈ ਸੱਟ ਨਹੀਂ ਲੱਗੀ। ਭੂਚਾਲ ਵਿੱਚ ਕਰੀਬ 20 ਸੈਕਿੰਡ ਤੱਕ ਮਹਿਸੂਸ ਕੀਤਾ ਗਿਆ।

Share :

Share

rbanner1

Share