ਇਲੈਕਟ੍ਰਿਕ ਸਿਸਟਮ ਵਿਚ ਖ਼ਰਾਬੀ ਅਤੇ ਬਾਲਣ ਘੱਟ ਹੋਣ ਕਾਰਨ ਹੋਇਆ ਜਹਾਜ਼ ਹਾਦਸਾ

ਇਲੈਕਟ੍ਰਿਕ ਸਿਸਟਮ ਵਿਚ ਖ਼ਰਾਬੀ ਅਤੇ ਬਾਲਣ ਘੱਟ ਹੋਣ ਕਾਰਨ ਹੋਇਆ ਜਹਾਜ਼ ਹਾਦਸਾ

brazil-airplane

ਕੋਲੰਬੀਆ : ਬ੍ਰਾਜ਼ੀਲ ਦੇ ਫ਼ੁਟਬਾਲ ਖਿਡਾਰੀਆਂ ਨੂੰ ਲਿਜਾ ਰਿਹਾ ਜਹਾਜ਼ ਦੁਰਘਟਨਾਗ੍ਰਸਤ ਹੋਣ ਤੋਂ ਬਾਅਦ ਜਾਂਚ ਟੀਮ ਹਾਦਸੇ ਦਾ ਪਤਾ ਲਾਉਣ ਵਿਚ ਲੱਗੀ ਹੋਈ ਹੈ। ਜਹਾਜ਼ ਵਿਚ 77 ਲੋਕ ਸਵਾਰ ਸਨ ਜਿਨ੍ਹਾਂ ਵਿਚੋਂ ਕੇਵਲ 6 ਹੀ ਜਿਊਂਦਾ ਬਚ ਸਕੇ ਹਨ। ਇਕ ਲੀਕ ਹੋਏ ਆਡਿਉ ਰਿਕਾਡਿੰਗ ਤੋਂ ਪਤਾ ਲੱਗਾ ਹੈ ਕਿ ਕੋਲੰਬੀਆ ਵਿਚ ਹਾਦਸਾਗ੍ਰਸਤ ਹੋਏ ਜਹਾਜ਼ ਵਿਚ ਬਾਲਣ ਖ਼ਤਮ ਹੋ ਗਿਆ ਸੀ।
ਏਅਰ ਟ੍ਰੈਫ਼ਿਕ ਟਾਵਰ ਦੇ ਟੇਪ ਵਿਚ ਇਕ ਪਾਈਲਟ ਨੂੰ ਵਾਰ ਵਾਰ ਇਹ ਸਵਾਲ ਕਰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਇਲੈਕ੍ਰਟਿਕ ਸਿਸਟਮ ਵਿਚ ਖ਼ਰਾਬੀ ਆਉਣ ਅਤੇ ਬਾਲਣ ਦੀ ਕਮੀ ਕਾਰਨ ਜਹਾਜ਼ ਉਤਰਨ ਦੀ ਇਜਾਜ਼ਤ ਚਾਹੁੰਦਾ ਹੈ। ਟੇਪ ਖ਼ਤਮ ਹੋਣ ਤੋਂ ਠੀਕ ਪਹਿਲਾਂ ਪਾਈਲਟ ਇਹ ਕਹਿੰਦਾ ਹੈ ਕਿ ਉਹ 9,000 ਫ਼ੁਟ (2,743 ਮੀਟਰ) ਦੀ ਉਚਾਈ ‘ਤੇ ਉਡ ਰਿਹਾ ਹੈ। ਦੁਰਘਟਨਾ ਦਾ ਸ਼ਿਕਾਰ ਹੋਏ ਜਹਾਜ਼ ਵਿਚ ਜ਼ਿਆਦਾਤਰ ਬ੍ਰਾਜ਼ੀਲ ਦੇ ਸ਼ਾਪੇਕੋ ਐਨਸੀ ਫ਼ੁਟਬਾਲ ਟੀਮ ਦੇ ਖਿਡਾਰੀ ਅਤੇ 20 ਪੱਤਰਕਾਰ ਸਵਾਰ ਸਨ ਜਿਨ੍ਹਾਂ ਦੀ ਮੌਤ ਹੋ ਗਈ। 
ਕੋਲੰਬੀਆ ਦੇ ਕਈ ਮੀਡੀਆ ਸੰਸਥਾਵਾਂ ਨੇ ਇਸ ਰੀਕਾਰਡਿੰਗ ਨੂੰ ਪ੍ਰਕਾਸ਼ਤ ਕੀਤਾ ਹੈ ਜਿਸ ਤੋਂ ਪਹਿਲਾਂ ਦਿਤੀ ਜਾ ਰਹੀਆਂ ਰੀਪੋਰਟਾਂ ਦੀ ਪੁਸ਼ਟੀ ਹੁੰਦੀ ਹੈ ਕਿ ਜਹਾਜ਼ ਹਾਦਸਾ ਬਾਲਣ ਦੀ ਕਮੀ ਕਾਰਨ ਹੋਇਆ ਹੋਵੇਗਾ। ਕੋਲੰਬੀਆਈ ਸੈਨਾ ਦੇ ਸੂਤਰਾਂ ਨੇ ਦਸਿਆ ਕਿ ਇਹ ਬਹੁਤ ਹੈਰਾਨੀਜਨਕ ਹੈ ਕਿ ਟਕਰਾਉਣ ਤੋਂ ਬਾਅਦ ਵੀ ਕੋਈ ਧਮਾਕਾ ਨਹੀਂ ਹੋਇਆ।
ਜਾਂਚਕਰਤਾਵਾਂ ਨੇ ਅਜੇ ਤਕ ਉਸ ਇਲਕੌਤੇ ਕਾਰਨ ਦਾ ਐਲਾਨ ਨਹੀਂ ਕੀਤਾ ਹੈ ਜਿਸ ਕਾਰਨ ਹਾਦਸਾ ਹੋਇਆ।  ਹਾਦਸੇ ਨਾਲ ਸਬੰਧਤ ਪੂਰੀ ਜਾਣਕਾਰੀ ਆਉਣ ਨਾਲ ਅਜੇ ਕਈ ਮਹੀਨੇ ਲੱਗ ਸਕਦੇ ਹਨ। ਸ਼ਾਪੇਕੋ ਐਨ ਸੀ ਦੇ ਖਿਡਾਰੀ ਸੋਮਵਾਰ ਨੂੰ ਕੋਲੰਬੀਆ ਦੇ ਮੇਡੇਲੀਨ ਸ਼ਹਿਰ ਜਾ ਰਹੇ ਸਨ ਜਿਥੇ ਉਨ੍ਹਾਂ ਅਪਣਾ ਸੱਭ ਤੋਂ ਵੱਡਾ ਇਤਿਹਾਸਕ ਮੈਚ ਖੇਡਣਾ ਸੀ।
ਹਾਦਸੇ ਵਿਚ ਜਿਊਂਦਾ ਰਹਿੰਦੇ ਲੋਕਾਂ ਵਿਚੋਂ ਇਕ ਫ਼ਲਾਈਟ ਤਕਨੀਸ਼ੀਅਨ ਤੁਮਿਰੀ ਨੇ ਕਿਹਾ ਕਿ ਉਹ ਇਸ ਲਈ ਜੀਵਤ ਬਚੇ ਕਿਉਂਕਿ ਉਨ੍ਹਾਂ ਨੇ ਸੁਰੱਖਿਆ ਸਬੰਧੀ ਨਿਰਦੇਸ਼ਾਂ ਦਾ ਪਾਲਣ ਕੀਤਾ।

Share :

Share

rbanner1

Share