ਓਨਟਾਰੀਓ ‘ਚ ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਲਈ ਲੈਂਡ-ਟ੍ਰਾਂਸਫਰ ਟੈਕਸ ਛੋਟ ਦੁੱਗਣੀ

ਓਨਟਾਰੀਓ ‘ਚ ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਲਈ ਲੈਂਡ-ਟ੍ਰਾਂਸਫਰ ਟੈਕਸ ਛੋਟ ਦੁੱਗਣੀ

house sold

ਟੋਰਾਂਟੋ (ਵਤਨ ਬਿਊਰੋ)- ਓਨਟਾਰੀਓ ਸਰਕਾਰ ਆਪਣੇ ਲੈਂਡ-ਟ੍ਰਾਂਸਫਰ ਟੈਕਸ ਛੋਟ ਨੂੰ ਦੁੱਗਣਾ ਕਰਕੇ ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਨੂੰ ਹਾਊਸਿੰਗ ਮਾਰਕੀਟ ਵਿੱਚ ਲਿਆਉਣ ਲਈ ਮਦਦ ਕਰਨ ਕਰਨ ਦਾ ਯਤਨ ਕਰ ਰਹੀ ਹੈ। ਇਹ ਛੋਟ $ 4000 ਤੱਕ ਪਹਿਲੀ ਵਾਰ ਘਰ ਖ਼ਰੀਦਣ ਦੇ ਲਈ ਮਿਲ ਸਕੇਗੀ, ਪਰ ਇਸ ਦੇ ਨਾਲ ਹੀ 2 $ ਮਿਲੀਅਨ ਡਾਲਰ ਤੋਂ ਵੱਧ ਕੀਮਤ ਵਾਲੇ ਘਰਾਂ ਲਈ ਇਸ ਟੈਕਸ ਵਿੱਚ ਵਾਧਾ ਕੀਤਾ ਜਾ ਰਿਹਾ ਹੈ।

 

ਵਿੱਤ ਮੰਤਰੀ ਚਾਰਲਸ ਸੌਸਾ ਨੇ ਕਿਹਾ ਕਿ ਪਹਿਲੀ ਵਾਰ ਘਰ ਖ਼ਰੀਦਣ ‘ਤੇ ਘਰ ਦੀ ਕੀਮਤ ਦੇ ਪਹਿਲੇ $ 368,000 ਤੱਕ ‘ਤੇ ਕਿਸੇ ਵੀ ਲੈਂਡ-ਟ੍ਰਾਂਸਫਰ ਟੈਕਸ ਦਾ ਭੁਗਤਾਨ ਨਹੀਂ ਕਰਨਾ ਪਵੇਗਾ ਅਤੇ  ਇਹ 1 ਜਨਵਰੀ 2017 ਤੋਂ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਇਹ $ 4000 ਦੀ ਛੋਟ ਪਹਿਲੀ ਵਾਰ ਮਕਾਨ ਮਾਲਕ ਬਣਨ ਵਾਲਿਆਂ ਲਈ ਇੱਕ ਰਾਹਤ  ਵਾਲਾ ਕਦਮ ਹੋਵੇਗਾ।

“ਭਾਵੇਂ ਕਿ ਇਹ ਛੋਟ ਉਨ੍ਹਾਂ ਨੂੰ ਆਪਣੇ ਘਰ ਨੂੰ ਚਲਾਉਣ ਵਿੱਚ ਬਹੁਤੀ ਮਦਦ ਨਾ ਵੀ ਕਰੇ ਪਰ ਇਸ ਨਾਲ ਉਨ੍ਹਾਂ ਨੂੰ  ਆਪਣੀ ਘਰ ਖ੍ਰੀਦਣ ਦੀ ਸ਼ੁਰੂਆਤ ਲਈ ਇੱਕ ਹੁਲਾਰਾ ਮੁਹੱਈਆ ਕਰਨ ਲਈ ਸਹਾਇਤਾ ਜਰੂਰ ਮਿਲੇਗੀ।

 

ਵਿੱਤ ਮੰਤਰੀ ਚਾਰਲਸ ਸੌਸਾ ਨੇ ਦੁਬਾਰਾ ਕਿਹਾ ਕਿ ਓਨਟਾਰੀਓ ਵੱਲੋਂ ਬ੍ਰਿਟਿਸ਼ ਕੋਲੰਬੀਆ ਦੀ ਰੀਸ ਨਹੀਂ ਕੀਤੀ ਜਾ ਰਹੀ, ਜਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਵੱਲੋਂ ਅਗਸਤ 2016 ਵਿੱਚ ਵਿਦੇਸ਼ੀਆਂ ਨੂੰ ਵੈਨਕੂਵਰ ਖੇਤਰ ਵਿੱਚ ਰੀਅਲ ਅਸਟੇਟ ਖ਼ਰੀਦਣ ‘ਤੇ ਵਾਧੂ 15 ਫ਼ੀਸਦੀ ਟੈਕਸ ਲਗਾਉਣ ਦਾ ਕਾਨੂੰਨ ਬਣਾਇਆ ਗਿਆ ਸੀ। ਪਰ ਉਨ੍ਹਾਂ ਨੇ ਇਹ ਵੀ ਆਖਿਆ ਕਿ ਸੂਬਾਈ ਸਰਕਾਰ ਵੱਲੋਂ ਲੈਂਡ ਟ੍ਰਾਂਸਫਰ ਟੈਕਸ ਦੀ ਛੋਟ ‘ਚ ਵਾਧੇ ਨੂੰ ਵਰਤਣ ‘ਤੇ ਗੈਰ-ਕੈਨੇਡੀਅਨ ਨਾਗਰਿਕਾਂ ਨੂੰ ਰੋਕਿਆ ਜਾਵੇਗਾ।

ਹੁਣ $ 2 ਮੀਲੀਅਨ ਤੋਂ ਵਧੇਰੀ ਕੀਮਤ ਦੇ ਘਰਾਂ ‘ਤੇ ਲੈਂਡ ਟ੍ਰਾਂਸਫਰ ਟੈਕਸ ਵਿੱਚ ਅੱਧਾ-ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ, ਇਸ ਕਦਮ ਨਾਲ ਆਬਾਦੀ ਦੇ ਵੱਧ ਤੋਂ ਵੱਧ ਇੱਕ ਫ਼ੀਸਦੀ ਲੋਕ ਹੀ ਪ੍ਰਭਾਵਿਤ ਹੋਣਗੇ।

 

ਸੂਬੇ ਨੂੰ ਲੈਂਡ ਟ੍ਰਾਂਸਫਰ ਟੈਕਸ ਦੇ ਰੂਪ ਵਿੱਚ ਸਾਲਾਨਾ $2.1 ਬੀਲੀਅਨ ਦੀ ਆਮਦਨ ਹੁੰਦੀ ਹੈ। ਮਹਿੰਗੇ ਘਰਾਂ ‘ਤੇ  ਲੇਵੀ ਵਿਚ ਵਾਧੇ ਨਾਲ ਹੋਈ ਆਮਦਨ ਨਾਲ ਪਹਿਲੀ ਵਾਰ ਵਾਲੇ ਘਰ ਖ਼ਰੀਦਦਾਰਾਂ ਨੂੰ ਦਿੱਤੀ ਦੁੱਗਣੀ ਛੋਟ ਦੀ ਭਰਪਾਈ ਕਰਨ ਵਿੱਚ ਮਦਦ ਮਿਲੇਗੀ।

 

ਸਰਕਾਰ ਨੇ ਖ਼ਾਸ ਕਰਕੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਦੀਆਂ ਮੁਸਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਕਦਮ ਚੁੱਕਿਆ ਹੈ, ਜਿੱਥੇ ਕਿ ਪਿਛਲੇ ਮਹੀਨੇ ਘਰ ਦੀ ਔਸਤ ਕੀਮਤ ਵਿੱਚ ਪਿਛਲੇ ਸਾਲ ਦੇ ਮੁਕਾਬਲੇ 21 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ  ਇਸ ਸਾਲ ਘਰਾਂ ਦੀ ਔਸਤਨ ਕੀਮਤ ਤਕਰੀਬਨ $ 763,000 ਤੱਕ ਪੁੱਜ ਗਈ ਹੈ।

ਇਸੇ ਅਰਸੇ ਦੌਰਾਨ, ਹੈਮਿਲਟਨ ਵਿੱਚ ਘਰਾਂ ਦੇ ਭਾਅ, ਔਸਤਨ $ 535,000 ਹੋ ਗਏ ਹਨ ਅਤੇ ਇਸ ਵਿੱਚ ਕਰੀਬ 20 ਫ਼ੀਸਦੀ ਦਾ ਵਾਧਾ ਹੋਇਆ ਹੈ, ਜਦਕਿ ਬੈਰੀ ਸਹਿਰ ਵਿੱਚ ਭਾਅ ਔਸਤਨ $ 476,000 ਹੋ ਗਏ ਹਨ ਜੋ ਕਿ 24 ਫ਼ੀਸਦੀ ਵੱਧ ਹੈ।

ਵਿੱਤ ਮੰਤਰੀ ਦੇ ਜ਼ਮੀਨ ਲੈਂਡ ਟ੍ਰਾਂਸਫਰ ਟੈਕਸ ਵਿੱਚ ਬਦਲਾਅ ਦੇ ਫੈਸਲੇ ਨੂੰ ਸਾਰੇ ਹੀ ਪ੍ਰਾਂਤ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਨਾ ਕਿ ਸਿਰਫ ਟੋਰਾਂਟੋ ਦੀ ਮਾਰਕੀਟ ਨੂੰ ਹੀ ਧਿਆਨ ਵਿੱਚ ਰੱਖਿਆ ਗਿਆ ਸੀ।

ਓਨਟਾਰੀਓ ਰੀਅਲ ਅਸਟੇਟ ਐਸੋਸੀਏਸ਼ਨ ਨੇ ਕਿਹਾ ਕਿ ਲੈਂਡ ਟ੍ਰਾਂਸਫਰ ਟੈਕਸ ਦੀ ਛੋਟ ‘ਚ ਵਾਧਾ ਹੋਰ ਨੌਜਵਾਨ ਪਰਿਵਾਰਾਂ ਨੂੰ ਆਪਣੇ ਘਰ ਦੀ ਮਾਲਕੀ ਦੇ ਸੁਪਨੇ ਸਾਕਾਰ ਕਰਨ ਵਿੱਚ ਮਦਦ ਕਰੇਗਾ।

 

ਓਨਟਾਰੀਓ ਰੀਅਲ ਅਸਟੇਟ ਐਸੋਸੀਏਸ਼ਨ (OREA) ਦੇ ਪ੍ਰਧਾਨ ਰੇਅ ਫੈਰਿਸ ਨੇ ਕਿਹਾ, “ਇਹ ਟੈਕਸ ਛੋਟ ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਦੀ ਘਰ ਰਜਿਸਟ੍ਰੇਸਨ, ਵਕੀਲਾਂ ਦੀ ਫੀਸ ਆਦਿ ਲਾਗਤ ਨੂੰ ਘਟਾਉਣ ਅਤੇ ਆਪਣੇ ਪਹਿਲੇ ਭੁਗਤਾਨ ਲਈ ਹੋਰ ਬਚਤ ਵਿੱਚ ਮਦਦ ਕਰੇਗਾ।”

Share :

Share

rbanner1

Share