ਕੈਨੇਡਾ ਦੀ ਔਰਤ ਪੁਲਿਸ ਕਰਮੀਆਂ ਨੂੰ ਮਿਲੀ ਹਿਜਾਬ ਪਾਉਣ ਦੀ ਆਗਿਆ

female_rcmpofficers.jpeg.size.xxlarge.letterboxਟੋਰਾਂਟੋ-ਕੈਨੇਡਾ ਦੇ ਕੌਮੀ ਪੁਲਿਸ ਦਸਤੇ ਨੇ ਹਾਲ ਹੀ ਵਿੱਚ ਇੱਕ ਮੁੱਖ ਫ਼ੈਸਲਾ ਲੈਂਦੇ ਹੋਏ ਆਪਣੀਆਂ ਮਹਿਲਾ ਅਧਿਕਾਰੀਆਂ ਨੂੰ ਹਿਜਾਬ ਪਾਉਣ ਦੀ ਆਗਿਆ ਦੇ ਦਿੱਤੀ ਹੈ। ਉੱਥੇ ਦੇ ਜਨਤਕ ਸੁਰੱਖਿਆ ਮੰਤਰੀ ਰਾਲਫ ਗੁਡਲੇ ਦੇ ਬੁਲਾਰੇ ਦੇ ਅਨੁਸਾਰ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੇ ਕਮਿਸ਼ਨਰ ਨੇ ਹਾਲ ਹੀ ਵਿੱਚ ਇਸ ਨੀਤੀ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ। ਬੁਲਾਰੇ ਸਾਕਟ ਬ੍ਰੈਡਸਲੇ ਨੇ ਕਿਹਾ ਕਿ ਇਸ ਦੇ ਪਿੱਛੇ ਦਾ ਉਦੇਸ਼ ਕੈਨੇਡਾ ਦੀ ਵਿਭਿੰਨਤਾ ਨੂੰ ਦਰਸਾਉਣਾ ਹੈ ਨਾਲ ਹੀ ਜ਼ਿਆਦਾ ਗਿਣਤੀ ਵਿੱਚ ਮੁਸਲਿਮ ਔਰਤਾਂ ਨੂੰ ਸੁਰੱਖਿਆ ਦਸਤਿਆਂ ਵਿੱਚ ਕਰੀਅਰ ਬਣਾਉਣ ਲਈ ਹੱਲਾਸ਼ੇਰੀ ਦੇਣਾ ਹੈ। ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੀ ਬੁਲਾਰੀ ਜੂਲੀ ਗੈਗਨਨ ਨੇ ਕਿਹਾ ਕਿ ਮੁਸਲਿਮ ਮਹਿਲਾ ਅਧਿਕਾਰੀਆਂ ਨੂੰ ਹਿਜਾਬ ਪਾਉਣ ਦਾ ਬਦਲ ਦੇਣਾ ਦਰਅਸਲ ਇਸ ਦਸਤੇ ਵਿੱਚ ਮੌਜੂਦ ਵਿਭਿੰਨਤਾ ਨੂੰ ਦਰਸਾਉਣਾ ਹੈ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਮਾਊਂਟੀਜ ਵਿੱਚ ਕਿੰਨੇ ਮੁਸਲਿਮ ਅਧਿਕਾਰੀ ਹਨ। ਪੁਲਿਸ ਦਸਤੇ ‘ਮਾਊਂਟੀਜ’ ਨੂੰ 25 ਸਾਲ ਪਹਿਲਾਂ ਇੱਕ ਘਟਨਾ ਕਾਰਨ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ। ਇੱਕ ਸਿੱਖ ਵਿਅਕਤੀ ਨੇ ਸਰਕਾਰ ਨੂੰ ਅਦਾਲਤ ਵਿੱਚ ਘਸੀਟਿਆ ਸੀ ਅਤੇ ਮਾਊਂਟੀਜ ਦੁਆਰਾ ਸਿਰ ‘ਤੇ ਪਾਈ ਜਾਣ ਵਾਲੀ ਟੋਪੀ ਦੀ ਬਜਾਏ ਆਪਣੀ ਰਵਾਇਤੀ ਪੱਗ ਬੰਨ੍ਹਣ ਦਾ ਅਧਿਕਾਰ ਜਿੱਤ ਲਿਆ ਸੀ। ਬ੍ਰੈਡਸਲੇ ਨੇ ਕਿਹਾ ਕਿ ਟੋਰਾਂਟੋ ਅਤੇ ਅਡਮੰਟਨ ਸ਼ਹਿਰਾਂ ਸਮੇਤ ਬਰਤਾਨੀਆ, ਸਵੀਡਨ ਅਤੇ ਨਾਰਵੇ ਦੇ ਨਾਲ-ਨਾਲ ਕੁਝ ਅਮਰੀਕੀ ਰਾਜਾਂ ਨੇ ਵੀ ਅਜਿਹੀਆਂ ਹੀ ਨੀਤੀਆਂ ਅਪਣਾ ਲਈਆਂ ਹਨ।

Share :

Share

rbanner1

Share