ਚੱਕਰ ਸਮੇਂ ਦੇ – ਸਿਧਾਰਥ ਮਲਹੋਤਰਾ ਪ੍ਰੇਸ਼ਾਨ ਹੈ

ਅੱਜਕਲ੍ਹ ਸਿਧਾਰਥ ਮਲਹੋਤਰਾ ਵੀ ਪ੍ਰੇਸ਼ਾਨ ਹੈ। ਉਹ ਵੀ ਕੁਝ ਜ਼ਿਆਦਾ ਹੀ ਕਿਉਂਕਿ ‘ਏ ਜੈਂਟਲਮੈਨ’ ਨੇ ਉਸ ਨੂੰ ਟਿਕਟ ਖਿੜਕੀ ਦਾ ‘ਏ ਜੈਂਟਲਮੈਨ’ ਨਹੀਂ ਬਣਾਇਆ। ਕੈਟਰੀਨਾ ਕੈਫ਼ ਨੇ ਵੀ ਸਿਧਾਰਥ ਨੂੰ ਨਾਂਹ-ਰੂਪੀ ਜਵਾਬ ਦਿੱਤਾ ਹੈ ਤੇ ਉਸ ਤੋਂ ਦੂਰ ਹੋ ਗਈ ਹੈ। ‘ਨੋ ਫਿਲਟਰ ਨੇਹਾ’ ਇਸ ਸ਼ੋਅ ‘ਚ ਸਿਧਾਰਥ ਆਪਣੀ ‘ਖਿੱਝ’ ਕੱਢਦਾ ਲੋਕਾਂ ਨੇ ਤੱਕਿਆ ਹੈ। ਕੈਟੀ, ਹੁਮਾ ਕਿਸੇ ਨਾਲ ਉਸ ਦੀ ਕੋਈ ਗੱਲ ਨਹੀਂ ਹੈ। ਹਾਂ, ਆਲੀਆ ਭੱਟ ਦਾ ਨਾਂਅ ਸੁਣਦੇ ਹੀ ਸਿਧਾਰਥ ਦੀ ਬੋਲੀ ਬਦਲ ਜਾਂਦੀ ਹੈ। ਆਲੀਆ ਲਈ ਕਈ ਵਾਰ ਤਾਰੀਫਾਂ ਦੇ ਪੁਲ ਸਿਧਾਰਥ ਨੇ ਬੰਨ੍ਹੇ ਹਨ। ਇਹ ਵੀ ਵੱਖਰੀ ਗੱਲ ਹੈ ਕਿ ਸਿਧਾਰਥ ਮਲਹੋਤਰਾ ਦਾ ਆਲੀਆ ਭੱਟ ਨਾਲ ਰਿਸ਼ਤਾ ਹੁਣ ਪਹਿਲਾਂ ਜਿਹਾ ਮਿੱਠਾ ਨਹੀਂ ਹੈ। ਇਧਰ ਸਿਧਾਰਥ ਮਲਹੋਤਰਾ ‘ਤੇ ਹੋਰ ਬਿਜਲੀ ਕੜਕ ਕੇ ਡਿੱਗੀ ਹੈ ਤੇ ‘ਇਤਫਾਕ’ ਦਾ ਬੁਰਾ ਹਾਲ ਹੋ ਗਿਆ ਹੈ। ਇਥੋਂ ਤੱਕ ਕਿ ਇਕ ਅੰਗਰੇਜ਼ੀ ਫ਼ਿਲਮ ‘ਥਾਰ’ ਦੇ ਸਾਹਮਣੇ ਸਿਧਾਰਥ ਦੀ ਇਹ ਫ਼ਿਲਮ ਬੁਰੀ ਤਰ੍ਹਾਂ ਫਲਾਪ ਰਹੀ ਹੈ। ਸਿਧਾਰਥ ਇਸ ਕਾਰਨ ਅੱਜਕਲ੍ਹ ਚੁੱਪ-ਚਾਪ ਆਪਣੇ ਮਿੱਤਰਾਂ ਤੋਂ ਵੀ ਦੂਰ ਹੈ। ਇਕ ਤਾਂ ਸਮੇਂ ਦੀ ਨਜ਼ਾਕਤ ਵੀ ਉਹ ਨਹੀਂ ਸਮਝਦਾ। ਹਰਿਆਣੇ ‘ਚ ਜਦ ‘ਸੱਚਾ ਸੌਦਾ’ ਡੇਰੇ ਦਾ ਰੌਲਾ ਸੀ ਤਾਂ ਉਸ ਨੇ ਟਵੀਟ ਕੀਤਾ ਸੀ ਕਿ ਸੁਰੱਖਿਅਤ ਰਹੋ ਤੇ ਮੇਰੀ ਫ਼ਿਲਮ ਦੇਖੋ। ਇਸੇ ਹੀ ਤਰ੍ਹਾਂ ਜਦ ਮੁੰਬਈ ਪਾਣੀ-ਪਾਣੀ ਸੀ ਤਦ ਸਿਧਾਰਥ ਮਲਹੋਤਰਾ ਨੇ ਟਵੀਟ ਕੀਤਾ ਕਿ ‘ਇਤਫਾਕ’ ਦੇਖੋ। ਲਓ ਜੀ ਇਥੇ ਹੀ ਬਸ ਨਹੀਂ ਡੇਜ਼ੀ ਸ਼ਾਹ ਦੇ ਕਾਰਨ ਸਿਧਾਰਥ ਹੋਰਾਂ ਨੇ ‘ਰੇਸ-3’ ਨੂੰ ਨਾਂਹ ਕਰ ਦਿੱਤੀ। ਪ੍ਰੇਸ਼ਾਨੀਆਂ ‘ਤੇ ਆਪ ਮੁੱਲ ਲਈਆਂ ਹਨ। ਸਿਧਾਰਥ ਨੂੰ ਤਾਂ ਪਹਿਲਾਂ ਕੈਟਰੀਨਾ-ਆਲੀਆ ਨੇ ਮਾਰਿਆ, ਫਿਰ ਪ੍ਰੇਸ਼ਾਨੀ ‘ਚ ਦਿਮਾਗੀ ਫੈਸਲਿਆਂ ਨੇ ਤੋਏ-ਤੋਏ ਕਰਵਾਈ ਤੇ ਸਿਧਾਰਥ ਮਲਹੋਤਰਾ ਹੁਣ ਅਰਸ਼ ਤੋਂ ਫਰਸ਼ ‘ਤੇ ਆਣ ਡਿੱਗਾ ਹੈ। ਕੁਝ ਚਿਰ ਚੁੱਪ ਹੀ ਰਹੇ ਤਾਂ ਬਿਹਤਰ ਹੈ। ਮਾੜਾ ਸਮਾਂ ਨਿਕਲ ਗਿਆ ਤਾਂ ਫਿਰ ਸਿਧਾਰਥ ਮਲਹੋਤਰਾ ਦੇ ਅਗਾਂਹ ਵਧਣ ਦੀ ਸੰਭਾਵਨਾ ਹੋਵੇਗੀ।

Share :

Share

rbanner1

Share