ਟਰੰਪ ਨੇ ਅਪਣੇ ਜਵਾਈ ਨੂੰ ਬਣਾਇਆ ਰਾਸ਼ਟਰਪਤੀ ਦਾ ਉੱਚ ਸਲਾਹਕਾਰ

ਟਰੰਪ ਨੇ ਅਪਣੇ ਜਵਾਈ ਨੂੰ ਬਣਾਇਆ ਰਾਸ਼ਟਰਪਤੀ ਦਾ ਉੱਚ ਸਲਾਹਕਾਰ

ਨਿਊਯਾਰਕ : ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਲਈ ਚੁਣੇ ਡੋਨਾਲਡ ਟਰੰਪ ਦੇ ਜਵਾਈ ਵ੍ਹਾਈਟ ਹਾਊਸ ਦੇ ਉੱਚ ਸਲਾਹਕਾਰ ਹੋਣਗੇ। ਉਨ੍ਹਾਂ ਨੂੰ ਟਰੰਪ ਦੀ ਚੋਣ ਰਣਨੀਤੀ ਅਤੇ ਇਸ ‘ਚ ਅਹਿਮ ਭਾਗੀਦਾਰੀ ਦਾ ਇਨਾਮ ਦਿਤਾ ਗਿਆ ਹੈ। ਇਸ ਦੇ ਨਾਲ ਹੀ 36 ਸਾਲਾ ਕਾਰੋਬਾਰੀ ਜੈਯਰਡ ਕੁਸ਼ਨਰ ਟਰੰਪ ਪ੍ਰਸ਼ਾਸਨ ਦੇ ਸਭ ਤੋਂ ਘੱਟ ਉਮਰ ਦੇ ਮੈਂਬਰ ਹੋਣਗੇ।
ਉਹ ਚੀਫ਼ ਆਫ਼ ਸਟਾਫ਼ ਰੇਂਸ ਪ੍ਰਿਬਸ ਅਤੇ ਮੁੱਖ ਰਣਨੀਤੀਕਾਰ ਸਟੀਵ ਬੇਨਨ ਨਾਲ ਮਿਲ ਕੇ ਕੰਮ ਕਰਨਗੇ। ਕੁਸ਼ਨਰ ਨੇ ਕਿਹਾ ਹੈ ਕਿ ਉਹ ਇਸ ਕੰਮ ਨੂੰ ਕਰਨ ਦੀ ਤਨਖਾਹ ਨਹੀਂ ਲੈਣਗੇ। ਇਹ ਅਪਣੇ-ਆਪ ‘ਚ ਵੱਡੀ ਗੱਲ ਹੈ। ਕੁਸ਼ਨਰ ਟਰੰਪ ਦੀ ਵੱਡੀ ਧੀ ਇਵਾਂਕਾ ਟਰੰਪ ਦੇ ਪਤੀ ਹਨ। ਦੋਹਾਂ ਨੇ 2009 ਵਿਚ ਵਿਆਹ ਕਰਵਾਇਆ ਸੀ। ਅਜਿਹਾ ਬਹੁਤ ਘੱਟ ਮਾਮਲਿਆਂ ‘ਚ ਹੁੰਦਾ ਹੈ ਕਿ ਰਾਸ਼ਟਰਪਤੀ ਦਾ ਕੋਈ ਨੇੜਲਾ ਵਿਅਕਤੀ ਖਾਸ ਅਹੁਦੇ ‘ਤੇ ਬੈਠੇ।
ਜ਼ਿਕਰਯੋਗ ਹੈ ਕਿ ਕੁਸ਼ਨਰ ਕਾਨੂੰਨੀ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਅਹੁਦਾ ਸੰਭਾਲ ਰਹੇ ਹਨ। ਇਸ ਲਈ ਉਨ੍ਹਾਂ ਨੂੰ ਸੈਨੇਟ ਦੀ ਮਨਜੂਰੀ ਲੈਣ ਦੀ ਜ਼ਰੂਰਤ ਨਹੀਂ ਹੈ। ਕੁਸ਼ਨਰ ਨੇ ਰਾਸ਼ਟਰਪਤੀ ਚੋਣ ਪ੍ਰਚਾਰ ਮੁਹਿੰਮ ਵਿਚ ਟਰੰਪ ਦੀ ਬਹੁਤ ਮਦਦ ਕੀਤੀ ਸੀ। ਟਰੰਪ ਵਾਂਗ ਉਹ ਵੀ ਕੁਸ਼ਨਰ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਨਿਊਯਾਰਕ ਆਬਜ਼ਰਬਰ ਦੇ ਪ੍ਰਕਾਸ਼ਕ ਹਨ। ਰਾਸ਼ਟਰਪਤੀ ਦੇ ਸਲਾਹਕਾਰ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਨੂੰ ਇਨ੍ਹਾਂ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣਾ ਪਵੇਗਾ।

Share :

Share

rbanner1

Share