‘ਟਾਈਮ’ ਦੀਆਂ ਸੌ ਪ੍ਰਭਾਵਸ਼ਾਲੀ ਤਸਵੀਰਾਂ ਵਿੱਚ ਬਾਪੂ ਦਾ ਚਰਖਾ ਵੀ

bapu-charkhaਨਿਊ ਯਾਰਕ – ਟਾਈਮ ਰਸਾਲੇ ਨੇ ਸੌ ਸਭ ਤੋਂ ਪ੍ਰਭਾਵਸ਼ਾਲੀ ਤਸਵੀਰਾਂ ਵਿੱਚ ਮਹਾਤਮਾ ਗਾਂਧੀ ਦੀ ਸਾਲ 1946 ਦੀ ਫੋਟੋ ਨੂੰ ਸ਼ਾਮਲ ਕੀਤਾ ਗਿਆ ਹੈ। ਮਹਾਤਮਾ ਗਾਂਧੀ ਦੀ ਇਹ ਕਾਲੀ ਚਿੱਟੀ ਤਸਵੀਰ ਫੋਟੋਗ੍ਰਾਫਰ ਮਾਰਗਰੇਟ ਬਰਕ ਵ੍ਹਾਈਟ ਨੇ ਖਿੱਚੀ ਸੀ। ਫੋਟੋ ਵਿੱਚ ਮਹਾਤਮਾ ਗਾਂਧੀ ਜ਼ਮੀਨ ’ਤੇ ਪਤਲੇ ਗੱਦੇ ’ਤੇ ਬੈਠ ਕੇ ਖ਼ਬਰਾਂ ਪੜ੍ਹ ਰਹੇ ਹਨ, ਜਦ ਕਿ ਉਨ੍ਹਾਂ ਦੇ ਅੱਗੇ ਚਰਖਾ ਪਿਆ ਹੈ। ਤਸਵੀਰ ਭਾਰਤ ਦੇ ਨੇਤਾਵਾਂ ’ਤੇ ਇਕ ਲੇਖ ਲਈ ਖਿੱਚੀ ਗਈ ਸੀ ਪਰ ਇਸ ਤੋਂ ਦੋ ਬਾਅਦ ਮਹਾਤਮਾ ਗਾਂਧੀ ਦੀ ਹੱਤਿਆ ਹੋਣ ਬਾਅਦ ਸ਼ਰਧਾਂਜਲੀ ਵਜੋਂ ਇਸ ਨੂੰ ਪ੍ਰਮੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ।
ਟਾਈਮ ਰਸਾਲੇ ਨੇ ਕਿਹਾ,‘ਬਹੁਤ ਛੇਤੀ ਹੀ ਇਹ ਅਮਰ ਹੋ ਚੁੱਕੀ ਤਸਵੀਰ ਬਣ ਗਈ ਸੀ।’ ਟਾਈਮ ਦੀ ਲਾਇਬਰੇਰੀ ਵਿੱਚ 1820 ਦੇ ਦਹਾਕੇ ਤੋਂ 2015 ਤੱਕ ਦੇ ਸਮੇਂ ਵਿੱਚ ਖਿੱਚੀਆਂ ਸਾਰੀਆਂ ਤਸਵੀਰਾਂ ਲਈਆਂ ਗਈਆਂ ਤੇ ਇਨ੍ਹਾਂ ਵਿੱਚੋਂ ਇਤਿਹਾਸ ਬਦਲਣ ਵਾਲੀਆਂ ਸੌ ਫੋਟੋਆਂ ਲਈਆਂ ਗਈਆਂ। ਜਦੋਂ ਇਹ ਤਸਵੀਰਾਂ ਪ੍ਰਕਾਸ਼ਿਤ ਹੋਈਆਂ ਸਨ ਉਦੋਂ ਤੋਂ ਹੀ ਇਹ ਲੋਕਾਂ ਦੇ ਮਨਾਂ ਵਿੱਚ ਵਸੀਆਂ ਹੋਈਆਂ ਹਨ।

 

ਫੋਟੋਗ੍ਰਾਫਰ ਮਾਰਗਰੇਟ ਵ੍ਹਾਈਟ

ਫੋਟੋਗ੍ਰਾਫਰ ਮਾਰਗਰੇਟ ਵ੍ਹਾਈਟ

ਇਨ੍ਹਾਂ ਤਸਵੀਰਾਂ ਵਿੱਚ ਸੀਰੀਆ ਦੇ ਤਿੰਨ ਸਾਲ ਦੇ ਬੱਚੇ ਅਲਾਨ ਕੁਰਦੀ ਦੀ ਤਸਵੀਰ ਵੀ ਹੈ ਜਿਸ ਵਿੱਚ ਇਹ ਬੱਚਾ ਸਮੁੰਦਰ ਕੇ ਕੰਢੇ ਮੁੱਧੇ ਮੂੰਹ ਬੇਜਾਨ ਪਿਆ ਹੈ। ਓਸਾਮਾ ਬਿਨ ਲਾਦੇਨ ਨੂੰ ਮਾਰਨ ਲਈ ਚਲਾਏ ਗਏ ਅਪਰੇਸ਼ਨ ਨੂੰ ਦੇਖਦੇ ਹੋਏ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੇ ਉਨ੍ਹਾਂ ਦੀ ਟੀਮ ਦੀ ਵ੍ਹਾਈਟ ਹਾਊਸ ਵਿੱਚ ਖਿੱਚੀ ਤਸਵੀਰ ਵੀ ਯਾਦਗਾਰੀ ਹੈ।

Share :

Share

rbanner1

Share