ਡੋਨਾਲਡ ਟਰੰਪ ਅਮਰੀਕਾ ਦੇ 45ਵੇਂ ਰਾਸ਼ਟਰਪਤੀ

ਹਿਲੇਰੀ ਨੂੰ ਹਰਾ ਕੇ ਰਚਿਆ ਇਤਿਹਾਸ, ਦੁਨੀਆ ਹੋਈ ਹੈਰਾਨ, 20 ਜਨਵਰੀ ਨੂੰ ਲੈਣਗੇ ਹਲਫ਼ 

trump

ਵਾਸ਼ਿੰਗਟਨ, 9 ਨਵੰਬਰ -ਅੱਜ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਲਈ ਹੋਈਆਂ ਚੋਣਾਂ ਦੇ ਨਤੀਜਿਆਂ ‘ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਆਪਣੀ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਹਰਾ ਕੇ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਅਮਰੀਕਾ ਸਮੇਤ ਸਾਰੀ ਦੁਨੀਆ ਨੂੰ ਕਿਆਸ ਵੀ ਨਹੀਂ ਸੀ ਕਿ ਸੈਂਕੜੇ ਮੱਤਭੇਦਾਂ ਵਾਲਾ ਗ਼ੈਰ-ਸਿਆਸੀ ਉਮੀਦਵਾਰ ਇਕ ਤਜਰਬੇ ਵਾਲੇ ਉਮੀਦਵਾਰ ਨੂੰ ਜ਼ਬਰਦਸਤ ਟੱਕਰ ਦੇ ਕੇ ਹਰਾ ਦੇਵੇਗਾ। ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਇਤਿਹਾਸਕ ਜਿੱਤ ਹਾਸਲ ਕਰ ਲਈ ਹੈ। ਇਸ ਤਰ੍ਹਾਂ ਡੋਨਾਲਡ ਟਰੰਪ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਬਣ ਗਏ ਹਨ। ਅਮਰੀਕਾ ਦੇ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ 20 ਜਨਵਰੀ, 2017 ਨੂੰ ਹਲਫ਼ ਲੈਣਗੇ। ਉਨ੍ਹਾਂ ਨੇ ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ 218 ਦੇ ਮੁਕਾਬਲੇ 289 ਇਲੈਕਟੋਰਲ ਵੋਟਾਂ ਨਾਲ ਮਾਤ ਦਿੱਤੀ। ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣਨ ਦਾ ਸੁਪਨਾ ਲੈ ਕੇ ਚੋਣ ਮੈਦਾਨ ‘ਚ ਉੱਤਰੀ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਦੀਆਂ ਆਸਾਂ ਇੰਨ੍ਹਾਂ ਚੋਣ ਨਤੀਜਿਆਂ ਨਾਲ ਟੁੱਟ ਗਈਆਂ। ਟਰੰਪ ਨੇ ਚੋਣ ਮੰਡਲ ਦੀਆਂ 289 ਵੋਟਾਂ ਹਾਸਲ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ, ਜਦਕਿ ਹਿਲੇਰੀ ਨੂੰ 218 ਵੋਟਾਂ ਹੀ ਮਿਲੀਆਂ। ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤਣ ਲਈ ਉਮੀਦਵਾਰ ਨੂੰ ਚੋਣ ਮੰਡਲ ਦੀਆਂ 538 ਵੋਟਾਂ ‘ਚੋਂ 270 ਵੋਟਾਂ ਹਾਸਲ ਕਰਨ ਦੀ ਜ਼ਰੂਰਤ ਹੁੰਦੀ ਹੈ। 70 ਸਾਲਾ ਰੀਅਲ ਅਸਟੇਟ ਅਰਬਪਤੀ ਕਾਰੋਬਾਰੀ ਟਰੰਪ ਨੇ ਪੈਨਸਿਲਵੇਨੀਆ, ਓਹੀਓ, ਫਲੋਰੀਡਾ, ਟੈਕਸਾਸ ਅਤੇ ਉੱਤਰ ਕੈਰੋਲਿਨਾ ਵਰਗੇ ਰਾਜਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਚੋਣ ਸਰਵੇਖਣਾਂ ਨੂੰ ਗਲਤ ਸਾਬਤ ਕਰ ਦਿੱਤਾ ਹੈ ਅਤੇ ਜਿੱਤ ‘ਤੇ ਕਬਜ਼ਾ ਕਰ ਲਿਆ ਹੈ।
trump-familyਮੈਂ ਸਾਰੇ ਅਮਰੀਕਾ ਵਾਸੀਆਂ ਦਾ ਰਾਸ਼ਟਰਪਤੀ ਬਣਾਂਗਾ-ਟਰੰਪ
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣ ਜਿੱਤਣ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ ‘ਚ ਅਮਰੀਕਾ ਦੀ ਜਨਤਾ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਅਮਰੀਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਅਮਰੀਕਾ ਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਸਾਰੇ ਅਮਰੀਕੀ ਨਾਗਰਿਕਾਂ ਦਾ ਰਾਸ਼ਟਰਪਤੀ ਹਾਂ। ਮੇਰੀ ਜਿੱਤ ਉਨ੍ਹਾਂ ਦੀ ਜਿੱਤ ਹੈ ਅਤੇ ਜੋ ਅਮਰੀਕਾ ਨਾਲ ਪਿਆਰ ਕਰਦਾ ਹੈ। ਸਾਡਾ ਚੋਣ ਪ੍ਰਚਾਰ ਨਹੀਂ ਸੀ ਬਲਕਿ ਇਕ ਮੁਹਿੰਮ ਸੀ। ਅਸੀਂ ਆਪਣੇ ਦੇਸ਼ ਦਾ ਪੁਨਰ-ਨਿਰਮਾਣ ਕਰਾਂਗੇ। ਮੁਹਿੰਮ ‘ਤੇ ਸਾਡਾ ਕੰਮ ਹੁਣ ਸ਼ੁਰੂ ਹੋਵੇਗਾ ਅਤੇ ਹਰ ਅਮਰੀਕਾ ਦਾ ਸੁਪਨਾ ਪੂਰਾ ਕਰਾਂਗੇ। ਟਰੰਪ ਨੇ ਕਿਹਾ ਕਿ ਸਾਡੇ ਕੋਲ ਇਕ ਮਹਾਨ ਆਰਥਿਕ ਯੋਜਨਾ ਹੈ। ਅਸੀਂ ਆਪਣੀ ਅਰਥਵਿਵਸਥਾ ਨੂੰ ਦੁਗਣਾ ਕਰ ਦਿਆਂਗੇ। ਅਸੀਂ ਬੇਹੱਤਰ ਭਵਿੱਖ ਵੱਲ ਵਧਾਂਗੇ। ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ਅਸੀਂ ਮਿਲਕੇ ਅਮਰੀਕਾ ਦੇ ਸੁਪਨੇ ਨੂੰ ਪੂਰਾ ਕਰਾਂਗੇ ਅਤੇ ਚੰਗਾ ਕੰਮ ਕਰਾਂਗੇ। ਚੋਣਾਂ ‘ਚ ਆਪਣੀ ਵਿਰੋਧੀ ਉਮੀਦਵਾਰ ਹਿਲੇਰੀ ਕਲਿੰਟਨ ਦੇ ਬਾਰੇ ‘ਚ ਟਰੰਪ ਨੇ ਕਿਹਾ ਕਿ ਹਿਲੇਰੀ ਨੇ ਚੰਗੀ ਲੜਾਈ ਲੜੀ।

Share :

Share

rbanner1

Share