ਦਾਨ ਲਈ ਮਾਰਕ ਜ਼ੁਕਰਬਰਗ ਨੇ 637 ਕਰੋੜ ਦੇ ਸ਼ੇਅਰ ਵੇਚੇ

zuckerbergਸਾਨ ਫਰਾਂਸਿਸਕੋ : ਫ਼ੇਸਬੁਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਅਤੇ ਉਨ੍ਹਾਂ ਦੀ ਪਤਨੀ ਪ੍ਰਿਸਿਲਾ ਚਾਨ ਨੇ ਅਪਣਾ ਵਾਅਦਾ ਪੂਰਾ ਕਰ ਦਿਤਾ ਹੈ। ਇਸ ਜੋੜੇ ਨੇ ਦਾਨ ਲਈ ਇਸ ਸੋਸ਼ਲ ਨੈਟਵਰਕਿੰਗ ਵੈਸਸਾਈਟ ਦੇ 9.5 ਕਰੋਡ ਡਾਲਰ (637 ਕਰੋੜ) ਦੇ ਸ਼ੇਅਰ ਵੇਚ ਦਿਤੇ ਹਨ। ਫ਼ੋਰਬਸ ਦੀ ਰੀਪੋਰਟ ਅਨੁਸਾਰ ਚਾਨ ਜ਼ੁਕਰਬਰਗ ਫ਼ਾਉਂਡੇਸ਼ਨ ਅਤੇ ਸੀ.ਜੈਡ.ਆਈ. ਹੋਲਡਿੰਗਸ ਐਲ.ਐਲ.ਸੀ. ਨੇ ਅਮਰੀਕੀ ਸ਼ੇਅਰ ਮਾਰਕੀਟ ਨੂੰ ਇਹ ਜਾਣਕਾਰੀ ਦਿਤੀ ਹੈ।
ਜ਼ੁਕਰਬਰਗ ਨੇ ਆਪਣੇ ਫ਼ੇਸਬੁਕ ਪੇਜ਼ ‘ਤੇ ਅਪਣੀ ਬੇਟੀ ਲਈ ਦੁਨੀਆਂ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਅਪਣੇ ਸ਼ੇਅਰ ਵੇਚਣ ਦਾ ਐਲਾਨ ਕੀਤਾ ਸੀ। ਜ਼ੁਕਰਬਰਗ ਜੋੜੇ ਨੇ ਤਕਰੀਬਨ 7,67,907 ਸ਼ੇਅਰ ਵੇਚੇ ਅਤੇ ਇਸ ਤੋਂ ਮਿਲਣ ਵਾਲੀ ਰਕਮ ਦਾ ਇਸਤੇਮਾਲ ਹਿਊਮਨ ਪੋਟੇਂਸ਼ੀਅਲ ਨੂੰ ਵਧਾਉਣ ਅਤੇ ਬੱਚਿਆਂ ਵਿਚ ਸਮਾਨਤਾ ਨੂੰ ਪ੍ਰਮੋਟ ਕਰਨ ਲਈ ਕੀਤਾ ਜਾਵੇਗਾ। ਪਿਛਲੇ ਸਾਲ ਬੇਟੀ ਦੇ ਜਨਮ ਤੋਂ ਬਾਅਦ ਜ਼ੁਕਰਬਰਗ ਜੋੜੇ ਨੇ ਇਸ ਕੰਮ ਲਈ ‘ਚਾਨ ਜ਼ੁਕਰਬਰਗ ਇਨਿਸ਼ਿਏਟਿਵ’ ਨਾਂ ਤੋਂ ਫ਼ਾਉਂਡੇਸ਼ਨ ਬਣਾਇਆ ਸੀ। ਇਸ ਦਾ ਉਦੇਸ਼ ਸਿਖਿਆ, ਬੀਮਾਰੀਆਂ ਨੂੰ ਖ਼ਤਮ ਕਰਨ, ਲੋਕਾਂ ਦੇ ਵਿਕਾਸ ਲਈ ਕੰਮ ਕਰਨਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ‘ਚ ਜ਼ੁਕਰਬਰਗ ਅਤੇ ਉਨ੍ਹਾਂ ਦੀ ਪਤਨੀ ਪ੍ਰਿਸਿਲਾ ਚਾਨ ਨੇ ਬੇਟੀ ਮੈਕਸਿਮਾ ਚਾਨ ਜ਼ੁਕਰਬਰਗ ਦੇ ਜਨਮ ‘ਤੇ ਅਪਣੇ 99 ਫ਼ੀ ਸਦੀ ਸ਼ੇਅਰ ਦਾਨ ਕਰਨ ਦਾ ਐਲਾਨ ਕੀਤਾ ਸੀ। ਜਾਣਕਾਰੀ ਅਨੁਸਾਰ ਫ਼ੇਸਬੁਕ ਦੀ ਕੁੱਲ ਆਮਦਨ 303 ਅਰਬ ਡਾਲਰ (19 ਲੱਖ ਕਰੋੜ ਰੁਪਏ) ਹੈ। ਜ਼ੁਕਰਬਰਗ ਦੇ ਕੋਲ ਕੰਪਨੀ ਦੇ 54 ਫ਼ੀ ਸਦੀ ਸ਼ੇਅਰ ਹਨ, ਜਿਸ ਦੇ 99 ਫ਼ੀ ਸਦੀ ਸ਼ੇਅਰ ਵੇਚਣ ਦਾ ਉਨ੍ਹਾਂ ਨੇ ਐਲਾਨ ਕੀਤਾ ਹੈ। ਇਹ ਰਕਮ ਨੇਪਾਲ, ਅਫ਼ਗ਼ਾਨਿਸਤਾਨ ਅਤੇ ਸਾਈਪ੍ਰਸਤ ਵਰਗੇ ਦੇਸ਼ਾਂ ਦੇ ਕੁੱਲ ਘਰੇਲੂ ਉਤਪਾਦਨ (ਜੀ.ਡੀ.ਪੀ.) ਦੇ ਦੁਗਣੀ ਬਣਦੀ ਹੈ।

Share :

Share

rbanner1

Share