ਦੀਪਾ ਕਰਮਾਕਰ ਦਾ ਵਤਨ ਪਰਤਣ ‘ਤੇ ਭਰਵਾਂ ਸਵਾਗਤ

ਨਵੀਂ ਦਿੱਲੀ: ਰੀਉ ਉਲੰਪਿਕ ਵਿਚ ਚੌਥੇ ਸਥਾਨ ‘ਤੇ ਰਹਿਣ ਵਾਲੀ ਭਾਰਤੀ ਜਿਮਨਾਸਟ ਦੀਪਾ ਕਰਮਾਕਰ ਦਾ ਅੱਜ ਵਤਨ ਪਹੁੰਚਣ ‘ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਵਾਅਦਾ ਕੀਤਾ ਕਿ ਅਗਲੇ ਉਲੰਪਿਕ ਖੇਡਾਂ ਵਿਚ ਉਹ ਜ਼ਰੂਰ ਤਮਗ਼ਾ ਲੈ ਕੇ ਪਰਤੇਗੀ। ਰੀਉ ਉਲੰਪਿਕ ਦੇ ਵਿਅਕਤੀਗਤ ਵਾਲਟ ਵਿਚ ਦੀਪਾ ਚੌਥੇ ਸਥਾਨ ‘ਤੇ ਰਹੀ ਸੀ ਜੋ ਕਿਸੇ ਵੀ ਅੰਤਰਰਾਸ਼ਟਰੀ ਪ੍ਰਤੀਯੋਗਤਾ ਵਿਚ ਭਾਰਤ ਵਲੋਂ ਸਰਵੋਤਮ ਪ੍ਰਦਰਸ਼ਨ ਸੀ। ਤ੍ਰਿਪੁਰਾ ਦੀ ਇਹ 23 ਸਾਲਾ ਖਿਡਾਰੀ 0.150 ਅੰਕਾਂ ਨਾਲ ਉਲੰਪਿਕ ਤਮਗ਼ੇ ਤੋਂ ਖੁੰਝ ਗਈ ਸੀ ਜਦਕਿ ਉਨ੍ਹਾਂ ਨੇ ਖ਼ਤਰਨਾਕ ਪ੍ਰੋਡੁਨੋਵਾ ਵਿਚ ਚੰਗਾ ਪ੍ਰਦਰਸ਼ਨ  ਕੀਤਾ ਸੀ। 
ਦੀਪਾ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਕਿਹਾ, ਮੈਂ ਸਾਰੇ ਭਾਰਤੀਆਂ ਦਾ ਧਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਲਈ ਦੁਆ ਕੀਤੀ। ਮੈਂ ਖ਼ੁਸ਼ ਹਾਂ ਕਿ ਪਰ ਜੇਕਰ ਮੈਂ ਦੇਸ਼ ਲਈ ਤਮਗ਼ਾ ਜਿੱਤ ਲੈਂਦੀ ਤਾਂ ਮੈਨੂੰ ਹੋਰ ਖ਼ੁਸ਼ੀ ਹੁੰਦੀ ਕਿਉੁਂਕਿ ਮੈਂ ਕੇਵਲ 0.15 ਸੈਕਿੰਡ ਤੋਂ ਤਮਗ਼ਾ ਤੋਂ ਰਹਿ ਗਈ।

Share :

Share

rbanner1

Share