ਨਿਊਯਾਰਕ ‘ਚ ਸਿੱਖ ਪੁਲਿਸ ਅਧਿਕਾਰੀ ਹੁਣ ਪਗੜੀ ਪਹਿਨ ਕੇ ਨੌਕਰੀ ਕਰ ਸਕਣਗੇ

ਨਿਊਯਾਰਕ (ਵਤਨ ਬਿਊਰੋ) – ਨਿਊਯਾਰਕਪੁਲਿਸ ਵਿੱਚ ਤੈਨਾਤ ਸਿੱਖ ਧਰਮ ਦੇ ਲੋਕਾਂ ਨੂੰ ਪੁਲਿਸ ਹੈਟ ਪਹਿਨਣ ਦੀ ਜਗ੍ਹਾ ਪਗੜੀ ਪਹਿਨਣ ਦੀ ਛੋਟ ਦਿੱਤੀ ਗਈ ਹੈ ।
ਪਰ ਨਿਊਯਾਰਕ ਪੁਲਿਸ ਵਿਭਾਗ ਨੇ ਦੱਸਿਆ ਕਿ ਪਗੜੀ ਨੀਲੇ ਰੰਗ ਦੀ ਹੋਣੀ ਚਾਹੀਦੀ ਹੈ ਅਤੇ ਉਸ ਉੱਤੇ ਨਿਊਯਾਰਕ ਪੁਲਿਸ ਵਿਭਾਗ ਦਾ ਬਿੱਲਾ ਲੱਗਿਆ ਹੋਣਾ ਚਾਹੀਦਾ ਹੈ ।
ਨਵੇਂ ਕਨੂੰਨ ਦੇ ਮੁਤਾਬਿਕ ਪੁਲਸ ਬਲ ਵਿੱਚ ਸ਼ਾਮਿਲ ਸਿੱਖ ਡੇਢ ਇੰਚ ਤੱਕ ਦਾੜ੍ਹੀ ਰੱਖ ਸਕਦੇ ਹਨ ।
ਹੁਣ ਤੱਕ ਸਿੱਖ ਧਰਮ ਸਬੰਧ ਰੱਖਣ ਵਾਲੇ ਲੋਕ ਪੁਲਿਸ ਹੈਟ ਦੇ ਹੇਠਾਂ ਪਗੜੀ ਬੰਨ੍ਹ ਕੇ ਰੱਖਦੇ ਸਨ ਅਤੇ ਉਨ੍ਹਾਂ ਨੂੰ ਦਾੜ੍ਹੀ ਰੱਖਣ ਦੀ ਇਜਾਜ਼ਤ ਨਹੀਂ ਸੀ।
ਨਿਊਯਾਰਕ ਦੇ ਪੁਲਿਸ ਕਮਿਸ਼ਨਰ ਜੇਨਸ ਓ ਨੀਲ ਨੇ ਦੱਸਿਆ ਕਿ ਇਹ ਬਦਲਾਅ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਦੇਸ਼ ਦੇ ਸਭ ਤੋਂ ਸ਼ਾਨਦਾਰ ਪੁਲਿਸ ਵਿਭਾਗ ਵਿੱਚ ਸ਼ਾਮਿਲ ਹੋਣ ਲਈ ਪ੍ਰੋਤਸਾਹਿਤ ਕਰਨ ਦੇ ਲਿਆ ਗਿਆ ਹੈ।
ਐਸੋਸੀਏਸ਼ਨ ਨੇ ਇਸ ਨੂੰ ਸਿੱਖ ਭਾਈਚਾਰੇ ਸਮੁਦਾਏ ਲਈ ਗਰਵ ਦਾ ਪਲ ਦੱਸਿਆ ਹੈ ।
ਮਈ ਵਿੱਚ ਇੱਕ ਸਿੱਖ ਜਵਾਨ ਨੂੰ ਅਮਰੀਕੀ ਫ਼ੌਜ ਵਿੱਚ ਸ਼ਾਮਿਲ ਹੋਣ ਲਈ ਦਾੜ੍ਹੀ ਅਤੇ ਬਾਲ ਕਟਵਾਉਣ ਲਈ ਮਜਬੂਰ ਕੀਤਾ ਗਿਆ ਸੀ , ਪਰ ਬਾਅਦ ਵਿੱਚ ਉਨ੍ਹਾਂ ਨੇ ਪਗੜੀ ਪਹਿਨਣ ਅਤੇ ਦਾੜ੍ਹੀ ਰੱਖਣ ਦਾ ਹੱਕ ਲੜਕੇ ਹਾਸਲ ਕੀਤਾ ਸੀ।
ਇਸ ਤੋਂ ਪਹਿਲਾਂ ਨਿਊਯਾਰਕ ਵਿੱਚ ਵਰਕ ਪਲੇਸ ਰਿਲਿਜਸ ਫਰੀਡਮ ਕਨੂੰਨ ਦੇ ਤਹਿਤ ਸਿੱਖਾਂ ਅਤੇ ਮੁਸਲਮਾਨਾਂ ਨੂੰ ਨੌਕਰੀ ਦੇ ਦੌਰਾਨ ਆਪਣੀ ਪਗੜੀ , ਹਿਜਾਬ ਅਤੇ ਦਾੜ੍ਹੀ ਦੇ ਨਾਲ ਕੰਮ ਕਰਨ ਦੀ ਛੋਟ ਦਿੱਤੀ ਗਈ ਸੀ।

Share :

Share

rbanner1

Share