ਪਰਥ ‘ਚ ਭਾਰਤੀ ਉੱਦਮੀ ਜੋੜੇ ਦਾ ਬਹੁ-ਕਰੋੜੀ ਮਕਾਨ ਢਾਹਿਆ ਜਾਵੇਗਾ

ਪਰਥ: ਆਸਟ੍ਰੇਲੀਆ ਦੇ ਸ਼ਹਿਰ ਪਰਥ ‘ਚ ਭਾਰਤੀ ਉੱਦਮੀ ਪੰਕਜ ਤੇ ਰਾਧਿਕਾ ਉਸਵਾਲ ਵਲੋਂ 70 ਮਿਲੀਅਨ ਡਾਲਰ ਦੀ ਲਾਗਤ ਨਾਲ ਉਸਾਰਿਆ ਤਾਜ ਮਹਿਲ ਜਿਹੀ ਦਿੱਖ ਵਾਲਾ ਰਿਹਾਇਸ਼ੀ ਮਕਾਨ ਛੇਤੀ ਹੀ ਢਾਹਿਆ ਜਾਵੇਗਾ।
ਇਹ ਮਕਾਨ ਪਰਥ ‘ਚ ਪੀਪਰਮੈਂਟ ਗਰੋਵ ਸਬਅਰਬ ਵਿਚ ਸਵੈਨ ਦਰਿਆ ਦੇ ਕੰਢੇ ਬਣਾਇਆ ਗਿਆ ਹੈ। ਇਸ ਨੂੰ ਢਾਹੁਣ ਦਾ ਖੁਲਾਸਾ ਪੀਪਰਮੈਂਟ ਗਰੋਵ ਕੌਂਸਲ ਦੇ ਸੀ.ਈ.ਓ. ਜੌਹਨ ਮੈਰਿਕ ਨੇ ਕੀਤਾ। ਇਸ ਨੂੰ ਢਾਹੁਣ ਦਾ ਮੁੱਖ ਕਾਰਨ ਅਧੂਰੀ ਤੇ ਵਿਵਾਦਤ ਇਮਾਰਤ, ਇਮਾਰਤ ਕੋਡ ਦੀ ਉਲੰਘਣਾ ਅਤੇ ਖਾਲੀ ਪਏ ਮਕਾਨ ਤੇ ਲਗਾਤਾਰ ਗ੍ਰਾਫਿਟੀ ਹਮਲੇ ਹੋਣ ਦਾ ਕਾਰਨ ਦਸਿਆ। ਮੈਰਿਕ ਨੇ ਕਿਹਾ ਇਮਾਰਤ ਨੂੰ ਢਾਹੁਣ ਦਾ ਖਰਚ ਲੱਖਾਂ ਡਾਲਰ ਤਕ ਹੋ ਸਕਦਾ ਹੈ ਜਿਹੜਾ ਉਸਵਾਲ ਜੋੜੇ ਨੂੰ ਅਦਾ ਕਰਨਾ ਪਵੇਗਾ।
ਜ਼ਿਕਰਯੋਗ ਪਛਮੀ ਆਸਟ੍ਰੇਲੀਆ ‘ਚ ਉਸਵਾਲ ਜੋੜੇ ਵਲੋਂ ਲਗਾਇਆ ਖਾਦ ਦਾ ਕਾਰਖ਼ਾਨਾ ਵਿੱਤੀ ਘਾਟੇ ਕਾਰਨ ਬੰਦ ਹੋ ਗਿਆ ਸੀ, ਜਿਸ ਕਰਕੇ ਇਹ ਜੋੜਾ ਸਾਲ 2010 ਵਿਚ ਆਸਟ੍ਰੇਲੀਆ ਛੱਡ ਕੇ ਚਲਾ ਗਿਆ ਸੀ। ਉਸ ਸਮੇਂ ਤਕ ਮਕਾਨ ਦੀ ਉਸਾਰੀ ‘ਤੇ 40 ਮਿਲੀਅਨ ਡਾਲਰ ਖਰਚ ਹੋ ਚੁੱਕਾ ਸੀ ਅਤੇ ਇਸ ਦੀ ਉਸਾਰੀ ਲਈ ਏ.ਐਨ.ਜੈਡ. ਬੈਂਕ ਤੋਂ ਕਰਜ਼ ਲਿਆ ਸੀ। ਭਾਰਤੀ ਜੋੜੇ ਦੇ ਆਸਟ੍ਰੇਲੀਆ ਜਾਣ ਤੋਂ ਬਾਅਦ ਬੈਂਕ ਨੇ ਰਕਮ ਵਸੂਲੀ ਵਜੋਂ ਮਕਾਨ ਨੂੰ ਅਪਣੇ ਕਬਜ਼ੇ ‘ਚ ਲੈ ਕੇ ਤਾਲਾ ਲਗਾ ਦਿਤਾ ਸੀ। ਮਕਾਨ ਦੀ ਮਾਲਕੀਅਤ ਨੂੰ ਲੈ ਕੇ ਇੰਨੀ ਦਿਨੀਂ ਭਾਰਤੀ ਜੋੜਾ ਬੈਂਕ ਦੇ ਵਿਰੁਧ ਆਸਟ੍ਰੇਲੀਆ ਦੀ ਉੱਚ ਅਦਾਲਤ ‘ਚ ਕਾਨੂੰਨੀ ਲੜਾਈ ਲੜ ਰਿਹਾ ਹੈ।

Share :

Share

rbanner1

Share