ਪਾਬੰਦੀ ਦੇ ਬਾਵਜੂਦ ਸਾੜੀ ਜਾ ਰਹੀ ਪੰਜਾਬ ਤੇ ਹਰਿਆਣਾ ‘ਚ ਪਰਾਲੀ

ਚੰਡੀਗੜ੍ਹ-ਹਰਿਆਣਾ ਅਤੇ ਪੰਜਾਬ ਦੇ ਜ਼ਿਆਦਾਤਰ ਕਿਸਾਨ ਰਾਜ ਸਰਕਾਰ ਵਲੋਂ ਪਰਾਲੀ ਸਾੜਨ ਨੂੰ ਲੈ ਕੇ ਜਾਰੀ ਚਿਤਾਵਨੀ ਨੂੰ ਦਰਕਿਨਾਰ ਕਰ ਰਹੇ ਹਨ ਜਿਸ ਨਾਲ ਸਿਹਤ ਨੂੰ ਖਤਰਾ ਵੱਧ ਰਿਹਾ ਹੈ ਅਤੇ ਮਿੱਟੀ ਨੂੰ ਨੁਕਸਾਨ ਪਹੁੰਚ ਰਿਹਾ ਹੈ। ਹਰਿਆਣਾ ਤੇ ਪੰਜਾਬ ਦੋਵੇਂ ਸਰਕਾਰਾਂ ਨੇ ਝੋਨੇ ਦੀ ਪਰਾਲੀ ਨੂੰ ਸਾੜਨ ‘ਤੇ ਪਾਬੰਦੀ ਲਾਈ ਹੋਈ ਹੈ ਅਤੇ ਅਜਿਹਾ ਕਰਨ ਵਾਲੇ ਕਿਸਾਨਾਂ ਖਿਲਾਫ਼ ਅਧਿਕਾਰੀਆਂ ਵਲੋਂ ਮੁਕੱਦਮਾ ਚਲਾਇਆ ਜਾ ਸਕਦਾ ਹੈ। ਵਾਤਾਵਰਣ ਵਿਭਾਗ ਦੇ ਐਚ ਐਸ ਪੀ ਸੀ ਬੀ ਦੇ ਪ੍ਰਧਾਨ ਸ੍ਰੀਕਾਂਤ ਵਾਲਗੜੇ ਨੇ ਦੱਸਿਆ ਕਿ ਅਸੀਂ ਪਰਾਲੀ ਸਾੜਨ ਨੂੰ ਇਕ ਗੰਭੀਰ ਮੁੱਦਾ ਮੰਨਦੇ ਹੋਏ ਕਾਰਵਾਈ ਕਰ ਰਹੇ ਹਾਂ। ਹੁਣ ਤੱਕ ਪਰਾਲੀ ਸਾੜਦੇ ਪਾਏ ਗਏ 480 ਲੋਕਾਂ ਖਿਲਾਫ਼ ਕਾਰਵਾਈ ਸ਼ੁਰੂ ਕੀਤੀ ਹੈ। ਹਾਲਾਂਕਿ ਹਰਿਆਣਾ ‘ਚ ਕਰਨਾਲ ਜ਼ਿਲ੍ਹਾ ਅਤੇ ਪੰਜਾਬ ‘ਚ ਪਟਿਆਲਾ ਜ਼ਿਲ੍ਹਾ ਸਮੇਤ ਵੱਖ ਵੱਖ ਇਲਾਕਿਆਂ ਤੋਂ ਮਿਲੀਆਂ ਖਬਰਾਂ ਅਨੁਸਾਰ ਰਾਜ ਪ੍ਰਦੂਸ਼ਣ ਬੋਰਡਾਂ ਅਤੇ ਖੇਤੀ ਵਿਭਾਗਾਂ ਸਮੇਤ ਅਧਿਕਾਰੀਆਂ ਵਲੋਂ ਪਰਾਲੀ ਨਾ ਸਾੜਨ ਲਈ ਕਹੇ ਜਾਣ ਦੇ ਬਾਵਜੂਦ ਕਿਸਾਨ ਅਜੇ ਤੱਕ ਵੀ ਅਜਿਹਾ ਕਰ ਰਹੇ ਹਨ। ਪਿਛਲੇ ਕੁਝ ਸਾਲਾਂ ਤੋਂ ਇਹ ਦੇਖਣ ਨੂੰ ਮਿਲਿਆ ਹੈ ਕਿ ਖੇਤੀ ਪ੍ਰਧਾਨ ਇਨ੍ਹਾਂ ਦੋ ਰਾਜਾਂ ‘ਚ ਜਦ ਪਰਾਲੀ ਸਾੜੀ ਜਾਂਦੀ ਹੈ ਤਾਂ ਪ੍ਰਦੂਸ਼ਣ ਦਿੱਲੀ ‘ਚ ਦਾਖਲ ਹੋ ਜਾਂਦਾ ਹੈ ਜਿਸਦੇ ਕਾਰਨ ਰਾਸ਼ਟਰੀ ਰਾਜਧਾਨੀ ‘ਚ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ। ਮੌਜੂਦਾ ਫਸਲ ਸਾਲ ਦੇ ਸਿਰਫ ਤਿੰਨ ਹਫ਼ਤਿਆਂ ਦੇ ਅੰਦਰ ਸਮੱਸਿਆ ਦੇ ਨਤੀਜੇ ਪਤਾ ਲਾਏ ਜਾ ਸਕਦੇ ਹਨ। ਹਰਿਆਣਾ ਨੇ ਫਸਲ ਸਾੜਨ ਦੀ 480 ਘਟਨਾਵਾਂ ‘ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share :

Share

rbanner1

Share