ਪੰਜਾਬ ਕਾਂਗਰਸ ਅੰਦਰ ਕੋਈ ਧੜੇਬੰਦੀ ਨਹੀਂ : ਭੱਠਲ

capt-and-bhattalਖੰਨਾ : ਪੰਜਾਬ ਕਾਂਗਰਸ ਅੰਦਰ ਕਿਸੇ ਕਿਸਮ ਦੀ ਕੋਈ ਧੜੇਬੰਦੀ ਨਹੀਂ ਹੈ ਅਤੇ ਪਾਰਟੀ ਹਾਈਕਮਾਂਡ ਵਲੋਂ ਜਿਸ ਜਿਸ ਲੀਡਰ ਨੂੰ ਜੋ ਜ਼ੁੰਮੇਵਾਰੀ ਸੋਂਪੀ ਗਈ ਹੈ, ਉਸ ਮੁਤਾਬਕ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਜੁਟੇ ਹੋਏ ਹਨ। ਇਹ ਗੱਲ ਅੱਜ ਖੰਨਾ ਵਿਖੇ ਇਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਆਖੀ। ਉਹ ਪੱਤਰਕਾਰਾਂ ਵਲੋਂ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁਲੋ ਦੇ ਅੱਜ ਦੇ ਪ੍ਰੋਗਰਾਮ ਵਿਚ ਨਾ ਪਹੁੰਚਣ ਸਬੰਧੀ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ।
ਬੀਬੀ ਭੱਠਲ ਨੇ ਕਿਹਾ ਕਿ ਹਰ ਕਿਸੇ ਨੂੰ ਵੱਖ-ਵੱਖ ਜ਼ੁੰਮੇਵਾਰੀਆਂ ਦਿਤੀਆਂ ਹੋਈਆਂ ਹਨ, ਇਸ ਲਈ ਦੂਲੋਂ ਨਹੀਂ ਆ ਸਕੇ ਹੋਣਗੇ। ਪ੍ਰਸ਼ਾਂਤ ਕਿਸ਼ੋਰ ਦੀ ਟੀਮ ਦੇ ਸਰਵੇ ‘ਚ ਖੰਨਾ ‘ਚ ਕਾਂਗਰਸ ਬਹੁਤ ਕਮਜੋਰ ਹੋਣ ਅਤੇ ਨਵਾਂ ਉਮੀਦਵਾਰ ਲਿਆਉਣ ਦੀ ਗੱਲ ‘ਤੇ ਬੀਬੀ ਭੱਠਲ ਨੇ ਕਿਹਾ ਕਿ ਸਰਵੇ ਦੀ ਰੀਪੋਰਟ ਹਾਲੇ ਉਨ੍ਹਾਂ ਕੋਲ ਨਹੀਂ ਆਈ ਹੈ, ਜੋ ਵੀ ਤੱਤ ਹੋਣਗੇ ਉਨ੍ਹਾਂ ‘ਤੇ ਪਾਰਟੀ ਦੀਆਂ ਹੋਰ ਏਜੰਸੀਆਂ ਤੇ ਲੀਡਰਸ਼ਿਪ ਵਿਚਾਰ ਕਰੇਗੀ। ਪਾਰਟੀ ਦੇ ਹੱਕ ‘ਚ ਜੋ ਹੋਵੇਗਾ, ਉਹੀ ਫੈਸਲਾ ਲਿਆ ਜਾਵੇਗਾ।
ਇਸ ਮੌਕੇ ਪੰਜਾਬ ਟਰੇਡ ਸੈੱਲ ਦੇ ਚੇਅਰਮੈਨ ਹਰਦੇਵ ਸਿੰਘ ਰੋਸ਼ਾ, ਮਾਰਕੀਟ ਕਮੇਂਟੀ ਦੇ ਸਾਬਕਾ ਚੇਅਰਮੈਨ ਹਰਬੰਸ ਸਿੰਘ ਰੋਸ਼ਾ, ਕਾਂਗਰਸ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ, ਨਗਰ ਕੌਂਸਲ ਪ੍ਰਧਾਨ ਵਿਕਾਸ ਮਹਿਤਾ ਸਮੇਤ ਕਈ ਹੋਰ ਕਾਂਗਰਸੀ ਆਗੂਆਂ ਨੇ ਭੱਠਲ ਤੇ ਮਨਪ੍ਰੀਤ ਬਾਦਲ ਦਾ ਸਵਾਗਤ ਕੀਤਾ।

Share :

Share

rbanner1

Share