ਫਿਲੀਪੀਨਜ਼ ਵਿੱਚ ਬੰਧੀ ਬਣਾਏ ਗਏ ਕੈਨੇਡੀਅਨ ਦੇ ਕਤਲ ਦੀ ਟਰੂਡੋ ਵੱਲੋਂ ਨਿਖੇਧੀ

ਓਟਾਵਾ-ਫਿਲੀਪੀਨਜ਼ ਵਿੱਚ ਅਬੂ ਸੱਯਫ ਅੱਤਵਾਦੀਆਂ ਵੱਲੋਂ ਬੰਧੀ ਬਣਾ ਕੇ ਰੱਖੇ ਗਏ ਕੈਨੇਡੀਅਨ ਦਾ ਕਤਲ ਕੀਤੇ ਜਾਣ ਦੀ ਖਬਰ ਮਿਲੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਸਰਕਾਰ ਫਿਲੀਪੀਨਜ਼ ਦੇ ਅਧਿਕਾਰੀਆਂ ਨਾਲ ਰਲ ਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੈਲਗਰੀ ਦੇ ਰੌਬਰਟ ਹਾਲ ਨੂੰ ਫਿਲੀਪੀਨਜ਼ ਵਿੱਚ ਮਾਰ ਮੁਕਾਇਆ ਗਿਆ ਹੈ। ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਕੋਲ ਇਹ ਮੰਨਣ ਦਾ ਹਰ ਕਾਰਨ ਹੈ ਕਿ ਮਿਲ ਰਹੀਆਂ ਖਬਰਾਂ ਸੱਚ ਹਨ। ਜ਼ਿਕਰਯੋਗ ਹੈ ਕਿ ਅਲ ਕਾਇਦਾ ਨਾਲ ਸਬੰਧਤ ਅੱਤਵਾਦੀ ਜਥੇਬੰਦੀ ਨੇ ਇਹ ਚੇਤਾਵਨੀ ਦਿੱਤੀ ਸੀ ਕਿ ਜੇ ਉਨ੍ਹਾਂ ਨੂੰ 8 ਮਿਲੀਅਨ ਡਾਲਰ ਦੀ ਫਿਰੌਤੀ ਨਾ ਮਿਲੀ ਤਾਂ ਉਹ ਸੋਮਵਾਰ ਨੂੰ ਹਾਲ ਨੂੰ ਮਾਰ ਦੇਣਗੇ। ਟਰੂਡੋ ਨੇ ਆਖਿਆ ਕਿ ਇਸ ਕਤਲ ਲਈ ਕੈਨੇਡਾ ਪੂਰੀ ਤਰ੍ਹਾਂ ਅਬੂ ਸੱਯਫ ਨੂੰ ਹੀ ਜ਼ਿੰਮੇਵਾਰ ਮੰਨਦਾ ਹੈ। ਉਨ੍ਹਾਂ ਹਾਲ ਫੈਮਿਲੀ ਨਾਲ ਦੁੱਖ ਸਾਂਝਾ ਕਰਦਿਆਂ ਇੱਕ ਵਾਰੀ ਮੁੜ ਅੱਤਵਾਦੀ ਜਥੇਬੰਦੀਆਂ ਨੂੰ ਫਿਰੌਤੀ ਦੀ ਰਕਮ ਨਾ ਦੇਣ ਦੀ ਕੈਨੇਡਾ ਦੀ ਨੀਤੀ ਨੂੰ ਦੁਹਰਾਇਆ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਅੱਤਵਾਦੀਆਂ ਦੀਆਂ ਮੰਗਾਂ ਪੂਰੀਆਂ ਚੳਨੳਦੳ-ਪੋਲਟਿਚਿਸ-ਜੁਸਟਨਿ-ਟਰੁਦੲਉ ਕਰਕੇ ਅਸੀਂ ਕੈਨੇਡਾ ਦੀ ਬਦਖੋਹੀ ਨਹੀਂ ਕਰ ਸਕਦੇ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਸਤੰਬਰ ਵਿੱਚ ਇੱਕ ਰਿਜ਼ਾਰਟ ਤੋਂ ਅਬੂ ਸੱਯਫ ਨੇ ਜੌਹਨ ਰਿਡਸਡੇਲ, ਨਾਰਵੇਅ ਦੇ ਇੱਕ ਹੋਰ ਵਿਅਕਤੀ ਤੇ ਫਿਲੀਪੀਨ ਦੀ ਇੱਕ ਔਰਤ ਨੂੰ ਅਗਵਾ ਕਰ ਲਿਆ ਸੀ। 68 ਸਾਲਾ ਰਿਡਸਡੇਲ ਦਾ ਅਪਰੈਲ ਵਿੱਚ ਉਦੋਂ ਸਿਰ ਕਲਮ ਕਰ ਦਿੱਤਾ ਗਿਆ ਸੀ ਜਦੋਂ ਉਸ ਦੇ ਅਗਵਾਕਾਰਾਂ ਦੀ ਫਿਰੌਤੀ ਦੀ ਮੰਗ ਨੂੰ ਪੂਰਾ ਨਹੀਂ ਸੀ ਕੀਤਾ ਗਿਆ। ਸੋਮਵਾਰ ਨੂੰ ਟਰੂਡੋ ਨੇ ਆਖਿਆ ਕਿ ਸਰਕਾਰ ਫਿਲੀਪੀਨਜ਼ ਦੇ ਅਧਿਕਾਰੀਆਂ ਨਾਲ ਕੰਮ ਕਰ ਰਹੀ ਹੈ ਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਕਾਰੇ ਲਈ ਜਿੰ?ਮੇਵਾਰ ਵਿਅਕਤੀਆਂ ਨੂੰ ਸਜ਼ਾ ਦਿੱਤੀ ਜਾਵੇ। ਇਸ ਮੌਕੇ ਵਿਦੇਸ਼ ਮੰਤਰੀ ਸਟੀਫਨ ਡਿਓਨ ਨੇ ਆਖਿਆ ਕਿ ਅਗਵਾਕਾਰਾਂ ਦੀ ਫਿਰੌਤੀ ਦੀ ਮੰਗ ਨੂੰ ਪੂਰਾ ਕਰਨ ਨਾਲ ਅੱਤਵਾਦੀ ਜਥੇਬੰਦੀਆਂ ਦੇ ਹੌਸਲੇ ਹੋਰ ਵੱਧ ਜਾਣਗੇ ਤੇ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਹਮਲੇ ਕਰਨ ਤੇ ਕੈਨੇਡੀਅਨਾਂ ਲਈ ਖਤਰਾ ਖੜ੍ਹਾ ਕਰਨ ਦੇ ਮੌਕੇ ਮਿਲ ਜਾਣਗੇ। ਉਨ੍ਹਾਂ ਆਖਿਆ ਕਿ ਸਾਨੂੰ ਇਹ ਸੰਕੇਤ ਦੇਣਾ ਚਾਹੀਦਾ ਹੈ ਕਿ ਕੈਨੇਡੀਅਨਾਂ ਨੂੰ ਬੰਧੀ ਬਣਾਉਣ ਨਾਲ ਕੁੱਝ ਨਹੀਂ ਹੋਣ ਵਾਲਾ, ਅਜਿਹਾ ਕਰਕੇ ਅੱਤਵਾਦੀ ਪੈਸੇ ਨਹੀਂ ਬਣਾ ਸਕਣਗੇ।

Share :

Share

rbanner1

Share