ਨਵੀਂ ਦਿੱਲੀ-‘ਗਾਇਲ ਵਨਸ ਅਗੇਨ’ ਵਿਚ ਚਾਰ ਨਵੇਂ ਚਿਹਰਿਆਂ ਨੂੰ ਲਾਂਚ ਕਰਨ ਤੋਂ ਬਾਅਦ ਸੰਨੀ ਦਿਓਲ ਹੁਣ ਪੂਰੀ ਤਰ੍ਹਾਂ ਨਾਲ ਆਪਣੇ ਬੇਟੇ ਕਰਣ ‘ਤੇ ਧਿਆਨ ਲਗਾ ਰਹੇ ਹਨ | ਚਰਚਾ ਹੈ ਕਿ ਕਰਣ ਬਾਲੀਵੁੱਡ ਵਿਚ ਐਾਟਰੀ ਕਰਨ ਲਈ ਤਿਆਰ ਹੈ ਅਤੇ ਸੰਨੀ ਦਿਓਲ ਨੇ ਫੈਸਲਾ ਲਿਆ ਹੈ ਕਿ ਉਹ ਆਪਣੇ ਬੇਟੇ ਦੀ ਫ਼ਿਲਮ ਆਪ ਡਾਇਰੈਕਟ ਕਰਨਗੇ | ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਸੰਨੀ ਦਿਓਲ ਇਸ ਫ਼ਿਲਮ ਵਿਚ ਕਰਣ ਨਾਲ ਸੈਫ ਅਤੇ ਅਮਿ੍ਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਨੂੰ ਲੈਣਾ ਚਾਹੁੰਦੇ ਹਨ | ਦਰਅਸਲ ਸੰਨੀ ਦਿਓਲ ਨੇ ਬਾਲੀਵੁੱਡ ਵਿਚ ਪਹਿਲੀ ਵਾਰ ਐਾਟਰੀ ਅਮਿ੍ਤਾ ਸਿੰਘ ਨਾਲ ‘ਬੇਤਾਬ’ ਫ਼ਿਲਮ ਨਾਲ ਕੀਤੀ ਸੀ ਹੋ ਸਕਦਾ ਹੈ ਕਿ ਉਹ ਹੁਣ ਅਮਿ੍ਤਾ ਦੀ ਬੇਟੀ ਨਾਲ ਫ਼ਿਰ ਤੋਂ ਉਹੀ ਜਾਦੂ ਚਲਾਉਣਾ ਚਾਹੁੰਦੋ ਹੋਣ | ਸੂਤਰਾਂ ਨੇ ਦੱਸਿਆ ਕਿ ਸੰਨੀ ਦਿਓਲ ਨੇ ਅਮਿ੍ਤਾ ਨਾਲ ਇਸ ਸਬੰਧੀ ਆਪਣੀ ਇਛਾ ਪ੍ਰਗਟ ਕੀਤੀ ਸੀ ਪਰ ਅਮਿ੍ਤਾ ਨੇ ਇਸ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਸਾਰਾ ਅਲੀ ਇਸ ਸਮੇਂ ਧਰਮਾ ਪ੍ਰੋਡਕਸ਼ਨ ਨਾਲ ਕੰਮ ਕਰ ਰਹੀ ਹੈ | ਸਾਰਾ ਕਰਨ ਜੌਹਰ ਦੀ ਫ਼ਿਲਮ ਨਾਲ ਬਾਲੀਵੁੱਡ ਵਿਚ ਆਪਣਾ ਕਦਮ ਰੱਖੇਗੀ |