ਬੰਬਾਰਡੀਅਰ ਵਿੱਚ ਨਿਵੇਸ਼ ਕਰਨ ਲਈ ਲਿਬਰਲ ਤਿਆਰ : ਬੈਂਸ

innovation-20160614ਮਾਂਟਰੀਅਲ : ਇਨੋਵੇਸ਼ਨ ਮੰਤਰੀ ਨਵਦੀਪ ਬੈਂਸ ਨੇ ਆਖਿਆ ਕਿ ਫੈਡਰਲ ਸਰਕਾਰ ਐਰੋਸਪੇਸ ਕੰਪਨੀ ਬੰਬਾਰਡੀਅਰ ਵਿੱਚ ਨਿਵੇਸ਼ ਕਰਨ ਜਾ ਰਹੀ ਹੈ। ਇੱਥੇ ਮੁੱਦਾ ਇਹ ਨਹੀਂ ਹੈ ਕਿ ਨਿਵੇਸ਼ ਹੋਵੇਗਾ ਕਿ ਨਹੀਂ ਸਗੋਂ ਇਹ ਮੁੱਦਾ ਹੈ ਕਿ ਇਹ ਨਿਵੇਸ਼ ਕਿਵੇਂ ਹੋਵੇਗਾ?
ਬੰਬਾਰਡੀਅਰ ਦੀ ਅਗਵਾਈ ਵਾਲੇ ਐਰੋਸਪੇਸ ਰਿਸਰਚ ਸੰਘ ਲਈ 54 ਮਿਲੀਅਨ ਡਾਲਰ ਫੰਡ ਦਾ ਐਲਾਨ ਕਰਨ ਮਗਰੋਂ ਬੈਂਸ ਨੇ ਆਖਿਆ ਕਿ ਅਸੀਂ ਪਾਰਟਨਰ ਬਣਨਾ ਚਾਹੁੰਦੇ ਹਾਂ। ਅਸੀਂ ਮਾਮਲੇ ਦਾ ਕੋਈ ਹੱਲ ਲੱਭਣਾ ਚਾਹੁੰਦੇ ਹਾਂ ਤੇ ਅਸੀਂ ਅਰਥਭਰਪੂਰ ਨਿਵੇਸ਼ ਜਾਰੀ ਰੱਖਣਾ ਚਾਹੁੰਦੇ ਹਾਂ। ਮਾਂਟਰੀਅਲ ਸਥਿਤ ਕੰਪਨੀ ਵੱਲੋਂ ਫੈਡਰਲ ਫੰਡਿੰਗ ਦੇ ਰੂਪ ਵਿੱਚ ਇੱਕ ਬਿਲੀਅਨ ਡਾਲਰ ਦੀ ਕੀਤੀ ਮੰਗ ਨੂੰ ਸਵੀਕਾਰ ਕਰਨ ਜਾਂ ਨਕਾਰਨ ਬਾਰੇ ਬੈਂਸ ਦੀਆਂ ਟਿੱਪਣੀਆਂ ਤੋਂ ਕਾਫੀ ਕੁੱਝ ਸਾਫ ਹੋ ਜਾਂਦਾ ਹੈ।
ਸਤੰਬਰ ਦੇ ਸੁ਼ਰੂ ਵਿੱਚ ਬੰਬਾਰਡੀਅਰ ਨੇ ਕਿਊਬਿਕ ਸਰਕਾਰ ਤੋਂ 500 ਮਿਲੀਅਨ ਅਮਰੀਕੀ ਡਾਲਰ ਦੀ ਦੂਜੀ ਕਿਸ਼ਤ ਹਾਸਲ ਕੀਤੀ ਸੀ। ਕਿਊਬਿਕ ਦੀ ਹੁਣ ਸੀ-ਸੀਰੀਜ਼ ਏਅਰਕ੍ਰਾਫਟ ਪ੍ਰੋਗਰਾਮ ਵਿੱਚ 49.5 ਫੀ ਸਦੀ ਨਵੀਂ ਸੀਮਤ ਭਾਈਵਾਲੀ ਹੈ।
imageਬੈਂਸ ਨੇ ਇਸ ਸਬੰਧ ਵਿੱਚ ਤਫਸੀਲ ਨਾਲ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਓਟਵਾ ਕਿੰਨਾ ਨਿਵੇਸ਼ ਕਰੇਗਾ ਜਾਂ ਇਹ ਰਕਮ ਕਿੱਥੇ ਜਾਵੇਗੀ। ਪਰ ਬੈਂਸ ਨੇ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਫੰਡਿੰਗ ਲਈ ਸਰਕਾਰ ਦੀਆਂ ਸ਼ਰਤਾਂ ਨੂੰ ਵਾਰੀ ਵਾਰੀ ਦੁਹਰਾਇਆ ਜ਼ਰੂਰ। ਉਨ੍ਹਾਂ ਆਖਿਆ ਕਿ ਫੈਡਰਲ ਸਰਕਾਰ ਚਾਹੁੰਦੀ ਹੈ ਕਿ ਬੰਬਾਰਡੀਅਰ ਆਪਣਾ ਹੈੱਡ ਆਫਿਸ ਤੇ ਖੋਜ ਅਤੇ ਵਿਕਾਸ ਨਾਲ ਸਬੰਧਤ ਨੌਕਰੀਆਂ ਦੇਸ਼ ਵਿੱਚ ਹੀ ਰੱਖੇ।
ਦੂਜੇ ਪਾਸੇ ਬੰਬਾਰਡੀਅਰ ਦੇ ਬੁਲਾਰੇ ਸਿਮੌਨ ਲੇਟੈਂਡਰੇ ਨੇ ਆਖਿਆ ਕਿ ਉਨ੍ਹਾਂ ਦੀ ਫਰਮ ਫੈਡਰਲ ਅਧਿਕਾਰੀਆਂ ਨਾਲ ਨਿਯਮਿਤ ਤੌਰ ਉੱਤੇ ਸੰਪਰਕ ਰੱਖ ਰਹੀ ਹੈ ਤੇ ਸੀ-ਸੀਰੀਜ਼ ਵਿਕਸਤ ਕਰਨ ਲਈ ਉਨ੍ਹਾਂ ਦੀ ਸਥਿਤੀ ਮਜ਼ਬੂਤ ਹੈ ਤੇ ਫੈਡਰਲ ਸਰਕਾਰ ਵੱਲੋਂ ਸਹਿਯੋਗ ਮਿਲਦੇ ਰਹਿਣ ਦੀ ਆਸ ਹੈ।

Share :

Share

rbanner1

Share