ਭਾਰਤ ਵਿੱਚ ਸ਼ੁਰੂ ਹੋਵੇਗੀ ਸ਼ਰੀਅਤ ਬੈਂਕਿੰਗ ਪ੍ਰਣਾਲੀ

islam bankਨਵੀਂ ਦਿੱਲੀ-ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਦੇਸ਼ ਵਿੱਚ ਸ਼ਰੀਅਤ ਅਨੁਕੂਲ ਜਾਂ ਵਿਆਜ ਮੁਕਤ ਬੈਂਕਿੰਗ ਲਈ ਰਵਾਇਤੀ ਬੈਂਕਾਂ ਵਿੱਚ ਹੌਲੀ ਹੌਲੀ ‘ਇਸਲਾਮਿਕ ਵਿੰਡੋ’ ਖੋਲ੍ਹਣ ਦੀ ਤਜਵੀਜ਼ ਪੇਸ਼ ਕੀਤੀ ਹੈ।
ਕੇਂਦਰ ਤੇ ਆਰਬੀਆਈ ਲੰਮੇ ਸਮੇਂ ਤੋਂ ਇਸਲਾਮਿਕ ਬੈਂਕਿੰਗ ਦੀ ਸ਼ੁਰੂਆਤ ਦੀਆਂ ਸੰਭਾਵਨਾਵਾਂ ਤਲਾਸ਼ ਰਹੀਆਂ ਹਨ ਤਾਂ ਕਿ ਧਾਰਮਿਕ ਕਾਰਨਾਂ ਕਰ ਕੇ ਬੈਂਕਿੰਗ ਸੇਵਾਵਾਂ ਤੋਂ ਦੂਰ ਸਮਾਜ ਦੇ ਇਨ੍ਹਾਂ ਵਰਗਾਂ ਨੂੰ ਵੀ ਵਿੱਤੀ ਪੱਖੋਂ ਮਜ਼ਬੂਤ ਕੀਤਾ ਜਾ ਸਕੇ। ਆਰਬੀਆਈ ਨੇ ਇਸ ਬਾਰੇ ਇਕ ਚਿੱਠੀ ਵਿੱਤ ਮੰਤਰਾਲੇ ਨੂੰ ਲਿਖੀ, ਜਿਸ ਦਾ ਉਤਾਰਾ ਆਰਟੀਆਈ ਦੇ ਜਵਾਬ ਵਿੱਚ ਪੀਟੀਆਈ ਨੂੰ ਮਿਲਿਆ। ਇਸ ਵਿੱਚ ਕਿਹਾ ਗਿਆ ਕਿ ਆਰਬੀਆਈ ਦਾ ਵਿਚਾਰ ਹੈ ਕਿ ਇਸਲਾਮਿਕ ਵਿੱਤ ਤੇ ਹੋਰ ਰੈਗੂਲੇਟਰੀ ਤੇ ਨਜ਼ਰਸਾਨੀ ਚੁਣੌਤੀਆਂ ਕਾਰਨ ਇਹ ਬਹੁਤ ਗੁੰਝਲਦਾਰ ਮਸਲਾ ਹੈ। ਇਸ ਤੋਂ ਇਲਾਵਾ ਭਾਰਤੀ ਬੈਂਕਾਂ ਨੂੰ ਇਸ ਖੇਤਰ ਦਾ ਤਜਰਬਾ ਵੀ ਨਹੀਂ। ਇਸ ਕਾਰਨ ਇਸਲਾਮਿਕ ਬੈਂਕਿੰਗ ਨੂੰ ਭਾਰਤ ਵਿੱਚ ਹੌਲੀ ਹੌਲੀ ਪੇਸ਼ ਕੀਤਾ ਜਾਵੇ।
ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਮਗਰੋਂ ਮੁੱਢਲੇ ਤੌਰ ’ਤੇ ਇਸਲਾਮਿਕ ਵਿੰਡੋ ਰਾਹੀਂ ਰਵਾਇਤੀ ਬੈਂਕਿੰਗ ਸੇਵਾਵਾਂ ਜਿਹੀਆਂ ਕੁਝ ਕੁ ਸੇਵਾਵਾਂ ਹੀ ਦਿੱਤੀਆਂ ਜਾਣਗੀਆਂ। ਸਮਾਂ ਬੀਤਣ ਨਾਲ ਜਿਉਂ ਜਿਉਂ ਇਸ ਖੇਤਰ ਵਿੱਚ ਤਜਰਬਾ ਵਧੇਗਾ, ਉੁਸ ਦੇ ਆਧਾਰ ਉਤੇ ਪੂਰੀ ਤਰ੍ਹਾਂ ਇਸਲਾਮਿਕ ਬੈਂਕਿੰਗ ਪ੍ਰਣਾਲੀ ਨੂੰ ਅਪਣਾ ਲਿਆ ਜਾਵੇਗਾ।
ਇਸਲਾਮਿਕ ਜਾਂ ਸ਼ਰੀਅਤ ਬੈਂਕਿੰਗ ਪ੍ਰਣਾਲੀ ਵਿਆਜ ਮੁਕਤ ਸਿਧਾਂਤਾਂ ਉਤੇ ਆਧਾਰਤ ਹੈ ਕਿਉਂਕਿ ਇਸਲਾਮ ਵਿੱਚ ਵਿਆਜ (ਸੂਦ) ਦੀ ਮਨਾਹੀ ਹੈ।

Share :

Share

rbanner1

Share