ਭਾਰਤ ਵੱਲੋਂ 20 ਲੱਖ ਟਨ ਕਣਕ ਦਰਾਮਦ ਕਰਨ ਦੀ ਤਿਆਰੀ

wheatਭਾਰਤ ਵੱਲੋਂ ਮੌਜੂਦਾ ਵਿੱਤੀ ਵਰ੍ਹੇ ਦੌਰਾਨ 20 ਲੱਖ ਟਨ ਕਣਕ ਦਰਾਮਦ ਕੀਤੇ ਜਾਣ ਦੀ ਸੰਭਾਵਨਾ ਹੈ। ਆਟਾ ਚੱਕੀ ਮਾਲਕਾਂ ਮੁਤਾਬਿਕ ਘਰੇਲੂ ਸਪਲਾਈ ਵਧਾਉਣ ਅਤੇ ਕੀਮਤਾਂ ਕਾਬੂ ਹੇਠ ਰੱਖਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ।
ਖੁਰਾਕ ਮੰਤਰਾਲੇ ਦੇ ਸੰਯੁਕਤ ਸਕੱਤਰ ਪ੍ਰਸ਼ਾਂਤ ਦਿਵੇਦੀ ਨੇ ਰੋਲਰ ਆਟਾ ਚੱਕੀ ਫੈਡਰੇਸ਼ਨ ਦੀ ਸਾਲਾਨਾ ਜਨਰਲ ਬੈਠਕ ਦੌਰਾਨ ਕਿਹਾ ਕਿ ਕਣਕ ਦੀ ਦਰਾਮਦ ਆਉਂਦੇ ਮਹੀਨਿਆਂ ’ਚ ਵਧੇਗੀ ਅਤੇ ਘਰੇਲੂ ਉਪਲੱਬਧਤਾ ਤੋਂ ਦਬਾਅ ਘਟੇਗਾ। ਉਨ੍ਹਾਂ ਕਿਹਾ ਕਿ ਸਰਕਾਰ ਐਫਸੀਆਈ ਵੱਲੋਂ ਖ਼ਰੀਦੀ ਗਈ ਕਣਕ ਦੀ ਵਿੱਕਰੀ ਨੂੰ ਬੰਦ ਨਹੀਂ ਕਰੇਗੀ ਅਤੇ ਆਟਾ ਚੱਕੀਆਂ ਸਮੇਤ ਹੋਰ ਵੱਡੇ ਗਾਹਕਾਂ ਨੂੰ ਇਹ ਮਿਲਣਾ ਜਾਰੀ ਰਹੇਗੀ। ਵਿਦੇਸ਼ ਤੋਂ ਕਣਕ ਮੰਗਵਾਏ ਜਾਣ ਦੀ ਮਿਕਦਾਰ ਬਾਰੇ ਉਨ੍ਹਾਂ ਕੋਈ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ। ਉਂਜ ਸਨਅਤੀ ਅਦਾਰਿਆਂ ਦਾ ਅੰਦਾਜ਼ਾ ਹੈ ਕਿ 20 ਲੱਖ ਟਨ ਕਣਕ ਖ਼ਰੀਦੇ ਜਾਣ ਦੀ ਸੰਭਾਵਨਾ ਹੈ। ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਐਮ ਕੇ ਦੱਤਾ ਰਾਜ ਨੇ ਕਿਹਾ ਕਿ ਆਸਟਰੇਲੀਆ, ਯੂਕਰੇਨ, ਫਰਾਂਸ ਅਤੇ ਰੂਸ ਤੋਂ ਪਹਿਲਾਂ ਹੀ 6 ਲੱਖ ਟਨ ਕਣਕ ਦਰਾਮਦ ਕੀਤੀ ਜਾ ਚੁੱਕੀ ਹੈ ਜਦਕਿ 4 ਤੋਂ 5 ਲੱਖ ਟਨ ਕਣਕ ਹੋਰ ਖ਼ਰੀਦੇ ਜਾਣ ਦੀ ਤਿਆਰੀ ਹੈ।

Share :

Share

rbanner1

Share