ਮੈਂ ਹਮੇਸ਼ਾਂ ਸੁੱਥਰੀ , ਸਿਹਤਮੰਦ ਅਤੇ ਲੋਕਾਂ ਦੀ ਬਾਤ ਪਾਉਂਦੀ ਗਾਇਕੀ ਨੂੰ ਦਿਤੀ ਤਰਜੀਹ- ਗੁਰਦੀਪ ਭੁੱਲਰ

gurdip-bhullarਪੰਜਾਬੀ ਗਾਇਕੀ ਵਿਚ ਗੰਧਲੇਪਨ ਨੂੰ ਠੱਲ ਪਾਉਂਣ ਵਾਸਤੇ ਸੈਂਸਰ ਬੋਰਡ ਬਣਾਉਣਾਂ ਮੇਰੀ ਪਹਿਲ- ਸਤਦਿੰਰ ਸੱਤੀ

 

ਪੰਜਾਬੀ ਰੰਗਮੰਚ, ਸਭਿਆਚਾਰ ਅਤੇ ਭਾਸ਼ਾ ਲਈ ਕੈਨੇਡਾ ਵਿਚ ਯਤਨਸ਼ੀਲ ਨਾਟਕ, ਗਾਇਕੀ ਅਤੇ ਫਿਲਮ ਦੇ ਖੇਤਰ ਵਿਚ ਨਾਮਣਾ ਖੱਟ ਚੁੱਕੇ ਗੁਰਦੀਪ ਭੁੱਲਰ ਜੋ  ਸਰੀ, ਕੈਨੇਡਾ ਰਂਿਹੰਦੇ ਹਨ ਨੇ ਪੰਜਾਬ ਕਲਾ ਭਵਨ ਦੇ ਵਿਹੜੇ ਵਿਚ ਸਰੋਤਿਆ ਦੇ ਰੂ-ਬ-ਰੂ ਹੁੰਦੇ ਕਿਹਾ ਕਿ ਮੈਂ ਹਮੇਸ਼ਾਂ ਸੁੱਥਰੀ, ਸਿਹਤਮੰਦ ਅਤੇ ਲੋਕਾਂ ਦੀ ਬਾਤ ਪਾਉਂਦੀ ਗਾਇਕੀ ਨੂੰ ਦਿਤੀ ਤਰਜੀਹ ਦਿੱਤੀ ਹੈ।ਮੈਂਨੂੰ ਸੰਗੀਤ ਦੀ ਗੁੱੜਤੀ ਆਪਣੇ ਪਿਤਾ ਜੀ ਪਾਸੋਂ ਮਿਲੀ।ਕੈਨੇਡਾ ਵਰਗੇ ਮੁਲਕਾਂ ਵਿਚ ਕਲਾ ਦੀ ਜਿੰਨੀ ਕਦਰ ਹੈ ਓਨੀ ਕਦਰ ਹਾਲੇ ਸਾਡੇ ਆਪਣੇ ਮੁਲਕ ਵਿਚ ਨਹੀਂ ਪੈਣ ਲੱਗੀ।ਭਾਰਤ ਵਿਚ ਕੋਈ ਵੀ ਫਨਕਾਰ ਆਪਣੇ ਫ਼ਨ ਦੀ ਬਦੌਲਤ ਤਮਾਮ ਜ਼ਿੰਦਗੀ ਬਸਰ ਨਹੀਂ ਕਰ ਸਕਦਾ ਪਰ ਬਾਹਰੇ ਮੁਲਕਾਂ ਵਿਚ ਕਲਾਕਾਰ ਨੂੰ ਉਸਦੀ ਕਲਾ ਜ਼ਿੰਦਗੀ ਦੀਆਂ ਸਭ ਸੁੱਖ-ਸਹੂਲਤਾਂ ਮੁਹਇਆ ਕਰਵਾ ਦਿੰਦੀ ਹੈ।ਸਰੀ ਵਿਚ ਮੈਂ ਬੱਚਿਆਂ ਅਤੇ ਨੌਜਵਾਨਾਂ ਨੂੰ ਪੰਜਾਬੀ ਵਿਰਸੇ, ਸਭਿਆਚਾਰ ਅਤੇ ਰੰਗਮੰਚ ਨਾਲ ਜੋੜਣ ਲਈ ਗਰਦੀਪ ਆਰਟ ਸੈਂਟਰ ਰਾਂਹੀ ਸਿਖਲਾਈ ਦਿੰਦਾ ਹਾਂ ਅਤੇ ਵੱਡੇ ਪੱਧਰ ’ਤੇ ਪੰਜਾਬੀਅਤ ਨੂੰ ਪੇਸ਼ ਕਰਦੇ ਸਭਿਆਚਾਰਕ ਸਮਾਗਮਾਂ ਅਤੇ ਨਾਟਕਾਂ ਦੇ ਅਯੋਜਨ ਕਰਦਾ ਹਾਂ।ਇਹ ਸਾਰੇ ਅਯੋਜਨ ਟਿਕਟਾਂ ਉਪਰ ਹੁੰਦੇ ਹਨ।ਇਸ ਦੌਰਾਨ ਗੁਰਦੀਪ ਨੇ ਪੰਜਾਬੀ ਦੇ ਨਾਮਵਰ ਸ਼ਾਇਰ ਸਵਰਗੀ ਸ਼ਿਵ ਬਟਾਲਵੀ ਅਤੇ ਗੁਰਚਰਨ ਰਾਮਪੁਰੀ (ਕੈਨੇਡਾ) ਦੇ ਗੀਤ ਵੀ ਸੁਣਾਏ।

             ਗੁਰਦੀਪ ਭੁੱਲਰ ਨਾਲ ਰੂ-ਬ-ਰੂ ਦਾ ਇੰਤਜ਼ਾਮ ਸਰਘੀ ਕਲਾ ਕੇਂਦਰ, ਮੁਹਾਲੀ ਅਤੇ ਪੰਜਾਬੀ ਸਾਹਿਤ ਸਭਾ ਮੁਹਾਲੀ ਵੱਲੋਂ ਸਾਂਝੇ ਤੌਰ ’ਤੇ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਦੇ ਭਰਵੇਂ ਸਹਿਯੋਗ ਨਾਲ ਕੀਤਾ।ਇਸ ਮੌਕੇ ਪੰਜਾਬ ਕਲਾ ਪ੍ਰੀਸ਼ਦ ਦੀ ਚੈਅਰਪਰਸਨ ਮੰਚ ਦੀ ਧਨੀ ਸਤਿੰਦਰ ਸੱਤੀ ਬਤੌਰ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਿਲ ਹੋਏ।ਉਨਾਂ ਆਪਣੇ ਸੰਬੋਧਨ ਵਿਚ ਕਿਹਾ ਇਹ ਬਹੁਤ ਖੁਸ਼ੀ ਦੀ ਗੱਲ ਹੈ।ਅੱਜ ਸਾਡੇ ਦਰਮਿਆਨ ਕੈਨੇਡਾ ਤੋਂ ਆਏ ਫ਼ਨਕਾਰ ਗੁਰਦੀਪ ਭੁੱਲਰ ਆਪਣੀ ਨਿਰੋਈ ਗਾਇਕੀ ਪੇਸ਼ ਕਰ ਰਹੇ ਹਨ।ਗੁਰਦੀਪ ਭੁੱਲਰ ਵਰਗੇ ਮਿਆਰੀ ਅਤੇ ਨਰੋਈ ਗਾਇਕੀ ਨੂੰ ਸਮਰਪਿਤ ਗਾਇਕਾਂ ਦੀ ਅਜੋਕੀ ਬੇਹੁੱਦੀ, ਲੱਚਰ, ਹਿੰਸਕ ਅਤੇ ਨਸ਼ਿਆ ਨੂੰ ਉਤਾਸ਼ਾਹਿਤ ਕਰਦੀ ਗਾਇਕੀ ਦੇ ਦੌਰ ਵਿਚ ਬੇਹੱਦ ਲੋੜ ਹੈ।ਉਨਾਂ ਕਿਹਾ ਕਿ ਪੰਜਾਬੀ ਗਾਇਕੀ ਵਿਚ ਗੰਧਲੇਪਨ ਨੂੰ ਠੱਲ ਪਾਉਂਣ ਵਾਸਤੇ ਸੈਂਸਰ ਬੋਰਡ ਬਣਾਉਣਾਂ ਮੇਰੀ ਪਹਿਲ ਹੋਵੇਗੀ।ਗੁਰਦੀਪ ਹੋਰਾਂ ਦੀ ਜਾਣ-ਪਹਿਚਾਣ ਕਰਵਾਉਂਦੇ ਰੰਗਕਕਰਮੀ ਪ੍ਰੋਫੈਸਰ ਦਿਲਬਾਗ ਸਿੰਘ ਨੇ ਕਿਹਾ ਗੁਰਦੀਪ ਹੋਰਾਂ ਆਪਣੀ ਗਾਇਕੀ ਦਾ ਸਫਰ ਸਾਢੇ ਤਿੰਨ ਦਹਾਕੇ ਪਹਿਲਾਂ ਚੰਡੀਗੜ੍ਹ ਨਾਟਕਾਂ ਵਿਚ ਪਿੱਠਵਰਤੀ ਗਾਇਕ ਵੱਜੋਂ ਕੀਤਾ।ਏ.ਜੀ. ਪੰਜਾਬ ਵਿਚ ਮੁਲਾਜ਼ਮਤ ਵੀ ਕੀਤੀ।

               ਨਾਟਕਕਾਰ ਸੰਜੀਵਨ ਸਿੰਘ ਨੇ ਗੁਰਦੀਪ ਬਾਰੇ ਗੱਲ ਕਰਦੇ ਕਿਹਾ ਅਸੀਂ ਤਾਂ ਇੰਗਲੈਂਡ, ਅਮਰੀਕਾ, ਕੈਨੇਡਾ ਅਤੇ ਅਸਰਟੇਲੀਆ ਵਰਗੇ ਮੁਲਕਾਂ ਵਿਚ ਅਕਸਰ ਨਾਟਕਾਂ ਦੇ ਮੰਚਣ ਕਰਨ ਜਾਂਦੇ ਹਾਂ ਪਰ ਪਹਿਲੀ ਵਾਰ ਜੇ ਕੋਈ ਕੈਨੇਡਾ ਵਰਗੇ ਮਸ਼ਰੂਫੀਅਤ ਭਰੇ ਮੁਲਕ ’ਚੋ ਨਾਟਕ ਕਰਨ ਪੰਜਾਬ ਆਇਆ ਤਾਂ ਉਹ ਗੁਰਦੀਪ ਭੁੱਲਰ ਹੈ।ਵਿਦੇਸ਼ ਵੱਸਣ ਦੀ ਹੋੜ ਅਤੇ ਤ੍ਰਾਸਦੀ ਨੂੰ ਦਰਸਾਉਦਾ ਨਾਟਕ “ਰਿਸ਼ਤੇ” ਗੁਰਦੀਪ ਆਰਟ ਅਕੈਡਮੀ (ਸਰੀ, ਕੈਨੇਡਾ) ਦੀ ਟੀਮ ਨਾਲ ਆਪਣੀ ਨਿਰੇਸ਼ਨਾ ਹੇਠ ਸਾਲ 2008 ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਮੰਚਣ ਕੀਤੇ।ਇਸ ਸੰਗੀਤਕ ਅਤੇ ਸਾਹਿਤਕ ਸ਼ਾਮ ਦਾ ਮੰਚ ਸੰਚਾਲਨ ਪੰਜਾਬੀ ਸਾਹਿਤ ਸਭਾ ਮੁਹਾਲੀ ਦੇ ਜਨਰਲ ਸਕੱਤਰ ਕਲਮਕਾਰ ਅਤੇ ਵਿਦਵਾਨ ਡਾ. ਸਵੈਰਾਜ ਸੰਧੂ ਨੇ ਬਹੁਤ ਹੀ ਦਿਲਚਸਪ ਅੰਦਾਜ਼ ਵਿਚ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲਮਕਾਰ ਰਿਪੁਦਮਨ ਸਿੰਘ ਰੂਪ, ਨਰਿੰਦਰ ਨਸਰੀਨ, ਰੰਗਕਰਮੀ ਰੰਜੀਵਨ ਸਿੰਘ, ਰਿਤੂਰਾਗ ਕੌਰ ਅਤੇ ਦਰਸ਼ਨ ਤਿਓਣਾਂ,ਅਨਿਲ ਸ਼ਰਮਾਂ,ਹਰਿੰਦਰ ਸਿੰਘ ਹਰ ਨੇ ਵੀ ਸ਼ਮੂਲੀਅਤ ਕੀਤੀ।

Share :

Share

rbanner1

Share