ਸਦੀ ਦੇ 10 ਮਹਾਨ ਖੋਜੀਆਂ ਦੀ ਸੂਚੀ ਵਿੱਚ ਭਾਰਤੀ ਉੱਦਮੀ ਸ਼ਾਮਲ

469630-umesh-sachdevਨਿਊਯਾਰਕ, 9 ਜੂਨ
ਟਾਈਮ ਮੈਗਜ਼ੀਨ ਨੇ 30 ਸਾਲਾ ਭਾਰਤੀ ਉੱਦਮੀ ਨੂੰ ਆਪਣੀ 2016 ਦੀ ਸਦੀ ਦੇ ਮਹਾਨ 10 ਖੋਜੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ, ਜਿਹੜੇ ਵਿਸ਼ਵ ਨੂੰ ਬਦਲ ਰਹੇ ਹਨ। ਉਸ ਨੇ ਇਹ ਮਾਅਰਕਾ ਅਜਿਹਾ ਫੋਨ ਬਣਾਉਣ ਲਈ ਮਾਰਿਆ, ਜਿਸ ਦੀ ਮਦਦ ਨਾਲ ਲੋਕ ਆਪਣੀ ਮਾਂ ਬੋਲੀ ਵਿੱਚ ਹੀ ਅਹਿਮ ਸੇਵਾਵਾਂ ਤੇ ਦੂਜਿਆਂ ਨਾਲ ਤਾਲਮੇਲ ਕਰਨ ਦੇ ਯੋਗ ਹੋ ਸਕਦੇ ਹਨ।
ਉਮੇਸ਼ ਸਚਦੇਵ ਨਾਂ ਦੇ ਇਸ ਉੱਦਮੀ ਨੇ ਅਜਿਹਾ ਫੋਨ ਬਣਾਇਆ, ਜੋ ਤਕਰੀਬਨ ਹਰ ਭਾਸ਼ਾ ਸਮਝ ਸਕਦਾ ਹੈ। ਸਚਦੇਵ ਨੇ ਆਪਣੇ ਕਾਲਜ ਦੇ ਮਿੱਤਰ ਰਵੀ ਸਾਰੋਗੀ ਦੀ ਸਹਾਇਤਾ ਨਾਲ ਯੂਨੀਫੋਰ ਸਾਫਟਵੇਅਰ ਸਿਸਟਮਜ਼ ਨਾਂ ਦੀ ਕੰਪਨੀ ਸਥਾਪਤ ਕੀਤੀ। ਚੇਨਈ ਆਧਾਰਤ ਇਹ ਸਟਾਰਟਅੱਪ ਅਜਿਹੇ ਸਾਫਟਵੇਅਰ ਬਣਾ ਰਹੀ ਹੈ, ਜਿਨ੍ਹਾਂ ਦੀ ਸਹਾਇਤਾ ਨਾਲ ਲੋਕ ਆਪਣੀ ਭਾਸ਼ਾ ਵਿੱਚ ਆਨਲਾਈਨ ਬੈਂਕਿੰਗ ਸੇਵਾਵਾਂ ਲੈਣ ਤੋਂ ਇਲਾਵਾ ਆਪਣੇ ਫੋਨਾਂ ਤੋਂ ਮਾਂ ਬੋਲੀ ਵਿੱਚ ਗੱਲ ਕਰ ਸਕਦੇ ਹਨ। ਤਕਰੀਬਨ 25 ਆਲਮੀ ਅਤੇ 150 ਉਪ ਭਾਸ਼ਾਵਾਂ ਸਮਝਣ ਦੇ ਸਮਰੱਥ ਯੂਨੀਫੋਰਸ ਦੇ ਉਤਪਾਦ ਪੰਜਾਹ ਲੱਖ ਲੋਕ ਵਰਤ ਰਹੇ ਹਨ।
ਇਨ੍ਹਾਂ ਵਿੱਚੋਂ ਬਹੁਤੇ ਭਾਰਤ ਵਿੱਚ ਹਨ। ਆਪਣੇ ਟਾਈਮ ਸਵੈ ਜੀਵਨ ਰੇਖਾ ਚਿੱਤਰ ਵਿੱਚ ਸਚਦੇਵ ਨੇ ਕਿਹਾ ਕਿ ਫੋਨਾਂ ਨਾਲ ਵਿੱਤੀ ਸੇਵਾਵਾਂ ਵਿੱਚ ਵਾਧਾ ਜਾਂ ਕਿਸਾਨਾਂ ਨੂੰ ਮੌਸਮ ਦੀ ਜਾਣਕਾਰੀ ਹਾਸਲ ਕਰਨ ਵਿੱਚ ਮਦਦ ਮਿਲ ਸਕਦੀ ਹੈ ਪਰ ਤੁਹਾਨੂੰ ਅਜਿਹੇ ਤਰੀਕੇ ਦੀ ਲੋੜ ਹੈ, ਜਿਸ ਰਾਹੀਂ ਲੋਕਾਂ ਦੀ ਤਕਨਾਲੋਜੀ ਤੱਕ ਪਹੁੰਚ ਆਪਣੀ ਭਾਸ਼ਾ ਵਿੱਚ ਹੋਵੇ।

Share :

Share

rbanner1

Share