ਰੂਸ ਵੱਲੋਂ ਚਿਤਾਵਨੀ ਟਰੰਪ ਨੂੰ ਜਿਤਾਓ ਨਹੀਂ ਤਾਂ ਪ੍ਰਮਾਣੂ ਯੁੱਧ

ਰੂਸ ਵੱਲੋਂ ਚਿਤਾਵਨੀ ਟਰੰਪ ਨੂੰ ਜਿਤਾਓ ਨਹੀਂ ਤਾਂ ਪ੍ਰਮਾਣੂ ਯੁੱਧ

ਮਾਸਕੋ (ਵਤਨ ਬਿਊਰੋ)-ਅਮਰੀਕਾ ਦੇ ਲੋਕਾਂ ਦੇ ਸਾਹਮਣੇ ਰੂਸ ਨੇ ਦੋ ਬਦਲ ਪੇਸ਼ ਕੀਤੇ ਹਨ ਜਾਂ ਤਾਂ ਉਹ ਅਗਾਮੀ ਰਾਸ਼ਟਰਪਤੀ ਚੋਣ ਵਿੱਚ ਡਾਨਲਡ ਟਰੰਪ ਨੂੰ ਵੋਟ ਦੇ ਕੇ ਜਿਤਾਉਣ ਜਾਂ ਫਿਰ ਪ੍ਰਮਾਣੂ ਯੁੱਧ ਦਾ ਜੋਖਿਮ  ਉਠਾਉਣ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਇੱਕ ਸਹਿਯੋਗੀ ਨੇ ਇਹ ਬਿਆਨ ਦਿੱਤਾ ਹੈ। ਵਲਾਦੀਮੀਰ ਜਿਰੀਨੋਵੋਸਕੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਟਰੰਪ ਹੀ ਇਕਲੌਤੇ ਇਨਸਾਨ ਹਨ ਜੋ ਕਿ ਮਾਸਕੋ ਅਤੇ ਵਾਸ਼ਿੰਗਟਨ ਦੇ ਵਿੱਚ ਵਧਦੇ ਖਤਰਨਾਕ ਤਣਾਅ ਨੂੰ ਘੱਟ ਕਰ ਸਕਦੇ ਹਨ।  ਜਿਰੀਨੋਵੋਸਕੀ ਦੇ ਮੁਤਾਬਕ ਟਰੰਪ ਦੀ ਵਿਰੋਧੀ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਤੀਸਰਾ ਵਿਸ਼ਵ ਯੁੱਧ ਭੜਕਾ ਸਕਦੀ ਹੈ।  ਉਨ੍ਹਾਂ ਨੇ ਕਿਹਾ ਕਿ ਰੂਸ ਅਤੇ ਅਮਰੀਕਾ ਵਿਚਾਲੇ ਸਬੰਧ ਇਸ ਤੋਂ ਜ਼ਿਆਦਾ ਬੁਰੇ ਨਹੀਂ ਹੋ ਸਕਦੇ ਹਨ। ਇਸ ਤੋਂ ਜ਼ਿਆਦਾ ਇਹੀ ਹੋ ਸਕਦਾ ਹੈ ਕਿ ਦੋਵੇਂ ਦੇਸ਼ਾਂ ਦੇ ਵਿੱਚ ਯੁੱਧ ਸ਼ੁਰੂ ਹੋ ਜਾਵੇ। ਜਿਰੀਨੋਵੋਸਾਕੀ ਨੇ ਕਿਹਾ ਕਿ 8 ਨਵੰਬਰ ਨੂੰ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਲਈ ਚੋਣ ਕਰਨ ਵਾਲੇ ਅਮਰੀਕੀ ਨਾਗਰਿਕਾਂ ਨੂੰ ਇਹ ਧਿਆਨ ਵੀ ਰੱਖਣਾ ਚਾਹੀਦਾ ਹੈ ਕਿ ਜੇਕਰ ਉਹ ਟਰੰਪ ਨੂੰ ਵੋਟ ਦਿੰਦੇ ਹਨ ਤਾਂ ਉਹ ਇਸ ਦੁਨੀਆਂ ਵਿੱਚ ਸ਼ਾਂਤੀ ਕਾਇਮ ਰੱਖਣ ਦਾ ਵਿਕਲਪ ਵੀ ਚੁਣਨਗੇ, ਲੇਕਿਨ ਜੇਕਰ ਉਹ ਹਿਲੇਰੀ ਨੂੰ ਵੋਟ ਦਿੰਦੇ ਹਨ ਤਾਂ ਇਹ ਯੁੱਧ ਦੀ ਚੋਣ ਹੋਵੇਗੀ। ਦੁਨੀਆਂ ਵਿੱਚ ਹਰ ਜਗ੍ਹਾ ਹਿਰੋਸ਼ੀਮਾ ਅਤੇ ਨਾਗਾਸਾਕੀ ਵਿਖਾਈ ਦੇਣਗੇ।

Share :

Share

rbanner1

Share