ਲੈਣ ਨਜ਼ਾਰੇ ਕਿੱਥੇ ਜਾਈਏ

ਲੈਣ ਨਜ਼ਾਰੇ ਕਿੱਥੇ ਜਾਈਏ

kcn912aਗਰਮੀਆਂ ਦੇ ਮੌਸਮ ਵਿਚ ਹਰ ਕੋਈ ਸੋਚਦਾ ਹੈ ਕਿ ਕਿਤੇ ਘੁੰਮਣ ਜਾਣਾ ਚਾਹੀਦਾ ਹੈ, ਪਰ ਕਈ ਵਾਰੀ ਪੈਸੇ ਦੀ ਘਾਟ, ਕੰਮ ਤੋਂ ਵਿਹਲ ਨਾ ਮਿਲਣਾ ਆਦਿ ਬਹਾਨਿਆਂ ਦੇ ਨਾਲ ਨਾਲ ਇਹ ਵੀ ਨਹੀਂ ਪਤਾ ਹੁੰਦਾ ਕਿ ਜਾਈਏ ਕਿੱਥੇ। ਹੋਟਲਾਂ ਵਾਲਿਾਆਂ ਦੇ ਮਹਿੰਗੇ ਰੇਟ ਤੇ ਅਗਿਆਤ ਡਰ ਵੀ ਸਾਨੂੰ ਘਰੇ ਬਿਠਾ ਦੇਂਦਾ ਹੈ। ਪਰ ਅਸਲ ਸਫਰ ਵਿਚ ਅਜਿਹਾ ਕੁਝ ਵੀ ਨਹੀਂ ਹੈ। ਨਾ ਹੀ ਬਾਹਲਾ ਖਰਚਾ ਹੈ ਤੇ ਨਾ ਹੀ ਦੇਖਣਯੋਗ ਥਾਂਵਾ ਦੀ ਘਾਟ। ਸਫਰ ਮੂਲ ਰੂਪ ਵਿਚ ਦੋ ਤਰਾਂ ਦਾ ਹੁੰਦਾ ਹੇ। ਆਪਣੀ ਸਵਾਰੀ ਤੇ ਜਾ ਬਸਾਂ–ਗੱਡੀਆਂ ਰਾਹੀਂ। ਦੋਵੇਂ ਤਰਾਂ ਹੀ ਕੋਈ ਸਮੱਸਿਆ ਨਹੀਂ। ਕੁਝ ਅਸੂਲ ਹਨ, ਬਸ ਉਹਨਾ ਦਾ ਖਿਆਲ ਰੱਖੋ। ਮਹਿੰਗੇ ਗਹਿਣੇ ਆਦਿ ਨਾ ਪਾਓ। ਪਰਸ ਦੀ ਥਾਂ, ਪੈਸੇ ਜੇਬਾਂ ਵਿਚ ਦੋ ਤਿੱਨ ਥਾਂ ਰੱਖੋ। ਜਾਣ ਤੋਂ ਪਹਿਲੋਂ ਇੰਟਰਨੇੱਟ ਤੇ ਨਕਸ਼ਾ ਦੇਖ ਲਵੋ। ਆਮ ਬੱਸ ਜਾਂ ਗੱਡੀ ਵਿਚ ਸਫਰ ਕਰੋ, ਕਾਫੀ ਖਰਚਾ ਬਚ ਜਾਵੇਗਾ। ਨਸ਼ਾ ਕਰਨ ਵਾਲੇ ਸਾਥੀ ਨੂੰ ਘਰੇ ਹੀ ਸੁੱਤਾ ਰਹਿਣ ਦਿਓ, ਸਭ ਤੋਂ ਵੱਧ ਇਹ ਲੋਕ ਖਰਾਬੀ ਕਰਦੇ ਹਨ। ਸਫਰ ਤੇ ਆਪਣੇ ਨਾਲ ਕਰੇਲੇ ਤੇ ਪਰੌਂਠੇ ਲੈ ਕੇ ਜਾਓ। ਸੁੱਕੀ ਮਟਰੀ ਸਭ ਤੋਂ ਕਾਰਗਰ ਹੈ। ਕੋਲਡ ਚਾਹ ਦਾ ਪਾਊਡਰ, ਡਿਪ ਡਿਪ ਚਾਹ, ਸੁੱਕਾ ਦੁੱਧ, ਗੁੜ, ਇਨੋ ਸਾਲਟ ਤੇ ਕਾਲੇ ਭੁੱਨੇ ਹੋਏ ਛੋਲੇ ਜੇ ਕੋਲ ਹੋਣ ਤਾਂ ਸਫਰ ਦਾ ਅਨੰਦ ਦੂਣਾ ਹੋ ਜਾਂਦਾ ਹੈ। ਬਜ਼ਾਰ ਵਿਚੋਂ ਪਾਣੀ ਜਾਂ ਠੰਡੇ ਦੀਆਂ ਬੋਤਲਾਂ ਖਰੀਦਣ ਤੋਂ ਗੁਰੇਜ਼ ਕਰੋ। ਜੇਕਰ ਹੋਟਲ ਲੈਣਾ ਹੈ ਤਾਂ ਕਿਸੇ ਵੀ ਮੁੱਖ ਸ਼ਹਿਰ ਤੋ 4–5 ਕਿਲੋਮੀਟਰ ਪਹਿਲਾਂ ਜਾਂ ਬਾਅਦ ਵਿਚ ਲਵੋ, ਰੇਟ ਦਾ 2 ਤੋਂ 4 ਗੁਣਾ ਫਰਕ ਹੋਵੇਗਾ। ਖਾਣਾ ਹਮੇਸ਼ਾਂ ਤਾਜ਼ਾ ਤੇ ਸਾਦਾ ਖਾਓ। ਆਪਣੀਆਂ ਦਵਾਈਆ ਨਾਲ ਲੈਕੇ ਜਾਓ, ਜ਼ਰੂਰੀ ਨਹੀਂ ਕਿ ਹਰ ਸ਼ਹਿਰ ਵਿਚ ਮਿਲ ਜਾਣ। , ਤੁਲਸੀ ਦਾ ਅਰਕ ਸਫਰ ਵਿਚ ਬਹੁਤ ਕੰਮ ਆਉਂਦਾ ਹੈ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਭਾਰਤ ਵਿਚ ਬਹੁਤ ਦੇਖਣ ਯੋਗ ਥਾਵਾਂ ਹਨ। ਪਰ ਮੌਸਮ ਦਾ ਜ਼ਰੂਰ ਪਤਾ ਕਰਨਾ ਚਾਹੀਦਾ ਹੈ। ਰਾਹ ਦੱਸਣ ਵਾਲੇ, ਕਮਰੇ ਲੈਕੇ ਦੈਣ ਵਾਲੇ, ਸਸਤਾ ਤੇ ਅਸਲੀ ਸਮਾਨ ਵੇਚਣ ਵਾਲੇ, ਲਾਇਨ ਤੋੜ ਕੇ ਟਿਕਟ ਲੈਕੇ ਦੇਣ ਵਾਲੇ ਆਦਿ ਆਦਿ, ਅਕਸਰ ਠੱਗ ਹੀ ਹੁੰਦੇ ਹਨ। ਇਹਨਾਂ ਤੋਂ ਬਚੋ ਤੇ ਸਿੱਧੇ ਆਪ ਹੀ ਇਹ ਕੰਮ ਕਰੋ। ਪਰ ਯਾਦ ਰੱਖਣਾ, ਕੈਮਰੇ ਦੀ ਬੈਟਰੀ ਤੇ ਮੈਮਰੀ ਛੇਤੀ ਖਤਮ ਹੋ ਜਾਂਦੀਆਂ ਹਨ। ਇਹਨਾਂ ਦਾ ਦੁਹਰਾ ਖਿਆਲ ਰੱਖਣਾ। –ਜਨਮੇਜਾ ਸਿੰਘ ਜੌਹਲ

Share :

Share

rbanner1

Share