ਸਵੈ-ਜੀਵਨੀ ਰਾਹੀਂ ਕਰੋੜਪਤੀ ਬਣੀ ਮਲਾਲਾ ਯੂਸਫ਼ਜ਼ਈ

Malala Yousafzai, the survivor of a Taliban assassination attempt and an activist for girls' education, is photographed while taking part in the Social Good Summit in New Yorkਲੰਡਨ : ਕਦੇ ਅੱਤਵਾਦੀ ਹਮਲੇ ਦਾ ਸ਼ਿਕਾਰ ਹੋਈ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਅਤੇ ਉਨ੍ਹਾਂ ਦਾ ਪਰਿਵਾਰ ਹੁਣ ਕਰੋੜਪਤੀ ਬਣ ਗਿਆ ਹੈ | ਇਸ ਦੇ ਪਿੱਛੇ ਮਲਾਲਾ ਦੀ ਬੈਸਟਸੈਲਰ ਬੁੱਕ ਅਤੇ ਪੂਰੇ ਵਿਸ਼ਵ ‘ਚ ਉਨ੍ਹਾਂ ਦੇ ਪ੍ਰੇਰਣਾਤਮਕ ਲੈਕਚਰ ਤੋਂ ਮਿਲਣ ਵਾਲੀ ਆਮਦਨ ਹੈ | ਮਲਾਲਾ ਨੇ ਸਵਾਤ ਘਾਟੀ ‘ਚ ਆਪਣੀ ਜ਼ਿੰਦਗੀ ਬਾਰੇ ਆਪਣੀ ਜੀਵਨੀ ‘ਆਈ ਐਮ ਮਲਾਲਾ’ ਲਿਖੀ ਸੀ | ਇਸ ਜੀਵਨੀ ਨੂੰ ਮਲਾਲਾ ਨੇ ਸੰਡੇ ਟਾਈਮਜ਼ ਦੀ ਪੱਤਰਕਾਰ ਕ੍ਰਿਸਟੀਨਾ ਲੈਂਬ ਨਾਲ ਮਿਲ ਕੇ ਲਿਖਿਆ ਸੀ | ਮਲਾਲਾ ਦੀ ਇਸ ਜੀਵਨੀ ਦੇ ਰਾਈਟਸ ਨੂੰ ਸੁਰੱਖਿਅਤ ਰੱਖਣ ਲਈ ਇਕ ਕੰਪਨੀ ਬਣਾਈ ਗਈ ਹੈ | ਸਾਲ 2015 ‘ਚ ਇਸ ਕੰਪਨੀ ਦੇ ਬੈਂਕ ਅਕਾਊਾਟ ‘ਚ 20 ਕਰੋੜ ਰੁਪਏ ਤੋਂ ਜ਼ਿਆਦਾ ਸਨ | ਕੰਪਨੀ ਨੇ ਬਿਨਾਂ ਟੈਕਸ ਦੀ ਕਟੌਤੀ ਦੇ 10 ਕਰੋੜ ਰੁਪਏ ਦਾ ਮਨਾਫ਼ਾ ਕਮਾਇਆ ਸੀ | ਇਕ ਸਮਾਚਾਰ ਪੱਤਰ ਦੀ ਰਿਪੋਰਟ ਮੁਤਾਬਿਕ ਮਲਾਲਾ ਦੇ ਪਿਤਾ ਜ਼ਿਆਉਦੀਨ ਯੂਸਫਜ਼ਈ ਅਤੇ ਉਨ੍ਹਾਂ ਦੀ ਮਾਂ ਤੂਰ ਪੇਕਈ ਸਲਾਰਜ਼ਈ ਇਸ ਕੰਪਨੀ ਦੇ ਜੁਆਇੰਟ ਸ਼ੇਅਰ ਹੋਲਡਰ ਹਨ | ਹੁਣ ਉਹ ਬਰਮਿੰਘਮ ‘ਚ ਰਹਿ ਰਹੇ ਹਨ ਅਤੇ ਮਲਾਲਾ ਵੀ ਇੱਥੇ ਹੀ ਪੜ੍ਹ ਰਹੀ ਹੈ | 2013 ‘ਚ ਪ੍ਰਕਾਸ਼ਿਤ ਹੋਈ ਮਲਾਲਾ ਦੀ ਇਸ ਕਿਤਾਬ ਨੂੰ ਲੈ ਕੇ ਮਲਾਲਾ ਤੇ ਪ੍ਰਕਾਸ਼ਕ ਵਿਚਾਲੇ ਕਰੀਬ 18 ਕਰੋੜ ਰੁਪਏ ਦੀ ਡੀਲ ਹੋਈ ਸੀ |

Share :

Share

rbanner1

Share