ਸਿੰਧੂ ਨੇ ਕੀਤਾ 50 ਕਰੋੜ ਦਾ ਕਰਾਰ

ਹੈਦਰਾਬਾਦ (ਏਜੰਸੀ)-ਰੀਓ ਉਲੰਪਿਕ ਦੀ ਚਾਂਦੀ ਤਗਮਾ ਜੇਤੂ ਬੈਡਮਿੰਟਨ ਖਿਡਾਰੀ ਪੀ ਵੀ ਸਿੰਧੂ ਦੀ ਕਾਮਯਾਬੀ ਨੇ ਉਸ ਨੂੰ ਸਵਦੇਸ਼ ਪਰਤਦੇ ਹੀ ਨਗਦ ਇਨਾਮਾਂ ਨਾਲ ਮਾਲਮਾਲ ਕਰ ਦਿੱਤਾ। ਪਰ ਇਹ ਸਫ਼ਰ ਇਹੀ ਨਹੀਂ ਰੁਕਿਆ ਅਤੇ ਹੁਣ ਸਿੰਧੂ ਨੇ 50 ਕਰੋੜ ਰੁਪਏ ਦੀ ਵਿਸ਼ਾਲ ਰਾਸ਼ੀ ਦਾ ਕਰਾਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। 21 ਸਾਲਾ ਸਿੰਧੂ ਨੇ ਤਿੰਨ ਸਾਲ ਲਈ ਇਕ ਸਪੋਰਟਸ ਮੈਨੇਜਮੈਂਟ ਕੰਪਨੀ ਨਾਲ ਕਰਾਰ ਕੀਤਾ ਹੈ ਜੋ ਕਿਸੇ ਗੈਰ ਕ੍ਰਿਕਟ ਖਿਡਾਰੀ ਦਾ ਸਭ ਤੋਂ ਵੱਡਾ ਕਰਾਰ ਮੰਨਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸਿੰਧੂ ਨੇ ਬੇਸਲਾਈਨ ਕੰਪਨੀ ਨਾਲ ਇਹ ਕਰਾਰ ਕੀਤਾ ਹੈ ਜੋ ਕਰੀਬ 50 ਕਰੋੜ ਦੇ ਕਰੀਬ ਦੱਸਿਆ ਜਾ ਰਿਹਾ ਹੈ। ਬੇਸਲਾਈਨ ਕੰਪਨੀ ਦੀ ਸਹਿ ਸੰਸਥਾਪਕ ਅਤੇ ਪ੍ਰਬੰਧਕ ਨਿਰਦੇਸ਼ਕ ਤੁਹੀਨ ਮਿਸ਼ਰਾ ਨੇ ਕਿਹਾ ਕਿ ਸਿੰਧੂ ਦੀ ਲੋਕਪ੍ਰਿਯਤਾ ਦੇ ਕਾਰਨ ਹੀ ਬਹੁਤ ਸਾਰੀਆਂ ਕੰਪਨੀਆਂ ਉਸ ਨਾਲ ਕਰਾਰ ਕਰਨਾ ਚਾਹੁੰਦੀਆਂ ਹਨ। ਅਗਲੇ ਤਿੰਨ ਸਾਲਾਂ ਤੱਕ ਅਸੀਂ ਉਸ ਦਾ ਮਾਣ ਵਧਾਉਣ ਦੀ ਕੋਸ਼ਿਸ਼ ਕਰਾਂਗੇ। ਇਕ ਰਿਪੋਰਟ ਅਨੁਸਾਰ ਕੰਪਨੀ ਹੁਣ ਸਿੰਧੂ ਦੀ ਬ੍ਰਾਂਡ ਵੈਅਯੂ, ਲਾਈਸੈਂਸਿੰਗ ਅਤੇ ਮੁਕਾਬਲਿਆਂ ਦੇ ਪ੍ਰਬੰਧ ਨੂੰ ਦੇਖੇਗੀ। ਮਿਸ਼ਰਾ ਨੇ ਦੱਸਿਆ ਕਿ ਸਿੰਧੂ ਆਪਣੇ ਕਰਾਰ ਦੇ ਆਖਰੀ ਗੇੜ ਵਿਚ ਹੈ।

Share :

Share

rbanner1

Share