ਸਿੱਧੂ ਜੋੜੇ ਬਾਰੇ ‘ਆਪ’ ਨੇ ਪੈਂਤੜਾ ਬਦਲਿਆ

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ‘ਚ ਲੈਣ ਲਈ ਕੁੱਝ ਦਿਨ ਪਹਿਲਾਂ ਤਕ ਪੱਬਾਂ ਭਾਰ ਹੋਈ ਆਮ ਆਦਮੀ ਪਾਰਟੀ ਨੇ ਅਪਣਾ ਪੈਂਤੜਾ ਕਾਫ਼ੀ ਹੱਦ ਤਕ ਬਦਲ ਲਿਆ ਹੈ। ਪਹਿਲਾਂ ਸੁੱਚਾ ਸਿੰਘ ਛੋਟੇਪੁਰ ਨੇ ਪਾਰਟੀ ਦੇ ਸੰਵਿਧਾਨ ਦਾ ਹਵਾਲਾ ਦੇ ਕੇ ਅਤੇ ਸਿੱਧੂ ਨੂੰ ਅਪਰਾਧਕ ਕੇਸ ‘ਚ ਹੋਈ ਸਜ਼ਾ ਦਾ ‘ਨੁਕਤਾ’ ਉਭਾਰ ਕੇ ਅਪਣੀ ਗੱਲ ਕਹੀ ਸੀ ਤੇ ਹੁਣ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਸੰਗਰੂਰ ਤੋਂ ਐਮ ਪੀ ਭਗਵੰਤ ਮਾਨ ਨੇ ਵੀ ਇਸ ਮਾਮਲੇ ‘ਚ ਪਾਰਟੀ ਦੇ ਸਿਧਾਂਤਾਂ ਦੀ ਗੱਲ ਕਰਨੀ ਸ਼ੁਰੂ ਕਰ ਦਿਤੀ ਹੈ।
ਪ੍ਰੈਸ ਕਲੱਬ ਵਿਖੇ ਗੱਲਬਾਤ ਦੌਰਾਨ ਭਗਵੰਤ ਮਾਨ ਨੇ ਆਖਿਆ ਕਿ ਨਵਜੋਤ ਸਿੰਘ ਸਿੱਧੂ ਅਤੇ ਅਤੇ ਵਿਧਾਇਕ ਪ੍ਰਗਟ ਸਿੰਘ ਆਮ ਆਦਮੀ ਪਾਰਟੀ ਵਿਚ ਆ ਸਕਦੇ ਹਨ ਪਰ ਬਿਨਾਂ ਸ਼ਰਤ ਤੋਂ। ਕਿਸੇ ਵੀ ਆਗੂ ਲਈ ਪਾਰਟੀ ਦਾ ਸੰਵਿਧਾਨ ਨਹੀਂ ਬਦਲਿਆ ਜਾ ਸਕਦਾ। ਭਗਵੰਤ ਮਾਨ ਨੇ ਆਖਿਆ ਕਿ ਪਾਰਟੀ ਦਾ ਸੰਵਿਧਾਨ ਹੈ ਕਿ ਪਰਵਾਰ ਵਿਚ ਸਿਰਫ਼ ਇਕ ਵਿਅਕਤੀ ਨੂੰ ਹੀ ਟਿਕਟ ਮਿਲੇਗੀ। ਇਸ ਤੋਂ ਬਾਹਰ ਨਹੀਂ ਜਾਇਆ ਜਾ ਸਕਦਾ।
ਮਾਨ ਨੇ ਆਖਿਆ ਕਿ ਨਵਜੋਤ ਸਿੰਘ ਸਿੱਧੂ ਦੇ ਚੰਗੇ ਅਕਸ ਨੂੰ ਵੇਖਦੇ ਹੋਏ ਉਨ੍ਹਾਂ ਲਈ ਪਾਰਟੀ ਦੇ ਦਰਵਾਜ਼ੇ ਹਮੇਸ਼ਾ ਲਈ ਖੁਲ੍ਹੇ ਹਨ ਪਰ ਬਿਨਾਂ ਸ਼ਰਤ। ਨਾਲ ਹੀ ਉਨ੍ਹਾਂ ਆਖਿਆ ਕਿ ਜੇਕਰ ਸਿੱਧੂ ਪਾਰਟੀ ਵਿਚ ਸ਼ਾਮਲ ਨਹੀਂ ਹੁੰਦੇ ਤਾਂ ਵੀ ਉਨ੍ਹਾਂ ਦਾ ਸਨਮਾਨ ਘੱਟ ਨਹੀਂ ਹੋਵੇਗਾ। ਉਨ੍ਹਾਂ ਆਖਿਆ ਕਿ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਸਥਿਤੀ ਸਪੱਸ਼ਟ ਕਰ ਚੁਕੇ ਹਨ।

Share :

Share

rbanner1

Share