ਹਿਲੇਰੀ ਨੇ ਰਾਸ਼ਟਰਪਤੀ ਅਹੁਦੇ ਦੀ ਪਹਿਲੀ ਬਹਿਸ ਵਿਚ ਮਾਰੀ ਬਾਜ਼ੀ

ਹਿਲੇਰੀ ਨੇ ਰਾਸ਼ਟਰਪਤੀ ਅਹੁਦੇ ਦੀ ਪਹਿਲੀ ਬਹਿਸ ਵਿਚ ਮਾਰੀ ਬਾਜ਼ੀ

ਨਿਊਯਾਰਕ-ਅਮਰੀਕਾ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀ ਪ੍ਰਕਿਰਿਆ ਤਹਿਤ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਿਲੰਟਨ ਨੇ ਇਸ ਨਾਲ ਸੰਬੰਧਿਤ ਪਹਿਲੀ ਬਹਿਸ ਜਿੱਤ ਲਈ ਹੈ | ਸੀ. ਐਨ. ਐਨ. ਅਤੇ ਓ. ਆਰ. ਸੀ. ਪੋਲ ਅਨੁਸਾਰ ਨਿਊਯਾਰਕ ਦੇ ਹੋਫਸਟ੍ਰਾ ਯੂਨੀਵਰਸਿਟੀ ਵਿਚ ਸੋਮਵਾਰ ਰਾਤ ਹੋਈ ਬਹਿਸ ਦੀ ਮੇਜ਼ਬਾਨੀ ਐਨ.ਬੀ.ਸੀ. ਨਿਊਜ਼ ਦੇ ਲੈਸਟਰ ਹੋਲਟ ਨੇ ਕੀਤੀ ਜੋ ਕਰੀਬ 90 ਮਿੰਟ ਚੱਲੀ | ਦੋਹਾਂ ਵਿਚਾਲੇ ਰਾਤ ਨੂੰ ਅਰਥ ਵਿਵਸਥਾ, ਕਰਾਂ ‘ਚ ਕਟੌਤੀ, ਇਸਲਾਮਿਕ ਸਟੇਟ (ਆਈ.ਐਸ.), ਨਸਲਵਾਦ ਵਰਗਿਆਂ ਮੁੱਦਿਆਂ ‘ਤੇ ਬਹਿਸ ਹੋਈ | ਪਹਿਲਾ ਸਵਾਲ ਅਮਰੀਕੀ ਨਾਗਰਿਕਾਂ ਦੀ ਜੇਬ ਵਿਚ ਪੈਸਾ ਵਾਪਸ ਆਉਣ ਅਤੇ ਰੁਜ਼ਗਾਰ ਪੈਦਾ ਕਰਨ ਬਾਰੇ ਸੀ, ਜਿਸ ਦੇ ਜਵਾਬ ਵਿਚ ਹਿਲੇਰੀ ਨੇ ‘ਸਾਰਿਆਂ ਲਈ ਅਰਥ ਵਿਵਸਥਾ’ ‘ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਉਹ ਪੁਰਸ਼ਾਂ ਤੇ ਔਰਤਾਂ ਲਈ ਇਕ ਸਮਾਨ ਤਨਖ਼ਾਹ ਲਈ ਕੰਮ ਕਰੇਗੀ | ਹਿਲੇਰੀ ਤੇ ਟਰੰਪ ਵਿਚਾਲੇ ਬਹਿਬ ਕਾਫ਼ੀ ਤਿੱਖੀ ਰਹੀ | ਹਿਲੇਰੀ ਨੇ ਟਰੰਪ ‘ਤੇ 2008 ਵਿਚ ਆਰਥਿਕ ਸੰਕਟ ਤੋਂ ਲਾਭ ਲੈਣ ਦਾ ਦੋਸ਼ ਲਾਇਆ | ਉਥੇ ਟਰੰਪ ਨੇ ਇਸ ਨੂੰ ਨਕਾਰਦੇ ਹੋਏ ‘ਕਾਰੋਬਾਰ’ ਕਿਹਾ |

Share :

Share

rbanner1

Share