ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਮੈਕਸੀਕਨ ਰਾਸ਼ਟਰਪਤੀ

ਮੌਸਮ ਸੌਦਾ ਮਲਣਵਾਲੀ ਉੱਤਰੀ ਅਮਰੀਕਾ ਦੇ ਆਗੂ ‘ਸੰਮੇਲਨ
three-amigosਅਮਰੀਕਾ ਦੀ ਰਾਜਨੀਤੀ, ਮੁਫ਼ਤ ਵਪਾਰ ਪ੍ਰਬੰਧ ਸੰਸਦ ਵਿਚ roost ਕਰਨ ਲਈ ਆ

ਓਟਵਾ-ਕੈਨੇਡਾ, ਸੰਯੁਕਤ ਰਾਜ ਅਮਰੀਕਾ ਅਤੇ ਮੈਕਸੀਕੋ ਦੇ ਆਗੂ ਇੱਕ ਤੇਜ਼ ਇਕ ਰੋਜ਼ਾ ਸੰਮੇਲਨ ਨੂੰ ਇੱਕ ਨਵ Continental ਮਾਹੌਲ ਸੌਦਾ ਮਨਾਉਣ ਅਤੇ ਪੱਛਮੀ ਰਾਜਨੀਤੀ ਵਿਚ ਇੱਕ isolationist ਲੈਅ ਦੇ ਬਾਵਜੂਦ ਇੰਟਰਨੈਸ਼ਨਲ ਕੋ-ਕਾਰਵਾਈ ਲਈ ਧੱਕਾ ਬੰਦ ਹੋ  ਗਿਆ ਹੈ. Continue reading “ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਮੈਕਸੀਕਨ ਰਾਸ਼ਟਰਪਤੀ”

ਸ਼੍ਰੋਮਣੀ ਅਕਾਲੀ ਦਲ ਵਿਕਾਸ ਦੇ ਮੁੱਦੇ ‘ਤੇ ਹੀ ਲੜੇਗਾ ਚੋਣਾਂ-ਸੁਖਬੀਰ

296340-sukhbir-singh-badal-dy-cm• ਕਾਂਗਰਸ ਦੀ ਸੋਚ ਸਿੱਖ ਤੇ ਪੰਜਾਬ ਵਿਰੋਧੀ • ‘ਆਪ’ ਈਸਟ ਇੰਡੀਆ ਕੰਪਨੀ ਦੀ ਤਰ੍ਹਾਂ ਕਰ ਰਹੀ ਹੈ ਕੰਮ • ਆਈ. ਐਸ. ਆਈ. ਦੇ ਨਿਸ਼ਾਨੇ ‘ਤੇ ਹੈ ਪੰਜਾਬ
ਜਲੰਧਰ, 29 ਜੂਨ-ਬਿਜਲੀ ਉਤਪਾਦਨ ਦੇ ਖੇਤਰ ‘ਚ ਹਾਸਲ ਕੀਤੀ ਉਪਲਬਧੀ, ਸੂਬੇ ਦੇ ਸਾਰੇ ਸ਼ਹਿਰਾਂ ਨੂੰ 4 ਅਤੇ 6 ਮਾਰਗੀ ਸੜਕਾਂ ਨਾਲ ਜੋੜਨ ਦੀ ਵਿਉਂਤਬੰਦੀ ਅਤੇ ਸ਼ਹਿਰਾਂ ‘ਚ 100 ਫੀਸਦੀ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਤੋਂ ਇਲਾਵਾ ਵੱਖ-ਵੱਖ ਹਵਾਈ ਅੱਡਿਆਂ ਦੇ ਨਿਰਮਾਣ ਨੂੰ ਰਾਜ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਕਾਸ ਦੇ ਮੁੱਦੇ ‘ਤੇ ਹੀ ਲੜੀਆਂ ਜਾਣਗੀਆਂ | ਅੱਜ ਇੱਥੇ ‘ਅਜੀਤ’ ਭਵਨ ਵਿਖੇ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਰਾਜ ਦੀ ਅਕਾਲੀ-ਭਾਜਪਾ ਸਰਕਾਰ ਦੀਆਂ ਪਿਛਲੇ ਕਰੀਬ 9 ਸਾਲ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਕਿਹਾ ਕਿ ਪਿਛਲੀਆਂ ਚੋਣਾਂ ਵੀ ਅਕਾਲੀ ਦਲ ਵੱਲੋਂ ਵਿਕਾਸ ਦੇ ਮੁੱਦੇ ‘ਤੇ ਹੀ ਲੜੀਆਂ ਗਈਆਂ ਸਨ ਤੇ ਇਸ ਵਾਰ ਵੀ ਸੂਬੇ ਦਾ ਸਰਬਪੱਖੀ ਵਿਕਾਸ ਹੀ ਪਾਰਟੀ ਦਾ ਪ੍ਰਮੁੱਖ ਚੋਣ ਏਜੰਡਾ ਹੋਵੇਗਾ | ਇਸ ਮੌਕੇ ਉਨ੍ਹਾਂ ਨਸ਼ਿਆਂ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਇਕ ਵਾਰ ਫਿਰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਸਿਆਸੀ ਹਿੱਤਾਂ ਲਈ ਇਸ ਤਰ੍ਹਾਂ ਪੰਜਾਬ ਦੇ ਅਣਖੀ, ਮਿਹਨਤੀ ਅਤੇ ਬਹਾਦਰ ਨੌਜਵਾਨਾਂ ਨੂੰ ਨਸ਼ੇੜੀ ਦੱਸ ਕੇ ਦੁਨੀਆ ਭਰ ਵਿਚ ਬਦਨਾਮ ਨਹੀਂ ਕੀਤਾ ਜਾਣਾ ਚਾਹੀਦਾ | Continue reading “ਸ਼੍ਰੋਮਣੀ ਅਕਾਲੀ ਦਲ ਵਿਕਾਸ ਦੇ ਮੁੱਦੇ ‘ਤੇ ਹੀ ਲੜੇਗਾ ਚੋਣਾਂ-ਸੁਖਬੀਰ”

ਸਵੈ-ਜੀਵਨੀ ਰਾਹੀਂ ਕਰੋੜਪਤੀ ਬਣੀ ਮਲਾਲਾ ਯੂਸਫ਼ਜ਼ਈ

Malala Yousafzai, the survivor of a Taliban assassination attempt and an activist for girls' education, is photographed while taking part in the Social Good Summit in New Yorkਲੰਡਨ : ਕਦੇ ਅੱਤਵਾਦੀ ਹਮਲੇ ਦਾ ਸ਼ਿਕਾਰ ਹੋਈ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਅਤੇ ਉਨ੍ਹਾਂ ਦਾ ਪਰਿਵਾਰ ਹੁਣ ਕਰੋੜਪਤੀ ਬਣ ਗਿਆ ਹੈ | ਇਸ ਦੇ ਪਿੱਛੇ ਮਲਾਲਾ ਦੀ ਬੈਸਟਸੈਲਰ ਬੁੱਕ ਅਤੇ ਪੂਰੇ ਵਿਸ਼ਵ ‘ਚ ਉਨ੍ਹਾਂ ਦੇ ਪ੍ਰੇਰਣਾਤਮਕ ਲੈਕਚਰ ਤੋਂ ਮਿਲਣ ਵਾਲੀ ਆਮਦਨ ਹੈ | ਮਲਾਲਾ ਨੇ ਸਵਾਤ ਘਾਟੀ ‘ਚ ਆਪਣੀ ਜ਼ਿੰਦਗੀ ਬਾਰੇ ਆਪਣੀ ਜੀਵਨੀ ‘ਆਈ ਐਮ ਮਲਾਲਾ’ ਲਿਖੀ ਸੀ | ਇਸ ਜੀਵਨੀ ਨੂੰ ਮਲਾਲਾ ਨੇ ਸੰਡੇ ਟਾਈਮਜ਼ ਦੀ ਪੱਤਰਕਾਰ ਕ੍ਰਿਸਟੀਨਾ ਲੈਂਬ ਨਾਲ ਮਿਲ ਕੇ ਲਿਖਿਆ ਸੀ | ਮਲਾਲਾ ਦੀ ਇਸ ਜੀਵਨੀ ਦੇ ਰਾਈਟਸ ਨੂੰ ਸੁਰੱਖਿਅਤ ਰੱਖਣ ਲਈ ਇਕ ਕੰਪਨੀ ਬਣਾਈ ਗਈ ਹੈ | ਸਾਲ 2015 ‘ਚ ਇਸ ਕੰਪਨੀ ਦੇ ਬੈਂਕ ਅਕਾਊਾਟ ‘ਚ 20 ਕਰੋੜ ਰੁਪਏ ਤੋਂ ਜ਼ਿਆਦਾ ਸਨ | ਕੰਪਨੀ ਨੇ ਬਿਨਾਂ ਟੈਕਸ ਦੀ ਕਟੌਤੀ ਦੇ 10 ਕਰੋੜ ਰੁਪਏ ਦਾ ਮਨਾਫ਼ਾ ਕਮਾਇਆ ਸੀ | Continue reading “ਸਵੈ-ਜੀਵਨੀ ਰਾਹੀਂ ਕਰੋੜਪਤੀ ਬਣੀ ਮਲਾਲਾ ਯੂਸਫ਼ਜ਼ਈ”

ਇਸਤੰਬੁਲ ਹਵਾਈ ਅੱਡੇ ’ਤੇ ਅਤਿਵਾਦੀ ਹਮਲਾ; 41 ਮੌਤਾਂ

ਇਸਤੰਬੁਲ ਹਵਾਈ ਅੱਡੇ ’ਤੇ ਅਤਿਵਾਦੀ ਹਮਲਾ; 41 ਮੌਤਾਂ

ਇਸਤੰਬੁਲ-ਤੁਰਕੀ ਦੀ ਰਾਜਧਾਨੀ ਇਸਤੰਬੁਲ ਦੇ ਅਤਾਤੁਰਕ ਹਵਾਈ ਅੱਡੇ ’ਤੇ ਬੰਦੂਕਧਾਰੀ ਤੇ ਬੰਬਾਂ ਨਾਲ ਲੈਸ ਆਤਮਘਾਤੀ ਹਮਲਾਵਰਾਂ ਨੇ 41 ਵਿਅਕਤੀਆਂ ਦੀ ਜਾਨ ਲੈ ਲਈ ਅਤੇ 250 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਤੁਰਕੀ ਸਰਕਾਰ ਨੇ ਹਮਲੇ ਲਈ ਇਸਲਾਮਿਕ ਸਟੇਟ ਦੇ ਅਤਿਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮਰਨ ਵਾਲਿਆਂ ਵਿੱਚ ਤੁਰਕੀ ਦੇ 23 ਅਤੇ 13 ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਤੁਰਕੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਘਟਨਾਕ੍ਰਮ ਅਤੇ ਵੇਰਵੇ ਇਕੱਤਰ ਕਰਨ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੌਕੇ ਉਪਰ ਮੌਜੂਦ ਲੋਕਾਂ ਤੋਂ ਜਾਣਕਾਰੀ ਲਈ ਜਾ ਰਹੀ ਹੈ। Continue reading “ਇਸਤੰਬੁਲ ਹਵਾਈ ਅੱਡੇ ’ਤੇ ਅਤਿਵਾਦੀ ਹਮਲਾ; 41 ਮੌਤਾਂ”

ਬਰੈਗਜ਼ਿਟ ਮਗਰੋਂ ਯੂਰਪੀਅਨ ਸਟਾਕ, ਪਾਊਂਡ ਵਿੱਚ ਆਈ ਗਿਰਾਵਟ ਜਾਰੀ

euro-watan-picਲੰਡਨ -ਦੁਨੀਆ ਦੇ ਪੰਜਵੇਂ ਸੱਭ ਤੋਂ ਵੱਡੇ ਅਰਥਚਾਰੇ ਬ੍ਰਿਟੇਨ ਵੱਲੋਂ ਯੂਰਪੀਅਨ ਯੂਨੀਅਨ ਵਿੱਚੋਂ ਬਾਹਰ ਹੋਣ ਦੇ ਲਏ ਗਏ ਫੈਸਲੇ ਦਾ ਅਸਰ ਸਟਾਕ ਮਾਰਕਿਟ ਉੱਤੇ ਸਾਫ ਵੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਯੂਰਪੀਅਨ ਸਟਾਕ ਤੇ ਪਾਊਂਡ ਨੇ ਇੱਕ ਵਾਰੀ ਮੁੜ ਗੋਤਾ ਖਾਇਆ। ਪਿਛਲੇ ਹਫਤੇ ਬ੍ਰਿਟਿਸ਼ ਪਾਊਂਡ 1985 ਤੋਂ ਬਾਅਦ ਆਪਣੇ ਸੱਭ ਤੋਂ ਹੇਠਲੇ ਪਾਏਦਾਨ ਉੱਤੇ ਪਹੁੰਚ ਗਿਆ ਸੀ ਤੇ ਸੋਮਵਾਰ ਨੂੰ ਮੁੜ ਇਸ ਵਿੱਚ 2.4 ਫੀ ਸਦੀ ਗਿਰਾਵਟ ਦਰਜ ਕੀਤੀ ਗਈ। ਬ੍ਰਿਟਿਸ਼ ਟਰੇਜ਼ਰੀ ਵੱਲੋਂ ਅਸਥਿਰਤਾ ਦੇ ਬਾਵਜੂਦ ਅਰਥਚਾਰੇ ਦੇ ਮਜ਼ਬੂਤ ਹੋਣ ਦੇ ਕੀਤੇ ਦਾਅਵਿਆਂ ਦੇ ਬਾਅਦ ਵੀ ਪਾਊਂਡ ਵਿੱਚ ਇਹ ਗਿਰਾਵਟ ਆਈ। ਯੂਰਪੀਅਨ ਸਟਾਕ ਮਾਰਕਿਟ ਨੇ ਇਨ੍ਹਾਂ ਦੇ ਇਸ ਦਰਦ ਵਿੱਚ ਉਦੋਂ ਇਜਾਫਾ ਕਰ ਦਿੱਤਾ ਜਦੋਂ ਹਾਂਗਕਾਂਗ ਤੋਂ ਲੈ ਕੇ ਲੰਡਨ ਤੇ ਨਿਊ ਯਾਰਕ ਤੱਕ ਸਟਾਕ ਵੈਲਿਊ 2.1 ਟ੍ਰਿਲੀਅਨ ਡਾਲਰ ਤੱਕ ਡਿੱਗ ਗਈ। ਬ੍ਰਿਟੇਨ ਦਾ ਐਫਟੀਐਸਈ 100 ਨੂੰ 1.3 ਫੀ ਸਦੀ, ਜਰਮਨੀ ਦੇ ਡੀਏਐਕਸ ਨੂੰ 1.3 ਫੀ ਸਦੀ ਤੇ ਫਰਾਂਸ ਦੇ ਸੀਏਸੀ 40 ਨੂੰ 1.3 ਫੀ ਸਦੀ ਨੁਕਸਾਨ ਸਹਿਣਾ ਪਿਆ। ਵਾਲ ਸਟਰੀਟ ਜਨਰਲ ਉੱਤੇ ਵੀ ਦਿਨ ਦੀ ਸ਼ੁਰੂਆਤ ਮੰਦੀ ਹੀ ਰਹੀ। ਡੋਅ ਐਂਡ ਜੋਨਜ਼ ਇੰਡਸਟਰੀਅਲ ਵੱਲੋਂ ਔਸਤ ਤੇ ਸਟੈਂਡਰਡ ਐਂਡ ਪੂਅਰਜ਼ 500 ਸੂਚਕਾਂਕ ਵੱਲੋਂ 0.3 ਫੀ ਸਦੀ ਬਿਜ਼ਨਸ ਕਰਨ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਪ੍ਰਾਪਤਾ ਖਬਰਾਂ ਅਨੁਸਾਰ ਜਪਾਨ ਦੇ ਪ੍ਰਧਾਨ ਮੰਤਰੀ ਸਿਨਤਾਰੋ ਆਬੇ ਵੱਲੋਂ ਵਿੱਤੀ ਅਧਿਕਾਰੀਆਂ ਨੂੰ ਫਾਇਨਾਂਸ਼ੀਅਲ ਤੇ ਕਰੰਸੀ ਮਾਰਕਿਟਸ ਨੂੰ ਸਥਿਰ ਕਰਨ ਲਈ ਠੋਸ ਕਦਮ ਚੁੱਕਣ ਦੇ ਦਿੱਤੇ ਹੁਕਮਾਂ ਤੋਂ ਬਾਅਦ ਕੁੱਝ ਏਸ਼ੀਆਈ ਮਾਰਕਿਟਾਂ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੋ ਗਈਆਂ ਸਨ।

ਚੀਨ ਨਾਲ ਸਮੱਸਿਆਵਾਂ ਹੌਲੀ-ਹੌਲੀ ਦੂਰ ਹੋਣਗੀਆਂ

ਚੀਨ ਨਾਲ ਸਮੱਸਿਆਵਾਂ ਹੌਲੀ-ਹੌਲੀ ਦੂਰ ਹੋਣਗੀਆਂ :  ਨਵੀਂ ਦਿੱਲੀ, 27 ਜੂਨ: ਪ੍ਰਮਾਣੂ ਸਪਲਾਈਕਰਤਾ ਸਮੂਹ (ਐਨਐਸਜੀ) ਵਿਚ ਭਾਰਤ ਦੇ ਦਾਖ਼ਲੇ ਸਬੰਧੀ ਚੀਨ ਦੇ ਇਤਰਾਜ਼ ਤੋਂ ਪ੍ਰਭਾਵਤ ਹੋਏ ਬਿਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਰੋਸਾ ਪ੍ਰਗਟਾਇਆ ਕਿ ਦੇਸ਼ ਨੂੰ ਛੇਤੀ ਹੀ ਸਮੂਹ ਦੀ ਮੈਂਬਰਸ਼ਿਪ ਮਿਲੇਗੀ ਅਤੇ ਇਸ ਲਈ ਪ੍ਰਕਿਰਿਆ ‘ਹਾਂ-ਪੱਖੀ’ ਸੋਚ ਨਾਲ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਭਾਰਤ ਪ੍ਰਮਾਣੂ ਸਪਲਾਇਰ ਸਮੂਹ ਵਿਚ ਛੇਤੀ ਹੀ ਸ਼ਾਮਲ ਹੋਵੇਗਾ।
ਮੋਦੀ ਨੇ ਕਿਹਾ ਕਿ ਭਾਰਤ ਦੀਆਂ ਚੀਨ ਨਾਲ ਕਈ ਸਮੱਸਿਆਵਾਂ ਹਨ ਅਤੇ ਉਨ੍ਹਾਂ ਨੂੰ ਗੱਲਬਾਤ ਜ਼ਰੀਏ ਇਕ-ਇਕ ਕਰ ਕੇ ਸੁਲਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਤੋਂ ਬਾਅਦ ਇਕ ਸਰਕਾਰਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ, ਸ਼ੰਘਾਈ ਸਹਿਯੋਗ ਸੰਗਠਨ, ਮਿਜ਼ਾਇਲ ਤਕਨੀਕ ਕੰਟਰੋਲ ਵਿਵਸਥਾ ਅਤੇ ਐਨਐਸਜੀ ਦੀ ਮੈਂਬਰਸ਼ਿਪ ਹਾਸਲ ਕਰਨ ਲਈ ਲਗਾਤਾਰ ਕੋਸ਼ਿਸ਼ ਕੀਤੀਆਂ ਹਨ।  Continue reading “ਚੀਨ ਨਾਲ ਸਮੱਸਿਆਵਾਂ ਹੌਲੀ-ਹੌਲੀ ਦੂਰ ਹੋਣਗੀਆਂ”

ਸੀਰੀਆ : ਹਵਾਈ ਹਮਲੇ ‘ਚ 25 ਬੱਚਿਆਂ ਦੀ ਮੌਤ

ਦਮਿਸ਼ਕ : ਪੂਰਬੀ ਸੀਰੀਆ ਦੇ ਇਕ ਕਸਬੇ ਦੇ ਭੀੜ-ਭਾੜ ਵਾਲੇ ਇਲਾਕੇ ‘ਚ ਹਵਾਈ ਹਮਲਿਆਂ ‘ਚ 25 ਬੱਚਿਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਿਹਤ ਮੁਲਾਜ਼ਮਾਂ ਨੇ ਦੀਰ ਅਲ ਜ਼ੋਰ ਸੂਬੇ ਦੇ ਅਲਕੁਰੀਆ ਕਸਬੇ ਦੇ ਮਲਵੇ ‘ਚੋਂ ਬੱਚਿਆਂ ਦੀ ਲਾਸ਼ਾਂ ਬਾਹਰ ਕੱਢੀਆਂ ਹਨ।
ਦੱਸਣਯੋਗ ਹੈ ਕਿ ਦੀਰ ਅਲ ਜ਼ੋਰ ਦਾ ਜ਼ਿਆਦਾਤਰ ਹਿੱਸਾ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਕੰਟਰੋਲ ਅਧੀਨ ਹੈ। ਪੱਤਰਕਾਰਾਂ ਮੁਤਾਬਕ ਸਨਿਚਰਵਾਰ ਨੂੰ ਖ਼ਬਰ ਮਿਲੀ ਸੀ ਕਿ ਅਲਕੁਰੀਆ ‘ਤੇ ਹਵਾਈ ਹਮਲੇ ਸੀਰੀਆ ਜਾਂ ਰੂਸ ਦੇ ਜਹਾਜ਼ਾਂ ਨੇ ਕੀਤੇ ਹਨ, ਜਿਸ ‘ਚ ਅਨੇਕਾਂ ਲੋਕਾਂ ਮਾਰੇ ਗਏ। ਦੀਰ ਅਲ ਜ਼ੋਰ ਸੂਬੇ ਨੇ ਰੱਕਾ ਨੂੰ ਆਈ.ਐਸ. ਨੇ ਅਪਣੀ ਰਾਜਧਾਨੀ ਬਣਾਇਆ ਹੈ। ਜ਼ਿਕਰਯੋਗ ਹੈ ਕਿ ਅਲਕੁਰੀਆ ਦੇ ਇਸ ਭੀੜ ਵਾਲੇ ਇਲਾਕੇ ‘ਚ ਦੁਪਹਿਰ ਦੀ ਨਮਾਜ਼ ਦੇ ਸਮੇਂ ਤਿੰਨ ਹਵਾਈ ਹਮਲੇ ਕੀਤੇ ਗਏ ਹੋਏ ਹਨ।

ਵੇ ਸਾਡਾ ਕਾਹਦਾ ਜ਼ੋਰ ਬਾਬਲਾ…

DAughter FAtherਪੰਜਾਬੀ ਰਿਸ਼ਤਾ ਪ੍ਰਣਾਲੀ ਅੰਦਰ ਭਾਂਤ-ਭਾਂਤ ਦੇ ਰਿਸ਼ਤਿਆਂ ਦਾ ਜ਼ਿਕਰ ਆਉਂਦਾ ਹੈ। ਦਾਦਾ-ਦਾਦੀ, ਨਾਨਾ-ਨਾਨੀ, ਮਾਮਾ-ਮਾਮੀ, ਮਾਤਾ-ਪਿਤਾ, ਭਰਾ-ਭੈਣ, ਦਿਓਰ-ਭਰਜਾਈ, ਮਾਂ-ਧੀ, ਪਿਓ-ਧੀ ਆਦਿ ਅਨੇਕਾਂ ਰਿਸ਼ਤੇ ਸਾਡੀ ਰਿਸ਼ਤਾ ਪ੍ਰਣਾਲੀ ਨੂੰ ਇੱਕ ਸਾਂਚੇ ਵਿੱਚ ਘੜੀ ਰੱਖਦੇ ਹਨ। ਇਨ੍ਹਾਂ ਰਿਸ਼ਤਿਆਂ ਦੀ ਇੱਕ ਪ੍ਰਮੁੱਖ ਕੜੀ ਔਰਤ ਹੁੰਦੀ ਹੈ ਜਿਸ ਨੂੰ ਜਗਤ ਜਣਨੀ ਵੀ ਆਖਿਆ ਜਾਂਦਾ ਹੈ। ਇਸੇ ਜਗਤ ਜਣਨੀ ਦੀ ਜੇ ਧੀ ਦੇ ਰੂਪ ਵਿੱਚ ਗੱਲ ਕਰੀਏ ਤਾਂ ਸਾਡੀਆਂ ਸਭ ਦੀਆਂ ਮੋਹ ਨਾਲ ਭਰੀਆਂ ਭਾਵਨਾਵਾਂ ਪ੍ਰਗਟ ਹੋ ਜਾਂਦੀਆਂ ਹਨ। ਇਨ੍ਹਾਂ ਭਾਵਨਾਵਾਂ ਦੇ ਉਜਾਗਰ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਨਮ ਸਮੇਂ ਤੋਂ ਹੀ ਧੀਆਂ ਨੂੰ ਪਰਾਇਆ ਧਨ ਆਖਿਆ ਜਾਂਦਾ ਹੈ। Continue reading “ਵੇ ਸਾਡਾ ਕਾਹਦਾ ਜ਼ੋਰ ਬਾਬਲਾ…”

ਲੇਖਿਕਾ ਮਿੰਨੀ ਗਰੇਵਾਲ ਇਕਬਾਲ ਅਰਪਨ ਯਾਦਗਾਰੀ ਐਵਾਰਡ ਨਾਲ ਸਨਮਾਨਿਤ

minie grewalਕੈਲਗਰੀ-ਅਰਪਨ ਲਿਖਾਰੀ ਸਭਾ ਕੈਲਗਰੀ ਵੱਲੋਂ ਟੈਂਪਲ ਕਮਿਊਨਿਟੀ ਹਾਲ ਵਿਖੇ ਆਪਣੇ ਸਾਲਾਨਾ ਸਮਾਗਮ ਸਮੇਂ ਕਵੀ ਦਰਬਾਰ ਅਤੇ ਗੀਤ ਸੰਗੀਤ ਦਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ ਲੇਖਕਾਂ ਨੇ ਆਪਣੀ ਲੇਖਣੀ ਪੇਸ਼ ਕੀਤੀ। ਇਸ ਸਮੇਂ ਵਿਸ਼ੇਸ਼ ਤੌਰ ‘ਤੇ ਸੰਸਦ ਮੈਂਬਰ ਦਰਸ਼ਨ ਸਿੰਘ ਕੰਗ ਨੇ ਹਾਜ਼ਰੀ ਲਗਵਾਈ। ਇਸ ਮੌਕੇ ਉੱਘੀ ਲੇਖਿਕਾ ਮਿੰਨੀ ਗਰੇਵਾਲ ਦਾ ‘ਇਕਬਾਲ ਅਰਪਨ ਯਾਦਗਾਰੀ ਐਵਾਰਡ’ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਮਿੰਨੀ ਗਰੇਵਾਲ ਨੇ ਆਪਣੀਆਂ ਕਹਾਣੀਆਂ ਸਮੇਤ ਕਈ ਕਿਤਾਬਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਈਆਂ ਹਨ। ਇਸ ਮੌਕੇ ਭਰਵੇਂ ਇਕੱਠ ਵਿਚ ‘ਪੰਜਾਬੀ ਸਾਹਿਤ ਅਕੈਡਮੀ’ ਦੇ ਸਾਬਕਾ ਪ੍ਰਧਾਨ ਤੇ ਉੱਘੇ ਲੇਖਕ ਗੁਰਭਜਨ ਗਿੱਲ ਦਾ ਵੀ ਸਭਾ ਵੱਲੋਂ ਉਨ੍ਹਾਂ ਦੀਆਂ ਸਾਹਿਤ ਪ੍ਰਤੀ ਸੇਵਾਵਾਂ ਲਈ ਸਨਮਾਨ ਕੀਤਾ ਗਿਆ। Continue reading “ਲੇਖਿਕਾ ਮਿੰਨੀ ਗਰੇਵਾਲ ਇਕਬਾਲ ਅਰਪਨ ਯਾਦਗਾਰੀ ਐਵਾਰਡ ਨਾਲ ਸਨਮਾਨਿਤ”

ਅਰਜਨਟੀਨਾ ਨੂੰ ਹਰਾ ਕੇ ਚਿਲੀ ਬਣਿਆ ਚੈਂਪੀਅਨ

ਈਸਟ ਰਦਰਫੋਰਡ (ਨਿਊ ਜਰਸੀ)- ਚਿਲੀ ਨੇ ਐਤਵਾਰ ਰਾਤ ਨੂੰ ਮੈਟਲਾਈਫ ਸਟੇਡੀਅਮ ‘ਚ ਕੋਪਾ ਅਮਰੀਕਾ ਦੇ 100ਵੇਂ ਸੀਜ਼ਨ ਦੇ ਖਿਤਾਬੀ ਮੁਕਾਬਲੇ ‘ਚ ਅਰਜਨਟੀਨਾ ਨੂੰ ਇਕ ਵਾਰ ਫਿਰ ਮਾਤ ਦਿੰਦੇ ਹੋਏ ਜਿੱਤ ਹਾਸਲ ਕੀਤੀ | ਰੁਮਾਂਚਕ ਗੱਲ ਇਹ ਰਹੀ ਕਿ ਚਿਲੀ ਨੇ ਅਰਜਨਟੀਨਾ ਨੂੰ ਲਗਾਤਾਰ ਦੂਸਰੀ ਵਾਰ ਪੈਨਾਲਟੀ ਸ਼ੂਟ-ਆਊਟ ‘ਚ ਹਰਾਉਂਦੇ ਹੋਏ ਖਿਤਾਬ ਹਾਸਲ ਕੀਤਾ | ਟੂਰਨਾਮੈਂਟ ਦਾ ਖਿਤਾਬੀ ਮੁਕਾਬਲਾ ਦੋਵਾਂ ਟੀਮਾਂ ‘ਚ ਕਾਫੀ ਰੁਮਾਂਚਕ ਰਿਹਾ | ਪਹਿਲੇ ਹਾਫ ‘ਚ ਦੋਵਾਂ ਟੀਮਾਂ ਵੱਲੋਂ ਇਕ ਵੀ ਗੋਲ ਨਾ ਕੀਤਾ ਗਿਆ | ਇਸ ਦੌਰਾਨ ਅਰਜਨਟੀਨਾ ਦੇ ਖਿਡਾਰੀ ਮਾਰਕੋਸ ਰੋਜੋ ਤੇ ਚਿਲੀ ਦੇ ਖਿਡਾਰੀ ਮਾਰਸੇਲੋ ਡਿਆਜ ਨੂੰ ਲਾਲ ਕਾਰਡ ਵੀ ਮਿਲਿਆ | ਦੂਸਰੇ ਹਾਫ ‘ਚ ਵੀ ਚਿਲੀ ਤੇ ਅਰਜਨਟੀਨਾ ਵਿਚਾਲੇ ਗੋਲ ਕਰਨ ਲਈ ਸੰਘਰਸ਼ ਚੱਲਦਾ ਰਿਹਾ, ਫਿਰ ਵੀ ਕੋਈ ਪਰਿਣਾਮ ਨਾ ਨਿਕਲਿਆ | Continue reading “ਅਰਜਨਟੀਨਾ ਨੂੰ ਹਰਾ ਕੇ ਚਿਲੀ ਬਣਿਆ ਚੈਂਪੀਅਨ”

rbanner1

Share