ਸੁਪਰੀਮ ਕੋਰਟ ਵੱਲੋਂ ਜਬਰ ਜਨਾਹ ਮਾਮਲੇ ‘ਚ ਡੇਰਾ ਸਿਰਸਾ ਮੁਖੀ ਦੀ ਅਰਜ਼ੀ ਖਾਰਜ

2ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਡੇਰਾ ਸਿਰਸਾ ਮੁਖੀ ਦੀ ਅਰਜ਼ੀ ਖਾਰਜ ਕਰ ਦਿੱਤੀ ਜਿਸ ਵਿਚ 14 ਸਾਲ ਪੁਰਾਣੇ ਜਬਰ ਜਨਾਹ ਮਾਮਲੇ ਵਿਚ ਪੀੜਤ ਦੇ ਹੋਰ ਹੱਥਲਿਖਤ ਨਮੂਨਿਆਂ ਦੀ ਮੰਗ ਕੀਤੀ ਗਈ ਸੀ | ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਸੀ ਨਾਗਪਨ ‘ਤੇ ਆਧਾਰਿਤ ਬੈਂਚ ਨੇ ਕਿਹਾ ਕਿ ਪੀੜਤ ਵਲੋਂ ਕਥਿਤ ਰੂਪ ਵਿਚ ਲਿਖੇ ਪੱਤਰ ਦਾ ਤਰੀਕਾ ਅਤੇ ਭਾਸ਼ਾ ਕਿਸੇ ਵੀ ਤਰ੍ਹਾਂ ਸਹਿਮਤੀ ਦਾ ਸੰਕੇਤ ਨਹੀਂ ਦਿੰਦਾ | ਡੇਰਾ ਮੁਖੀ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਜਯੰਤ ਭੂਸ਼ਣ ਨੇ ਕਿਹਾ ਕਿ ਇਹ ਪੱਤਰ ਸਬੂਤ ਦਾ ਅਹਿਮ ਟੁਕੜਾ ਹੈ ਅਤੇ ਇਹ ਦੋਸ਼ ਨਾਲ ਮੇਲ ਨਹੀਂ ਖਾਂਦਾ | ਉਨ੍ਹਾਂ ਕਿਹਾ ਕਿ ਸੀ. ਐਫ. ਐਸ. ਐਲ. ਚੰਡੀਗੜ੍ਹ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਕਿਸੇ ਸਿੱਟੇ ‘ਤੇ ਪਹੁੰਚਣ ਲਈ ਉਨ੍ਹਾਂ ਨੂੰ ਹੋਰ ਹੱਥਲਿਖਤ ਨਮੂਨਿਆਂ ਦੀ ਲੋੜ ਹੈ | ਕਥਿਤ ਘਟਨਾ 1999 ਦੀ ਹੈ ਅਤੇ ਪੱਤਰ 2001 ਵਿਚ ਲਿਖਿਆ ਗਿਆ ਸੀ | Continue reading “ਸੁਪਰੀਮ ਕੋਰਟ ਵੱਲੋਂ ਜਬਰ ਜਨਾਹ ਮਾਮਲੇ ‘ਚ ਡੇਰਾ ਸਿਰਸਾ ਮੁਖੀ ਦੀ ਅਰਜ਼ੀ ਖਾਰਜ”

ਪੰਜਾਬੀਅਤ ਦਾ ਮੁਰੀਦ ਸੀ ਨੰਦ ਲਾਲ ਨੂਰਪੁਰੀ

noorpuriਮਸਤ-ਮੌਲਾ ਤੇ ਅੜਬੰਗ ਸ਼ਾਇਰ ਨੰਦ ਲਾਲ ਨੂਰਪੁਰੀ ਭਾਵੇਂ ਸਾਰੀ ਜ਼ਿੰਦਗੀ ਚੰਗਾ ਵਪਾਰੀ ਗੀਤਕਾਰ ਤੇ ਦੁਨੀਆਦਾਰ ਨਾ ਬਣ ਸਕਿਆ ਪਰ ਉਸ ਦੇ ਗੀਤਾਂ ਅੱਜ ਵੀ ਕੋਈ ਸਾਨੀ ਨਹੀਂ। ਪੰਜਾਬੀ ਕਵੀ ਦਰਬਾਰਾਂ ਦੇ ਸ਼ਿੰਗਾਰ ਨੰਦ ਲਾਲ ਨੂਰਪੁਰੀ ਦਾ ਜਨਮ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਤੋਂ ਚਾਰ-ਪੰਜ ਕਿਲੋਮੀਟਰ ਦੂਰ ਨੂਰਪੁਰ ਪਿੰਡ ਵਿੱਚ ਮਾਤਾ ਹੁਕਮੀ ਦੇਵੀ ਤੇ ਪਿਤਾ ਸ੍ਰੀ ਕ੍ਰਿਸ਼ਨ ਸਿੰਘ ਦੇ ਘਰ 1906 ਵਿੱਚ ਹੋਇਆ। ਨੂਰਪੁਰੀ ਨੇ ਮੁਢਲੀ ਵਿੱਦਿਆ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ, ਦਸਵੀਂ ਲਾਇਲਪੁਰ ਦੇ ਖ਼ਾਲਸਾ ਹਾਈ ਸਕੂਲ ਤੋਂ ਅਤੇ ਐਮ.ਏ. ਇਸੇ ਸ਼ਹਿਰ ਦੇ ਖ਼ਾਲਸਾ ਕਾਲਜ ਤੋਂ ਪਾਸ ਕੀਤੀ।
ਗ੍ਰਹਿਸਥੀ ਜੀਵਨ ਨੂੰ ਚਲਾਉਣ ਲਈ ਨੂਰਪੁਰੀ ਕੁਝ ਸਮਾਂ ਅਧਿਆਪਨ ਦਾ ਕਾਰਜ ਕਰਨ ਤੋਂ ਬਾਅਦ ਰਿਆਸਤ ਬੀਕਾਨੇਰ ਵਿੱਚ ਥਾਣੇਦਾਰ ਲੱਗ ਗਿਆ ਪਰ ਕਵੀ ਮਨ ਨੂੰ ਇਹ ਨੌਕਰੀ ਰਾਸ ਨਾ ਆਈ। ਸਿੱਟੇ ਵਜੋਂ ਥਾਣੇਦਾਰੀ ਛੱਡ ਉਹ ਮੁੜ ਲਾਇਲਪੁਰ ਆ ਗਿਆ। Continue reading “ਪੰਜਾਬੀਅਤ ਦਾ ਮੁਰੀਦ ਸੀ ਨੰਦ ਲਾਲ ਨੂਰਪੁਰੀ”

rbanner1

Share