‘ਆਪ’ ਦੇ 21 ਆਗੂਆਂ ਨੇ ਛੋਟੇਪੁਰ ਖ਼ਿਲਾਫ਼ ਕੇਜਰੀਵਾਲ ਨੂੰ ਲਿਖੀ ਚਿੱਠੀ

ਪਾਰਟੀ ‘ਚੋਂ ਤੁਰੰਤ ਬਾਹਰ ਕੱਢਣ ਦੀ ਮੰਗ

ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਪੰਜਾਬ ਇਕਾਈ ਦੇ ਸੀਨੀਅਰ ਆਗੂਆਂ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਪਾਰਟੀ ਦੇ ਪੰਜਾਬ ਕਨਵੀਨਰ ਸ. ਸੁੱਚਾ ਸਿੰਘ ਛੋਟੇਪੁਰ ਨੂੰ ਤੁਰੰਤ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਵੇ। ਸੰਸਦ ਮੈਂਬਰ ਭਗਵੰਤ ਮਾਨ, ਪ੍ਰੋ. ਸਾਧੂ ਸਿੰਘ, ਐਡਵੋਕੇਟ ਐਚ. ਐਸ. ਫੂਲਕਾ, ਬੁਲਾਰੇ ਹਿੰਮਤ ਸਿੰਘ ਸ਼ੇਰਗਿੱਲ, ਸ. ਜਸਬੀਰ ਸਿੰਘ ਬੀਰ, ਗੁਰਪ੍ਰੀਤ ਸਿੰਘ ਘੁੱਗੀ ਅਤੇ ਯੂਥ ਪ੍ਰਧਾਨ ਹਰਜੋਤ ਸਿੰਘ ਬੈਂਸ, ਸੁਖਪਾਲ ਸਿੰਘ ਖਹਿਰਾ, ਯਾਮਿਨੀ ਗੋਮਰ, ਪ੍ਰੋ. ਬਲਜਿੰਦਰ ਕੌਰ, ਕੈਪਟਨ ਜੀ.ਐਸ. ਕੰਗ, ਆਰ.ਆਰ. ਭਾਰਦਵਾਜ, ਜਗਤਾਰ ਸਿੰਘ ਸੰਘੇੜਾ, ਕੈਪਟਨ ਬਿਕਰਮਜੀਤ ਸਿੰਘ, ਦੇਵ ਮਾਨ, ਕਰਨਵੀਰ ਸਿੰਘ ਟਿਵਾਣਾ, ਜਸਵੀਰ ਸਿੰਘ ਜੱਸੀ, ਅਮਨ ਅਰੋੜਾ, ਕੁਲਤਾਰ ਸਿੰਘ ਸੰਧਾਂਵਾਂ, ਐਚ. ਐਸ. ਅਦਾਲਤੀਵਾਲਾ ਅਤੇ ਪਰਮਿੰਦਰ ਸਿੰਘ ਗੋਲਡੀ ਨੇ ਹਸਤਾਖ਼ਰ ਕਰਕੇ ਕੇਜਰੀਵਾਲ ਨੂੰ ਭੇਜੀ ਚਿੱਠੀ ‘ਚ ਇਨ੍ਹਾਂ ਆਗੂਆਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਖਿਲਾਫ ਅੰਦੋਲਨ ਮਗਰੋਂ ਹੀ Continue reading “‘ਆਪ’ ਦੇ 21 ਆਗੂਆਂ ਨੇ ਛੋਟੇਪੁਰ ਖ਼ਿਲਾਫ਼ ਕੇਜਰੀਵਾਲ ਨੂੰ ਲਿਖੀ ਚਿੱਠੀ”

ਚਾਹਲ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਨਿਯੁਕਤ

ਵੱਡ-ਵਡੇਰਿਆਂ ਦੇ ਉੱਚ ਪੱਧਰ ਦੀ ‘ਯੂਨੀਵਰਸਿਟੀ’ ਦੀ ਤਮੰਨਾ ਲਈ ਕਰਾਂਗਾ ਜਦੋਂ-ਜਹਿਦ : ਚਾਹਲ
ਅੰਮ੍ਰਿਤਸਰ-ਉੱਘੇ ਸਾਇੰਸਦਾਨ ਅਤੇ ਖੇਤੀਬਾੜੀ ਮਾਹਿਰ ਡਾ. ਸਰਬਜੀਤ ਸਿੰਘ ਚਾਹਲ ਨੂੰ ਅੱਜ ‘ਖ਼ਾਲਸਾ ਯੂਨੀਵਰਸਿਟੀ’ ਦਾ ਉੱਪ ਕੁਲਪਤੀ ਨਿਯੁਕਤ ਕਰ ਦਿੱਤਾ ਗਿਆ। ਇਸ ਉਪਰੰਤ ਡਾ. ਚਾਹਲ ਨੇ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਹੋਰ ਅਹੁਦੇਦਾਰਾਂ ਦੀ ਮੌਜ਼ੂਦਗੀ ‘ਚ ਆਪਣਾ ਅਹੁਦਾ ਸੰਭਾਲਿਆ। ਡਾ. ਚਾਹਲ ਜੋ ਕਿ ਮਹਾਰਾਣਾ ਪ੍ਰਤਾਪ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨਾਲੋਜੀ, ਉਦੈਪੁਰ (ਰਾਜਸਥਾਨ) ਵਿਖੇ ਸਾਬਕਾ ਉੱਪ ਕੁਲਪਤੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ ਪੂਰੇ ਦੇਸ਼ ‘ਚ ਖੇਤੀਬਾੜੀ ਸਾਇੰਸਦਾਨ ਵਜੋਂ ਜਾਣੇ ਜਾਂਦੇ ਹਨ, 8 ਵੱਖ–ਵੱਖ ਕਿਤਾਬਾਂ ਲਿਖ ਚੁੱਕੇ ਹਨ ਅਤੇ ਬਹੁਤ ਸਾਰੇ ਜਰਨਲ ਖੋਜ ਪੱਤਰ ਛਪ ਚੁੱਕੇ ਹਨ। Continue reading “ਚਾਹਲ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਨਿਯੁਕਤ”

ਕੈਨੇਡਾ ਦੀ ਔਰਤ ਪੁਲਿਸ ਕਰਮੀਆਂ ਨੂੰ ਮਿਲੀ ਹਿਜਾਬ ਪਾਉਣ ਦੀ ਆਗਿਆ

female_rcmpofficers.jpeg.size.xxlarge.letterboxਟੋਰਾਂਟੋ-ਕੈਨੇਡਾ ਦੇ ਕੌਮੀ ਪੁਲਿਸ ਦਸਤੇ ਨੇ ਹਾਲ ਹੀ ਵਿੱਚ ਇੱਕ ਮੁੱਖ ਫ਼ੈਸਲਾ ਲੈਂਦੇ ਹੋਏ ਆਪਣੀਆਂ ਮਹਿਲਾ ਅਧਿਕਾਰੀਆਂ ਨੂੰ ਹਿਜਾਬ ਪਾਉਣ ਦੀ ਆਗਿਆ ਦੇ ਦਿੱਤੀ ਹੈ। ਉੱਥੇ ਦੇ ਜਨਤਕ ਸੁਰੱਖਿਆ ਮੰਤਰੀ ਰਾਲਫ ਗੁਡਲੇ ਦੇ ਬੁਲਾਰੇ ਦੇ ਅਨੁਸਾਰ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੇ ਕਮਿਸ਼ਨਰ ਨੇ ਹਾਲ ਹੀ ਵਿੱਚ ਇਸ ਨੀਤੀ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ। ਬੁਲਾਰੇ ਸਾਕਟ ਬ੍ਰੈਡਸਲੇ ਨੇ ਕਿਹਾ ਕਿ ਇਸ ਦੇ ਪਿੱਛੇ ਦਾ ਉਦੇਸ਼ ਕੈਨੇਡਾ ਦੀ ਵਿਭਿੰਨਤਾ ਨੂੰ ਦਰਸਾਉਣਾ ਹੈ ਨਾਲ ਹੀ ਜ਼ਿਆਦਾ ਗਿਣਤੀ ਵਿੱਚ ਮੁਸਲਿਮ ਔਰਤਾਂ ਨੂੰ ਸੁਰੱਖਿਆ ਦਸਤਿਆਂ ਵਿੱਚ ਕਰੀਅਰ ਬਣਾਉਣ ਲਈ ਹੱਲਾਸ਼ੇਰੀ ਦੇਣਾ ਹੈ। ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੀ ਬੁਲਾਰੀ ਜੂਲੀ ਗੈਗਨਨ ਨੇ ਕਿਹਾ ਕਿ Continue reading “ਕੈਨੇਡਾ ਦੀ ਔਰਤ ਪੁਲਿਸ ਕਰਮੀਆਂ ਨੂੰ ਮਿਲੀ ਹਿਜਾਬ ਪਾਉਣ ਦੀ ਆਗਿਆ”

ਦੀਪਾ ਕਰਮਾਕਰ ਦਾ ਵਤਨ ਪਰਤਣ ‘ਤੇ ਭਰਵਾਂ ਸਵਾਗਤ

ਨਵੀਂ ਦਿੱਲੀ: ਰੀਉ ਉਲੰਪਿਕ ਵਿਚ ਚੌਥੇ ਸਥਾਨ ‘ਤੇ ਰਹਿਣ ਵਾਲੀ ਭਾਰਤੀ ਜਿਮਨਾਸਟ ਦੀਪਾ ਕਰਮਾਕਰ ਦਾ ਅੱਜ ਵਤਨ ਪਹੁੰਚਣ ‘ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਵਾਅਦਾ ਕੀਤਾ ਕਿ ਅਗਲੇ ਉਲੰਪਿਕ ਖੇਡਾਂ ਵਿਚ ਉਹ ਜ਼ਰੂਰ ਤਮਗ਼ਾ ਲੈ ਕੇ ਪਰਤੇਗੀ। ਰੀਉ ਉਲੰਪਿਕ ਦੇ ਵਿਅਕਤੀਗਤ ਵਾਲਟ ਵਿਚ ਦੀਪਾ ਚੌਥੇ ਸਥਾਨ ‘ਤੇ ਰਹੀ ਸੀ ਜੋ ਕਿਸੇ ਵੀ ਅੰਤਰਰਾਸ਼ਟਰੀ ਪ੍ਰਤੀਯੋਗਤਾ ਵਿਚ ਭਾਰਤ ਵਲੋਂ ਸਰਵੋਤਮ ਪ੍ਰਦਰਸ਼ਨ ਸੀ। ਤ੍ਰਿਪੁਰਾ ਦੀ ਇਹ 23 ਸਾਲਾ ਖਿਡਾਰੀ 0.150 ਅੰਕਾਂ ਨਾਲ ਉਲੰਪਿਕ ਤਮਗ਼ੇ ਤੋਂ ਖੁੰਝ ਗਈ ਸੀ ਜਦਕਿ ਉਨ੍ਹਾਂ ਨੇ ਖ਼ਤਰਨਾਕ ਪ੍ਰੋਡੁਨੋਵਾ ਵਿਚ ਚੰਗਾ ਪ੍ਰਦਰਸ਼ਨ  ਕੀਤਾ ਸੀ।  Continue reading “ਦੀਪਾ ਕਰਮਾਕਰ ਦਾ ਵਤਨ ਪਰਤਣ ‘ਤੇ ਭਰਵਾਂ ਸਵਾਗਤ”

ਪਰਥ ‘ਚ ਭਾਰਤੀ ਉੱਦਮੀ ਜੋੜੇ ਦਾ ਬਹੁ-ਕਰੋੜੀ ਮਕਾਨ ਢਾਹਿਆ ਜਾਵੇਗਾ

ਪਰਥ: ਆਸਟ੍ਰੇਲੀਆ ਦੇ ਸ਼ਹਿਰ ਪਰਥ ‘ਚ ਭਾਰਤੀ ਉੱਦਮੀ ਪੰਕਜ ਤੇ ਰਾਧਿਕਾ ਉਸਵਾਲ ਵਲੋਂ 70 ਮਿਲੀਅਨ ਡਾਲਰ ਦੀ ਲਾਗਤ ਨਾਲ ਉਸਾਰਿਆ ਤਾਜ ਮਹਿਲ ਜਿਹੀ ਦਿੱਖ ਵਾਲਾ ਰਿਹਾਇਸ਼ੀ ਮਕਾਨ ਛੇਤੀ ਹੀ ਢਾਹਿਆ ਜਾਵੇਗਾ।
ਇਹ ਮਕਾਨ ਪਰਥ ‘ਚ ਪੀਪਰਮੈਂਟ ਗਰੋਵ ਸਬਅਰਬ ਵਿਚ ਸਵੈਨ ਦਰਿਆ ਦੇ ਕੰਢੇ ਬਣਾਇਆ ਗਿਆ ਹੈ। ਇਸ ਨੂੰ ਢਾਹੁਣ ਦਾ ਖੁਲਾਸਾ ਪੀਪਰਮੈਂਟ ਗਰੋਵ ਕੌਂਸਲ ਦੇ ਸੀ.ਈ.ਓ. ਜੌਹਨ ਮੈਰਿਕ ਨੇ ਕੀਤਾ। ਇਸ ਨੂੰ ਢਾਹੁਣ ਦਾ ਮੁੱਖ ਕਾਰਨ ਅਧੂਰੀ ਤੇ ਵਿਵਾਦਤ ਇਮਾਰਤ, ਇਮਾਰਤ ਕੋਡ ਦੀ ਉਲੰਘਣਾ ਅਤੇ ਖਾਲੀ ਪਏ ਮਕਾਨ ਤੇ ਲਗਾਤਾਰ ਗ੍ਰਾਫਿਟੀ ਹਮਲੇ ਹੋਣ ਦਾ ਕਾਰਨ ਦਸਿਆ। ਮੈਰਿਕ ਨੇ ਕਿਹਾ ਇਮਾਰਤ ਨੂੰ ਢਾਹੁਣ ਦਾ ਖਰਚ ਲੱਖਾਂ ਡਾਲਰ ਤਕ ਹੋ ਸਕਦਾ ਹੈ ਜਿਹੜਾ ਉਸਵਾਲ ਜੋੜੇ ਨੂੰ ਅਦਾ ਕਰਨਾ ਪਵੇਗਾ। Continue reading “ਪਰਥ ‘ਚ ਭਾਰਤੀ ਉੱਦਮੀ ਜੋੜੇ ਦਾ ਬਹੁ-ਕਰੋੜੀ ਮਕਾਨ ਢਾਹਿਆ ਜਾਵੇਗਾ”

ਦਾਨ ਲਈ ਮਾਰਕ ਜ਼ੁਕਰਬਰਗ ਨੇ 637 ਕਰੋੜ ਦੇ ਸ਼ੇਅਰ ਵੇਚੇ

zuckerbergਸਾਨ ਫਰਾਂਸਿਸਕੋ : ਫ਼ੇਸਬੁਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਅਤੇ ਉਨ੍ਹਾਂ ਦੀ ਪਤਨੀ ਪ੍ਰਿਸਿਲਾ ਚਾਨ ਨੇ ਅਪਣਾ ਵਾਅਦਾ ਪੂਰਾ ਕਰ ਦਿਤਾ ਹੈ। ਇਸ ਜੋੜੇ ਨੇ ਦਾਨ ਲਈ ਇਸ ਸੋਸ਼ਲ ਨੈਟਵਰਕਿੰਗ ਵੈਸਸਾਈਟ ਦੇ 9.5 ਕਰੋਡ ਡਾਲਰ (637 ਕਰੋੜ) ਦੇ ਸ਼ੇਅਰ ਵੇਚ ਦਿਤੇ ਹਨ। ਫ਼ੋਰਬਸ ਦੀ ਰੀਪੋਰਟ ਅਨੁਸਾਰ ਚਾਨ ਜ਼ੁਕਰਬਰਗ ਫ਼ਾਉਂਡੇਸ਼ਨ ਅਤੇ ਸੀ.ਜੈਡ.ਆਈ. ਹੋਲਡਿੰਗਸ ਐਲ.ਐਲ.ਸੀ. ਨੇ ਅਮਰੀਕੀ ਸ਼ੇਅਰ ਮਾਰਕੀਟ ਨੂੰ ਇਹ ਜਾਣਕਾਰੀ ਦਿਤੀ ਹੈ।
ਜ਼ੁਕਰਬਰਗ ਨੇ ਆਪਣੇ ਫ਼ੇਸਬੁਕ ਪੇਜ਼ ‘ਤੇ ਅਪਣੀ ਬੇਟੀ ਲਈ ਦੁਨੀਆਂ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਅਪਣੇ ਸ਼ੇਅਰ ਵੇਚਣ ਦਾ ਐਲਾਨ ਕੀਤਾ ਸੀ। ਜ਼ੁਕਰਬਰਗ ਜੋੜੇ ਨੇ ਤਕਰੀਬਨ 7,67,907 ਸ਼ੇਅਰ ਵੇਚੇ ਅਤੇ ਇਸ ਤੋਂ ਮਿਲਣ ਵਾਲੀ ਰਕਮ ਦਾ ਇਸਤੇਮਾਲ ਹਿਊਮਨ ਪੋਟੇਂਸ਼ੀਅਲ ਨੂੰ ਵਧਾਉਣ ਅਤੇ ਬੱਚਿਆਂ ਵਿਚ ਸਮਾਨਤਾ ਨੂੰ ਪ੍ਰਮੋਟ ਕਰਨ ਲਈ ਕੀਤਾ ਜਾਵੇਗਾ। ਪਿਛਲੇ ਸਾਲ ਬੇਟੀ ਦੇ ਜਨਮ ਤੋਂ ਬਾਅਦ ਜ਼ੁਕਰਬਰਗ ਜੋੜੇ ਨੇ ਇਸ ਕੰਮ ਲਈ ‘ਚਾਨ ਜ਼ੁਕਰਬਰਗ ਇਨਿਸ਼ਿਏਟਿਵ’ ਨਾਂ ਤੋਂ ਫ਼ਾਉਂਡੇਸ਼ਨ ਬਣਾਇਆ ਸੀ। ਇਸ ਦਾ ਉਦੇਸ਼ ਸਿਖਿਆ, ਬੀਮਾਰੀਆਂ ਨੂੰ ਖ਼ਤਮ ਕਰਨ, ਲੋਕਾਂ ਦੇ ਵਿਕਾਸ ਲਈ ਕੰਮ ਕਰਨਾ ਹੈ। Continue reading “ਦਾਨ ਲਈ ਮਾਰਕ ਜ਼ੁਕਰਬਰਗ ਨੇ 637 ਕਰੋੜ ਦੇ ਸ਼ੇਅਰ ਵੇਚੇ”

ਪੰਜਾਬ ਕਾਂਗਰਸ ਅੰਦਰ ਕੋਈ ਧੜੇਬੰਦੀ ਨਹੀਂ : ਭੱਠਲ

capt-and-bhattalਖੰਨਾ : ਪੰਜਾਬ ਕਾਂਗਰਸ ਅੰਦਰ ਕਿਸੇ ਕਿਸਮ ਦੀ ਕੋਈ ਧੜੇਬੰਦੀ ਨਹੀਂ ਹੈ ਅਤੇ ਪਾਰਟੀ ਹਾਈਕਮਾਂਡ ਵਲੋਂ ਜਿਸ ਜਿਸ ਲੀਡਰ ਨੂੰ ਜੋ ਜ਼ੁੰਮੇਵਾਰੀ ਸੋਂਪੀ ਗਈ ਹੈ, ਉਸ ਮੁਤਾਬਕ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਜੁਟੇ ਹੋਏ ਹਨ। ਇਹ ਗੱਲ ਅੱਜ ਖੰਨਾ ਵਿਖੇ ਇਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਆਖੀ। ਉਹ ਪੱਤਰਕਾਰਾਂ ਵਲੋਂ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁਲੋ ਦੇ ਅੱਜ ਦੇ ਪ੍ਰੋਗਰਾਮ ਵਿਚ ਨਾ ਪਹੁੰਚਣ ਸਬੰਧੀ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। Continue reading “ਪੰਜਾਬ ਕਾਂਗਰਸ ਅੰਦਰ ਕੋਈ ਧੜੇਬੰਦੀ ਨਹੀਂ : ਭੱਠਲ”

ਸਿੱਧੂ ਜੋੜੇ ਬਾਰੇ ‘ਆਪ’ ਨੇ ਪੈਂਤੜਾ ਬਦਲਿਆ

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ‘ਚ ਲੈਣ ਲਈ ਕੁੱਝ ਦਿਨ ਪਹਿਲਾਂ ਤਕ ਪੱਬਾਂ ਭਾਰ ਹੋਈ ਆਮ ਆਦਮੀ ਪਾਰਟੀ ਨੇ ਅਪਣਾ ਪੈਂਤੜਾ ਕਾਫ਼ੀ ਹੱਦ ਤਕ ਬਦਲ ਲਿਆ ਹੈ। ਪਹਿਲਾਂ ਸੁੱਚਾ ਸਿੰਘ ਛੋਟੇਪੁਰ ਨੇ ਪਾਰਟੀ ਦੇ ਸੰਵਿਧਾਨ ਦਾ ਹਵਾਲਾ ਦੇ ਕੇ ਅਤੇ ਸਿੱਧੂ ਨੂੰ ਅਪਰਾਧਕ ਕੇਸ ‘ਚ ਹੋਈ ਸਜ਼ਾ ਦਾ ‘ਨੁਕਤਾ’ ਉਭਾਰ ਕੇ ਅਪਣੀ ਗੱਲ ਕਹੀ ਸੀ ਤੇ ਹੁਣ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਸੰਗਰੂਰ ਤੋਂ ਐਮ ਪੀ ਭਗਵੰਤ ਮਾਨ ਨੇ ਵੀ ਇਸ ਮਾਮਲੇ ‘ਚ ਪਾਰਟੀ ਦੇ ਸਿਧਾਂਤਾਂ ਦੀ ਗੱਲ ਕਰਨੀ ਸ਼ੁਰੂ ਕਰ ਦਿਤੀ ਹੈ। Continue reading “ਸਿੱਧੂ ਜੋੜੇ ਬਾਰੇ ‘ਆਪ’ ਨੇ ਪੈਂਤੜਾ ਬਦਲਿਆ”

177 ਇੰਡੋਨੇਸ਼ੀਆਈ ਨਾਗਰਿਕ ਫ਼ਿਲੀਪੀਨਜ਼ ‘ਚ ਗ੍ਰਿਫ਼ਤਾਰ

ਜਕਾਰਤਾ : ਨਕਲੀ ਪਾਸਪੋਰਟਾਂ ‘ਤੇ ਹੱਜ ਲਈ ਜਾ ਰਹੇ 177 ਇੰਡੋਨੇਸ਼ੀਆਈ ਨਾਗਰਿਕਾਂ ਨੂੰ ਸਨਿਚਰਵਾਰ ਨੂੰ ਫ਼ਿਲੀਪੀਨਜ਼ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਇੰਡੋਨੇਸ਼ੀਆਈ ਫ਼ਿਲੀਪੀਨਜ਼ ਦੇ ਨਕਲੀ ਪਾਸਪੋਰਟ ‘ਤੇ ਸਾਊਦੀ ਅਰਬ ਦੀ ਯਾਤਰਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਮਨੀਲਾ ਏਅਰਪੋਰਟ ‘ਤੇ ਇਮੀਗ੍ਰੇਸ਼ਨ ਕਾਊਂਟਰ ਉਤੇ ਤਾਇਨਾਤ ਅਧਿਕਾਰੀ ਨੂੰ ਇਨ੍ਹਾਂ ਉਸ ਸਮੇਂ ਸ਼ੱਕ ਹੋਇਆ ਜਦੋਂ ਉਹ ਫ਼ਿਲੀਪੀਨਜ਼ ਦੇ ਕਿਸੇ ਵੀ ਇਲਾਕੇ ਦੀ ਭਾਸ਼ਾ ਨਹੀਂ ਬੋਲ ਸਕੇ। ਇਹ ਸਾਰੇ ਮਦੀਨਾ ਜਾਣ ਵਾਲੇ ਜਹਾਜ਼ ਵਿਚ ਸਵਾਰ ਹੋਣ ਦੀ ਤਿਆਰੀ ਵਿਚ ਸਨ। ਸ਼ੱਕ ਹੋਣ ‘ਤੇ ਅਧਿਕਾਰੀਆਂ ਨੇ ਇਨ੍ਹਾਂ ਤੋਂ ਪੁਛਗਿਛ ਕੀਤੀ ਤਾਂ ਇਨ੍ਹਾਂ ਸਾਰਿਆਂ ਨੂੰ ਰੋਕ ਲਿਆ ਗਿਆ ਅਤੇ ਜਾਂਚ ਕੀਤੀ ਗਈ। ਸਖ਼ਤੀ ਨਾਲ ਪੁੱਛੇ ਜਾਣ ‘ਤੇ ਤਾ ਲੱਗਾ ਕਿ ਇਹ ਲੋਕ ਇੰਡੋਨੇਸ਼ੀਆ ‘ਤੇ ਆਏ ਸਨ।  Continue reading “177 ਇੰਡੋਨੇਸ਼ੀਆਈ ਨਾਗਰਿਕ ਫ਼ਿਲੀਪੀਨਜ਼ ‘ਚ ਗ੍ਰਿਫ਼ਤਾਰ”

ਨਾ ਖੁਰਨਾ, ਨਾ ਤਰਨਾ

ਘੜਾ ਸਾਡੇ ਸੱਭਿਆਚਾਰ ਦਾ ਇਕ ਪੁਰਾਤਨ ਅੰਗ ਹੈ। ਆਵੇ ਵਿਚ ਪੱਕਿਆ ਘੜਾ ਦਰਿਆਓਂ ਪਾਰ ਲਾ ਦੇਂਦਾ ਹੈ ਤਾਂ ਕੱਚਾ ਘੜਾ ਸੋਹਣੀ ਨੂੰ ਅੱਧ ਵਿਚਕਾਰ ਵੀ ਡੋਬ ਦੈਂਦਾ ਹੈ। 30–40 ਸਾਲ ਪਹਿਲੋ਼ ਤਕ ਘਰਾਂ ਦੇ ਫਰਿਜ, ਘੜੇ ਹੀ ਮੰਨੇ ਜਾਂਦੇ ਸਨ। ਗਰਮੀਆਂ ਘੜੇ ਦ ਠੰਡੇ ਮਿੱਠੇ ਪਾਣੀ ਦੇ ਸਹਾਰੇ ਹੀ ਕੱਟਦੀਆਂ ਸਨ। ਖੂਹਾਂ ਤੋਂ ਪਾਣੀ ਭਰਨ ਦਾ ਵਧੀਆਂ ਸਾਧਨ ਸਨ। ਇਹਨਾ  ਮਿੱਟੀ ਦੇ ਘੜਿਆਂ ਨੂੰ ਪਹਿਲੀ ਮਾਰ ਪਲਾਸਟਿਕ ਦੇ ਰੰਗਦਾਰ ਘੜਿਆਂ ਨੇ ਦਿੱਤੀ। ਹੁਣ ਕੋਈ ਆਸ਼ਕ ਗੁਲੇਲ ਨਾ ਘੜਾ ਨਹੀਂ ਤੋੜ ਸਕਦਾ ਸੀ। ਘੜੇ ਤੇ ਹਜ਼ਾਰਾ ਗੀਤ ਤੇ ਬੋਲੀਆਂ ਹਨ। ਅਖਾਣ ਵੀ ਬਹੁਤ ਹਨ, ਪਰ ਇਕ ਅਖਾਣ ਸਭ ਤੋਂ ਅਕਲਮੰਦੀ ਦਾ ਹੈ,  ‘ ਛੋਟੇ ਘੜੇ ਦੇ ਵੱਡੇ ਕੰਨ ਹੁੰਦੇ ਹਨ ‘ , ਇਸ ਬਹੁਪਰਤੀ ਅਖਾਣ ਨੂੰ ਸਮਝਣਾ ਹਾਰੀ ਸਾਰੀ ਦਾ ਕੰਮ ਨਹੀਂ।  ਘੜੇ ਦਾ ਇਤਿਹਾਸ ਬਹੁਤ ਪੁਰਾਣਾ ਹੈ, ਈਸਾਈਆ ਵਿਚ ਅਬਰਾਹਮ ਦੇ ਵੇਲੇ ਵੀ ਜ਼ਿਕਰ ਹੈ ਤੇ ਈਸਵੀ ਤੋਂ 8 ਸਦੀਆਂ ਪਹਿਲਾਂ ਵੀ ਮੁਸਲਮਾਨਾਂ ਦੇ ਇਤਿਹਾਸ ਵਿਚ ਦਰਜ ਹੈ, ਬਾਕੀ ਕਨ੍ਹੈਹੀਆ ਜੀ ਬਾਰੇ ਤਾਂ ਸਭ ਨੂੰ ਪਤਾ ਹੀ ਹੈ। ਸਿੱਖਾਂ ਦੇ ਦੂਜੇ ਗੂਰੁ ਸਾਹਿਬ ਜੀ ਦੀ ਜਲ ਸੋਵਾ ਕਿਸੇ ਨੂੰ ਭੁੱਲੀ ਨਹੀਂ। ਸ਼ਾਇਦ ਮਨੁੱਖ ਨੇ ਘੜਾ ਹੀ ਸਭ ਤੋਂ  ਪਹਿਲਾ ਬਰਤਨ  ਬਣਾਇਆ ਹੋਵੇ। ਪਰ ਅੱਜ ਦੀ ਤਰੀਕ ਵਿਚ ਘੜੇ ਦੀ ਲੋੜ ਬਹੁਤ ਘੱਟ ਗਈ ਹੈ। ਸੱਚੀ ਮੁੱਚੀਂ ਘੜੇ ਠੀਕਰ ਬਣਦੇ ਜਾ ਰਿਹੇ ਹਨ ਜਾਂ ਬੇਆਬਾਦ ਥਾਵਾਂ ਤੇ ਆਰਾਮ ਕਰ ਰਹੇ ਹਨ, ਹੁਣ ਇਹ ਨਾ ਖੁਰਨ ਜੋਗੇ ਹਨ, ਨਾ ਤਰਨ ਜੋਗੇ–ਜਨਮੇਜਾ ਸਿੰਘ ਜੌਹਲ

rbanner1

Share