177 ਇੰਡੋਨੇਸ਼ੀਆਈ ਨਾਗਰਿਕ ਫ਼ਿਲੀਪੀਨਜ਼ ‘ਚ ਗ੍ਰਿਫ਼ਤਾਰ

ਜਕਾਰਤਾ : ਨਕਲੀ ਪਾਸਪੋਰਟਾਂ ‘ਤੇ ਹੱਜ ਲਈ ਜਾ ਰਹੇ 177 ਇੰਡੋਨੇਸ਼ੀਆਈ ਨਾਗਰਿਕਾਂ ਨੂੰ ਸਨਿਚਰਵਾਰ ਨੂੰ ਫ਼ਿਲੀਪੀਨਜ਼ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਇੰਡੋਨੇਸ਼ੀਆਈ ਫ਼ਿਲੀਪੀਨਜ਼ ਦੇ ਨਕਲੀ ਪਾਸਪੋਰਟ ‘ਤੇ ਸਾਊਦੀ ਅਰਬ ਦੀ ਯਾਤਰਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਮਨੀਲਾ ਏਅਰਪੋਰਟ ‘ਤੇ ਇਮੀਗ੍ਰੇਸ਼ਨ ਕਾਊਂਟਰ ਉਤੇ ਤਾਇਨਾਤ ਅਧਿਕਾਰੀ ਨੂੰ ਇਨ੍ਹਾਂ ਉਸ ਸਮੇਂ ਸ਼ੱਕ ਹੋਇਆ ਜਦੋਂ ਉਹ ਫ਼ਿਲੀਪੀਨਜ਼ ਦੇ ਕਿਸੇ ਵੀ ਇਲਾਕੇ ਦੀ ਭਾਸ਼ਾ ਨਹੀਂ ਬੋਲ ਸਕੇ। ਇਹ ਸਾਰੇ ਮਦੀਨਾ ਜਾਣ ਵਾਲੇ ਜਹਾਜ਼ ਵਿਚ ਸਵਾਰ ਹੋਣ ਦੀ ਤਿਆਰੀ ਵਿਚ ਸਨ। ਸ਼ੱਕ ਹੋਣ ‘ਤੇ ਅਧਿਕਾਰੀਆਂ ਨੇ ਇਨ੍ਹਾਂ ਤੋਂ ਪੁਛਗਿਛ ਕੀਤੀ ਤਾਂ ਇਨ੍ਹਾਂ ਸਾਰਿਆਂ ਨੂੰ ਰੋਕ ਲਿਆ ਗਿਆ ਅਤੇ ਜਾਂਚ ਕੀਤੀ ਗਈ। ਸਖ਼ਤੀ ਨਾਲ ਪੁੱਛੇ ਜਾਣ ‘ਤੇ ਤਾ ਲੱਗਾ ਕਿ ਇਹ ਲੋਕ ਇੰਡੋਨੇਸ਼ੀਆ ‘ਤੇ ਆਏ ਸਨ।  Continue reading “177 ਇੰਡੋਨੇਸ਼ੀਆਈ ਨਾਗਰਿਕ ਫ਼ਿਲੀਪੀਨਜ਼ ‘ਚ ਗ੍ਰਿਫ਼ਤਾਰ”

ਨਾ ਖੁਰਨਾ, ਨਾ ਤਰਨਾ

ਘੜਾ ਸਾਡੇ ਸੱਭਿਆਚਾਰ ਦਾ ਇਕ ਪੁਰਾਤਨ ਅੰਗ ਹੈ। ਆਵੇ ਵਿਚ ਪੱਕਿਆ ਘੜਾ ਦਰਿਆਓਂ ਪਾਰ ਲਾ ਦੇਂਦਾ ਹੈ ਤਾਂ ਕੱਚਾ ਘੜਾ ਸੋਹਣੀ ਨੂੰ ਅੱਧ ਵਿਚਕਾਰ ਵੀ ਡੋਬ ਦੈਂਦਾ ਹੈ। 30–40 ਸਾਲ ਪਹਿਲੋ਼ ਤਕ ਘਰਾਂ ਦੇ ਫਰਿਜ, ਘੜੇ ਹੀ ਮੰਨੇ ਜਾਂਦੇ ਸਨ। ਗਰਮੀਆਂ ਘੜੇ ਦ ਠੰਡੇ ਮਿੱਠੇ ਪਾਣੀ ਦੇ ਸਹਾਰੇ ਹੀ ਕੱਟਦੀਆਂ ਸਨ। ਖੂਹਾਂ ਤੋਂ ਪਾਣੀ ਭਰਨ ਦਾ ਵਧੀਆਂ ਸਾਧਨ ਸਨ। ਇਹਨਾ  ਮਿੱਟੀ ਦੇ ਘੜਿਆਂ ਨੂੰ ਪਹਿਲੀ ਮਾਰ ਪਲਾਸਟਿਕ ਦੇ ਰੰਗਦਾਰ ਘੜਿਆਂ ਨੇ ਦਿੱਤੀ। ਹੁਣ ਕੋਈ ਆਸ਼ਕ ਗੁਲੇਲ ਨਾ ਘੜਾ ਨਹੀਂ ਤੋੜ ਸਕਦਾ ਸੀ। ਘੜੇ ਤੇ ਹਜ਼ਾਰਾ ਗੀਤ ਤੇ ਬੋਲੀਆਂ ਹਨ। ਅਖਾਣ ਵੀ ਬਹੁਤ ਹਨ, ਪਰ ਇਕ ਅਖਾਣ ਸਭ ਤੋਂ ਅਕਲਮੰਦੀ ਦਾ ਹੈ,  ‘ ਛੋਟੇ ਘੜੇ ਦੇ ਵੱਡੇ ਕੰਨ ਹੁੰਦੇ ਹਨ ‘ , ਇਸ ਬਹੁਪਰਤੀ ਅਖਾਣ ਨੂੰ ਸਮਝਣਾ ਹਾਰੀ ਸਾਰੀ ਦਾ ਕੰਮ ਨਹੀਂ।  ਘੜੇ ਦਾ ਇਤਿਹਾਸ ਬਹੁਤ ਪੁਰਾਣਾ ਹੈ, ਈਸਾਈਆ ਵਿਚ ਅਬਰਾਹਮ ਦੇ ਵੇਲੇ ਵੀ ਜ਼ਿਕਰ ਹੈ ਤੇ ਈਸਵੀ ਤੋਂ 8 ਸਦੀਆਂ ਪਹਿਲਾਂ ਵੀ ਮੁਸਲਮਾਨਾਂ ਦੇ ਇਤਿਹਾਸ ਵਿਚ ਦਰਜ ਹੈ, ਬਾਕੀ ਕਨ੍ਹੈਹੀਆ ਜੀ ਬਾਰੇ ਤਾਂ ਸਭ ਨੂੰ ਪਤਾ ਹੀ ਹੈ। ਸਿੱਖਾਂ ਦੇ ਦੂਜੇ ਗੂਰੁ ਸਾਹਿਬ ਜੀ ਦੀ ਜਲ ਸੋਵਾ ਕਿਸੇ ਨੂੰ ਭੁੱਲੀ ਨਹੀਂ। ਸ਼ਾਇਦ ਮਨੁੱਖ ਨੇ ਘੜਾ ਹੀ ਸਭ ਤੋਂ  ਪਹਿਲਾ ਬਰਤਨ  ਬਣਾਇਆ ਹੋਵੇ। ਪਰ ਅੱਜ ਦੀ ਤਰੀਕ ਵਿਚ ਘੜੇ ਦੀ ਲੋੜ ਬਹੁਤ ਘੱਟ ਗਈ ਹੈ। ਸੱਚੀ ਮੁੱਚੀਂ ਘੜੇ ਠੀਕਰ ਬਣਦੇ ਜਾ ਰਿਹੇ ਹਨ ਜਾਂ ਬੇਆਬਾਦ ਥਾਵਾਂ ਤੇ ਆਰਾਮ ਕਰ ਰਹੇ ਹਨ, ਹੁਣ ਇਹ ਨਾ ਖੁਰਨ ਜੋਗੇ ਹਨ, ਨਾ ਤਰਨ ਜੋਗੇ–ਜਨਮੇਜਾ ਸਿੰਘ ਜੌਹਲ

ਪਾਕਿ ’ਚ 11 ਅਤਿਵਾਦੀਆਂ ਨੂੰ ਮੌਤ ਦੀ ਸਜ਼ਾ

ਪਾਕਿ ’ਚ 11 ਅਤਿਵਾਦੀਆਂ ਨੂੰ ਮੌਤ ਦੀ ਸਜ਼ਾ

ਇਸਲਾਮਾਬਾਦ-ਪਾਕਿਸਤਾਨ ਦੇ ਫੌਜ ਮੁਖੀ ਜਨਰਲ ਰਾਹੀਲ ਸ਼ਰੀਫ ਨੇ ਅੱਜ 11 ਅਤਿਵਾਦੀਆਂ ਨੂੰ ਮੌਤ ਦੀ ਸਜ਼ਾ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ਨੂੰ ਵਿਸ਼ੇਸ਼ ਫੌਜੀ ਅਦਾਲਤ ਨੇ ਦੇਸ਼ ਵਿੱਚ ਫਿਰਕੂ ਹਿੰਸਾ, ਸੀਨੀਅਰ ਪੁਲੀਸ ਤੇ ਫੌਜੀ ਅਧਿਆਰੀਆਂ ਦੇ ਕਤਲ ਮਾਮਲੇ ਵਿੱਚ ਦੋਸ਼ੀ ਪਾਇਆ ਹੈ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਅਤਿਵਾਦੀਆਂ ਨੂੰ ਪੇਸ਼ਾਵਰ ਦੇ ਸਕੂਲ ਵਿੱਚ 16 ਦਸੰਬਰ, 2014 ਨੂੰ ਕੀਤੇ ਹਮਲੇ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਫੌਜ ਮੁਖੀ ਨੇ ਇਨ੍ਹਾਂ 11 ਅਤਿਵਾਦੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ, ਜੋ ਅਤਿ ਬੁਰੀਆਂ ਅਤਿਵਾਦੀ ਗਤੀਵਿਧੀਆਂ ’ਚ  ਸ਼ਾਮਲ ਸਨ।

rbanner1

Share