ਕਾਂਗਰਸ ਵੱਲੋਂ ਚਮਕੌਰ ਸਾਹਿਬ ਤੋਂ ‘ਜਵਾਨੀ ਸੰਭਾਲ’ ਸਾਈਕਲ ਯਾਤਰਾ ਸ਼ੁਰੂ

ਚਮਕੌਰ ਸਾਹਿਬ -ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਹਲਕਾ ਚਮਕੌਰ ਸਾਹਿਬ ਤੋਂ ਕਾਂਗਰਸ ਵਿਧਾਇਕ ਚਰਨਜੀਤ ਸਿੰਘ ਚੰਨੀ ਵੱਲੋਂ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਅੱਜ ਇੱਥੋਂ ਅਨਾਜ ਮੰਡੀ ਵਿੱਚੋਂ ‘ਜਵਾਨੀ ਸੰਭਾਲ’ ਸਾਈਕਲ ਯਾਤਰਾ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਇਹ ਇਕੱਠ ਮੌਜੂਦਾ ਬਾਦਲ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ, ਸੂਬੇ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਤੋਂ ਮਾਯੂਸ ਲੋਕਾਂ ਦਾ ਹੈ, ਜੋ 2017 ਦੀਆਂ ਚੋਣਾਂ ਦੀ ਉਡੀਕ ਕਰ ਰਹੇ ਹਨ। ਵਿਸ਼ੇਸ਼ ਤੌਰ ‘ਤੇ ਪੁੱਜੇ ਕਾਂਗਰਸ ਦੇ ਪੰਜਾਬ ਸਕੱਤਰ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਗੱਠਜੋੜ ਦੀਆਂ ਗਲਤ ਨੀਤੀਆਂ ਅਤੇ ਸੂਬੇ ਦੇ ਇੱਕ ਅਕਾਲੀ ਮੰਤਰੀ ਵੱਲੋਂ ਵਰਤਾਏ ਜਾ ਰਹੇ ਨਸ਼ਿਆਂ ਕਾਰਨ ਅੱਜ ਪੰਜਾਬ ਦੇਸ਼ ਵਿੱਚ ਪਹਿਲੇ ਸਥਾਨ ਤੋਂ 16ਵੇਂ ਸਥਾਨ ‘ਤੇ ਪੁੱਜ ਗਿਆ ਹੈ, ਜਿਸ ’ਤੇ ਅਕਾਲੀ ਦਲ ਅਤੇ ਭਾਜਪਾ ਵੱਲੋਂ ਮਾਣ ਕੀਤਾ ਜਾ ਰਿਹਾ ਹੈ। Continue reading “ਕਾਂਗਰਸ ਵੱਲੋਂ ਚਮਕੌਰ ਸਾਹਿਬ ਤੋਂ ‘ਜਵਾਨੀ ਸੰਭਾਲ’ ਸਾਈਕਲ ਯਾਤਰਾ ਸ਼ੁਰੂ”

ਭਾਰਤ ਵੱਲੋਂ 20 ਲੱਖ ਟਨ ਕਣਕ ਦਰਾਮਦ ਕਰਨ ਦੀ ਤਿਆਰੀ

wheatਭਾਰਤ ਵੱਲੋਂ ਮੌਜੂਦਾ ਵਿੱਤੀ ਵਰ੍ਹੇ ਦੌਰਾਨ 20 ਲੱਖ ਟਨ ਕਣਕ ਦਰਾਮਦ ਕੀਤੇ ਜਾਣ ਦੀ ਸੰਭਾਵਨਾ ਹੈ। ਆਟਾ ਚੱਕੀ ਮਾਲਕਾਂ ਮੁਤਾਬਿਕ ਘਰੇਲੂ ਸਪਲਾਈ ਵਧਾਉਣ ਅਤੇ ਕੀਮਤਾਂ ਕਾਬੂ ਹੇਠ ਰੱਖਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ।
ਖੁਰਾਕ ਮੰਤਰਾਲੇ ਦੇ ਸੰਯੁਕਤ ਸਕੱਤਰ ਪ੍ਰਸ਼ਾਂਤ ਦਿਵੇਦੀ ਨੇ ਰੋਲਰ ਆਟਾ ਚੱਕੀ ਫੈਡਰੇਸ਼ਨ ਦੀ ਸਾਲਾਨਾ ਜਨਰਲ ਬੈਠਕ ਦੌਰਾਨ ਕਿਹਾ ਕਿ ਕਣਕ ਦੀ ਦਰਾਮਦ ਆਉਂਦੇ ਮਹੀਨਿਆਂ ’ਚ ਵਧੇਗੀ ਅਤੇ ਘਰੇਲੂ ਉਪਲੱਬਧਤਾ ਤੋਂ ਦਬਾਅ ਘਟੇਗਾ। ਉਨ੍ਹਾਂ ਕਿਹਾ ਕਿ ਸਰਕਾਰ ਐਫਸੀਆਈ ਵੱਲੋਂ ਖ਼ਰੀਦੀ ਗਈ ਕਣਕ ਦੀ ਵਿੱਕਰੀ ਨੂੰ ਬੰਦ ਨਹੀਂ ਕਰੇਗੀ ਅਤੇ ਆਟਾ ਚੱਕੀਆਂ ਸਮੇਤ ਹੋਰ ਵੱਡੇ ਗਾਹਕਾਂ ਨੂੰ ਇਹ ਮਿਲਣਾ ਜਾਰੀ ਰਹੇਗੀ। ਵਿਦੇਸ਼ ਤੋਂ ਕਣਕ ਮੰਗਵਾਏ ਜਾਣ ਦੀ ਮਿਕਦਾਰ ਬਾਰੇ ਉਨ੍ਹਾਂ ਕੋਈ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ। ਉਂਜ ਸਨਅਤੀ ਅਦਾਰਿਆਂ ਦਾ ਅੰਦਾਜ਼ਾ ਹੈ ਕਿ 20 ਲੱਖ ਟਨ ਕਣਕ ਖ਼ਰੀਦੇ ਜਾਣ ਦੀ ਸੰਭਾਵਨਾ ਹੈ। ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਐਮ ਕੇ ਦੱਤਾ ਰਾਜ ਨੇ ਕਿਹਾ ਕਿ ਆਸਟਰੇਲੀਆ, ਯੂਕਰੇਨ, ਫਰਾਂਸ ਅਤੇ ਰੂਸ ਤੋਂ ਪਹਿਲਾਂ ਹੀ 6 ਲੱਖ ਟਨ ਕਣਕ ਦਰਾਮਦ ਕੀਤੀ ਜਾ ਚੁੱਕੀ ਹੈ ਜਦਕਿ 4 ਤੋਂ 5 ਲੱਖ ਟਨ ਕਣਕ ਹੋਰ ਖ਼ਰੀਦੇ ਜਾਣ ਦੀ ਤਿਆਰੀ ਹੈ।

ਖੇਡੋ ਮੁੰਡਿਓ ਖੇਡ ਕਬੱਡੀ, ਕੌਡੀ ਹੁਣ ਕਰੋੜਾਂ ਦੀ

ਕਬੱਡੀ ਕੱਲਰਾਂ ਤੋਂ ਖੇਡ ਭਵਨਾਂ ਤਕ 

ਕੱਲਰਾਂ, ਰੌੜਾਂ ਤੇ ਵਾਹਣਾਂ ਦੀ ਦੇਸੀ ਖੇਡ ਕਬੱਡੀ ਇਨਡੋਰ ਖੇਡ ਭਵਨਾਂ ਤਕ ਪੁੱਜ ਗਈ ਹੈ। ਟੋਰਾਂਟੋ ਦੇ ਸਕਾਈਡੋਮ ਤਕ। ਕੌਡੀ ਦੀ ਖੇਡ ਹੁਣ ਕਰੋੜਾਂ ਦੀ ਹੋ ਗਈ ਹੈ। ਕੌਡੀ ਦੇ ਮੈਚ ਮੈਟਾਂ ਉੱਤੇ ਖੇਡੇ ਜਾਣ ਲੱਗੇ ਹਨ। ਅਗਸਤ-ਸਤੰਬਰ ਵਿੱਚ ਕੈਨੇਡਾ ’ਚ ਚੈਂਪੀਅਨਜ਼ ਕਬੱਡੀ ਲੀਗ ਚੱਲੀ ਤੇ ਅਕਤੂਬਰ ਵਿੱਚ ਪੰਜਾਬ ’ਚ ਵਰਲਡ ਕਬੱਡੀ ਲੀਗ ਚੱਲੇਗੀ। ਨਵੰਬਰ ਵਿੱਚ ਪੰਜਾਬ ਸਰਕਾਰ 6ਵਾਂ ਕਬੱਡੀ ਵਰਲਡ ਕੱਪ ਕਰਵਾ ਰਹੀ ਹੈ। ਅਗਸਤ ਵਿੱਚ ਕੈਨੇਡਾ ਦਾ ਕਬੱਡੀ ਵਰਲਡ ਕੱਪ ਹੋਇਆ ਸੀ। ਇਨ੍ਹੀਂ ਦਿਨੀਂ ਕੈਲੇਫੋਰਨੀਆ ’ਚ ਕਬੱਡੀ ਵਰਲਡ ਕੱਪ ਹੋ ਰਹੇ ਨੇ। ਕਬੱਡੀ ਦੇ ਦਰਜਨਾਂ ਟੂਰਨਾਮੈਂਟ ਹਨ ਜਿਨ੍ਹਾਂ ਨੂੰ ‘ਵਰਲਡ ਕੱਪਾਂ’ ਦਾ ਨਾਂ ਦਿੱਤਾ ਗਿਐ। Continue reading “ਖੇਡੋ ਮੁੰਡਿਓ ਖੇਡ ਕਬੱਡੀ, ਕੌਡੀ ਹੁਣ ਕਰੋੜਾਂ ਦੀ”

ਆਟਿਜ਼ਮ-ਇਕ ਇਲਾਜਯੋਗ ਸਰੀਰਕ ਬਿਮਾਰੀ

ਪਹਿਲੇ 1 ਤੋਂ 3 ਸਾਲ ਤੱਕ ਬੱਚਾ ਸਿਹਤਮੰਦ ਅਤੇ ਕਿਲਕਾਰੀਆਂ ਮਾਰਦਾ ਪੂਰੇ ਪਰਿਵਾਰ ਲਈ ਖ਼ੁਸ਼ੀਆਂ ਦਾ ਸੋਮਾ ਬਣ ਜਾਂਦਾ ਹੈ | ਬੱਚੇ ਦਾ ਵਿਕਾਸ ਅਤੇ ਵਾਧਾ ਠੀਕ-ਠਾਕ ਹੋ ਰਿਹਾ ਹੁੰਦਾ ਹੈ | ਫਿਰ ਇਕਦਮ ਬਿਮਾਰ ਹੋਣ ਜਾਂ ਟੀਕੇ ਲੱਗਣ ਉਪਰੰਤ ਬੱਚਾ ਪਿੱਛੇ ਜਾਣ ਲਗਦਾ ਹੈ | ਵਿਕਾਸ ਦੀਆਂ ਪੌੜੀਆਂ ਜੋ ਉਹ ਚੜ੍ਹ ਚੁੱਕਾ ਸੀ, ਇਕ-ਇਕ ਕਰਕੇ ਵਾਪਸ ਡਿਗਣ ਲਗਦਾ ਹੈ ਅਤੇ ਉਸ ਵਿਚ ਅਜੀਬ-ਅਜੀਬ ਜਿਹੀਆਂ ਅਲਾਮਤਾਂ ਆਉਣ ਲਗਦੀਆਂ ਹਨ | ਡਾਕਟਰ ਵੱਲੋਂ ਮਾਪਿਆਂ ਨੂੰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦਾ ਬੱਚਾ ਆਟਿਜ਼ਮ ਦਾ ਸ਼ਿਕਾਰ ਹੋ ਗਿਆ ਹੈ | ਮਾਂ-ਬਾਪ ‘ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ, ਜਦ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਆਟਿਜ਼ਮ ਦਾ ਕੋਈ ਇਲਾਜ ਨਹੀਂ ਹੁੰਦਾ | Continue reading “ਆਟਿਜ਼ਮ-ਇਕ ਇਲਾਜਯੋਗ ਸਰੀਰਕ ਬਿਮਾਰੀ”

ਪੰਜਾਬੀ ਸੱਭਿਆਚਾਰ ਵਿਚ ਕਾਂ ਦੀ ਭੂਮਿਕਾ

house_crow_bangalore_india_wbਮਨੁੱਖ ਦਾ ਪ੍ਰਕਿਰਤੀ ਨਾਲ ਸਦੀਆਂ ਤੋਂ ਗੂੜ੍ਹਾ ਰਿਸ਼ਤਾ ਰਿਹਾ ਹੈ ਅਤੇ ਇਤਿਹਾਸਕ ਗਤੀਸ਼ੀਲਤਾ ਦੇ ਅਮਲ ਦੌਰਾਨ ਮਨੁੱਖੀ ਮਨ ਨੇ ਜਦੋਂ ਵੀ ਵੱਖ-ਵੱਖ ਕਿਸਮ ਦੇ ਪ੍ਰਕਿਰਤਕ ਹਾਲਤਾਂ ਦੇ ਸੰਪਰਕ ਵਿਚ ਰਹਿ ਕੇ ਆਪਣੀ ਪਹੁੰਚ ਵਿਧੀ ਤੇ ਪ੍ਰਯੋਗ ਵਿਧੀ ਰਾਹੀਂ, ਜੋ ਵੀ ਗਿਆਨ ਹਾਸਿਲ ਕੀਤਾ ਹੈ, ਅਸੀਂ ਉਸੇ ਗਿਆਨ ਨੂੰ ਆਪਣੇ ਸੱਭਿਆਚਾਰ ਰਾਹੀਂ ਬਾਤਾਂ, ਸਾਖੀਆਂ, ਲੋਕ ਤੱਥਾਂ, ਲੋਕ ਬੋਲੀਆਂ, ਲੋਕ ਗੀਤਾਂ ਅਤੇ ਅਖਾਣਾਂ, ਮੁਹਾਵਰਿਆਂ ਰਾਹੀਂ ਸਦੀਆਂ ਤੋਂ ਮਾਣਦੇ ਆ ਰਹੇ ਹਾਂ। ਸਾਡਾ ਸੱਭਿਆਚਾਰਕ ਵਿਰਸਾ ਇਸੇ ਕਰਕੇ ਅਮੀਰ ਮੰਨਿਆ ਜਾਂਦਾ ਹੈ, ਕਿਉਂਕਿ ਇਸ ਵਿਚ ਸ਼ਾਮਿਲ ਹਰ ਚੰਗੇ ਅਤੇ ਮਾੜੇ ਅੰਸ਼ ਨੂੰ ਸਾਡੇ ਪੁਰਖਿਆਂ ਨੇ ਬੜੇ ਹੀ ਵਿਧੀਵਤ ਢੰਗ ਨਾਲ ਉਜਾਗਰ ਕੀਤਾ ਹੈ। ਜੇਕਰ ਸਾਡੇ ਸੱਭਿਆਚਾਰ ਵਿਚ ਕਾਂ ਦੀ ਭੂਮਿਕਾ ਦੀ ਗੱਲ ਕਰੀਏ ਤਾਂ ਕਾਂ ਦੇ ਸਾਨੂੰ ਕਈ ਰੂਪ ਦੇਖਣ ਨੂੰ ਮਿਲਦੇ ਹਨ। ਕਾਂ ਇਕ ਮਾਸਾਹਾਰੀ ਪੰਛੀ ਹੋਣ ਨਾਤੇ ਜਿੱਥੇ ਮਾੜਾ ਸਮਝਿਆ ਜਾਂਦਾ ਹੈ ਉਥੇ ਹੀ ਉਸ ਦੀ ਚੁੰਝ ਸੋਨੇ ਵਿਚ ਮੜ੍ਹਾਂ ਦੇਣ ਦੀ ਗੱਲ ਆਖੀ ਜਾਂਦੀ ਹੈ, ਜਿਸ ਦਾ ਜ਼ਿਕਰ ਇਕ ਕਵੀ ਇਸ ਤਰ੍ਹਾਂ ਕਰਦਾ ਹੈ :- Continue reading “ਪੰਜਾਬੀ ਸੱਭਿਆਚਾਰ ਵਿਚ ਕਾਂ ਦੀ ਭੂਮਿਕਾ”

ਸਿੰਧੂ ਨੇ ਕੀਤਾ 50 ਕਰੋੜ ਦਾ ਕਰਾਰ

ਹੈਦਰਾਬਾਦ (ਏਜੰਸੀ)-ਰੀਓ ਉਲੰਪਿਕ ਦੀ ਚਾਂਦੀ ਤਗਮਾ ਜੇਤੂ ਬੈਡਮਿੰਟਨ ਖਿਡਾਰੀ ਪੀ ਵੀ ਸਿੰਧੂ ਦੀ ਕਾਮਯਾਬੀ ਨੇ ਉਸ ਨੂੰ ਸਵਦੇਸ਼ ਪਰਤਦੇ ਹੀ ਨਗਦ ਇਨਾਮਾਂ ਨਾਲ ਮਾਲਮਾਲ ਕਰ ਦਿੱਤਾ। ਪਰ ਇਹ ਸਫ਼ਰ ਇਹੀ ਨਹੀਂ ਰੁਕਿਆ ਅਤੇ ਹੁਣ ਸਿੰਧੂ ਨੇ 50 ਕਰੋੜ ਰੁਪਏ ਦੀ ਵਿਸ਼ਾਲ ਰਾਸ਼ੀ ਦਾ ਕਰਾਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। 21 ਸਾਲਾ ਸਿੰਧੂ ਨੇ ਤਿੰਨ ਸਾਲ ਲਈ ਇਕ ਸਪੋਰਟਸ ਮੈਨੇਜਮੈਂਟ ਕੰਪਨੀ ਨਾਲ ਕਰਾਰ ਕੀਤਾ ਹੈ ਜੋ ਕਿਸੇ ਗੈਰ ਕ੍ਰਿਕਟ ਖਿਡਾਰੀ ਦਾ ਸਭ ਤੋਂ ਵੱਡਾ ਕਰਾਰ ਮੰਨਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸਿੰਧੂ ਨੇ ਬੇਸਲਾਈਨ ਕੰਪਨੀ ਨਾਲ ਇਹ ਕਰਾਰ ਕੀਤਾ ਹੈ ਜੋ ਕਰੀਬ 50 ਕਰੋੜ ਦੇ ਕਰੀਬ ਦੱਸਿਆ ਜਾ ਰਿਹਾ ਹੈ। ਬੇਸਲਾਈਨ ਕੰਪਨੀ ਦੀ ਸਹਿ ਸੰਸਥਾਪਕ ਅਤੇ ਪ੍ਰਬੰਧਕ ਨਿਰਦੇਸ਼ਕ ਤੁਹੀਨ ਮਿਸ਼ਰਾ ਨੇ ਕਿਹਾ ਕਿ ਸਿੰਧੂ ਦੀ ਲੋਕਪ੍ਰਿਯਤਾ ਦੇ ਕਾਰਨ ਹੀ ਬਹੁਤ ਸਾਰੀਆਂ ਕੰਪਨੀਆਂ ਉਸ ਨਾਲ ਕਰਾਰ ਕਰਨਾ ਚਾਹੁੰਦੀਆਂ ਹਨ। ਅਗਲੇ ਤਿੰਨ ਸਾਲਾਂ ਤੱਕ ਅਸੀਂ ਉਸ ਦਾ ਮਾਣ ਵਧਾਉਣ ਦੀ ਕੋਸ਼ਿਸ਼ ਕਰਾਂਗੇ। ਇਕ ਰਿਪੋਰਟ ਅਨੁਸਾਰ ਕੰਪਨੀ ਹੁਣ ਸਿੰਧੂ ਦੀ ਬ੍ਰਾਂਡ ਵੈਅਯੂ, ਲਾਈਸੈਂਸਿੰਗ ਅਤੇ ਮੁਕਾਬਲਿਆਂ ਦੇ ਪ੍ਰਬੰਧ ਨੂੰ ਦੇਖੇਗੀ। ਮਿਸ਼ਰਾ ਨੇ ਦੱਸਿਆ ਕਿ ਸਿੰਧੂ ਆਪਣੇ ਕਰਾਰ ਦੇ ਆਖਰੀ ਗੇੜ ਵਿਚ ਹੈ।

ਤੈਰਦੇ ਸੁਫ਼ਨੇ

ਹਰ ਮਨੁੱਖ ਚਾਹੁੰਦਾ ਕਿ ਉਸ ਦਾ ਨਾਮ ਰਹਿੰਦੀ ਦੁਨੀਆ ਤਕ ਜਿਉਂਦਾ ਰਹੇ। ਇਸ ਲਈ ਉਹ ਹਰ ਹਰਬਾ ਵਰਤਦਾ ਹੈ। ਕੋਈ ਸਾਧ ਬਣਦਾ ਹੈ, ਕੋਈ ਕਿਲ੍ਹਾ ਬਣਵਾਉਂਦਾ ਹੈ ਤੇ ਕੋਈ ਆਪਣੇ ਸਰੀਰ ਨਾਲ ਪੁੱਠੇ ਸਿੱਧੇ ਪੰਗੇ ਲੈਂਦਾ ਹੈ ਆਦਿ ਆਦਿ। ਆਖਰ ਵਿਚ ਸਭ ਦਾ ਨਿਸ਼ਾਨਾ ਹੁੰਦਾ ਹੈ ਕਿ ਕਿਸੇ ਤਰ੍ਹਾਂ ਲੋਕੀ ਉਸਨੂੰ ਯਾਦ ਰੱਖਣ। ਹਰ ਕਿੱਤੇ ਦੇ ਲੋਕ ਆਪੋ ਆਪਣੇ ਤਰੀਕੇ ਨਾਲ ਜੇ ਮਹਾਨ ਨਹੀਂ ਤਾਂ ਘੱਟੋ ਘੱਟ ਮਸ਼ਹੂਰ ਜ਼ਰੂਰ ਹੋਣਾ ਲੋਚਦੇ ਹਨ। ਸਿਆਸਤ ਵੀ ਸਦੀਆਂ ਤੋਂ ਕਈ ਰੂਪਾਂ ਵਿਚ ਇਕ ਕਿੱਤੇ ਵਾਂਗ ਹੀ ਵਰਤੀ ਜਾਂਦੀ ਰਹੀ ਹੈ। ਪਰ ਇਸ ਕਿੱਤੇ ਦੀ ਖਾਸੀਅਤ ਹੈ ਕਿ ਵਾਅਦੇ ਭੁੱਲਣ ਲਈ ਕੀਤੇ ਜਾਂਦੇ ਹਨ। ਘੜੀ ਦੀ ਘੜੀ, ਲੋਕਾਂ ਨੁੰ ਖੁਸ਼ ਕੀਤਾ ਤੇ ਫੇਰ, ਤੂੰ ਕੌਣ ਤੇ ਮੈਂ ਕੋਣ ? ਕਿਸੇ ਇਲਾਕੇ ਵਿਚ, ਕਾਲਜ, ਸਕੂਲ, ਧਰਮਸ਼ਾਲਾ ਜਾਂ ਹਸਪਤਾਲ ਦਾ ਨੀਂਹ ਪੱਥਰ ਰੱਖਣਾ ਇਕ ਵੱਡਾ ਕੰਮ ਗਿਣਿਆ ਜਾਂਦਾ ਹੈ। ਇਤਿਹਾਸ ਫੋਲਿਆਂ ਪਤਾ ਚੱਲਦਾ ਹੈ ਕਿ ਸਦੀਆਂ ਪਹਿਲੋਂ ਮਿਸਰ ਦੀਆਂ ਇਤਿਹਾਸਕ ਇਮਾਰਤਾਂ ਦੀ ਪਹਿਲੀ ਇੱਟ ਉੱਤੇ, ਕੁੱਕੜ ਜਾਂ ਭੇਡੂ ਮਾਰ ਕਿ ਖੂਲ ਡੋਲਿਆ ਜਾਂਦਾ ਸੀ ਤਾਂ ਕਿ ਨੀਂਹ ਮਜ਼ਬੂਤ ਰਹੇ। ਇਸੇ ਤਰ੍ਹਾਂ ਵਲੈਤ ਵਿਚ ਗਾਰਾ ਸੁੱਟ ਕੇ ਇਕ ਖਾਸ ਤੋਲੀਏ ਨਾਲ ਢੱਕਿਆ ਜਾਂਦਾ ਸੀ ਜੋ ਸਥਾਨਿਕ ਕਲਾਕਾਰ ਤੇ ਸੁਨਿਆਰੇ ਬਣਾਉਂਦੇ ਸਨ। ਇਸ ਦੇ ਵਿਚ ਇਕ ਖਾਲੀ ਥਾਂ ਛੱਡੀ ਜਾਂਦੀ ਸੀ ਜਿਸ ਵਿਚ ਉਸ ਦਿਨ ਦੀ ਅਖਬਾਰ ਆਦਿ ਦੱਬ ਦਿੱਤੀ ਜਾਂਦੀ ਸੀ, ਤਾਂ ਕਿ ਸਨਦ ਰਹੇ। ਪਰ ਅੱਜ ਵੀ ਨੀਂਹ ਦੀ ਮਜ਼ਬੂਤੀ ਨੂੰ ਦਰਸਾਉਂਦਾ ਇਹ ਨੀਂਹ ਪੱਥਰ ਕਈ ਦਹਾਕੇ ਤੇ ਕਈ ਸਿਆਸੀ ਸਰਕਾਰਾਂ ਦੇ ਨਾਲ ਨਾਲ ਮੌਸਮ ਵੀ ਜਰ ਗਿਆ ਹੈ। ਕਿਸ ਨੇ, ਕਦੋਂ ਇਹ ਪੱਥਰ ਰਖਿਆ, ਇਹ ਤਾ ਮਿੱਟ ਚੁੱਕਾ ਹੈ, ਪਰ ਹੋ ਸਕਦਾ, ਥੱਲੇ ਕਿਤੇ ਕਿਸੇ ਦਾ ਸੁਫ਼ਨਾ ਤਰਨ ਲਈ ਤਰਸ ਰਿਹਾ ਹੋਵੇ। –ਜਨਮੇਜਾ ਸਿੰਘ ਜੌਹਲ

ਹਿਲੇਰੀ ਨੇ ਰਾਸ਼ਟਰਪਤੀ ਅਹੁਦੇ ਦੀ ਪਹਿਲੀ ਬਹਿਸ ਵਿਚ ਮਾਰੀ ਬਾਜ਼ੀ

ਹਿਲੇਰੀ ਨੇ ਰਾਸ਼ਟਰਪਤੀ ਅਹੁਦੇ ਦੀ ਪਹਿਲੀ ਬਹਿਸ ਵਿਚ ਮਾਰੀ ਬਾਜ਼ੀ

ਨਿਊਯਾਰਕ-ਅਮਰੀਕਾ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀ ਪ੍ਰਕਿਰਿਆ ਤਹਿਤ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਿਲੰਟਨ ਨੇ ਇਸ ਨਾਲ ਸੰਬੰਧਿਤ ਪਹਿਲੀ ਬਹਿਸ ਜਿੱਤ ਲਈ ਹੈ | ਸੀ. ਐਨ. ਐਨ. ਅਤੇ ਓ. ਆਰ. ਸੀ. ਪੋਲ ਅਨੁਸਾਰ ਨਿਊਯਾਰਕ ਦੇ ਹੋਫਸਟ੍ਰਾ ਯੂਨੀਵਰਸਿਟੀ ਵਿਚ ਸੋਮਵਾਰ ਰਾਤ ਹੋਈ ਬਹਿਸ ਦੀ ਮੇਜ਼ਬਾਨੀ ਐਨ.ਬੀ.ਸੀ. ਨਿਊਜ਼ ਦੇ ਲੈਸਟਰ ਹੋਲਟ ਨੇ ਕੀਤੀ ਜੋ ਕਰੀਬ 90 ਮਿੰਟ ਚੱਲੀ | ਦੋਹਾਂ ਵਿਚਾਲੇ ਰਾਤ ਨੂੰ ਅਰਥ ਵਿਵਸਥਾ, ਕਰਾਂ ‘ਚ ਕਟੌਤੀ, ਇਸਲਾਮਿਕ ਸਟੇਟ (ਆਈ.ਐਸ.), ਨਸਲਵਾਦ ਵਰਗਿਆਂ ਮੁੱਦਿਆਂ ‘ਤੇ ਬਹਿਸ ਹੋਈ | ਪਹਿਲਾ ਸਵਾਲ ਅਮਰੀਕੀ ਨਾਗਰਿਕਾਂ ਦੀ ਜੇਬ ਵਿਚ ਪੈਸਾ ਵਾਪਸ ਆਉਣ ਅਤੇ ਰੁਜ਼ਗਾਰ ਪੈਦਾ ਕਰਨ ਬਾਰੇ ਸੀ, ਜਿਸ ਦੇ ਜਵਾਬ ਵਿਚ ਹਿਲੇਰੀ ਨੇ ‘ਸਾਰਿਆਂ ਲਈ ਅਰਥ ਵਿਵਸਥਾ’ ‘ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਉਹ ਪੁਰਸ਼ਾਂ ਤੇ ਔਰਤਾਂ ਲਈ ਇਕ ਸਮਾਨ ਤਨਖ਼ਾਹ ਲਈ ਕੰਮ ਕਰੇਗੀ | ਹਿਲੇਰੀ ਤੇ ਟਰੰਪ ਵਿਚਾਲੇ ਬਹਿਬ ਕਾਫ਼ੀ ਤਿੱਖੀ ਰਹੀ | ਹਿਲੇਰੀ ਨੇ ਟਰੰਪ ‘ਤੇ 2008 ਵਿਚ ਆਰਥਿਕ ਸੰਕਟ ਤੋਂ ਲਾਭ ਲੈਣ ਦਾ ਦੋਸ਼ ਲਾਇਆ | ਉਥੇ ਟਰੰਪ ਨੇ ਇਸ ਨੂੰ ਨਕਾਰਦੇ ਹੋਏ ‘ਕਾਰੋਬਾਰ’ ਕਿਹਾ |

rbanner1

Share