ਵੈਨਕੂਵਰ ’ਚ ਨਸ਼ੇ ਦੀ ਓਵਰਡੋਜ਼ ਕਰ ਕੇ ਨੌਂ ਮੌਤਾਂ

ਵੈਨਕੂਵਰ-ਵੈਨਕੂਵਰ ਸ਼ਹਿਰ ਵਿੱਚ ਬੀਤੇ ਦਿਨ ਡਰੱਗ ਦੀ ਓਵਰਡੋਜ਼ ਕਰਕੇ 9 ਲੋਕਾਂ ਦੀ ਮੌਤ ਮਗਰੋਂ ਸਥਾਨਕ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ ਤੇ ਸਬੰਧਤ ਵਿਭਾਗਾਂ ਵੱਲੋਂ ਨਸ਼ੇ ਦੀ ਅਲਾਮਤ ਨੂੰ ਗੰਭੀਰਤਾ ਨਾਲ ਲੈਂਦਿਆਂ ਯੋਜਨਾਵਾਂ ਬਣਨ ਲੱਗੀਆਂ ਹਨ। ਸਰਕਾਰ ਇਸ ਗੱਲੋਂ ਫ਼ਿਕਰਮੰਦ ਹੈ ਕਿਉਂਕਿ ਮੌਜੂਦਾ ਸਾਲ ਵਿੱਚ ਹੁਣ ਤਕ ਵੱਖ ਵੱਖ ਹਾਦਸਿਆਂ ’ਚ 15 ਮੌਤਾਂ ਜਦਕਿ ਕਤਲਾਂ ਕਾਰਨ 11 ਲੋਕਾਂ ਦੀ ਜਾਨ ਗਈ ਹੈ, ਪਰ ਇੱਕ ਦਿਨ ਵਿੱਚ ਨਸ਼ਿਆਂ ਕਰ ਕੇ 9 ਲੋਕਾਂ ਦੀ ਮੌਤ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਧੱਬਾ ਹੈ। ਉਂਜ ਵੀ ਇਸ ਸਾਲ ਦੌਰਾਨ ਨਸ਼ਿਆਂ ਦੀ ਵੱਧ ਮਾਤਰਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਪਿਛਲੇ ਸਾਲਾਂ ਤੋਂ ਦੁੱਗਣੀ ਤੋਂ ਵੀ ਵੱਧ ਹੈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਬਾਰੇ ਜਾਗਰੂਕ ਕਰਨ ਲਈ ਕੈਂਪ ਲਾਏ ਜਾ ਰਹੇ ਹਨ ਅਤੇ ਪੁਲੀਸ ਵੱਲੋਂ ਵੀ ਨਸ਼ਾ ਵਪਾਰੀਆਂ ’ਤੇ ਨਕੇਲ ਕੱਸੀ ਜਾ ਰਹੀ ਹੈ, ਪਰ ਇਨ੍ਹਾਂ ਯਤਨਾਂ ਨੂੰ ਬਹੁਤਾ ਬੂਰ ਪੈਂਦਾ ਨਹੀਂ ਦਿਸਦਾ। ਨਸ਼ਿਆਂ ਦੀ ਲੱਤ ਵਧੇਰੇ ਕਰਕੇ ਨੌਜਵਾਨਾਂ ਨੂੰ ਆਪਣੇ ਕਲਾਵੇ ’ਚ ਲੈ ਰਹੀ ਹੈ। ਸੂਤਰਾਂ ਮੁਤਾਬਕ ਸਰਕਾਰ ਜਲਦੀ ਹੀ ਇਸ ਬਾਰੇ ਕੋਈ ਠੋਸ ਪ੍ਰੋਗਰਾਮ ਦਾ ਐਲਾਨ ਕਰ ਸਕਦੀ ਹੈ। ਉਂਜ ਇਸ ਬਾਰੇ ਲੋਕਾਂ ਤੋਂ ਵੀ ਸੁਝਾਅ ਮੰਗੇ ਜਾ ਰਹੇ ਹਨ।

ਨਿਊਟਨ ਦੀ ਕਿਤਾਬ 37 ਲੱਖ ਡਾਲਰ ’ਚ ਨਿਲਾਮ

ਨਿਊ ਯਾਰਕ- ਉੱਘੇ ਵਿਗਿਆਨੀ ਸਰ ਇਸਾਕ ਨਿਊਟਨ ਦੀ ਜਿਲਦ ਵਾਲੀ ਕਿਤਾਬ ‘ਪ੍ਰਿੰਸੀਪੀਆ ਮੈਥੇਮੈਟਿਕਾ’ 37 ਲੱਖ ਡਾਲਰ ’ਚ ਨਿਲਾਮ ਹੋਈ ਹੈ। ਨਿਊਟਨ ਦੇ ਗਤੀ ਸਬੰਧੀ ਮਸ਼ਹੂਰ ਤਿੰਨ ਸਿਧਾਂਤਾਂ ’ਤੇ ਕੀਤੇ ਗਏ ਕੰਮਾਂ ਦਾ ਇਸ ਕਿਤਾਬ ’ਚ ਜ਼ਿਕਰ ਹੈ। ਨਿਲਾਮੀ ’ਚ ਸਭ ਤੋਂ ਮਹਿੰਗੀ ਵਿਕਣ ਵਾਲੀ ਸਾਇੰਸ ਦੀ ਇਹ ਪਹਿਲੀ ਕਿਤਾਬ ਬਣ ਗਈ ਹੈ। ਇਹ ਕਿਤਾਬ 1687 ’ਚ ਲਿਖੀ ਗਈ ਸੀ ਅਤੇ ਅਲਬਰਟ ਆਇਨਸਟਾਈਨ ਨੇ ਇਸ ਨੂੰ ਬੌਧਿਕ ਪੱਖੋਂ ਅਹਿਮ ਉਪਲੱਬਧੀ ਮੰਨਿਆ ਸੀ। ਨਿਲਾਮ ਘਰ ਕ੍ਰਿਸਟੀਜ਼ ਨੂੰ ਬੱਕਰੇ ਦੀ ਖੱਲ੍ਹ ਦੇ ਕਵਰ ਵਾਲੀ ਕਿਤਾਬ ਦੀ ਵਿਕਰੀ ਤੋਂ 10 ਲੱਖ ਤੋਂ 15 ਲੱਖ ਡਾਲਰ ਤਕ ਮਿਲਣ ਦੀ ਉਮੀਦ ਸੀ। ਅਣਪਛਾਤੇ ਬੋਲੀਕਾਰ ਨੇ ਕਿਤਾਬ ਨੂੰ 37 ਲੱਖ 19 ਹਜ਼ਾਰ 500 ਡਾਲਰ ’ਚ ਖ਼ਰੀਦਿਆ। ਇਸ ਕਿਤਾਬ ਦੇ 252 ਪੰਨੇ ਹਨ ਅਤੇ ਕਈ ਚਿੱਤਰ ਵੀ ਬਣੇ ਹੋਏ ਹਨ। ਕਿਤਾਬ ਬਾਦਸ਼ਾਹ ਜੇਮਸ ਦੂਜੇ (1633-1701) ਨੂੰ ਭੇਟ ਕੀਤੀ ਗਈ ਸੀ ਅਤੇ ਕ੍ਰਿਸਟੀਜ਼ ਨਿਊਯਾਰਕ ਨੇ ਦਸੰਬਰ 2013 ’ਚ 25 ਲੱਖ ਡਾਲਰ ’ਚ ਖ਼ਰੀਦੀ ਸੀ

ਭਾਰਤ ਬਣਿਆ ਜੂਨੀਅਰ ਵਰਲਡ ਕੱਪ ਹਾਕੀ ਚੈਂਪੀਅਨ

ਭਾਰਤ ਬਣਿਆ ਜੂਨੀਅਰ ਵਰਲਡ ਕੱਪ ਹਾਕੀ ਚੈਂਪੀਅਨ

 

ਭਾਰਤ ਨੇ ਜੂਨੀਅਰ ਵਰਲਡ ਕੱਪ ਹਾਕੀ ਦਾ ਖ਼ਿਤਾਬ ਜਿੱਤ ਲਿਆ ਹੈ। ਫਾਈਨਲ ਵਿੱਚ ਭਾਰਤ ਨੇ ਬੈਲਜੀਅਮ ਨੂੰ 2 – 1 ਤੋਂ ਹਰਾ ਦਿੱਤਾ ਹੈ। ਭਾਰਤ ਨੇ ਦੋਨਾਂ ਗੋਲ ਪਹਿਲਾਂ ਹਾਫ਼ ਵਿੱਚ ਕੀਤੇ ਅਤੇ ਆਖ਼ਰੀ ਸਮਾਂ ਤੱਕ ਭਾਰਤ 2 – 0 ਅਤੇ ਅੱਗੇ ਸੀ। ਪਰ ਬੈਲਜੀਅਮ ਨੇ ਬਿਲਕੁਲ ਆਖ਼ਰੀ ਸੈਕੰਡ ਵਿੱਚ ਗੋਲ ਕਰਕੇ ਜਿੱਤ ਦਾ ਅੰਤਰ 2 – 1 ਕਰ ਦਿੱਤਾ। ਭਾਰਤ ਵੱਲੋਂ ਪਹਿਲਾ ਗੋਲ ਅੱਠਵੇਂ ਮਿੰਟ ਵਿੱਚ ਗੁਰਜੰਟ ਸਿੰਘ ਨੇ ਕੀਤਾ। ਦੂਜਾ ਗੋਲ 22ਵੇਂ ਮਿੰਟ ਵਿੱਚ ਸਿਮਰਨਜੀਤ ਸਿੰਘ ਨੇ ਕੀਤਾ। ਭਾਰਤ ਨੇ 15 ਸਾਲ ਬਾਅਦ ਇਹ ਖ਼ਿਤਾਬ ਜਿੱਤਿਆ। ਲਖਨਊ ਦੇ ਮੇਜਰ ਧਿਆਨ ਚੰਦ ਏਸਟਰੋਟਰਫ ਸਟੇਡੀਅਮ ਵਿੱਚ ਇਹ ਮੈਚ ਖੇਡਿਆ ਗਿਆ। ਭਾਰਤ ਦੇ ਕਪਤਾਨ ਹਰਜੀਤ ਸਿੰਘ ਹਨ। Continue reading “ਭਾਰਤ ਬਣਿਆ ਜੂਨੀਅਰ ਵਰਲਡ ਕੱਪ ਹਾਕੀ ਚੈਂਪੀਅਨ”

ਨੋਟਬੰਦੀ ਕਰ ਕੇ ਵਿਕਾਸ ਦਰ ਵਿੱਚ ਆਏਗਾ ਨਿਘਾਰ: ਸੀਆਈਆਈ

ਭਾਰਤੀ ਸਨਅਤਾਂ ਬਾਰੇ ਕਨਫੈਡਰੇਸ਼ਨ (ਸੀਆਈਆਈ) ਨੇ ਕਿਹਾ ਹੈ ਕਿ ਨੋਟਬੰਦੀ ਕਰ ਕੇ ਮਾਰਕੀਟ ਵਿੱਚ ਪੈਸੇ ਦੀ ਥੁੜ੍ਹ ਦੇ ਚਲਦਿਆਂ ਮੌਜੂਦਾ ਵਿੱਤੀ ਸਾਲ ਦੀ ਦੂਜੀ ਛਿਮਾਹੀ ਵਿੱਚ ਮੁਲਕ ਦੀ ਵਿਕਾਸ ਦਰ ਵਿੱਚ ‘ਅਹਿਮ ਨਿਘਾਰ’ ਆਏਗਾ। ਸੀਆਈਆਈ ਦੇ ਪ੍ਰਧਾਨ ਨੌਸ਼ਾਦ ਫੋਰਬਸ ਨੇ ਕਿਹਾ ਕਿ ਜਿੱਥੋਂ ਤਕ ਸੰਗਠਿਤ ਕਮਾਈ ਦਾ ਸਵਾਲ ਹੈ ਤਾਂ ਜ਼ਰੂਰੀ(ਖਪਤ ਹੋਣ ਵਾਲੀਆਂ) ਵਸਤਾਂ ਦੀ ਵਿਕਰੀ ਨਵੰਬਰ ਮਹੀਨੇ 20 ਫੀਸਦੀ ਤਕ ਘੱਟ ਗਈ ਹੈ।

 

ਇਥੇ ਗੱਲਬਾਤ ਕਰਦਿਆਂ ਫੋਰਬਸ ਨੇ ਕਿਹਾ,‘ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੌਜੂਦਾ ਤਿਮਾਹੀ ਤੇ ਉਸ ਤੋਂ ਅਗਲੀ ਵਿੱਚ ਵੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿਕਾਸ ਵਿੱਚ ਮੋਟਾ ਨਿਘਾਰ ਆਏਗਾ।’ ਉਨ੍ਹਾਂ ਕਿਹਾ ਕਿ ਨੋਟਬੰਦੀ ਕਰਕੇ ਨੌਕਰੀਆਂ ’ਤੇ ਨਕਾਰਾਤਮਕ ਅਸਰ ਪਿਆ ਹੈ, ਕਿਉਂਕਿ ਇਸ ਖੇਤਰ ਵਿੱਚ ਕਾਮਿਆਂ ਨੂੰ ਨਗ਼ਦ ਤਨਖਾਹਾਂ ਦੇਣੀਆਂ ਪੈਂਦੀਆਂ ਹਨ। ਭਾਰਤੀ ਰਿਜ਼ਰਵ ਬੈਂਕ ਨੇ ਦਸੰਬਰ ਮਹੀਨੇ ਦੀ ਸ਼ੁਰੂਆਤ ਵਿੱਚ ਮੌਜੂਦਾ ਵਿੱਤੀ ਵਰ੍ਹੇ (2016-17) ਲਈ  ਆਰਥਿਕ ਵਿਕਾਸ ਦਰ 7.1 ਫੀਸਦ ਰਹਿਣ ਦੀ ਭਵਿੱਖਬਾਣੀ ਕੀਤੀ ਸੀ, ਜਦਕਿ ਪਿਛਲੀ ਨਜ਼ਰਸਾਨੀ ’ਚ ਇਹ ਅੰਕੜਾ 7.6 ਫੀਸਦ ਸੀ। ਆਰਬੀਆਈ ਨੇ ਕਿਹਾ ਕਿ ਨੋਟਬੰਦੀ ਕਰ ਕੇ ਆਈ ਮੰਦੀ ਥੋੜ੍ਹਚਿਰੀ ਹੈ। ਜੁਲਾਈ-ਸਤੰਬਰ ਦੀ ਤਿਮਾਹੀ ਵਿੱਚ ਖੇਤੀ ਪੈਦਾਵਾਰ ਸਦਕਾ 7.3 ਫੀਸਦ ਨੂੰ ਛੂੰਹਦੀ ਜੀਡੀਪੀ ਨਾਲ ਭਾਰਤ ਤੇਜ਼ੀ ਨਾਲ ਵਿਕਸਤ ਹੁੰਦਾ ਮੁੱਖ ਅਰਥਚਾਰਾ ਸੀ, ਪਰ ਅਗਲੇ ਕੁਝ ਮਹੀਨਿਆਂ ’ਚ ਨੋਟਬੰਦੀ ਕਰਕੇ ਇਸ ਰਫ਼ਤਾਰ ਨੂੰ ਕੁਝ ਬ੍ਰੇਕਾਂ ਜ਼ਰੂਰ ਲੱਗ ਸਕਦੀਆਂ ਹਨ।

 

ਪਿਸ਼ਾਵਰ ਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ ਗੁਰਮੁਖੀ

ਚੰਡੀਗੜ੍ਹ (ਵਤਨ ਬਿਉਰੋ)-ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਪਿਸ਼ਾਵਰ ਸ਼ਹਿਰ ਵਿੱਚ ਭਾਈ ਜੋਗਾ ਸਿੰਘ ਖ਼ਾਲਸਾ ਧਾਰਮਿਕ ਸਕੂਲ ਅਤੇ ਗੁਰੂ ਅੰਗਦ ਦੇਵ ਜੀ ਖ਼ਾਲਸਾ ਧਾਰਮਿਕ ਸਕੂਲ ਵਿੱਚ ਧਾਰਮਿਕ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਗੁਰਮੁਖੀ ਪੜ੍ਹਨੀ-ਲਿਖਣੀ ਵੀ ਸਿਖਾਈ ਜਾਂਦੀ ਹੈ।
ਜਾਣਕਾਰੀ ਅਨੁਸਾਰ ਇਨ੍ਹਾਂ ਸਕੂਲਾਂ ਵਿੱਚ ਪੰਜਾਬੀ ਵਰਣਮਾਲਾ ਦੀ ਮਾਰਫ਼ਤ ਸਿੱਖੀ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ, ਜੋ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਪੰਜਾਬ ਸਕੂਲ ਬੋਰਡ ਲਾਹੌਰ ਵੱਲੋਂ ਚੌਥੀ ਅਤੇ ਸੱਤਵੀਂ ਜਮਾਤ ਦੀ ਉਰਦੂ ਦੀ ਪੁਸਤਕ ਵਿੱਚ ‘ਸਿੱਖ ਧਰਮ’ ਸਿਰਲੇਖ ਹੇਠ ਦਰਜ ਚੈਪਟਰ ਰਾਹੀਂ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਚੈਪਟਰ ਵਿੱਚ ਸਿੱਖ ਧਰਮ ਦੀ ਸ਼ੁਰੂਆਤ ਤੋਂ ਲੈ ਕੇ ਸਿੱਖ ਰਾਜ ਦੀ ਸਮਾਪਤੀ ਤਕ ਸੰਖੇਪ ਜਾਣਕਾਰੀ ਦਰਜ ਹੈ। Continue reading “ਪਿਸ਼ਾਵਰ ਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ ਗੁਰਮੁਖੀ”

ਟਵਿੱਟਰ ਤੋਂ ਬਾਅਦ ਫੇਸਬੁੱਕ ਵੱਲੋਂ ਵੀ ਟਰੰਪ ਨੂੰ ਕੋਰੀ ਨਾਂਹ

ਨਿਊ ਯਾਰਕ (ਵਤਨ ਬਿਉਰੋ)-ਟਵਿੱਟਰ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਜਾਇੰਟ ਫੇਸਬੁੱਕ ਨੇ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮੁਸਲਿਮ ਬਹੁ-ਆਬਾਦੀ ਵਾਲੇ ਮੁਲਕਾਂ ਤੋਂ ਅਮਰੀਕਾ ਆ ਕੇ ਵਸੇ ਪਰਵਾਸੀਆਂ ਸਬੰਧੀ ਡੇਟਾਬੇਸ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਫੇਸਬੁੱਕ ਦੇ ਸੀਈਓ ਮਾਰਕ ਜ਼ੱਕਰਬਰਗ ਨੇ ਕਿਹਾ ਕਿ ਉਹ ਇਸ ਕੰਮ ਵਿੱਚ ਸਰਕਾਰ ਦੀ ਕੋਈ ਮਦਦ ਨਹੀਂ ਕਰਨਗੇ। ਫੇਸਬੁੱਕ, ਐਪਲ ਤੇ ਗੂਗਲ ਸਮੇਤ ਵਿਸ਼ਵ ਦੀਆਂ ਨੌਂ ਪ੍ਰਮੁੱਖ ਕੰਪਨੀਆਂ ’ਚੋਂ ਟਵਿੱਟਰ ਨੇ ਸਭ ਤੋਂ ਪਹਿਲਾਂ ਟਰੰਪ ਨੂੰ ਇਨਕਾਰ ਕੀਤਾ ਸੀ। ਸੀਐਨਐਨਮਨੀ ਦੀ ਰਿਪੋਰਟ ਮੁਤਾਬਕ ਸਰਕਾਰੀ ਤੌਰ ’ਤੇ ਅਜੇ ਤਕ ਕਿਸੇ ਨੇ ਫੇਸਬੁੱਕ ਨਾਲ ਰਾਬਤਾ ਨਹੀਂ ਕੀਤਾ, ਪਰ ਕੰਪਨੀ ਨੇ ਪਹਿਲਾਂ ਹੀ ਮਨ੍ਹਾਂ ਕਰ ਦਿੱਤਾ ਹੈ। Continue reading “ਟਵਿੱਟਰ ਤੋਂ ਬਾਅਦ ਫੇਸਬੁੱਕ ਵੱਲੋਂ ਵੀ ਟਰੰਪ ਨੂੰ ਕੋਰੀ ਨਾਂਹ”

ਕਾਂਗਰਸ ਵੱਲੋਂ 61 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਕਾਂਗਰਸ ਵੱਲੋਂ 61 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

 

30 ਵਿਧਾਇਕਾਂ ਨੂੰ ਮਿਲੀ ਟਿਕਟ; ਹੋਰ ਪਾਰਟੀਆਂ ’ਚੋਂ ਆਉਣ ਵਾਲਿਆਂ ਨੂੰ ਕਰਨੀ ਪਵੇਗੀ ਉਡੀਕ

ਚੰਡੀਗੜ੍ਹ (ਵਤਨ ਬਿਉਰੋ)- ਕਾਂਗਰਸ ਹਾਈ ਕਮਾਂਡ ਨੇ ਕਈ ਦਿਨਾਂ ਦੀ ਉਡੀਕ ਮਗਰੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ 61 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਦੀ ਟਿਕਟ ਲੈਣ ਵਾਲਿਆਂ ਵਿੱਚ 30 ਮੌਜੂਦਾ ਵਿਧਾਇਕ ਸ਼ਾਮਲ ਹਨ। ਇਸ ਤੋਂ ਇਲਾਵਾ ਦੋ ਸਾਬਕਾ ਆਈਏਐਸ ਅਧਿਕਾਰੀਆਂ ਅਤੇ ਤਿੰਨ ਪਾਰਟੀ ਆਗੂਆਂ ਦੇ ਪੁੱਤਰਾਂ ਨੂੰ ਟਿਕਟਾਂ ਨਾਲ ਨਿਵਾਜਿਆ ਗਿਆ ਹੈ। ਪਹਿਲੀ ਸੂਚੀ ਜਾਰੀ ਹੋਣ ਨਾਲ ਕੁਝ ਵਿਧਾਇਕਾਂ ਦੀਆਂ  ਟਿਕਟਾਂ ਕੱਟੇ ਜਾਣ ਦਾ ਰੇੜਕਾ ਖਤਮ ਹੋ ਗਿਆ ਹੈ, ਜਦੋਂਕਿ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਕਿਸੇ ਆਗੂ ਨੂੰ ਪਹਿਲੀ ਸੂਚੀ ਵਿੱਚ ਥਾਂ ਨਹੀਂ ਦਿੱਤੀ ਗਈ ਹੈ। Continue reading “ਕਾਂਗਰਸ ਵੱਲੋਂ 61 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ”

ਨੋਟਬੰਦੀ ਨੇ ਖੜ੍ਹੇ ਕੀਤੇ ਕਈ ਸੁਆਲ

ਮੋਦੀ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ ਨੇ ਕਾਲੇ ਧਨ ਸਬੰਧੀ ਕਈ ਸੁਆਲ ਖੜ੍ਹੇ ਕੀਤੇ ਹਨ। ਇਹ ਫ਼ੈਸਲਾ ਕਿੰਨਾ ਕੁ ਕਾਰਗਰ ਹੈ ਅਤੇ ਕਿੰਨੀ ਕੁ ਸਰਕਾਰ ਦੀ ਕਾਲੇ ਧਨ ਦੇ ਖਾਤਮੇ ਪ੍ਰਤੀ ਪ੍ਰਤੀਬੱਧਤਾ ਹੈ? ਕਾਲਾ ਧਨ, ਕਾਲਾ ਬਾਜ਼ਾਰੀ ਦੀ ਪਰਿਭਾਸ਼ਾ ਤੇ ਦੋਵਾਂ ’ਚ ਅੰਤਰ? ਇਸ ਦੇ ਸਿਰਜਣਹਾਰ ਤੇ ਪਾਲਣਹਾਰ ਕੌਣ ਹਨ? ਇਸ ਨੂੰ ਮੂਲ ਰੂਪ ’ਚ ਖਤਮ ਕਰਨ ਵਰਗੇ ਕਈ ਗੁੰਝਲਦਾਰ ਸੁਆਲ ਹਰ ਦਿਮਾਗ਼ ’ਚ ਹਨ।
ਕਾਲਾ ਧਨ ਸਿਰਫ਼ ਨਕਦੀ ਨਾ ਹੋ ਕੇ ਸਗੋਂ ਅਜਿਹੀਆਂ ਗਤੀਵਿਧੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਖੁਲਾਸਾ ਟੈਕਸ ਤੋਂ ਬਚਣ ਲਈ ਜਾਣ ਬੁੱਝ ਕੇ ਨਹੀਂ ਕੀਤਾ ਜਾਂਦਾ। ਅੱਜ ਕੋਈ ਕਾਲੇ ਧਨ ਨੂੰ ਨਕਦੀ ਵਜੋਂ ਨਾ ਰੱਖ ਕੇ ਸ਼ੇਅਰ ਬਾਜ਼ਾਰ, ਸੋਨਾ, ਰੀਅਲ ਅਸਟੇਟ, ਹਵਾਲਾ, ਜਾਅਲੀ ਕੰਪਨੀਆਂ ਦੇ ਮਾਧਿਆਮ ਰਾਹੀਂ ਰੱਖਦੇ ਹਨ ਜੋ ਹਕੂਮਤੀ ਤੰਤਰ ਦੀ ਛੁਪੀ ਹੋਈ ਮਨਜ਼ੂਰੀ ਤੋਂ ਬਿਨਾਂ ਅਸੰਭਵ ਜਾਪਦੀ ਹੈ। ਕਾਲੇ ਧੰਦੇ ਵਾਲੇ ਸਰਮਾਏਦਾਰ ਚੋਰਮੋਰੀ ਰਾਹੀਂ ਮੌਰੀਸ਼ੀਅਸ ਵਰਗੇ ‘ਟੈਕਸ ਜੰਨਤ’ ਦੇਸ਼ਾਂ ਰਾਹੀਂ ਸ਼ੇਅਰ ਬਾਜ਼ਾਰ ਵਿੱਚ ਲਗਾਕੇ ਚਿੱਟਾ ਕਰਦੇ ਹਨ। Continue reading “ਨੋਟਬੰਦੀ ਨੇ ਖੜ੍ਹੇ ਕੀਤੇ ਕਈ ਸੁਆਲ”

ਇਮਾਨਦਾਰ ਨੇਤਾਵਾਂ ਦੀ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ

ਕਿਸੇ ਵਕਤ ਸ਼੍ਰੋਮਣੀ ਅਕਾਲੀ ਦਲ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣ ਵਾਲਾ ਦਲ ਮੰਨਿਆ ਜਾਂਦਾ ਸੀ। ਮਾਸਟਰ ਤਾਰਾ ਸਿੰਘ ਅਤੇ ਜਥੇਦਾਰ ਮੋਹਣ ਸਿੰਘ ਤੁੜ ਵਰਗੇ ਨੇਤਾ ਰਾਤ ਨੂੰ ਸਾਦੀ ਰੋਟੀ ਖਾ ਕੇ ਆਮ ਬੰਿਦਆਂ ਦੇ ਘਰ ਸੌ ਜਾਂਦੇ ਸਨ। ਹਾਲਾਤ ਨੇ ਕਰਵਟ ਬਦਲੀ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਭ੍ਰਿਸ਼ਟਾਚਾਰ ਦਾ ਜ਼ਹਿਰ ਘੁਲ ਗਿਆ। ਕਿਸੇ ਵਕਤ ਐਨੀ ਪਵਿੱਤਰ ਪਾਰਟੀ ਮੰਨੀ ਜਾਂਦੀ ਸੀ ਕਿ ਲੋਕ ਆਪਣੇ ਧੀ-ਪੁੱਤ ਤੋਂ ਜ਼ਿਆਦਾ ਇਸ ਦਲ ਨਾਲ ਪਿਆਰ ਕਰਦੇ ਸਨ। ਇਸ ਦੀ ਉਦਾਹਰਣ ਮਾਸਟਰ ਤਾਰਾ ਸਿੰਘ ਦੀ ਦੇਖੀ ਜਾ ਸਕਦੀ ਹੈ, ਜਦੋਂ ਉਨ੍ਹਾਂ ਦੀ ਧੀ ਨੇ ਪੈਸਿਆਂ ਦੀ ਮੰਗ ਰੱਖੀ ਤਾਂ ਉਨ੍ਹਾਂ ਨੇ ਆਪਣੀ ਸੱਜੀ ਜੇਬ੍ਹ ਵਿੱਚ ਹੱਥ ਮਾਰਿਆ ਤੇ ਹੱਥ ਖਾਲੀ ਬਾਹਰ ਆ ਗਿਆ ਤਾਂ ਬੇਟੀ ਨੂੰ ਨਮੋਸ਼ੀ ਝੱਲਣੀ ਪਈ। ਉਸ ਤੋਂ ਬਾਅਦ ਅਕਾਲੀ ਦਲ ਤੋਂ ਪਾਰਟੀ ਵਰਕਰ ਪੈਸੇ ਦੀ ਮਦਦ ਲਈ ਆਏ ਤਾਂ ਮਾਸਟਰ ਤਾਰਾ ਸਿੰਘ ਨੇ ਖੱਬੀ ਜੇਬ੍ਹ ਵਿੱਚ ਹੱਥ ਮਾਰਿਆ ਤਾਂ ਕੁਝ ਰੁਪਏ ਉਨ੍ਹਾਂ ਜ਼ਰੂਰਤਮੰਦਾਂ ਨੂੰ ਦੇ ਦਿੱਤੇ। ਕੋਲ ਖੜ੍ਹੇ ਇੱਕ ਅਕਾਲੀ ਕਾਰਕੁੰਨ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਆਪਣੀ ਲੜਕੀ ਨੂੰ ਝੂਠ ਬੋਲਿਆ ਹੈ ਤਾਂ ਉਨ੍ਹਾਂ ਨੇ ਜੁਆਬ ਦਿੱਤਾ ਕਿ ਸੱਜਾ ਬੋਝਾ (ਜੇਬ੍ਹ) ਮੇਰੇ ਪਰਿਵਾਰ ਲਈ ਤੇ ਖੱਬਾ ਬੋਝਾ ਪੰਥ ਤੇ ਅਕਾਲੀ ਦਲ ਦੀ ਸੇਵਾ ਲਈ ਹੈ। ਇਸ ਕਰਕੇ ਮੈਂ ਪੰਥ ਦਾ ਪੈਸਾ ਆਪਣੇ ਪਰਿਵਾਰ ਨੂੰ ਲੁਟਾ ਨਹੀਂ ਸਕਦਾ। Continue reading “ਇਮਾਨਦਾਰ ਨੇਤਾਵਾਂ ਦੀ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ”

ਸੁਖਬੀਰ ਦਾ ਸੁਫ਼ਨਾ ਹੋਇਆ ਪੂਰਾ: ਹਰੀਕੇ ਝੀਲ ਵਿੱਚ ਚੱਲੀ ਜਲ ਬੱਸ

ਸੁਖਬੀਰ ਬਾਦਲ ਦਾ ਸੁਫ਼ਨਾ ਹੋਇਆ ਪੂਰਾ: ਹਰੀਕੇ ਝੀਲ ਵਿੱਚ ਚੱਲੀ ਜਲ ਬੱਸ

ਹਰੀਕੇ -ਸਤਲੁਜ-ਬਿਆਸ ਦਰਿਆ ਦੇ ਸੰਗਮ ‘ਤੇ ਬਣੀ ਹਰੀਕੇ ਝੀਲ ਵਿੱਚ ਅੱਜ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਲ ਬੱਸ ਦੀ ਸ਼ੁਰੂਆਤ ਕੀਤੀ। ਲਗਪਗ 10 ਕਰੋੜ ਰੁਪਏ ਦੀ ਲਾਗਤ ਵਾਲੀ ਇਸ ਯੋਜਨਾ ਤਹਿਤ ਅੱਜ ਬਾਅਦ ਦੁਪਹਿਰ ਜਲ ਬੱਸ ਨੂੰ ਝੀਲ ਵਿੱਚ ਉਤਾਰਿਆ ਗਿਆ, ਜਿਸ ਵਿੱਚ ਖ਼ੁਦ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਵਾਰ ਸਨ।  ਉਨ੍ਹਾਂ ਨਾਲ ਮੀਡੀਆ ਕਰਮੀ ਤੇ ਹੋਰ ਹਾਜ਼ਰ ਸਨ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦਾ ਇਕ ਹੋਰ ਸੁਫ਼ਨਮਈ ਪ੍ਰਾਜੈਕਟ ਪੂਰਾ ਹੋਇਆ ਹੈ, ਜਿਸ ਬਾਰੇ ਵਿਰੋਧੀਆਂ ਤੇ ਹੋਰਾਂ ਨੇ ਵੱਡੀ ਆਲੋਚਨਾ ਕੀਤੀ ਸੀ। ਆਲੋਚਨਾ ਕਰਨ ਵਾਲਿਆਂ ਬਾਰੇ ਉਨ੍ਹਾਂ ਆਖਿਆ ਕਿ ਕਾਂਗਰਸੀ ਅਤੇ ‘ਆਪ’ ਵਾਲੇ ਹੁਣ ਇਸ ਜਲ ਬੱਸ ਵਿੱਚ ਸਵਾਰ ਹੋ ਕੇ ਕੁਦਰਤ ਦੇ ਨਜ਼ਾਰੇ ਦਾ ਆਨੰਦ ਲੈ ਸਕਦੇ ਹਨ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਉਹ ਇਸ ਯੋਜਨਾ ਦੇ ਅਗਲੇ ਪੜਾਅ ‘ਚ ਪੰਜਾਬ ਵਿਚਲੀਆਂ ਹੋਰ ਜਲਗਾਹਾਂ ‘ਤੇ ਵੀ ਸੈਰ-ਸਪਾਟੇ ਨੂੰ ਉਭਾਰਨ ਲਈ ਜਲ ਬੱਸ ਸੇਵਾ ਸ਼ੁਰੂ ਕਰਨਗੇ, ਜਿਨ੍ਹਾਂ ਵਿੱਚ ਬਠਿੰਡਾ ਤੇ ਰੋਪੜ ਸ਼ਾਮਲ ਹਨ। Continue reading “ਸੁਖਬੀਰ ਦਾ ਸੁਫ਼ਨਾ ਹੋਇਆ ਪੂਰਾ: ਹਰੀਕੇ ਝੀਲ ਵਿੱਚ ਚੱਲੀ ਜਲ ਬੱਸ”

rbanner1

Share
No announcement available or all announcement expired.