ਮਹਾਨ ਚਿੱਤਰਕਾਰ ਸਨ ਸਰਦਾਰ ਸੋਭਾ ਸਿੰਘ

ਭਾਵੇਂ ਸੁਮੱਚੀ ਦੁਨੀਆਂ ਦਾ ਸਭ ਤੋਂ ਵੱਡਾ ਤੇ ਮਹਾਨ ਚਿੱਤਰਕਾਰ ਪਰਮ ਪਿਤਾ ਪਰਮਾਤਮਾ ਹੈ, ਪਰ ਫਿਰ ਵੀ ਇਸ ਫ਼ਾਨੀ ਸੰਸਾਰ ਉੱਤੇ ਕਈ ਅਜਿਹੇ ਮਹਾਨ ਚਿੱਤਰਕਾਰ ਹੋਏ ਹਨ, ਜਿਨ੍ਹਾਂ ਨੇ ਆਪਣੀ ਕਲਾ ਸਦਕਾ ਸੰਸਾਰ ਭਰ ਵਿੱਚ ਪ੍ਰਸਿੱਧੀ ਹਾਸਲ ਕੀਤੀ। ਅਜਿਹੇ ਹੀ ਮਹਾਨ ਚਿੱਤਰਕਾਰਾਂ ਵਿੱਚੋਂ ਇੱਕ ਨਾਂ ਪੰਜਾਬ ਦੀ ਪਵਿੱਤਰ ਧਰਤੀ ਉੱਤੇ ਪੈਦਾ ਹੋਏ ਚਿੱਤਰਕਾਰ ਸੋਭਾ ਸਿੰਘ ਦਾ ਹੈ।
ਸਰਦਾਰ ਸੋਭਾ ਸਿੰਘ ਦਾ ਜਨਮ 29 ਨਵੰਬਰ 1901 ਨੂੰ ਪਿਤਾ ਸੁਖਦੇਵ ਸਿੰਘ ਤੇ ਮਾਤਾ ਅੱਛਰਾਂ ਦੇ ਘਰ ਸ੍ਰੀ ਹਰਗੋਬਿੰਦਰਪੁਰ ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦੀ ਪਹਿਲੀ ਪਤਨੀ ਹਰਿ ਕੌਰ ਇੱਕ ਲੜਕੀ ਲੱਛਮੀ ਦੇਵੀ ਨੂੰ ਜਨਮ ਦੇ ਕੇ ਰੱਬ ਨੂੰ ਪਿਆਰੀ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਬੀਬੀ ਅੱਛਰਾਂ ਨਾਲ ਦੂਜਾ ਵਿਆਹ ਕੀਤਾ। ਬੀਬੀ ਅੱਛਰਾਂ ਵੀ ਪਹਿਲਾਂ ਵਿਆਹੀ ਹੋਈ ਸੀ। ਉਨ੍ਹਾਂ ਦੀ ਪਹਿਲੇ ਵਿਆਹ ਤੋਂ ਕ੍ਰਿਸ਼ਨਾ ਨਾਮ ਦੀ ਲੜਕੀ ਸੀ। ਬਾਅਦ ਵਿੱਚ ਉਨ੍ਹਾਂ ਦੇ ਘਰ ਮੰਗਤ ਸਿੰਘ ਤੇ ਸੋਭਾ ਸਿੰਘ ਦਾ ਜਨਮ ਹੋਇਆ। ਸੋਭਾ ਸਿੰਘ ਅਜੇ ਦੋ ਕੁ ਵਰ੍ਹੇ ਦਾ ਸੀ ਕਿ ਉਸ ਦੇ ਵੱਡੇ ਭਰਾ ਮੰਗਤ ਸਿੰਘ ਦੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਉਸ ਦੇ ਮਾਮੇ ਦੀ ਮੌਤ ਹੋ ਗਈ। ਇਨ੍ਹਾਂ ਦੋਵਾਂ ਸਦਮਿਆਂ ਨੇ ਉਸ ਦੀ ਮਾਤਾ ਅੱਛਰਾਂ ਨੂੰ ਗਹਿਰੀ ਚੋਟ ਪਹੁੰਚਾਈ ਤੇ ਉਹ ਬਿਮਾਰ ਹੋ ਗਈ। ਉਸ ਨੂੰ ਟੀ.ਬੀ. ਦੀ ਬਿਮਾਰੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਸ ਦੀ ਮੌਤ ਹੋ ਗਈ। ਇਸ ਤਰ੍ਹਾਂ ਸੋਭਾ ਸਿੰਘ ਤੇ ਉਸ ਦੀ ਭੈਣ ਲੱਛਮੀ ਬਚਪਨ ਵਿੱਚ ਹੀ ਅਨਾਥ ਹੋ ਗਏ। ਪਿਤਾ ਸੁਖਦੇਵ ਸਿੰਘ ਦੇ ਫ਼ੌਜ ਵਿੱਚ ਹੋਣ ਕਰਕੇ ਸੋਭਾ ਸਿੰਘ ਦੀ ਦੇਖਭਾਲ ਉਸ ਦੀ ਭੈਣ ਲੱਛਮੀ ਦੇਵੀ ਨੇ ਹੀ ਕੀਤੀ। Continue reading “ਮਹਾਨ ਚਿੱਤਰਕਾਰ ਸਨ ਸਰਦਾਰ ਸੋਭਾ ਸਿੰਘ”

ਲਾਸਾਨੀ ਸ਼ਾਇਰ ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ ਪ੍ਰਤੀ ਬੇਰੁਖ਼ੀ ਵਾਲਾ ਰਵੱਈਆ

10612cd _allahਵਿਚਾਰਕ ਤੇ ਵਿਹਾਰਕ ਤੌਰ ’ਤੇ ਅਮੀਰ ਅਤੇ ਹੋਰ ਅਨੇਕਾਂ ਖ਼ੂਬੀਆਂ ਦੀ ਮਾਲਕ ਸਿੱਖ ਕੌਮ,  ਪਤਾ ਨਹੀਂ ਕਿਉਂ ਆਪਣੇ ਲੇਖਕਾਂ, ਕਵੀਆਂ ਤੇ ਬੁੱਧੀਜੀਵੀਆਂ ਨੂੰ ਛੇਤੀ ਭੁਲਾ ਦਿੰਦੀ ਹੈ। ਸਿੱਖਾਂ ਨੇ ਸ਼ਾਇਦ ਇਸ ਤੱਥ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਕਿ ਇਹ ਕਲਮਕਾਰ ਹੀ ਹੁੰਦੇ ਹਨ, ਜੋ ਕੌਮ ਰੂਪੀ ਚਿਰਾਗ਼ ਵਿੱਚ ਆਪਣੀ ਚਰਬੀ ਢਾਲ ਕੇ ਪਾਉਂਦੇ ਰਹਿੰਦੇ ਹਨ ਤਾਂ ਕਿ ਚਿਰਾਗ਼ ਵਿੱਚੋਂ ਧੂੰਆਂ ਨਾ ਉੱਠੇ ਅਤੇ ਕੌਮ ਰੌਸ਼ਨੀ ਵੰਡਦੀ ਰਹੇ। ਸਿੱਖ ਜਗਤ ਨੇ ਬਾਬਾ ਨਾਨਕ ਦੇ ਇਸ ਮਹਾਨ ਵਾਕ ‘ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ’ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਅਤੇ ਨਾ ਹੀ ਕਦੇ ਇਹ ਸੋਚਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਸਾਹਿਤਕਾਰਾਂ ਨੂੰ ਉੱਚਾ ਰੁਤਬਾ ਦਿੰਦੇ ਸਨ। ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਨਜ਼ਰਅੰਦਾਜ਼ ਕਰਦਿਆਂ ਸਿੱਖ ਸਮਾਜ ਨੇ ਤਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੁੱਚੇ ਹੰਝੂਆਂ ਵਿੱਚ ਭਿੱਜੀਆਂ ਦਰਦਨਾਕ ਨਜ਼ਮਾਂ ਲਿਖਣ ਵਾਲੇ ਲਾਸਾਨੀ ਸ਼ਾਇਰ ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ ਨੂੰ ਵੀ ਬੇਕਿਰਕ ਹੋ ਕੇ ਵਿਸਾਰ ਦਿੱਤਾ ਹੈ। Continue reading “ਲਾਸਾਨੀ ਸ਼ਾਇਰ ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ ਪ੍ਰਤੀ ਬੇਰੁਖ਼ੀ ਵਾਲਾ ਰਵੱਈਆ”

ਅਣਗੌਲਿਆ ਦੇਸ਼ਭਗਤ ਦਲਜੀਤ ਸਿੰਘ ਉਰਫ਼ ਰਾਏ ਸਿੰਘ

ਇਤਿਹਾਸ ਦੇ ਹਰ ਪੜਾਅ ਵਿੱਚ ਕੁਝ ਅਜਿਹੇ ਜਾਂਬਾਜ਼ ਨਾਇਕ ਹੁੰਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਸੰਘਰਸ਼ ਅਤੇ ਕੁਰਬਾਨੀ ਦੇ ਅਨੁਪਾਤ ਵਿੱਚ ਪ੍ਰਸਿੱਧੀ ਨਹੀਂ ਮਿਲਦੀ। ਦਲਜੀਤ ਸਿੰਘ ਉਰਫ਼ ਰਾਏ ਸਿੰਘ ਵੀ ਅਜਿਹਾ ਹੀ ਅਣਗੌਲਿਆ ਦੇਸ਼-ਭਗਤ ਹੈ। ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੀ ਇੱਕ ਅਹਿਮ ਘਟਨਾ ‘ਸਾਕਾ ਕੌਮਾਗਾਟਾਮਾਰੂ’ ਅਤੇ 1919 ਤੋਂ 1926 ਤਕ ਪੰਜਾਬ ਵਿੱਚ ਚੱਲੀ ਗੁਰਦੁਆਰਾ ਸੁਧਾਰ ਲਹਿਰ ਵਿੱਚ ਜ਼ਿਕਰਯੋਗ ਕੁਰਬਾਨੀ ਦੇ ਬਾਵਜੂਦ ਨਾ ਤਾਂ ਸਮੇਂ ਦੀਆਂ ਸਰਕਾਰਾਂ ਅਤੇ ਨਾ ਹੀ ਸਾਡੇ ਇਤਿਹਾਸਕਾਰਾਂ ਵੱਲੋਂ ਇਸ  ਜੁਝਾਰੂ ਦੇਸ਼-ਭਗਤ ਨੂੰ ਬਣਦਾ ਸਨਮਾਨ ਦਿੱਤਾ ਗਿਆ।
ਦਲਜੀਤ ਸਿੰਘ (ਰਾਏ ਸਿੰਘ) ਦਾ ਜਨਮ 1893 ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਕਾਉਣੀ (ਵਰਤਮਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਵਿੱਚ ਮਲੂਕ ਸਿੰਘ ਦੇ ਘਰ ਹੋਇਆ। ਪਿੰਡ ਦੋਦਾ ਤੋਂ ਪ੍ਰਾਇਮਰੀ ਪਾਸ ਕਰਨ ਪਿੱਛੋਂ ਉਸ ਨੂੰ ਖ਼ਾਲਸਾ ਕਾਲਜੀਏਟ ਸਕੂਲ ਸ੍ਰੀ ਅੰਮ੍ਰਿਤਸਰ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। 1911 ਵਿੱਚ ਦਸਵੀਂ ਪਾਸ ਕਰਨ ਤੋਂ ਬਾਅਦ ਦਲਜੀਤ ਸਿੰਘ, ਸਿੱਖ ਵਿਦਵਾਨ ਅਤੇ ਮਿਸ਼ਨਰੀ ਭਾਈ ਤਖ਼ਤ ਸਿੰਘ ਦੇ ਪਾਸ ਕੰਨਿਆ ਮਹਾਂਵਿਦਿਆਲਾ ਫ਼ਿਰੋਜ਼ਪੁਰ ਚਲੇ ਗਏ ਅਤੇ ਭਾਈ ਸਾਹਿਬ ਵੱਲੋਂ ਕੱਢੇ ਜਾਂਦੇ ਰਸਾਲੇ ‘ਪੰਜਾਬੀ ਭੈਣ’ ਦੇ ਸਹਾਇਕ ਐਡੀਟਰ ਲੱਗ ਗਏ। Continue reading “ਅਣਗੌਲਿਆ ਦੇਸ਼ਭਗਤ ਦਲਜੀਤ ਸਿੰਘ ਉਰਫ਼ ਰਾਏ ਸਿੰਘ”

ਬੁੱਧ ਧਰਮ ਦੇ ਪ੍ਰਮੁੱਖ ਗ੍ਰੰਥ ਅਤੇ ਪੁਸਤਕਾਂ

ਜਿਸ ਸਮੇਂ ਭਾਰਤ ਵਿੱਚ ਵੇਦਿਕ ਧਰਮ ਦਾ ਬੋਲਬਾਲਾ ਸੀ, ਉਸ ਵਕਤ ਭਾਰਤ ਵਿੱਚ ਕੁਝ ਨਵੀਨ ਧਾਰਮਿਕ ਮੁਹਾਂਦਰੇ ਵਾਲੀਆਂ ਵਿਚਾਰਧਾਰਾਵਾਂ ਵੀ ਉਤਪੰਨ ਹੋ ਰਹੀਆਂ ਸਨ। ਇਨ੍ਹਾਂ ਵਿਚਾਰਧਾਰਾਵਾਂ ਨਾਲ ਸਬੰਧਿਤ ਕੁਝ ਵਿਚਾਰਵਾਨ ਤਾਂ ਵੇਦਿਕ ਧਰਮ ਨਾਲ ਹੀ ਜੁੜੇ ਰਹਿਣਾ ਚਾਹੁੰਦੇ ਸਨ ਪਰ ਕੁਝ ਆਜ਼ਾਦਾਨਾ ਢੰਗ-ਤਰੀਕੇ ਨਾਲ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਸੁਖਾਵਾਂ ਤੇ ਸਾਰਥਿਕ ਹੱਲ ਕਰਨਾ ਲੋਚਦੇ ਸਨ। ਇਨ੍ਹਾਂ ਵਿਚਾਰਧਾਰਾਵਾਂ ਵਿੱਚ ਹੀ ਮਹਾਤਮਾ ਬੁੱਧ ਦੀ ਵਿਚਾਰਧਾਰਾ ਸ਼ਾਮਲ ਹੈ। ਇਹ ਵਿਚਾਰਧਾਰਾ ਬੁੱਧ ਮਤ ਦੇ ਨਾਂ ਨਾਲ ਪਿਛਲੇ 2500 ਸਾਲ ਤੋਂ ਪ੍ਰਚੱਲਿਤ ਹੈ, ਜੋ ਵੱਖ-ਵੱਖ ਬੋਧੀ ਗ੍ਰੰਥਾਂ ਵਿੱਚ ਪੜ੍ਹਨ ਨੂੰ ਮਿਲਦੀ ਹੈ।
ਬੁੱਧ ਧਰਮ ਦੇ ਤਿੰਨ ਪ੍ਰਮੁੱਖ ਗ੍ਰੰਥ ਹਨ, ਜਿਨ੍ਹਾਂ ਨੂੰ ਤ੍ਰਿਪਿਟਕ ਕਿਹਾ ਜਾਂਦਾ ਹੈ। ਆਮ ਤੌਰ ’ਤੇ ਪਿਟਕ ਸ਼ਬਦ ਟੋਕਰੀ ਲਈ ਵਰਤਿਆ ਜਾਂਦਾ ਹੈ, ਪਰ ਬੋਧੀਆਂ ਵੱਲੋਂ ਇਸ ਦੀ ਵਰਤੋਂ ਗ੍ਰੰਥ ਦੇ ਭਾਗ ਵਜੋਂ ਕੀਤੀ ਗਈ ਹੈ। ਤ੍ਰਿਪਿਟਕ ਵਿੱਚ ਹੇਠ ਲਿਖੇ ਤਿੰਨ ਬੋਧੀ ਗ੍ਰੰਥ ਸ਼ਾਮਲ ਹਨ: Continue reading “ਬੁੱਧ ਧਰਮ ਦੇ ਪ੍ਰਮੁੱਖ ਗ੍ਰੰਥ ਅਤੇ ਪੁਸਤਕਾਂ”

ਜਗਦੀਸ਼ ਸਿੰਘ ਖੇਹਰ ਹੋਣਗੇ ਸੁਪਰੀਮ ਕੋਰਟ ਦੇ ਅਗਲੇ ਚੀਫ਼ ਜਸਟਿਸ

 4 ਜਨਵਰੀ ਨੂੰ ਚੁੱਕਣਗੇ ਸਹੁੰ -ਇਸ ਅਹੁਦੇ ‘ਤੇ ਪਹੁੰਚਣ ਵਾਲੇ ਪਹਿਲੇ ਸਿੱਖ

ਨਵੀਂ ਦਿੱਲੀ-ਜਸਟਿਸ ਜਗਦੀਸ਼ ਸਿੰਘ ਖੇਹਰ ਦੇਸ਼ ਦੇ ਅਗਲੇ ਨਵੇਂ ਚੀਫ਼ ਜਸਟਿਸ ਹੋਣਗੇ। ਉਹ 44ਵੇਂ ਚੀਫ਼ ਜਸਟਿਸ ਦੇ ਤੌਰ ‘ਤੇ 4 ਜਨਵਰੀ 2017 ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ। ਰਾਸ਼ਟਰਪਤੀ ਪ੍ਰਣਾਬ ਮੁਖਰਜੀ ਉਨ੍ਹਾਂ ਨੂੰ ਚੀਫ਼ ਜਸਟਿਸ ਦੇ ਅਹੁਦੇ ਦੀ ਸਹੁੰ ਚੁਕਾਉਣਗੇ। ਇਥੇ ਖਾਸ ਗੱਲ ਦੱਸਣਯੋਗ ਹੈ ਕਿ ਉਹ ਦੇਸ਼ ਦੇ ਪਹਿਲੇ ਅਜਿਹੇ ਸਿੱਖ ਸਖ਼ਸ਼ੀਅਤ ਹੋਣਗੇ ਜੋ ਦੇਸ਼ ਦੇ ਚੀਫ਼ ਜਸਟਿਸ ਬਣਨਗੇ। ਮੌਜੂਦਾ ਚੀਫ਼ ਜਸਟਿਸ ਟੀ. ਐਸ. ਠਾਕੁਰ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਕੋਲ ਜਸਟਿਸ ਖੇਹਰ ਦੇ ਨਾਮ ਦੀ ਸਿਫ਼ਾਰਿਸ਼ ਕੀਤੀ ਹੈ। ਟੀ.ਐਸ.ਠਾਕੁਰ ਦਾ ਕਾਰਜਕਾਲ 3 ਜਨਵਰੀ 2017 ਨੂੰ ਸਮਾਪਤ ਹੋਣ ਜਾ ਰਿਹਾ ਹੈ। ਦੇਸ਼ ਦੇ ਅਗਲੇ ਚੀਫ਼ ਜਸਟਿਸ ਖੇਹਰ ਦਾ ਜਨਮ 28 ਜਨਵਰੀ, 1952 ਨੂੰ ਹੋਇਆ ਸੀੇ। ਉਨ੍ਹਾਂ ਦਾ ਪੂਰਾ ਨਾਂਅ ਜਗਦੀਸ਼ ਸਿੰਘ ਖੇਹਰ ਹੈ। ਸਾਲ 1974 ‘ਚ ਚੰਡੀਗੜ੍ਹ ਦੇ ਸਰਕਾਰੀ ਕਾਲਜ ਤੋਂ ਸਾਇੰਸ ‘ਚ ਗਰੈਜੂਏਸ਼ਨ ਕਰਨ ਦੇ ਬਾਅਦ ਉਨ੍ਹਾਂ ਨੇ 1977 ‘ਚ ਪੰਜਾਬ ਯੂਨੀਵਰਸਿਟੀ ਤੋਂ ਐਲ.ਐਲ.ਬੀ. ਦੀ ਡਿਗਰੀ ਹਾਸਿਲ ਕੀਤੀ। ਇਸ ਦੇ ਬਾਅਦ ਸਾਲ 1979 ‘ਚ ਉਨ੍ਹਾਂ ਨੇ ਐਲ.ਐਲ.ਐਮ. ਕੀਤੀ। ਯੂਨੀਵਰਸਿਟੀ ‘ਚ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਸੋਨ ਤਗਮੇ ਨਾਲ ਨਿਵਾਜਿਆ ਗਿਆ। ਸਾਲ 1979 ‘ਚ ਉਨ੍ਹਾਂ ਨੇ ਵਕਾਲਤ ਸ਼ੁਰੂ ਕੀਤੀ। ਖੇਹਰ ਨੇ ਪੰਜਾਬ ਹਰਿਆਣਾ ਹਾਈਕੋਰਟ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਹਾਈਕੋਰਟ ਅਤੇ ਸੁਪਰੀਮ ਕੋਰਟ ‘ਚ ਵਕਾਲਤ ਦਾ ਅਭਿਆਸ ਕੀਤਾ। ਜਸਟਿਸ ਖੇਹਰ ਉਤਰਾਖੰਡ ਅਤੇ ਫਿਰ ਕਰਨਾਟਕ ਹਾਈਕੋਰਟ ‘ਚ ਮੁੱਖ ਜੱਜ ਬਣੇ। ਜਸਟਿਸ ਖੇਹਰ ਸਾਲ 2011 ‘ਚ ਸੁਪਰੀਮ ਕੋਰਟ ‘ਚ ਬਤੌਰ ਜੱਜ ਨਿਯੁਕਤ ਹੋਏ ਸਨ।

ਚੁੱਪ ਹੋ ਗਈ ਤਾਮਿਲਨਾਡੂ ਦੀ ਮਾਂ !

ਚੁੱਪ ਹੋ ਗਈ ਤਾਮਿਲਨਾਡੂ ਦੀ ਮਾਂ !
ਸੋਮਵਾਰ ਪੰਜ ਦਸੰਬਰ ਰਾਤ 11 . 30 ਵਜੇ ਤਾਮਿਲਨਾਡੂ ਦੀ ਮੁੱਖਮੰਤਰੀ ਜੇ ਜੈਲਲਿਤਾ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ।

 

ਜੈਲਲਿਤਾ ਨੂੰ ਦਾਹ ਸੰਸਕਾਰ ਦੇ ਬਦਲੇ ਦਫ਼ਨਾਇਆ ਕਿਉਂ ਗਿਆ ?
ਮੰਗਲਵਾਰ ਸ਼ਾਮ ਨੂੰ ਜਦੋਂ ਜੈਲਲਿਤਾ ਦੇ ਪਾਰਥਿਵ ਸਰੀਰ ਨੂੰ ਕਬਰ ਵਿੱਚ ਉਤਾਰਾ ਜਾ ਰਿਹਾ ਸੀ ਤਾਂ ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਉੱਠ ਰਹੇ ਸਨ ਕਿ ਹਿੰਦੂ ਰਸਮ ਅਤੇ ਪਰੰਪਰਾ ਦੇ ਮੁਤਾਬਿਕ ਮੌਤ ਦੇ ਬਾਅਦ ਸਰੀਰ ਦਾ ਦਾਹ ਸੰਸਕਾਰ ਕੀਤਾ ਜਾਂਦਾ ਹੈ . ਜੈਲਲਿਤਾ ਦੇ ਮਾਮਲੇ ਵਿੱਚ ਅਜਿਹਾ ਕਿਉਂ ਨਹੀਂ ਹੋਇਆ ? Continue reading “ਚੁੱਪ ਹੋ ਗਈ ਤਾਮਿਲਨਾਡੂ ਦੀ ਮਾਂ !”

ਇਲੈਕਟ੍ਰਿਕ ਸਿਸਟਮ ਵਿਚ ਖ਼ਰਾਬੀ ਅਤੇ ਬਾਲਣ ਘੱਟ ਹੋਣ ਕਾਰਨ ਹੋਇਆ ਜਹਾਜ਼ ਹਾਦਸਾ

ਇਲੈਕਟ੍ਰਿਕ ਸਿਸਟਮ ਵਿਚ ਖ਼ਰਾਬੀ ਅਤੇ ਬਾਲਣ ਘੱਟ ਹੋਣ ਕਾਰਨ ਹੋਇਆ ਜਹਾਜ਼ ਹਾਦਸਾ

brazil-airplane

ਕੋਲੰਬੀਆ : ਬ੍ਰਾਜ਼ੀਲ ਦੇ ਫ਼ੁਟਬਾਲ ਖਿਡਾਰੀਆਂ ਨੂੰ ਲਿਜਾ ਰਿਹਾ ਜਹਾਜ਼ ਦੁਰਘਟਨਾਗ੍ਰਸਤ ਹੋਣ ਤੋਂ ਬਾਅਦ ਜਾਂਚ ਟੀਮ ਹਾਦਸੇ ਦਾ ਪਤਾ ਲਾਉਣ ਵਿਚ ਲੱਗੀ ਹੋਈ ਹੈ। ਜਹਾਜ਼ ਵਿਚ 77 ਲੋਕ ਸਵਾਰ ਸਨ ਜਿਨ੍ਹਾਂ ਵਿਚੋਂ ਕੇਵਲ 6 ਹੀ ਜਿਊਂਦਾ ਬਚ ਸਕੇ ਹਨ। ਇਕ ਲੀਕ ਹੋਏ ਆਡਿਉ ਰਿਕਾਡਿੰਗ ਤੋਂ ਪਤਾ ਲੱਗਾ ਹੈ ਕਿ ਕੋਲੰਬੀਆ ਵਿਚ ਹਾਦਸਾਗ੍ਰਸਤ ਹੋਏ ਜਹਾਜ਼ ਵਿਚ ਬਾਲਣ ਖ਼ਤਮ ਹੋ ਗਿਆ ਸੀ।
ਏਅਰ ਟ੍ਰੈਫ਼ਿਕ ਟਾਵਰ ਦੇ ਟੇਪ ਵਿਚ ਇਕ ਪਾਈਲਟ ਨੂੰ ਵਾਰ ਵਾਰ ਇਹ ਸਵਾਲ ਕਰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਇਲੈਕ੍ਰਟਿਕ ਸਿਸਟਮ ਵਿਚ ਖ਼ਰਾਬੀ ਆਉਣ ਅਤੇ ਬਾਲਣ ਦੀ ਕਮੀ ਕਾਰਨ ਜਹਾਜ਼ ਉਤਰਨ ਦੀ ਇਜਾਜ਼ਤ ਚਾਹੁੰਦਾ ਹੈ। ਟੇਪ ਖ਼ਤਮ ਹੋਣ ਤੋਂ ਠੀਕ ਪਹਿਲਾਂ ਪਾਈਲਟ ਇਹ ਕਹਿੰਦਾ ਹੈ ਕਿ ਉਹ 9,000 ਫ਼ੁਟ (2,743 ਮੀਟਰ) ਦੀ ਉਚਾਈ ‘ਤੇ ਉਡ ਰਿਹਾ ਹੈ। ਦੁਰਘਟਨਾ ਦਾ ਸ਼ਿਕਾਰ ਹੋਏ ਜਹਾਜ਼ ਵਿਚ ਜ਼ਿਆਦਾਤਰ ਬ੍ਰਾਜ਼ੀਲ ਦੇ ਸ਼ਾਪੇਕੋ ਐਨਸੀ ਫ਼ੁਟਬਾਲ ਟੀਮ ਦੇ ਖਿਡਾਰੀ ਅਤੇ 20 ਪੱਤਰਕਾਰ ਸਵਾਰ ਸਨ ਜਿਨ੍ਹਾਂ ਦੀ ਮੌਤ ਹੋ ਗਈ।  Continue reading “ਇਲੈਕਟ੍ਰਿਕ ਸਿਸਟਮ ਵਿਚ ਖ਼ਰਾਬੀ ਅਤੇ ਬਾਲਣ ਘੱਟ ਹੋਣ ਕਾਰਨ ਹੋਇਆ ਜਹਾਜ਼ ਹਾਦਸਾ”

‘ਆਪ’ ਵਿੱਚ ਵਧੀ ‘ਤੂੰ ਤੂੰ-ਮੈਂ ਮੈਂ’; ਬਾਗ਼ੀਆਂ ਨੇ ਵੀ ਸੱਦੀ ਕਨਵੈਨਸ਼ਨ

khalsa-gandhiਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਦੇ ਬਾਗੀਆਂ ਨੇ 3 ਦਸੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਖੁੱਲ੍ਹੀ ਕਨਵੈਨਸ਼ਨ ਕਰ ਕੇ ‘ਦਿੱਲੀ ਟੀਮ’ ਨੂੰ ਬੇਨਕਾਬ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ 59 ਟਿਕਟਾਂ ਦੀ ਕੀਤੀ ‘ਵਿਕਰੀ’ ਦੇ ਖੁਲਾਸੇ ਕੀਤੇ ਜਾਣਗੇ।
ਬਾਗੀਆਂ ਨੇ ਪੁਰਾਣੀ ਲੀਡਰਸ਼ਿਪ ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ, ਸੁੱਚਾ ਸਿੰਘ ਛੋਟੇਪੁਰ, ਡਾ. ਦਲਜੀਤ ਸਿੰਘ ਅੰਮ੍ਰਿਤਸਰ, ਪ੍ਰੋਫੈਸਰ ਮਨਜੀਤ ਸਿੰਘ ਅਤੇ ਜੱਸੀ ਜਸਰਾਜ ਨੂੰ ਇਕੱਠਾ ਕਰ ਕੇ ਕੋਈ ਨਵਾਂ ਬਦਲ ਬਣਾਉਣ ਦੀ ਰਣਨੀਤੀ ਬਣਾਈ ਹੈ। ਕੱਲ੍ਹ ‘ਆਪ’ ਦੇ ਬਾਗੀ ਵਲੰਟੀਅਰਾਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ 48 ਘੰਟੇ ਦਾ ਅਲਟੀਮੇਟਮ ਦੇ ਕੇ 59 ‘ਦਾਗੀ’ ਉਮੀਦਵਾਰਾਂ ਨੂੰ ਬਦਲਣ ਅਤੇ ‘ਦਿੱਲੀ ਦੀ ਟੀਮ’ ਦੀ ਵਾਪਸੀ ਕਰਨ ਸਮੇਤ ਫੰਡਾਂ ਨੂੰ ਜਨਤਕ ਕਰਨ ਲਈ ਕਿਹਾ ਸੀ। ਇੰਜਨੀਅਰ ਕਾਬਲ ਸਿੰਘ ਅਤੇ ਡਾ. ਹਰਿੰਦਰ ਸਿੰਘ ਜ਼ੀਰਾ ਨੇ 48 ਘੰਟਿਆਂ ਦਾ ਅਲਟੀਮੇਟਮ ਖ਼ਤਮ ਹੁੰਦਿਆਂ 3 ਦਸੰਬਰ ਨੂੰ ਕਨਵੈਨਸ਼ਨ ਸੱਦ ਕੇ ਬਾਗੀ ਵਲੰਟੀਅਰਾਂ ਨੂੰ ਦਿੱਲੀ ਦੀ ਟੀਮ ਵੱਲੋਂ ਕੀਤੀਆਂ ਵਧੀਕੀਆਂ, ਭ੍ਰਿਸ਼ਟਾਚਾਰ ਅਤੇ ਹੋਰ ਮਨਮਾਨੀਆਂ ਦੇ ਚਿੱਠੇ ਖੋਲ੍ਹਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਕਨਵੈਨਸ਼ਨ ਵਿੱਚ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਬਣਾਉਣ ਉਪਰ ਵੀ ਚਰਚਾ ਕੀਤੀ ਜਾਵੇਗੀ। Continue reading “‘ਆਪ’ ਵਿੱਚ ਵਧੀ ‘ਤੂੰ ਤੂੰ-ਮੈਂ ਮੈਂ’; ਬਾਗ਼ੀਆਂ ਨੇ ਵੀ ਸੱਦੀ ਕਨਵੈਨਸ਼ਨ”

‘ਟਾਈਮ’ ਦੀਆਂ ਸੌ ਪ੍ਰਭਾਵਸ਼ਾਲੀ ਤਸਵੀਰਾਂ ਵਿੱਚ ਬਾਪੂ ਦਾ ਚਰਖਾ ਵੀ

bapu-charkhaਨਿਊ ਯਾਰਕ – ਟਾਈਮ ਰਸਾਲੇ ਨੇ ਸੌ ਸਭ ਤੋਂ ਪ੍ਰਭਾਵਸ਼ਾਲੀ ਤਸਵੀਰਾਂ ਵਿੱਚ ਮਹਾਤਮਾ ਗਾਂਧੀ ਦੀ ਸਾਲ 1946 ਦੀ ਫੋਟੋ ਨੂੰ ਸ਼ਾਮਲ ਕੀਤਾ ਗਿਆ ਹੈ। ਮਹਾਤਮਾ ਗਾਂਧੀ ਦੀ ਇਹ ਕਾਲੀ ਚਿੱਟੀ ਤਸਵੀਰ ਫੋਟੋਗ੍ਰਾਫਰ ਮਾਰਗਰੇਟ ਬਰਕ ਵ੍ਹਾਈਟ ਨੇ ਖਿੱਚੀ ਸੀ। ਫੋਟੋ ਵਿੱਚ ਮਹਾਤਮਾ ਗਾਂਧੀ ਜ਼ਮੀਨ ’ਤੇ ਪਤਲੇ ਗੱਦੇ ’ਤੇ ਬੈਠ ਕੇ ਖ਼ਬਰਾਂ ਪੜ੍ਹ ਰਹੇ ਹਨ, ਜਦ ਕਿ ਉਨ੍ਹਾਂ ਦੇ ਅੱਗੇ ਚਰਖਾ ਪਿਆ ਹੈ। ਤਸਵੀਰ ਭਾਰਤ ਦੇ ਨੇਤਾਵਾਂ ’ਤੇ ਇਕ ਲੇਖ ਲਈ ਖਿੱਚੀ ਗਈ ਸੀ ਪਰ ਇਸ ਤੋਂ ਦੋ ਬਾਅਦ ਮਹਾਤਮਾ ਗਾਂਧੀ ਦੀ ਹੱਤਿਆ ਹੋਣ ਬਾਅਦ ਸ਼ਰਧਾਂਜਲੀ ਵਜੋਂ ਇਸ ਨੂੰ ਪ੍ਰਮੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ। Continue reading “‘ਟਾਈਮ’ ਦੀਆਂ ਸੌ ਪ੍ਰਭਾਵਸ਼ਾਲੀ ਤਸਵੀਰਾਂ ਵਿੱਚ ਬਾਪੂ ਦਾ ਚਰਖਾ ਵੀ”

ਰਾਸ਼ਟਰ ਗਾਣ ਨਾਲ ਜੁੜੀਆਂ ਨੌਂ ਅਨੋਖੀਆਂ ਜਾਣਕਾਰੀਆਂ

ਭਾਰਤ ਦੇ ਰਾਸ਼ਟਰ ਗਾਣ ਜਨ ਗਨ ਮਨ ਨੂੰ ਸਿਨੇਮਾ ਘਰਾਂ ਵਿੱਚ ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਦਿਖਾਉਣਾ ਲਾਜ਼ਮੀ ਕੀਤਾ ਗਿਆ ਹੈ ।
ਰਾਸ਼ਟਰ ਗਾਣ ਦੇ ਬਾਰੇ ਕੁੱਝ ਰੋਚਕ ਜਾਣਕਾਰੀਆਂ –

  • ਪਹਿਲੀ ਵਾਰ ਜਨ ਗਨ ਮਨ ਗਾਇਆ ਗਿਆ ਸੀ 16 ਦਸੰਬਰ 1911 ਨੂੰ ਕਾਂਗਰਸ ਦੇ ਕੋਲਕਾਤਾ ਇਕੱਠ ਵਿੱਚ ਇਸ ਦਾ ਪਾਠ ਕੀਤਾ ਗਿਆ ਸੀ ਅਤੇ ਤਦ ਤੱਕ ਇਸ ਨੂੰ ਸੰਗੀਤਬੱਧ ਨਹੀਂ ਕੀਤਾ ਗਿਆ ਸੀ ।
  • 30 , ਦਸੰਬਰ 1911 ਨੂੰ ਬਰੀਟੀਸ਼ ਸਮਰਾਟ ਜਾਰਜ ਪੰਚਮ ਭਾਰਤ ਆਏ ਅਤੇ ਕੋਲਕਾਤਾ ਦੇ ਕੁੱਝ ਅਖ਼ਬਾਰਾਂ ਵਿੱਚ ਲਿਖਿਆ ਗਿਆ ਕਿ ਸੰਭਵਤ ਇਹ ਗੀਤ ਉਨ੍ਹਾਂ ਦੇ ਸਨਮਾਨ ਵਿੱਚ ਲਿਖਿਆ ਗਿਆ ਹੈ . ਲੇਕਿਨ 1939 ਵਿੱਚ ਰਵਿੰਦਰ ਨਾਥ ਟੈਗੋਰ ਨੇ ਇਸ ਦਾ ਖੰਡਨ ਕੀਤਾ ।
  • ਪਹਿਲੀ ਵਾਰ ਵਿਅਕਤੀ ਗਨ ਮਨ ਨੂੰ ਪਰਫਾਰਮ ਕੀਤਾ ਗਿਆ ਯਾਨੀ ਇਸ ਦੀ ਸੰਗੀਤਬੱਧ ਪ੍ਰਸਤੁਤੀ ਹੋਈ ਜਰਮਨੀ ਦੇ ਹੈੰਬਰਗ ਸ਼ਹਿਰ ਵਿੱਚ ।

Continue reading “ਰਾਸ਼ਟਰ ਗਾਣ ਨਾਲ ਜੁੜੀਆਂ ਨੌਂ ਅਨੋਖੀਆਂ ਜਾਣਕਾਰੀਆਂ”

rbanner1

Share