ਸਿੱਖ ਨੌਜਵਾਨ ’ਤੇ ਹਮਲੇ ਦੀ ਜਾਂਚ ’ਚ ਐਫਬੀਆਈ ਸ਼ਾਮਲ

ਅਮਰੀਕਾ ਵੱਲੋਂ ਨਫ਼ਰਤੀ ਅਪਰਾਧ ਪੀੜਤ ਭਾਰਤੀਆਂ ਨੂੰ ਜਲਦੀ ਇਨਸਾਫ਼ ਦੇਣ ਦਾ ਭਰੋਸਾ

ਅਮਰੀਕਾ ਦੇ ਕੈਨਸਾਸ ਸ਼ਹਿਰ ਵਿੱਚ ਐਤਵਾਰ ਨੂੰ ਪਰਵਾਸੀ ਭਾਰਤੀ ਵਿਗਿਆਨੀ ਸ੍ਰੀਨਿਵਾਸ ਕੁਚੀਭੋਤਲਾ ਨਮਿਤ ਹੋਈ ਸ਼ੋਕ ਸਭਾ ਦੀ ਝਲਕ। ਫੋਟੋ: ਏਐਫਪੀ

ਅਮਰੀਕਾ ਦੇ ਕੈਨਸਾਸ ਸ਼ਹਿਰ ਵਿੱਚ ਐਤਵਾਰ ਨੂੰ ਪਰਵਾਸੀ ਭਾਰਤੀ ਵਿਗਿਆਨੀ ਸ੍ਰੀਨਿਵਾਸ ਕੁਚੀਭੋਤਲਾ ਨਮਿਤ ਹੋਈ ਸ਼ੋਕ ਸਭਾ ਦੀ ਝਲਕ। ਫੋਟੋ: ਏਐਫਪੀ

ਵਾਸ਼ਿੰਗਟਨ- ਇਥੇ ਕੈਂਟ ’ਚ ਘਰ ਬਾਹਰ ਭਾਰਤੀ ਮੂਲ ਦੇ ਸਿੱਖ ਨੌਜਵਾਨ ਦੀਪ ਰਾਏ ਨੂੰ ਗੋਲੀ ਮਾਰੇ ਜਾਣ ਦੀ ਜਾਂਚ ਐਫਬੀਆਈ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸ਼ੱਕੀ ਨਫ਼ਰਤੀ ਅਪਰਾਧ ਦੇ ਮੁਲਜ਼ਮ ਨੇ ਹਮਲੇ ਸਮੇਂ ਕਿਹਾ ਸੀ, ‘ਆਪਣੇ ਵਤਨ ਪਰਤ ਜਾਓ।’ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਵੱਲੋਂ ਇਸ ਘਟਨਾ ਦੀ ਨਫ਼ਰਤੀ-ਮੰਤਵ ਵਾਲੇ ਅਪਰਾਧ ਵਜੋਂ ਪੜਤਾਲ ਕੀਤੀ ਜਾ ਰਹੀ ਹੈ।
ਐਫਬੀਆਈ ਸਿਆਟਲ ਦੇ ਤਰਜਮਾਨ ਆਈਨ ਡਾਈਟ੍ਰਿਚ ਨੇ ਦੱਸਿਆ, ‘ਸਿਆਟਲ ਐਫਬੀਆਈ ਵੱਲੋਂ ਗੋਲੀਬਾਰੀ ਦੀ ਘਟਨਾ ਦੀ ਸਾਂਝੀ ਪੜਤਾਲ ਵਿੱਚ ਕੈਂਟ ਪੁਲੀਸ ਵਿਭਾਗ ਦੀ ਮਦਦ ਕੀਤੀ ਜਾ ਰਹੀ ਹੈ। ਨਫ਼ਰਤੀ-ਉਦੇਸ਼ ਵਾਲੇ ਅਪਰਾਧਾਂ ਦੀ ਪੜਤਾਲ ਲਈ ਐਫਬੀਆਈ ਪ੍ਰਤੀਬੱਧ ਹੈ ਅਤੇ ਅਸੀਂ ਸਿਆਟਲ ਇਲਾਕੇ ਵਿੱਚ ਆਪਣੇ ਭਾਈਚਾਰੇ ਦੇ ਸਾਰੇ ਭਾਈਵਾਲਾਂ ਨਾਲ ਕੰਮ ਜਾਰੀ ਰੱਖਾਂਗੇ।’ Continue reading “ਸਿੱਖ ਨੌਜਵਾਨ ’ਤੇ ਹਮਲੇ ਦੀ ਜਾਂਚ ’ਚ ਐਫਬੀਆਈ ਸ਼ਾਮਲ”

ਦੁਬਈ ’ਚ ਸਜ਼ਾਯਾਫ਼ਤਾ ਦਸ ਪੰਜਾਬੀਆਂ ਦੀ ਰਿਹਾਈ ਲਈ ਰਾਹ ਪੱਧਰਾ

ਪਾਕਿਸਤਾਨੀ ਨੌਜਵਾਨ ਦੇ ਕਤਲ ਦਾ ਮਾਮਲਾ; ਮ੍ਰਿਤਕ ਦੇ ਵਾਰਸ ‘ਬਲੱਡ ਮਨੀ’ ਲਈ ਹੋਏ ਰਾਜ਼ੀ

ਐਸ.ਪੀ.ਐਸ. ਓਬਰਾਏ

ਐਸ.ਪੀ.ਐਸ. ਓਬਰਾਏ

ਦੁਬਈ ਵਿੱਚ ਪਾਕਿਸਤਾਨੀ ਨੌਜਵਾਨ ਮੁਹੰਮਦ ਫਰਾਨ ਦੇ ਕਤਲ ਕੇਸ ਵਿੱਚ ਸਜ਼ਾ-ਏ-ਮੌਤ ਦਾ ਸਾਹਮਣਾ ਕਰ ਰਹੇ 10 ਪੰਜਾਬੀ ਨੌਜਵਾਨਾਂ ਦਾ ਮੌਤ ਦੇ ਮੂੰਹੋਂ ਬਚਣ ਲਈ ਰਾਹ ਪੱਧਰ  ਹੋ ਗਿਆ ਹੈ। ਮ੍ਰਿਤਕ ਦੇ ਵਾਰਸ ਇਸ ਸਬੰਧੀ ‘ਬਲੱਡ ਮਨੀ’ ਲੈਣ ਲਈ ਰਾਜ਼ੀ ਹੋ ਗਏ ਹਨ। ਦੁਬਈ ਦੀ ਅਦਾਲਤ ਵਿਚ ਪੰਜਾਬੀ ਨੌਜਵਾਨਾਂ ਵੱਲੋਂ ਦਾਇਰ ‘ਮੁਆਫ਼ੀਨਾਮੇ’ ਸਬੰਧੀ ਸੁਣਵਾਈ 22 ਮਾਰਚ ਨੂੰ ਹੋਣੀ ਹੈ। ਸਮਝੌਤੇ ਤਹਿਤ ਵਾਰਸਾਂ ਨੂੰ ਦੇਣ ਲਈ 60 ਲੱਖ ਰੁਪਏ ਅਦਾਲਤ ਵਿਚ ਸੌਂਪੇ ਜਾਣਗੇ।
ਕਤਲ ਦੀ ਇਹ ਘਟਨਾ 5 ਜੁਲਾਈ, 2015 ਨੂੰ ਵਾਪਰੀ ਸੀ, ਜਿਸ ਵਿੱਚ ਦਸ ਪੰਜਾਬੀਆਂ ਨੂੰ ਅਦਾਲਤ ਨੇ  26 ਅਕਤੂਬਰ, 2016 ਨੂੰ ਮੌਤ ਦੀ ਸਜ਼ਾ ਸੁਣਾਈ, ਜਿਨ੍ਹਾਂ ਵਿਚ ਗੁਰਪ੍ਰੀਤ ਸਿੰਘ ਵਾਸੀ ਪਟਿਆਲਾ, ਸਤਮਿੰਦਰ ਸਿੰਘ ਬਰਨਾਲਾ, ਚਮਕੌਰ ਸਿੰਘ ਮਲੇਰਕੋਟਲਾ, ਚੰਦਰ ਸ਼ੇਖਰ ਨਵਾਂ ਸ਼ਹਿਰ, ਬਲਵਿੰਦਰ ਕੁਮਾਰ, ਕੁਲਵਿੰਦਰ ਸਿੰਘ ਤੇ ਧਰਮਵੀਰ ਸਿੰਘ (ਤਿੰਨੋਂ ਵਾਸੀ ਲੁਧਿਆਣਾ), ਤਰਸੇਮ ਸਿੰਘ ਅੰਮ੍ਰਿਤਸਰ, ਹਰਜਿੰਦਰ ਸਿੰਘ ਮੁਹਾਲੀ ਅਤੇ ਜਗਜੀਤ ਸਿੰਘ ਗੁਰਦਾਸਪੁਰ ਸ਼ਾਮਲ ਹਨ। ਵਕੀਲਾਂ ਵਲੋਂ  28 ਦਸੰਬਰ, 2016 ਨੂੰ ‘ਬਲੱਡ ਮਨੀ’ ਤਹਿਤ ‘ਮੁਆਫ਼ੀਨਾਮੇ’ ਲਈ ਦਾਇਰ ਅਰਜ਼ੀ ਪ੍ਰਵਾਨ ਹੋਣ ’ਤੇ ਹੀ ਅਜਿਹੇ ਯਤਨ ਸ਼ੁਰੂ ਹੋਏ ਸਨ। Continue reading “ਦੁਬਈ ’ਚ ਸਜ਼ਾਯਾਫ਼ਤਾ ਦਸ ਪੰਜਾਬੀਆਂ ਦੀ ਰਿਹਾਈ ਲਈ ਰਾਹ ਪੱਧਰਾ”

rbanner1

Share