ਬੌਲੀਵੁੱਡ ਦਾ ਯੁੱਗਪੁਰਸ਼ ਪ੍ਰਿਥਵੀ ਰਾਜ ਕਪੂਰ

ਲੰਬਾ ਸਮਾਂ ਆਪਣੇ ਅਭਿਨੈ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਅਭਿਨੇਤਾ ਪ੍ਰਿਥਵੀ ਰਾਜ ਕਪੂਰ ਦੀ ਬੌਲੀਵੁੱਡ ਨੂੰ ਬਹੁਤ ਵੱਡੀ ਦੇਣ ਹੈ। ਉਨ੍ਹਾਂ ਨੂੰ ਦਮਦਾਰ ਅਭਿਨੈ ਲਈ ਹਮੇਸ਼ਾਂ ਯਾਦ ਕੀਤਾ ਜਾਂਦਾ ਹੈ। ਹੁਣ ਉਹ ਆਪਣੀਆਂ ਅਗਲੀਆਂ ਪੀੜ੍ਹੀਆਂ ਰਾਹੀਂ ਬੌਲੀਵੁੱਡ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਹ ਅਜੋਕੇ ਸਮੇਂ ਬੌਲੀਵੁੱਡ ਵਿੱਚ ਰਾਜ ਕਰ ਰਹੀ ਕਪੂਰ ਖ਼ਾਨਦਾਨ ਦੀ ਚੌਥੀ ਪੀੜ੍ਹੀ ਦੇ ਕੁਲਪਿਤਾ ਹਨ। ਦਮਦਾਰ ਆਵਾਜ਼ ਦੇ ਧਨੀ ਪ੍ਰਿਥਵੀ ਰਾਜ ਕਪੂਰ ਦਾ ਜਨਮ 03.01.1906 ਨੂੰ ਸਮੁੰਦਰੀ ਵਿਖੇ ਹੋਇਆ ਜੋ ਇਸ ਸਮੇਂ ਪਾਕਿਸਤਾਨ ਦੇ ਫੈਸਲਾਬਾਦ (ਲਾਇਲਪੁਰ) ਦੇ ਨਜ਼ਦੀਕ ਹੈ। ਉਨ੍ਹਾਂ ਦੇ ਪਿਤਾ ਬਸ਼ੇਸਬਰ ਨਾਥ ਕਪੂਰ ਸਮੁੰਦਰੀ ਵਿਖੇ ਤਹਿਸੀਲਦਾਰ ਦੇ ਪਦ ’ਤੇ ਤਾਇਨਾਤ ਸਨ। ਉਨ੍ਹਾਂ ਦੇ ਸਕੇ ਭਰਾ ਤ੍ਰਿਲੋਕ ਕਪੂਰ ਵੀ ਫ਼ਿਲਮਾਂ ਵਿੱਚ ਕਾਫ਼ੀ ਸਰਗਰਮ ਰਹੇ। ਇਨ੍ਹਾਂ ਦਾ ਚਚੇਰਾ ਭਰਾ ਸੁਰਿੰਦਰ ਕਪੂਰ ਵੀ ਫ਼ਿਲਮ ਨਿਰਮਾਤਾ ਰਿਹਾ ਜੋ ਅਨਿਲ ਕਪੂਰ, ਬੋਨੀ ਕਪੂਰ ਅਤੇ ਸੰਜੇ ਕਪੂਰ ਦੇ ਪਿਤਾ ਸਨ। Continue reading “ਬੌਲੀਵੁੱਡ ਦਾ ਯੁੱਗਪੁਰਸ਼ ਪ੍ਰਿਥਵੀ ਰਾਜ ਕਪੂਰ”

ਇੱਕ ਹੋਰ ਸਿੱਖ ਦੀ ਬਹਾਦਰੀ ’ਤੇ ਬਣੇਗੀ ਫ਼ਿਲਮ

ਬੌਲੀਵੁੱਡ ਬੀਤੇ ਸਮੇਂ ਵਿੱਚ ਸਿੱਖ ਸ਼ਖ਼ਸੀਅਤਾਂ ’ਤੇ ਆਧਾਰਿਤ ਫ਼ਿਲਮਾਂ ਬਣਾ ਕੇ ਚਰਚਾ ਵਿੱਚ ਰਿਹਾ ਹੈ। ਸਨੀ ਦਿਓਲ ਵੱਲੋਂ ‘ਬਾਰਡਰ’ ਫ਼ਿਲਮ ਵਿੱਚ ਨਿਭਾਏ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦੇ ਕਿਰਦਾਰ ਅਤੇ ਉਸਦੀ ਬਹਾਦਰੀ ਦੀ ਗਾਥਾ ਪੁਰੀ ਦੁਨੀਆਂ ਨੇ ਦੇਖੀ ਹੈ ਜਿਸਨੇ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਆਪਣੇ ਮੁੱਠੀ ਭਰ ਫ਼ੌਜੀਆਂ ਨਾਲ ਰਾਜਸਥਾਨ ਦੀ ਲੌਂਗੇਵਾਲਾ ਪੋਸਟ ’ਤੇ ਟੈਂਕਾਂ ਨਾਲ ਹੱਲਾ ਬੋਲਣ ਵਾਲੀ ਪਾਕਿ ਫ਼ੌਜ ਦੇ ਦੰਦ ਖੱਟੇ ਕੀਤੇ ਸਨ। ਇਸ ਤੋਂ ਬਾਅਦ ਉਡਣਾ ਸਿੱਖ ਦਾ ਖਿਤਾਬ ਪਾਉਣ ਵਾਲੇ ਐਥਲੀਟ ਮਿਲਖਾ ਸਿੰਘ ਦੇ ਜੀਵਨ ’ਤੇ ਬਣੀ ਫਿਲਮ ‘ਭਾਗ ਮਿਲਖਾ ਭਾਗ’ ਨੇ ਵੀ ਦਰਸ਼ਕਾਂ ਦੇ ਮਨਾਂ ’ਤੇ ਆਪਣੀ ਛਾਪ ਛੱਡੀ ਹੈ। ਹੁਣ ਫਿਰ ਅਸਲੀ ਜ਼ਿੰਦਗੀ ਦੇ ਨਾਇਕ ਇੱਕ ਹੋਰ ਸਿੱਖ ਇੰਜਨੀਅਰ ਜਸਵੰਤ ਸਿੰਘ ਗਿੱਲ ਦੀ ਜੀਵਨੀ ’ਤੇ ਫ਼ਿਲਮ ਬਣਨ ਜਾ ਰਹੀ ਹੈ ਜਿਸਨੇ ਬੰਗਾਲ ਦੀ ਰਾਣੀਗੰਜ ਖਾਣ ਵਿੱਚ ਫਸੇ 65 ਮਜ਼ਦੂਰਾਂ ਨੂੰ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਬਚਾਇਆ ਸੀ। Continue reading “ਇੱਕ ਹੋਰ ਸਿੱਖ ਦੀ ਬਹਾਦਰੀ ’ਤੇ ਬਣੇਗੀ ਫ਼ਿਲਮ”

ਯੂਕੇ ’ਚ ਸਿੱਖ ਪੋਸਟਮਾਸਟਰ ’ਤੇ ਚਾਕੂ ਨਾਲ ਹਮਲਾ; ਦਸਤਾਰ ਲਾਹੀ

ਹਮਲਾਵਰ ਦੀ ਸ਼ਨਾਖ਼ਤ ਲਈ ਪੁਲੀਸ ਵੱਲੋਂ ਸੀਸੀਟੀਵੀ ਫੁਟੇਜ ਜਾਰੀ

ਤਰਸੇਮ ਠੇਠੀ

ਤਰਸੇਮ ਠੇਠੀ

ਲੰਡਨ-ਯੂਕੇ ਵਿੱਚ ਇਕ ਲੁਟੇਰੇ ਨੇ 67 ਸਾਲਾ ਸਿੱਖ ਪੋਸਟਮਾਸਟਰ ਦੀ ਧੌਣ ਤੇ ਸਿਰ ’ਤੇ ਚਾਕੂ ਨਾਲ ਵਾਰ ਕੀਤੇ ਅਤੇ ਖਿੱਚ ਕੇ ਉਸ ਦੀ ਦਸਤਾਰ ਲਾਹ ਦਿੱਤੀ। ਬਰਮਿੰਘਮ ਦੇ ਇਰਡਿੰਗਟਨ ਸਥਿਤ ਪੋਸਟ ਆਫਿਸ ’ਚ ਹੋਏ ਹਮਲੇ ਦਾ ਤਰਸੇਮ ਠੇਠੀ  ਦੀ ਗਰਦਨ ਉਤੇ ਹਾਲੇ ਵੀ ਨਿਸ਼ਾਨ ਹੈ। ਉਸ ਦੀ ਪਤਨੀ ਕੁਲਵੰਤ ਨੇ ਦੱਸਿਆ ਕਿ ਉਹ ‘ਹੁਣ ਪਹਿਲਾਂ ਵਰਗਾ ਇਨਸਾਨ ਨਹੀਂ ਹੈ’। ਇਹ ਵਾਰਦਾਤ ਮਾਰਚ ਵਿੱਚ ਹੋਈ ਸੀ ਪਰ ਪੁਲੀਸ ਵੱਲੋਂ ਇਸ ਦੀ ਸੀਸੀਟੀਵੀ ਫੁਟੇਜ ਹੁਣ ਜਾਰੀ ਕੀਤੀ ਗਈ ਹੈ, ਜਿਸ ਵਿੱਚ ਇਕ ਗੋਰਾ ਤਰਸੇਮ ਉਤੇ ਛੇ ਇੰਚ ਲੰਬੇ ਚਾਕੂ ਨਾਲ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ।  ਮੈਟਰੋ.ਕੋ.ਯੂਕੇ ਨੇ ਤਰਸੇਮ ਦੇ ਹਵਾਲੇ ਨਾਲ ਦੱਸਿਆ, ‘ਆਮ ਤੌਰ ’ਤੇ ਜਦੋਂ ਕੋਈ ਅੰਦਰ ਆਉਂਦਾ ਹੈ ਤਾਂ ਮੈਂ ਉਸ ਨੂੰ ‘ਸ਼ੁਭ ਸਵੇਰ’ ਜਾਂ ਇਸ ਤਰ੍ਹਾਂ ਦਾ ਕੁੱਝ ਕਹਿੰਦਾ ਹਾਂ ਪਰ ਇਸ ਤੋਂ ਪਹਿਲਾਂ ਕਿ ਮੈਂ ਕੁੱਝ ਬੋਲ ਸਕਦਾ ਉਸ ਨੇ ਮੇਰੀ ਧੌਣ ’ਚ ਚਾਕੂ ਮਾਰਿਆ। ਇਹ ਕੇਵਲ ਛੋਟਾ ਤਕਰੀਬਨ 2 ਸੈ.ਮੀ. ਡੂੰਘਾ ਜ਼ਖ਼ਮ ਸੀ ਪਰ ਜਿਵੇਂ ਤੁਸੀਂ ਸੋਚ ਸਕਦੇ ਹੋਂ ਇਹ ਬਹੁਤ ਦਰਦਨਾਕ ਸੀ। ਉਹ ਚੀਕ ਰਿਹਾ ਸੀ ‘ਮੈਨੂੰ ਪੈਸੇ ਦਿਓ, ਮੈਨੂੰ ਚਾਬੀਆਂ ਦਿਓ’। ਉਹ ਬੰਦਾ ਪਾਗਲ ਸੀ। ਉਹ ਮੈਨੂੰ ਧੱਕੀ ਫਿਰ ਰਿਹਾ ਸੀ ਤੇ ਚਾਕੂ ਨਾਲ ਵਾਰ ਕਰ ਰਿਹਾ ਸੀ।’ 17 ਮਾਰਚ ਨੂੰ ਹੋਈ ਇਸ ਵਾਰਦਾਤ ਦੀ ਵੀਡੀਓ ਵਿੱਚ ਹਮਲਾਵਰ ਵੱਲੋਂ ਤਰਸੇਮ ਦੀ ਦਸਤਾਰ ਲਾਹੇ ਜਾਣ ਬਾਅਦ ਉਹ ਗੁੱਥਮ-ਗੁੱਥਾ ਹੁੰਦੇ ਦਿਖਾਈ ਦਿੰਦੇ ਹਨ। ਇਸ ਦੌਰਾਨ ਦੂਜੇ ਕਮਰੇ ਵਿੱਚੋਂ ਤਰਸੇਮ ਦੀ ਪਤਨੀ ਅਲਾਰਮ ਵਜਾ ਦਿੰਦੀ ਹੈ ਇਸ ਬਾਅਦ ਉਹ ਬਾਹਰ ਦੌੜ ਜਾਂਦਾ ਹੈ।  ਤਰਸੇਮ ਨੇ ਦੱਸਿਆ, ‘ਉਹ ਵਾਰ ਵਾਰ ਕਹਿ ਰਿਹਾ ਸੀ ਕਿ ਉਹ ਮੈਨੂੰ ਮਾਰ ਦੇਵੇਗਾ ਪਰ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਕੁੱਝ ਨਹੀਂ ਹੋਵੇਗਾ। ਹੁਣ ਜਦੋਂ ਮੈਂ ਸੋਚਦਾ ਹਾਂ ਤਾਂ ਮੈਨੂੰ ਪੂਰਾ ਯਕੀਨ ਨਹੀਂ ਕਿ ਉਸ ਨੂੰ ਪੈਸੇ ਦੀ ਪ੍ਰਵਾਹ ਸੀ। ਮੈਨੂੰ ਲੱਗਦਾ ਹੈ ਕਿ ਉਹ ਮਹਿਜ਼ ਕਿਸੇ ਨੂੰ ਮਾਰਨਾ ਚਾਹੁੰਦਾ ਸੀ। ਉਸ ਦਿਨ ਬਾਅਦ ਰੋਜ਼ਾਨਾ ਮੈਂ ਇਥੇ ਕੰਮ ਕਰਨ ਤੋਂ ਡਰਦਾ ਹਾਂ।’ ਵੈਸਟ ਮਿਡਲੈਂਡਜ਼ ਪੁਲੀਸ ਦੇ ਕਾਂਸਟੇਬਲ ਐਲਨ ਰੀਵਜ਼ ਨੇ ਕਿਹਾ, ‘ਇਹ ਵਿਅਕਤੀ ਲੋਕਾਂ ਲਈ ਖ਼ਤਰਾ ਹੈ ਅਤੇ ਇਸ ਨੂੰ ਕਾਬੂ ਕਰਨ ਦੀ ਲੋੜ ਹੈ। ਅਸੀਂ ਉਸ ਦੀ ਸ਼ਨਾਖ਼ਤ ਕਰਨਾ ਚਾਹੁੰਦੇ ਹਾਂ ਤਾਂ ਜੋ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।’

rbanner1

Share