ਅਨੁਸ਼ਕਾ ਸ਼ਰਮਾ ਤਿਆਰੀ ਸ਼ਗਨਾਂ ਦੀ

ਦੀਵਾਲੀ ਤਾਂ ਲੰਘ ਗਈ ਤੇ ਕ੍ਰਿਸਮਸ ਦਾ ਅਨੁਸ਼ਕਾ ਸ਼ਰਮਾ ਨਾਲ ਕੋਈ ਖਾਸ ਲਗਾਓ ਨਹੀਂ ਹੈ। ਇਸ ਲਈ ਆ ਰਹੇ ਨਵੇਂ ਸਾਲ ਦਾ ਤੋਹਫ਼ਾ ਉਹ ਬੀ-ਟਾਊਨ ‘ਤੇ ਆਪਣੇ ਪ੍ਰਸੰਸਕਾਂ ਨੂੰ ਵਿਰਾਟ ਕੋਹਲੀ ਨਾਲ ਵਿਆਹ ਕਰਵਾ ਕੇ ਦੇ ਸਕਦੀ ਹੈ। ਸਭ ਠੀਕ-ਠਾਕ ਰਿਹਾ ਤਾਂ ਦਸੰਬਰ ‘ਚ ਅਨੂ ਤੇ ਵਿਰਾਟ ਦੀ ਸ਼ਾਦੀ ਧੂਮ-ਧਾਮ ਨਾਲ ਹੋਵੇਗੀ। ਅਨੁਸ਼ਕਾ ਦੇ ਕਹਿਣ ‘ਤੇ ਵਿਰਾਟ ਨੇ ਬੀ.ਸੀ.ਸੀ. ਆਈ ਨੂੰ ਅਰਜ਼ੀ ਦਿੱਤੀ ਹੈ ਕਿ ਦਸੰਬਰ ਮਹੀਨੇ ਦੀ ਛੁੱਟੀ ਉਸ ਨੂੰ ਚਾਹੀਦੀ ਹੈ। ਕਾਰਨ ‘ਨਿੱਜੀ’ ਲਿਖਿਆ ਹੈ। ਸਮਝ ਲਵੋ ਕਿ ਅਨੁਸ਼ਕਾ ਸ਼ਰਮਾ ਨੇ ਸਹੁਰੇ ਘਰ ਨਵਾਂ ਸਾਲ ਮਨਾਉਣ ਦਾ ਫੈਸਲਾ ਲੈ ਲਿਆ ਹੈ। ਅਨੁਸ਼ਕਾ ਸ਼ਰਮਾ ਵਿਆਹ ਤੋਂ ਪਹਿਲਾਂ ਕਰਨ ਜੌਹਰ ਆਦਿ ਨੂੰ ਮਿਲ ਰਹੀ ਹੈ। ਚਾਰ ਸਾਲ ਤੋਂ ਅਨੂ ਤੇ ਵਿਰਾਟ ਇਕ-ਦੂਜੇ ਲਈ ਬਣੇ ਹੋਏ ਹਨ। Continue reading “ਅਨੁਸ਼ਕਾ ਸ਼ਰਮਾ ਤਿਆਰੀ ਸ਼ਗਨਾਂ ਦੀ”

ਬੌਲੀਵੁੱਡ ਦਾ ਯੁੱਗਪੁਰਸ਼ ਪ੍ਰਿਥਵੀ ਰਾਜ ਕਪੂਰ

ਲੰਬਾ ਸਮਾਂ ਆਪਣੇ ਅਭਿਨੈ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਅਭਿਨੇਤਾ ਪ੍ਰਿਥਵੀ ਰਾਜ ਕਪੂਰ ਦੀ ਬੌਲੀਵੁੱਡ ਨੂੰ ਬਹੁਤ ਵੱਡੀ ਦੇਣ ਹੈ। ਉਨ੍ਹਾਂ ਨੂੰ ਦਮਦਾਰ ਅਭਿਨੈ ਲਈ ਹਮੇਸ਼ਾਂ ਯਾਦ ਕੀਤਾ ਜਾਂਦਾ ਹੈ। ਹੁਣ ਉਹ ਆਪਣੀਆਂ ਅਗਲੀਆਂ ਪੀੜ੍ਹੀਆਂ ਰਾਹੀਂ ਬੌਲੀਵੁੱਡ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਹ ਅਜੋਕੇ ਸਮੇਂ ਬੌਲੀਵੁੱਡ ਵਿੱਚ ਰਾਜ ਕਰ ਰਹੀ ਕਪੂਰ ਖ਼ਾਨਦਾਨ ਦੀ ਚੌਥੀ ਪੀੜ੍ਹੀ ਦੇ ਕੁਲਪਿਤਾ ਹਨ। ਦਮਦਾਰ ਆਵਾਜ਼ ਦੇ ਧਨੀ ਪ੍ਰਿਥਵੀ ਰਾਜ ਕਪੂਰ ਦਾ ਜਨਮ 03.01.1906 ਨੂੰ ਸਮੁੰਦਰੀ ਵਿਖੇ ਹੋਇਆ ਜੋ ਇਸ ਸਮੇਂ ਪਾਕਿਸਤਾਨ ਦੇ ਫੈਸਲਾਬਾਦ (ਲਾਇਲਪੁਰ) ਦੇ ਨਜ਼ਦੀਕ ਹੈ। ਉਨ੍ਹਾਂ ਦੇ ਪਿਤਾ ਬਸ਼ੇਸਬਰ ਨਾਥ ਕਪੂਰ ਸਮੁੰਦਰੀ ਵਿਖੇ ਤਹਿਸੀਲਦਾਰ ਦੇ ਪਦ ’ਤੇ ਤਾਇਨਾਤ ਸਨ। ਉਨ੍ਹਾਂ ਦੇ ਸਕੇ ਭਰਾ ਤ੍ਰਿਲੋਕ ਕਪੂਰ ਵੀ ਫ਼ਿਲਮਾਂ ਵਿੱਚ ਕਾਫ਼ੀ ਸਰਗਰਮ ਰਹੇ। ਇਨ੍ਹਾਂ ਦਾ ਚਚੇਰਾ ਭਰਾ ਸੁਰਿੰਦਰ ਕਪੂਰ ਵੀ ਫ਼ਿਲਮ ਨਿਰਮਾਤਾ ਰਿਹਾ ਜੋ ਅਨਿਲ ਕਪੂਰ, ਬੋਨੀ ਕਪੂਰ ਅਤੇ ਸੰਜੇ ਕਪੂਰ ਦੇ ਪਿਤਾ ਸਨ। Continue reading “ਬੌਲੀਵੁੱਡ ਦਾ ਯੁੱਗਪੁਰਸ਼ ਪ੍ਰਿਥਵੀ ਰਾਜ ਕਪੂਰ”

ਲਾਸਾਨੀ ਸ਼ਾਇਰ ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ ਪ੍ਰਤੀ ਬੇਰੁਖ਼ੀ ਵਾਲਾ ਰਵੱਈਆ

10612cd _allahਵਿਚਾਰਕ ਤੇ ਵਿਹਾਰਕ ਤੌਰ ’ਤੇ ਅਮੀਰ ਅਤੇ ਹੋਰ ਅਨੇਕਾਂ ਖ਼ੂਬੀਆਂ ਦੀ ਮਾਲਕ ਸਿੱਖ ਕੌਮ,  ਪਤਾ ਨਹੀਂ ਕਿਉਂ ਆਪਣੇ ਲੇਖਕਾਂ, ਕਵੀਆਂ ਤੇ ਬੁੱਧੀਜੀਵੀਆਂ ਨੂੰ ਛੇਤੀ ਭੁਲਾ ਦਿੰਦੀ ਹੈ। ਸਿੱਖਾਂ ਨੇ ਸ਼ਾਇਦ ਇਸ ਤੱਥ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਕਿ ਇਹ ਕਲਮਕਾਰ ਹੀ ਹੁੰਦੇ ਹਨ, ਜੋ ਕੌਮ ਰੂਪੀ ਚਿਰਾਗ਼ ਵਿੱਚ ਆਪਣੀ ਚਰਬੀ ਢਾਲ ਕੇ ਪਾਉਂਦੇ ਰਹਿੰਦੇ ਹਨ ਤਾਂ ਕਿ ਚਿਰਾਗ਼ ਵਿੱਚੋਂ ਧੂੰਆਂ ਨਾ ਉੱਠੇ ਅਤੇ ਕੌਮ ਰੌਸ਼ਨੀ ਵੰਡਦੀ ਰਹੇ। ਸਿੱਖ ਜਗਤ ਨੇ ਬਾਬਾ ਨਾਨਕ ਦੇ ਇਸ ਮਹਾਨ ਵਾਕ ‘ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ’ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਅਤੇ ਨਾ ਹੀ ਕਦੇ ਇਹ ਸੋਚਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਸਾਹਿਤਕਾਰਾਂ ਨੂੰ ਉੱਚਾ ਰੁਤਬਾ ਦਿੰਦੇ ਸਨ। ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਨਜ਼ਰਅੰਦਾਜ਼ ਕਰਦਿਆਂ ਸਿੱਖ ਸਮਾਜ ਨੇ ਤਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੁੱਚੇ ਹੰਝੂਆਂ ਵਿੱਚ ਭਿੱਜੀਆਂ ਦਰਦਨਾਕ ਨਜ਼ਮਾਂ ਲਿਖਣ ਵਾਲੇ ਲਾਸਾਨੀ ਸ਼ਾਇਰ ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ ਨੂੰ ਵੀ ਬੇਕਿਰਕ ਹੋ ਕੇ ਵਿਸਾਰ ਦਿੱਤਾ ਹੈ। Continue reading “ਲਾਸਾਨੀ ਸ਼ਾਇਰ ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ ਪ੍ਰਤੀ ਬੇਰੁਖ਼ੀ ਵਾਲਾ ਰਵੱਈਆ”

ਹੁਣ ਨਹੀਂ ਵੱਸਦਾ ਪਿੰਡਾਂ ਵਿੱਚ ਰੱਬ

village of punjab

ਸਮਾਜ ਦਾ ਸਭਿਆਚਾਰ ਲਗਾਤਾਰ ਤੇਜ਼ੀ ਨਾਲ ਬਦਲਣ ਵਾਲਾ ਵਰਤਾਰਾ ਹੈ। ਤਕਨੀਕੀ ਵਿਕਾਸ ਵਿੱਚ ਹੋਏ ਇਨਕਲਾਬ ਨਾਲ ਮਨੁੱਖ ਦੀ ਵਰਤੋਂ ਦੀਆਂ ਚੀਜ਼ਾਂ ਤੇਜ਼ੀ ਨਾਲ ਬਦਲੀਆਂ ਹਨ। ਵਸਤਾਂ ਦਾ ਬਦਲਾਅ ਮਨੁੱਖੀ ਵਿਹਾਰ ਨੂੰ ਵੀ ਉਨੀ ਹੀ ਤੇਜ਼ੀ ਨਾਲ ਤਬਦੀਲ ਕਰਦਾ ਹੈ। ਤਬਦੀਲੀ ਦੇ ਇਸ ਵਰਤਾਰੇ ਨੂੰ ਜੇਕਰ ਅਸੀਂ ਪੰਜਾਬੀ ਸਮਾਜ ਦੇ ਸੰਦਰਭ ਵਿੱਚ ਵੇਖੀਏ ਤਾਂ ਇੱਥੇ ਹਰੇ, ਚਿੱਟੇ ਇਨਕਲਾਬ ਅਤੇ ਇਸ ਤੋਂ ਬਾਅਦ ਦੇ ਦੌਰ ਨੂੰ ਵੱਡੀਆਂ ਤਬਦੀਲੀਆਂ ਦਾ ਦੌਰ ਕਿਹਾ ਜਾ ਸਕਦਾ ਹੈ ਜਿਸ ਨਾਲ ਪੰਜਾਬੀ ਲੋਕਾਂ ਦਾ ਰਹਿਣ ਸਹਿਣ, ਸੁਭਾਅ, ਖਾਣ ਪੀਣ ਅਤੇ ਰਸਮਾਂ ਤੇਜ਼ੀ ਨਾਲ ਤਬਦੀਲ ਹੋਈਆਂ। ਖੇਤੀ ਦੇ ਸੰਦ ਅਤੇ ਇਸ ਨਾਲ ਜੁੜੇ ਕੰਮਕਾਜ, ਆਵਾਜਾਈ ਦੇ ਸਾਧਨ, ਵਿਆਹ ਸ਼ਾਦੀ ਦੀਆਂ ਰਸਮਾਂ, ਇੱਕ ਕਿਸਾਨ ਅਤੇ ਘਰ ਵਿੱਚ ਕੰਮ ਕਰਦੀ ਸੁਆਣੀ ਦੇ ਰੁਝੇਵੇਂ ਆਦਿ ਸਭ ਭਾਰਤ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਤੇਜ਼ੀ ਨਾਲ ਤਬਦੀਲ ਹੋਏ। Continue reading “ਹੁਣ ਨਹੀਂ ਵੱਸਦਾ ਪਿੰਡਾਂ ਵਿੱਚ ਰੱਬ”

ਰੁੱਖ ਬਚਾਓ, ਹਰਿਆਵਲ ਫੈਲਾਓ

treeਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤਿ ਮਹਤੁ।

ਗੁਰੂ ਸਾਹਿਬ ਨੇ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਹੈ। ਸਾਡਾ ਫਰਜ਼ ਹੈ ਕਿ ਗੁਰੂ ਰੂਪੀ ਹਵਾ ਨੂੰ ਸ਼ੁੱਧ ਰੱਖੀਏ। ਪਾਣੀ ਪਿਤਾ ਸਮਾਨ ਹੈ। ਪਾਣੀ ਵਿੱਚ ਜ਼ਹਿਰੀਲੇ ਰਸਾਇਣ ਸੁੱਟ ਕੇ ਪਾਣੀ ਨੂੰ ਪ੍ਰਦੂਸ਼ਿਤ ਨਾ ਕਰੀਏ। ਪਾਣੀ ਪਿਤਾ ਹੈ- ਪਾਣੀ ਦਾ ਪਿਤਾ ਵਾਂਗ ਹੀ ਸਤਿਕਾਰ ਕਰੀਏ। ਧਰਤੀ ਮਾਤ ਹੈ- ਸਾਡੀ ਪਾਲਣਹਾਰ ਹੈ। ਧਰਤੀ ਦਾ ਵਾਤਾਵਰਣ ਸ਼ੁੱਧ ਰੱਖਣਾ ਸਾਡਾ ਪਰਮ ਧਰਮ ਹੈ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ – ‘ਬਲਿਹਾਰੀ ਕੁਦਰਤਿ ਵਸਿਆ। ਤੇਰਾ ਅੰਤ ਨਾ ਜਾਈ ਲਖਿਆ’ ਆਪਾਂ ਸਾਰੇ ਪ੍ਰਾਣੀ ਜਲ, ਜੰਗਲ, ਜ਼ਮੀਨ ਤੇ ਜਾਨਵਰਾਂ ਨਾਲ ਪਿਆਰ ਕਰੀਏ। ਬਿਰਖ ਨਾ ਕੱਟੀਏ,
ਨਵੇਂ ਬਿਰਖ ਲਗਾਈਏ, ਬਿਰਖਾਂ ਨੂੰ ਪਾਲੀਏ। ਧਰਤੀ ਮਾਤਾ ਨੂੰ ਰਸਾਇਣਕ ਖਾਦਾਂ, ਕੀਟਨਾਸ਼ਕਾਂ, ਉੱਲੀਨਾਸ਼ਕਾਂ, ਨਦੀਨਨਾਸ਼ਕਾਂ ਵਰਗੇ ਜ਼ਹਿਰੀਲੇ ਪਦਾਰਥਾਂ ਦੀ ਵਰਤੋਂ ਤੋਂ ਬਚਾ ਕੇ ਰੱਖੀਏ। ਜੈਵਿਕ ਖੇਤੀ ਅਪਣਾਈਏ। ਝੋਨਾ ਘੱਟ ਲਾਈਏ। ਧਰਤੀ ਹੇਠਲੇ ਪਾਣੀ ਨੂੰ ਸ਼ੁੱਧ ਰੱਖੀਏ। ਵਾਢੀ ਤੋਂ ਬਾਅਦ ਬਚੇ ਨਾੜ ਨੂੰ ਅੱਗ ਨਾ ਲਾਈਏ, ਧਰਤੀ ਨੂੰ  ਬਾਂਝ ਨਾ ਕਰੀਏ। ਪਾਣੀ ਦਾ ਸਰਫਾ ਕਰੀਏ। ਪਾਣੀ ਜ਼ਾਇਆ ਹੋਣ ਤੋਂ ਬਚਾਈਏ।
ਨਾਨਕ ਇਹ ਜਗਤ ਸਭ ਜਲ ਹੈ,
ਜਲ ਹੀ ਤੇ ਸਭ ਕੋਇ।।

ਆਪਾਂ ਸਾਰੇ, ਸਹੀ ਸੋਚ ਵਾਲੇ ਵਿਅਕਤੀ ਫੈਸਲਾ ਕਰੀਏ ਕਿ ਆਪਾਂ ਵੱਧ ਤੋਂ ਵੱਧ ਰੁੱਖ ਲਗਾ ਕੇ ਰੁੱਖਾਂ ਦੀ ਰਾਖੀ ਕਰਕੇ ਇਸ ਤਪਸ਼ ਮਾਰੀ ਧਰਤੀ ਨੂੰ ਹਰੀ-ਭਰੀ ਕਰਨਾ ਹੈ। ਰੁੱਖਾਂ ਦੀ ਘਣੀ ਛਾਂ ਸਾਡੇ ਤਪਦੇ ਹਿਰਦੇ ਸ਼ਾਂਤ ਕਰਦੀ ਹੈ। ਰੁੱਖ ਸਾਡੇ ਮਿੱਤਰ ਹਨ, ਹਮਦਰਦ ਹਨ। ਸਾਡੇ ਦੁੱਖ ਸਮਝਦੇ ਹਨ। ਖੁਸ਼ੀ-ਗ਼ਮੀ ਮਹਿਸੂਸ ਕਰਦੇ ਹਨ। ਭਾਵੇਂ ਇਨ੍ਹਾਂ ਪਾਸ ਜ਼ੁਬਾਨ ਨਹੀਂ ਹੁੰਦੀ, ਪਰ ਰੁੱਖ ਗੀਤ ਵੀ ਗਾਉਂਦੇ ਹਨ। ਮੌਸਮ ਬਹਾਰ ਵਿੱਚ ਰੁੱਖਾਂ ਉੱਤੇ ਜੋਬਨ ਆਉਂਦਾ ਹੈ। ਨਵੇਂ ਪੱਤੇ ਆਉਂਦੇ ਹਨ। ਫੁੱਲ ਡੋਡੀਆਂ ਲੱਗਦੀਆਂ ਹਨ। ਬਰਸਾਤ ਵਿੱਚ ਰੁੱਖ ਇਸ਼ਨਾਨ ਕਰਦੇ ਹਨ, ਗਾਉਂਦੇ ਹਨ। ਬੇਰੀ ਦੇ ਬਿਰਖ ਨੂੰ ਜਦੋਂ ਬੇਰ ਲੱਗਦੇ ਹਨ ਤਾਂ ਬੇਰੀ ਝੁੱਕ ਜਾਂਦੀ ਹੈ। ਪੱਥਰ ਮਾਰਨ ਦੀ ਲੋੜ ਨਹੀਂ । ਪੱਕੇ ਬੇਰ ਖਲੋ ਕੇ ਤੋੜੇ ਜਾ ਸਕਦੇ ਹਨ। ਨਿਮਰਤਾ, ਨਿਰਮਾਣ ਦੇ ਗੁਣ ਅਸੀਂ ਬੇਰੀ ਦੇ ਬਿਰਖ ਤੋਂ ਸਿੱਖਦਾੇ ਹਾਂ।
ਪਤਾ ਨਹੀਂ ਕਿਹੜੀ ਮਾਰੂ ਹਵਾ ਚੱਲੀ ਹੈ ਕਿ ਕਿੱਕਰਾਂ ਦੇ ਰੁੱਖ ਘਟਦੇ ਹੀ ਜਾ ਰਹੇ ਹਨ। ਸੂਇਆਂ ਤੇ ਨਹਿਰਾਂ ਕਿਨਾਰੇ ਕਦੀ ਉੱਚੀਆਂ ਲੰਮੀਆਂ ਟਾਹਲੀਆਂ ਲਹਿਰਾਇਆ ਕਰਦੀਆਂ ਸਨ। ਹੁਣ ਟਾਵੀਂ ਟਾਵੀਂ ਹੀ ਕਿੱਧਰੇ ਕੋਈ ਟਾਹਲੀ ਰਹਿ ਗਈ ਹੈ। ਨਿੰਮਾਂ ਹਾਲੀ ਵੀ ਹਰੀਆਂ ਭਰੀਆਂ ਹਨ। ਨਿੰਮਾਂ ਦੇ ਵੱਧ ਤੋਂ ਵੱਧ ਬਿਰਖ ਲਾਉਣੇ ਚਾਹੀਦੇ ਹਨ। ਨਿੰਮਾਂ ਦੇ ਕਈ ਗੁਣ ਹਨ। ਨਿੰਮਾਂ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਸਹਾਈ ਹੁੰਦੀਆਂ ਹਨ। ਉਪਜਾਊ ਧਰਤੀ ਹੌਲੀ ਹੌਲੀ ਘਟਦੀ ਜਾ ਰਹੀ ਹੈ। ਥਾਂ ਥਾਂ ਰਿਹਾਇਸ਼ੀ ਬਸਤੀਆਂ ਉਸਰ ਰਹੀਆਂ ਹਨ। ਹਰੇ ਭਰੇ ਜੰਗਲ ਕੱਟ ਕੇ, ਕੰਕਰੀਟ ਦੇ ਜੰਗਲ ਉਸਾਰੇ ਜਾ ਰਹੇ ਹਨ। ਧਾਰਮਿਕ ਅਸਥਾਨ ਤੇ ਡੇਰੇ ਫੈਲ ਰਹੇ ਹਨ। ਧਰਤੀ ਸੁੰਗੜ ਰਹੀ ਹੈ। ਧਰਤੀ ਉੱਤੇ ਸੇਮ ਤੇ ਕੱਲਰ ਨੇ ਹਮਲਾ ਕੀਤਾ ਹੋਇਆ ਹੈ। ਜੇ ਧਰਤੀ ਘਟਦੀ ਗਈ ਤਾਂ ਰੁੱਖਾਂ ਲਈ ਵੀ ਥਾਂ ਘਟਦੀ ਜਾਵੇਗੀ। ਹਰਿਆਵਲ, ਤਪਸ਼ ਵਿੱਚ ਬਦਲ ਜਾਵੇਗੀ। ਧਰਤੀ ਵਿੱਚ ਅਸੀਂ ਬਹੁਤ ਗੰਦਮੰਦ ਮਿਲਾ ਰਹੇ ਹਾਂ।  ਧਰਤੀ ਵਿੱਚ ਹੇਠਾਂ ਤਾਰਾਂ, ਪਾਈਪਾਂ, ਸੀਵਰੇਜ ਦੀ ਗੰਦਗੀ, ਕਾਰਖਾਨਿਆਂ ਦਾ ਜ਼ਹਿਰੀਲਾ ਮਾਦਾ ਮਿਲਾਇਆ ਜਾ ਰਿਹਾ ਹੈ। ਧਰਤੀ ਉਪਰ ਫਸਲਾਂ ਦਾ ਰਹਿੰਦ-ਖੂੰਹਦ ਤੇ ਘਾਹ-ਫੂਸ ਸਾੜਿਆ ਜਾ ਰਿਹਾ ਹੈ। ਧਰਤੀ ਦਾ ਸੀਨਾ ਅੰਦਰੋਂ ਵਿੰਨ੍ਹਿਆ ਜਾ ਰਿਹਾ ਹੈ। ਪਾਣੀ ਦੀਆਂ ਭਰੀਆਂ  ਸਮੁੰਦਰੀ ਹਵਾਵਾਂ ਸਾਡੇ ਪਹਾੜਾਂ ਨਾਲ ਟਕਰਾਉਣ ਤੋਂ ਪਹਿਲਾਂ ਹੀ ਤਪ ਜਾਂਦੀਆਂ ਹਨ। ਬਾਰਸ਼ ਕਿਵੇਂ ਬਰਸੇ? ਪਾਣੀ ਦੇ ਭਰੇ ਮੇਘਲੇ ਸਾਡੇ ਨਾਲ ਪਹਿਲਾਂ ਹੀ ਰੁੱਸ ਗਏ ਹਨ। ਵੀਰਵਾਰ ਦੀਆਂ ਝੜੀਆਂ ਹਫਤਾ ਹਫਤਾ ਤਕ ਬਰਸਦੀਆਂ ਸਨ, ਹੁਣ ਦੋ ਘੰਟਿਆਂ ਦਾ ਮੀਂਹ ਹੜ੍ਹ ਵਰਗੀ ਸਥਿਤੀ ਬਣਾ ਦਿੰਦਾ ਹੈ ਪਰ ਧਰਤੀ ਦਾ ਸੀਨਾ ਨਹੀਂ ਠਾਰਦਾ। ਪਿੱਪਲ ਦੇ ਹਰੇ ਚੌੜੇ ਪੱਤੇ ਤੋੜ ਕੇ ਗਰਮ ਤਵੇ ਉੱਤੇ ਮਿੱਠੇ ਪੂੜੇ ਫੈਲਾਏ ਜਾਂਦੇ ਹਨ। ਹੁਣ ਤਾਂ ਵਾਤਾਵਰਣ ਦਾ ਸਾਵਾਂਪਨ ਨਹੀਂ ਰਿਹਾ। ਰੁੱਖ ਕਾਦਿਰ ਦੀ ਕੁਦਰਤ ਦੇ ਪਹਿਰੇਦਾਰ ਹਨ, ਰਖਵਾਲੇ ਹਨ। ਰੁੱਖ ਜੀਵਨ ਦਾਨੀ ਹਨ। ਗੁਰੂ ਸਾਹਿਬਾਨ ਨੇ ਤਾਂ ਰੁੱਖਾਂ ਦੀ ਤੁਲਨਾ ਅੰਮ੍ਰਿਤ ਨਾਲ ਕੀਤੀ ਹੈ। ਗੁਰੂ ਅੰਗਦ ਦੇਵ ਜੀ ਲਿਖਦੇ ਹਨ:
ਸਤਿਗੁਰੂ ਅੰਮ੍ਰਿਤ ਬਿਰਖੁ ਹੈ।
ਅੰਮ੍ਰਿਤ ਰਸਿ ਲਿਆ।।
ਇਹ ਵੀ ਕਿਹਾ ਜਾਂਦਾ ਹੈ: ਰੁੱਖਾਂ ਵਿੱਚ ਰੱਬ ਵਸਦਾ ਹੈ/ਰੁੱਖਾਂ ਵਿੱਚੋਂ ਅੰਮ੍ਰਿਤ ਝਰਦਾ ਹੈ। ਆਓ ਰੁੱਖ ਲਾਈਏ, ਰੁੱਖ ਪਾਲੀਏ, ਰੁੱਖ ਬਚਾਈਏ। ਧਰਤੀ ਦੀ ਹਰਿਆਵਲ ਵਧਾਈਏ।

ਪ੍ਰੋ.ਹਮਦਰਦਵੀਰ ਨੌਸ਼ਹਿਰਵੀ 94638-08697

ਬੰਦੀ ਛੋੜ ਦਿਵਸ ਦਾ ਸਿਧਾਂਤਕ ਅਤੇ ਇਤਿਹਾਸਕ ਪਰਿਪੇਖ

ਸਮਾਂ ਤੇ ਸੁਹਜ

ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਵਾਕੇ ਲਿਆਉਂਦੇ ਹੋਏ।

ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਵਾਕੇ ਲਿਆਉਂਦੇ ਹੋਏ।

ਸਿੱਖ ਧਰਮ ਵਿੱਚ ਕਿਸੇ ਦਿਨ ਨੂੰ ਸ਼ੁਭ ਜਾਂ ਅਸ਼ੁਭ ਮੰਨਣ ਦਾ ਸਿਧਾਂਤਕ ਤੇ ਵਿਵਹਾਰਕ ਵਿਵਰਣ ਨਹੀਂ ਹੈ। ਗੁਰੂ ਸਾਹਿਬਾਨ ਦੇ ਆਗਮਨ ਤੇ ਹੋਰ ਪੱਖਾਂ ਨਾਲ ਜੁੜੇ ਦਿਹਾੜਿਆਂ ਦੀ ਇਤਿਹਾਸਕ ਮਹੱਤਤਾ ਹੈ ਅਤੇ ਇਨ੍ਹਾਂ ਦਾ ਸਭਿਆਚਾਰਕ ਪ੍ਰਗਟਾਵਾ ਜ਼ਰੂਰੀ ਹੈ। ਇਨ੍ਹਾਂ ਵਿੱਚ ਗੁਰਪੁਰਬ, ਦੀਵਾਲੀ, ਵਿਸਾਖੀ, ਮਾਘੀ ਅਤੇ ਹੋਲਾ ਪ੍ਰਮੁੱਖ ਹਨ। ਇਹ ਉਤਸਵ ਸਿੱਖ ਧਰਮ ਦੇ ਸਭਿਆਚਾਰ ਦਾ ਅਮਲੀ ਪ੍ਰਗਟਾਵਾ ਹਨ। ਇਸੇ ਤਰ੍ਹਾਂ ਬੰਦੀ ਛੋੜ ਦਿਵਸ ਮਨੌਤ ਪੱਖੋਂ ਭਾਰਤ ਦੇ ਪੁਰਾਤਨ ਤਿਉਹਾਰ ਦੀਵਾਲੀ ਨਾਲ ਜੁੜਿਆ ਹੋਇਆ ਹੈ ਜਾਂ ਸਿੱਖ ਦੀਵਾਲੀ ਦਾ ਤਿਉਹਾਰ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਨ, ਪਰ ਇਸ ਦਾ ਆਧਾਰ ਸਿੱਖ ਸਿਧਾਂਤ, ਪਰਉਪਕਾਰ ਦੀ ਭਾਵਨਾ ਤੇ ਇਤਿਹਾਸਕ ਪਿਛੋਕੜ ਹਨ। ਇਸੇ ਕਾਰਨ ਸਿੱਖ ਧਰਮ ਵਿੱਚ ਇਹ ਤਿਉਹਾਰ ਮਨਾਉਣ ਦੀ ਰਵਾਇਤ ਹੈ। ਖ਼ਾਸ ਤੌਰ ’ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਸ ਦਿਨ ਕੀਤੀ ਜਾਂਦੀ ਦੀਪਮਾਲਾ ਅਤੇ ਆਕਰਸ਼ਕ ਆਤਿਸ਼ਬਾਜ਼ੀ ਕਾਰਨ ‘ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ’ ਦੇ ਬੋਲ ਪੰਜਾਬੀ ਅਖਾਣ ਵਜੋਂ ਪ੍ਰਚੱਲਿਤ ਹਨ। Continue reading “ਬੰਦੀ ਛੋੜ ਦਿਵਸ ਦਾ ਸਿਧਾਂਤਕ ਅਤੇ ਇਤਿਹਾਸਕ ਪਰਿਪੇਖ”

ਸੰਚਾਰ ਸਾਧਨ ਤੇ ਉਲਝ ਰਿਹਾ ਪਰਿਵਾਰਕ ਜੀਵਨ

ਸੰਚਾਰ ਸਾਧਨ ਤੇ ਉਲਝ ਰਿਹਾ ਪਰਿਵਾਰਕ ਜੀਵਨ

 

woman daydreaming over breakfast while husband is reading news oਪੂਨਮ ਏ. ਬੰਬਾ ਨੇ ਆਪਣੀ ਨਵੀਂ ਪ੍ਰਕਾਸ਼ਿਤ ਪੁਸਤਕ ‘ਟੈਂਪਲ ਆਫ ਜਸਟਿਸ: ਏ ਸਕੂਲ ਆਫ ਲਾਈਫ’ ਵਿੱਚ ਆਪਣੇ ਅਦਾਲਤੀ ਤਜਰਬਿਆਂ ਦੇ ਆਧਾਰ ’ਤੇ ਪਰਿਵਾਰਕ ਤੇ ਖ਼ਾਸਕਰ ਵਿਆਹੁਤਾ ਜੀਵਨ ਵਿੱਚ ਅਜੋਕੇ ਦੌਰ ਵਿੱਚ ਉਪਜ ਰਹੀਆਂ ਉਲਝਣਾਂ ਲਈ ਸੰਚਾਰ ਸਾਧਨਾਂ ਤੇ ਤਕਨਾਲੋਜੀ ਦੁਆਰਾ ਉਪਜਾਏ ਜਾ ਰਹੇ ਕਲਪਿਤ ਜਿਣਸੀ ਸਬੰਧਾਂ ਤੇ ਹੋਰ ਆਭਾਸੀ ਸੰਸਾਰਾਂ ਨੂੰ ਮੁੱਖ ਤੌਰ ’ਤੇ ਜ਼ਿੰਮੇਵਾਰ ਆਖਿਆ ਹੈ। ਇਸ ਬਾਰੇ ਅਖ਼ਬਾਰਾਂ ਵਿੱਚ ਛਪੀਆਂ ਰਿਪੋਰਟਾਂ ਸੰਕੇਤ ਮਾਤਰ ਹਨ ਕਿ ਅਤਿ-ਮਕਾਨਕੀ ਸੰਚਾਰ ਸਾਧਨਾਂ ਖ਼ਾਸਕਰ ਸਮਾਰਟ ਫੋਨਾਂ ਤੇ ਇੰਟਰਨੈੱਟ ਕਾਰਨ ਵਿਆਹਕ ਸਬੰਧਾਂ ਵਿੱਚ ਟੁੱਟ-ਭੱਜ ਅਤੇ ਗ੍ਰਹਿਸਥੀ ਜੀਵਨ ਦੇ ਪਰੰਪਰਾਗਤ ਪਵਿੱਤਰ ਮੰਨੇ ਜਾਂਦੇ ਰਿਸ਼ਤਿਆਂ ਵਿੱਚ ਬੇਵਫ਼ਾਈ ਅਤੇ ਬੇਵਿਸਾਹੀ ਪੈਦਾ ਹੋ ਰਹੀ ਹੈ। ਜਸਟਿਸ ਬੰਬਾ ਮੁਤਾਬਿਕ ਵਿਆਹੁਤਾ ਜੀਵਨ ਦੌਰਾਨ ਸੰਚਾਰ ਸਾਧਨਾਂ ਰਾਹੀਂ ਹੋਰ ਮਨੁੱਖਾਂ ਜਾਂ ਇਸਤਰੀਆਂ ਨਾਲ ਪੈਦਾ ਹੋਏ ਕਲਪਿਤ ਜਾਂ ਅਸਲ ਰਿਸ਼ਤਿਆਂ ਕਾਰਨ ਬਹੁਤ ਜਲਦੀ ਤਲਾਕ ਹੋ ਰਹੇ ਹਨ ਅਤੇ ਕਈ ਕੇਸਾਂ ਵਿੱਚ ਵਿਆਹ ਬੰਧਨ ਦੀ ਉਮਰ ਸਿਰਫ਼ ਕੁਝ ਮਹੀਨਿਆਂ ਦੀ ਹੀ ਰਹਿ ਗਈ ਹੈ। ਪੁਰਾਣੇ ਸਮਿਆਂ ਵਿੱਚ ਵਿਆਹੁਤਾ ਜੀਵਨ ਵਿੱਚ ਵਧੇਰੇ ਕਰਕੇ ਸਮਾਜਿਕ ਕਾਰਨਾਂ ਕਰਕੇ ਪਈਆਂ ਤਰੇੜਾਂ ਨੂੰ ਸਮੇਟਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸਨ ਤੇ ਤਲਾਕ ਆਖ਼ਰੀ ਕੜੀ ਹੁੰਦਾ ਸੀ, ਪਰ ਹੁਣ ਅਜਿਹੇ ਹਾਲਾਤ ਵਿੱਚ ਤਲਾਕ ਹੀ ਪਹਿਲੀ ਕੜੀ ਬਣਦਾ ਜਾ ਰਿਹਾ ਹੈ। ਇਰਾ ਤ੍ਰਿਵੇਦੀ ਆਪਣੀ ਪੁਸਤਕ ‘ਇੰਡੀਆ ਇਨ ਲਵ: ਮੈਰਿਜ ਐਂਡ ਸੈਕਸੁਐਲਿਟੀ ਇਨ ਟਵੰਟੀ ਫਸਟ ਸੈਂਚੂਰੀ’ ਵਿੱਚ ਵੀ ਕੁਝ ਅਜਿਹੇ ਹੀ ਸਿੱਟਿਆਂ ’ਤੇ ਪੁੱਜੀ ਹੈ। ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਜ਼, ਬੰਗਲੌਰ ਦੇ ਡਾ. ਮਨੋਜ ਸ਼ਰਮਾ ਦੁਆਰਾ ਕੀਤਾ ਸਰਵੇਖਣ ਵੀ ਅਜੋਕੇ ਸੰਚਾਰ ਸਾਧਨਾਂ ਦੇ ਮਾਰੂ ਅਸਰਾਂ ਵੱਲ ਇਸ਼ਾਰਾ ਕਰਦਾ ਹੈ। Continue reading “ਸੰਚਾਰ ਸਾਧਨ ਤੇ ਉਲਝ ਰਿਹਾ ਪਰਿਵਾਰਕ ਜੀਵਨ”

ਆਸ-ਪਾਸ – ਗੁਰਦੇਵ ਚੌਹਾਨ

gurdev-chauhanਸੰਪਾਦਕੀ ਨੋਟ : ਇਹ ਲੇਖ ਗੁਰਦੇਵ ਚੌਹਾਨ ਹੋਰਾਂ ਨੇ ਟੋਰਾਂਟੋ ਵਿਖੇ ਵਤਨ ਵੀਕਲੀ ਦੇ ਸੰਪਾਦਕ ਹੁੰਦਿਆਂ ਦਹਾਕਾ ਕੁ ਪਹਿਲਾਂ ਲਿਖੇ ਅਤੇ ਵਤਨ ਅਖਬਾਰ ਵਿੱਚ ਛਪੇ ਸਨ ਅਤੇ ਇਨ੍ਹਾਂ ਨੂੰ ਵਤਨ ਦੇ ਆਨਲਾਈਨ ਪਾਠਕਾਂ ਲਈ ਦੁਬਾਰਾ ਛਾਪਣ ਦੀ ਖੁਸੀ ਲੈ ਰਹੇ ਹਾਂ। ਆਸ-ਪਾਸ ਲੇਖ-ਲੜੀ ਇੱਕ ਸੁੰਦਰ ਪੁਸਤਕ ਰੂਪ ਵਿੱਚ ਵੀ ਛੱਪ ਚੁੱਕੀ ਹੈ।

 

 

ਯਾਤਰਾ

ਯਾਤਰਾ ਇਕ ਅਜੇਹਾ ਸ਼ਬਦ ਹੈ ਜਿਸ ਸ਼ਬਦ ਦੇ ਮਹਿਜ਼ ਉਚਾਰਨ ਨਾਲ ਮਨੁੱਖ ਵਿਸਮਾਦੀ ਅਵਸਥਾ ਵਿਚ ਚਲੇ ਜਾਂਦਾ ਹੈ, ਅਨੰਦ ਦੀ ਅਵਸਥਾ ਵਿਚ। ਨਾਲ ਹੀ ਇਹ ਮਨ ਵਿਚ ਕਈ ਤਰਾਂ ਦੇ ਸੰਦੇਹ ਅਤੇ ਡਰ ਵੀ ਭਰ ਦਿੰਦਾ ਹੈ। ਹਰ ਯਾਤਰਾ ਸੁਰੱਖਿਆ ਤੋਂ ਅਸੁਰੱਖਿਆ ਵਲ ਸਫ਼ਰ ਕਰਦੀ ਹੈ। ਇਹ ਦੂਸਰੀ ਗਲ ਹੈ ਕਿ ਇਸ ਦਾ ਅਰੰਭ ਭਾਵੇਂ ਵੱਖਰੇ, ਵੱਡੇ ਜਾਂ ਵਧੀਆ ਸੁੱਖ ਲਈ ਕੀਤਾ ਜਾਂਦਾ ਹੋਵੇ।

ਇੰਜ ਯਾਤਰਾ ਦਾ ਸਬੰਧ ਘਰ ਨਾਲੋਂ ਟੁੱਟਣ ਨਾਲ ਹੈ, ਘਰ ਨੂੰ ਛੱਡਣ ਨਾਲ। ਘਰ ਵਿਚ ਮਨੁੱਖ ਸਹਿਜ ਅਤੇ ਸੁਰੱਖਿਅਤ ਹੁੰਦਾ ਹੈ। ਇਸ ਤਰਾਂ ਘਰ ਇਕ ਤਰਾਂ ਨਾਲ ਸਾਡੀ ਮੰਜ਼ਲ ਵੀ ਬਣ ਗਿਆ ਹੁੰਦਾ ਹੈ। ਪਰ ਘਰ ਨੂੰ ਸਾਡੀ ਆਖ਼ਰੀ ਮੰਜ਼ਲ ਵੀ ਨਹੀਂ ਕਿਹਾ ਜਾ ਸਕਦਾ। ਇਸੇ ਤਰਾਂ ਚਲਦਿਆਂ ਕਦੇ ਉਹ ਵਕਤ ਵੀ ਆ ਜਾਂਦਾ ਹੈ ਜਦੋਂ ਘਰ ਨੂੰ ਛੱਡਣਾ ਅਤੇ ਯਾਤਰਾ ‘ਤੇ ਉੱਤਰ ਪੈਣਾ ਹੀ ਸਾਡੀ ਮੰਜ਼ਲ ਬਣ ਜਾਂਦਾ ਹੈ। ਸੋ ਯਾਤਰਾ ਮਨੁੱਖ ਦੀ ਹੋਣੀ ਹੈ, ਮਨੁੱਖ ਦੀ ਖ਼ਸਲਤ ਅਤੇ ਉਸ ਦੀ ਜ਼ਿੰਦਗੀ ਦੀ। ਅਸੀਂ ਘਰ ਵਿਚ ਨਿਕਲੇ ਸਾਰੀ ਉਮਰ ਨਹੀਂ ਬੈਠ ਸਕਦੇ। ਸ਼ਾਇਦ ਇਕ ਦਿਨ ਵੀ ਨਹੀਂ। ਘਰ ਵਿਚ ਘਰ ਦਾ ਸੁੱਖ ਲੈਣ ਲਈ ਘਰ ਤੋਂ ਬਾਹਰ ਜਾਣਾ ਪੈਂਦਾ ਹੈ ਨਹੀਂ ਤਾਂ ਘਰ ਖਾਣ ਨੂੰ ਪੈਂਦਾ ਹੈ। ਸੋ ਯਾਤਰਾ ਘਰ ਲਈ ਘਰ ਤੋਂ ਬਾਹਰ ਵਲ ਸ਼ੁਰੂ ਹੁੰਦੀ ਹੈ। ਘਰ ਇਸ ਦਾ ਅਰੰਭ ਬਿੰਦੂ ਹੁੰਦਾ ਹੈ।

Continue reading “ਆਸ-ਪਾਸ – ਗੁਰਦੇਵ ਚੌਹਾਨ”

ਟਰੱਕ ਡਰਾਈਵਰਾਂ ਲਈ ਖ਼ਾਸ ਕੰਡੋਮ

138212824ਹਾਲ ਹੀ ਵਿੱਚ ਭਾਰਤ ਵਿੱਚ ਕੰਡੋਮ ਦਾ ਨਵਾਂ ਬਰਾਂਡ ਆਇਆ ਹੈ – ਡਿੱਪਰ ਨਾਮ ਤੋਂ . ਇਹ ਖ਼ਾਸ ਤੌਰ ਉੱਤੇ ਟਰੱਕ ਚਾਲਕਾਂ ਲਈ ਤਿਆਰ ਕੀਤਾ ਗਿਆ ਹੈ .
ਇਸ ਦਾ ਨਾਮ ਵੀ ਭਾਰਤੀ ਟਰੱਕਾਂ ਉੱਤੇ ਲਿਖੀ ਗਈ ਉਸ ਚਿਤਾਵਨੀ ਤੋਂ ਲਿਆ ਗਿਆ ਹੈ , ਜਿਨੂੰ ਤੁਸੀਂ ਵੀ ਵੇਖਿਆ ਹੀ ਹੋਵੇਗਾ – ਰਾਤ ਦੇ ਸਮੇਂ ਵਿੱਚ ਡਿਪਰ ਦਾ ਪ੍ਰਯੋਗ ਕਰੋ .
ਇਸ ਸੁਨੇਹੇ ਦੇ ਆਪਣੇ ਮਾਅਨੇ ਵੀ ਹਨ , ਇਸ ਦੇ ਮੁਤਾਬਿਕ ਰਾਤ ਵਿੱਚ ਟਰੱਕ ਡਰਾਈਵਰਾਂ ਨੂੰ ਲਓ ਬੀਮ ਯਾਨੀ ਘੱਟ ਰੌਸ਼ਨੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ . ਹਾਈ ਬੀਮ ਦਾ ਨਹੀਂ .
ਕੰਡੋਮ ਬਣਾਉਣ ਵਾਲੀਆਂ ਨੇ ਇਸ ਸੁਨੇਹਾ ਦਾ ਇਸਤੇਮਾਲ ਸੁਰੱਖਿਅਤ ਯੋਨ ਸਬੰਧਾਂ ਨੂੰ ਬਣਾਉਣ ਲਈ ਕਰ ਲਿਆ ਹੈ . Continue reading “ਟਰੱਕ ਡਰਾਈਵਰਾਂ ਲਈ ਖ਼ਾਸ ਕੰਡੋਮ”

ਰਿਸ਼ਤਿਆਂ ‘ਚ ਤਰੇੜਾਂ ਵੀ ਪਾ ਰਹੇ ਹਨ ਆਧੁਨਿਕ ਸੰਚਾਰ ਸਾਧਨ

ਅਜੋਕੇ ਸਮਾਜ ਨੇ ਤਕਨੀਕੀ ਕਾਢਾਂ ‘ਚ ਕਾਫੀ ਤਰੱਕੀ ਕੀਤੀ ਹੈ, ਇਸ ਗੱਲ ਵਿਚ ਕੋਈ ਸ਼ੱਕ ਨਹੀਂ | ਪਰ ਕਿਤੇ ਨਾ ਕਿਤੇ ਇਹ ਤਕਨੀਕੀ ਯੰਤਰ ਸਾਡੇ ਵਿਸ਼ਵਾਸ, ਪਿਆਰ ਉੱਪਰ ਹਾਵੀ ਹੁੰਦੇ ਵੀ ਪ੍ਰਤੀਤ ਹੁੰਦੇ ਹਨ | ਕਿਉਂਕਿ ਕੁਝ ਦਹਾਕੇ ਪਹਿਲਾਂ ਜਦੋਂ ਅਜੋਕੇ ਸੰਚਾਰ ਸਾਧਨ ਹਰ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਸਨ ਤਾਂ ਉਸ ਸਮੇਂ ਕੇਵਲ ਚਿੱਠੀ-ਪੱਤਰ, ਵਿਅਕਤੀਗਤ ਸੰਦੇਸ਼, ਤਾਰ, ਫੈਕਸ ਜਾਂ ਟੈਲੀਫੋਨ ਦੀ ਸਹੂਲਤ ਵਿਰਲੀ-ਵਾਂਝੀ ਮੁਹੱਈਆ ਹੋਇਆ ਕਰਦੀ ਸੀ ਪਰ ਇਹ ਗੱਲ ਯਕੀਨੀ ਹੈ ਕਿ ਉਸ ਸਮੇਂ ਦੇ ਵਿਸ਼ਵਾਸ, ਪਿਆਰ ਅਤੇ ਸੰਦੇਸ਼ ਵਰਤਮਾਨ ਸਮੇਂ ਦੇ ਸੰਚਾਰ ਸਾਧਨਾਂ ਨਾਲੋਂ ਵਧੇਰੇ ਭਰੋਸੇਮੰਦ ਹੁੰਦੇ ਸਨ | Continue reading “ਰਿਸ਼ਤਿਆਂ ‘ਚ ਤਰੇੜਾਂ ਵੀ ਪਾ ਰਹੇ ਹਨ ਆਧੁਨਿਕ ਸੰਚਾਰ ਸਾਧਨ”

rbanner1

Share