ਪੰਜਾਬ ‘ਚ ਧਰਤੀ ਹੇਠਲਾ ਪਾਣੀ ਡੂੰਘਾ ਹੋਣ ਕਾਰਨ ਕਿਸਾਨ ਚਿੰਤਤ

ਅੰਮ੍ਰਿਤਸਰ : ਆਉਣ ਵਾਲੇ ਦਿਨਾਂ ‘ਚ ਐਸ.ਵਾਈ.ਐਲ. ਨਹਿਰ ਨਾਲ ਸਬੰਧਤ ਦਰਿਆਈ ਪਾਣੀਆਂ ਦਾ ਮਸਲਾ ਮੁੜ ਭਖਣ ਵਾਲਾ ਹੈ। ਪੰਜਾਬ ਨਾਲ ਸ਼ੁਰੂ ਤੋਂ ਹੀ ਵਿਤਕਰਾ ਹੁੰਦਾ ਆਇਆ ਹੈ ਜਦਕਿ ਦੂਜੇ ਪਾਸੇ ਪੰਜਾਬੀਆਂ ਖਾਸ ਕਰ ਕੇ ਸਿੱਖਾਂ ਨੇ ਆਜ਼ਾਦੀ ਦੀ ਲੜਾਈ ਵਿਚ ਅਥਾਹ ਕੁਰਬਾਨੀਆਂ ਦਿਤੀਆਂ ਸਨ।
ਪੰਜਾਬ ਦੇ ਦਰਿਆਈ ਪਾਣੀਆਂ ਦਾ ਇਸ ਵੇਲੇ ਪੂਰੀ ਤਰ੍ਹਾਂ ਸਿਆਸੀਕਰਨ ਹੋ ਚੁੱਕਾ ਹੈ। ਦਰਿਆਈ ਪਾਣੀਆਂ ਦਾ ਮਸਲਾ ਸਿਆਸੀ ਤੇ ਸਿਧਾਂਤਕ ਹੈ। ਦਰਿਆਈ ਪਾਣੀਆਂ ਦਾ ਮਸਲਾ ਰਾਇਪੇਰੀਅਨ ਸਿਧਾਂਤ ਤੇ ਮੌਜੂਦਾ ਪੰਜਾਬ ਦੀ ਲੋੜ ਮੁਤਾਬਕ ਹੋਣਾ ਚਾਹੀਦਾ ਹੈ। ਪੰਜਾਬ ‘ਚ ਧਰਤੀ ਹੇਠਲਾ ਪਾਣੀ ਬੇਹੱਦ ਡੂੰਘਾ ਹੋਣ ਕਰ ਕੇ ਕਿਸਾਨ ਚਿੰਤਤ ਹੈ। ਪੰਜਾਬ ਖੇਤੀਬਾੜੀ ਅਧਾਰਤ ਸੂਬਾ ਹੈ। ਇਸ ਦੀ ਅਰਥ ਵਿਵਸਥਾ ਖੇਤੀਬਾੜੀ ਤੇ ਨਿਰਭਰ ਹੈ। ਪਰ ਦੇਸ਼ ਦੇ ਸਿਆਸਤਦਾਨ ਪੰਜਾਬ ਨੂੰ ਮਜ਼ਬੂਤ ਕਰਨ ‘ਤੇ ਇਥੋਂ ਦੇ ਲੋਕਾਂ ਦੀਆਂ ਲੋੜਾਂ ਅੱਖੋਂ-ਪਰੋਖੇ ਕਰ ਰਹੇ ਹਨ। ਪਹਿਲਾਂ ਇੰਦਰਾ ਗਾਂਧੀ ਸਾਬਕਾ ਪ੍ਰਧਾਨ ਮੰਤਰੀ ਨੇ ਪੰਜਾਬ ਨਾਲ ਵਿਤਕਰਾ ਕੀਤਾ। ਹੁਣ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਕਰ ਰਹੇ ਹਨ। Continue reading “ਪੰਜਾਬ ‘ਚ ਧਰਤੀ ਹੇਠਲਾ ਪਾਣੀ ਡੂੰਘਾ ਹੋਣ ਕਾਰਨ ਕਿਸਾਨ ਚਿੰਤਤ”

ਹੁਣ ਨਹੀਂ ਵੱਸਦਾ ਪਿੰਡਾਂ ਵਿੱਚ ਰੱਬ

village of punjab

ਸਮਾਜ ਦਾ ਸਭਿਆਚਾਰ ਲਗਾਤਾਰ ਤੇਜ਼ੀ ਨਾਲ ਬਦਲਣ ਵਾਲਾ ਵਰਤਾਰਾ ਹੈ। ਤਕਨੀਕੀ ਵਿਕਾਸ ਵਿੱਚ ਹੋਏ ਇਨਕਲਾਬ ਨਾਲ ਮਨੁੱਖ ਦੀ ਵਰਤੋਂ ਦੀਆਂ ਚੀਜ਼ਾਂ ਤੇਜ਼ੀ ਨਾਲ ਬਦਲੀਆਂ ਹਨ। ਵਸਤਾਂ ਦਾ ਬਦਲਾਅ ਮਨੁੱਖੀ ਵਿਹਾਰ ਨੂੰ ਵੀ ਉਨੀ ਹੀ ਤੇਜ਼ੀ ਨਾਲ ਤਬਦੀਲ ਕਰਦਾ ਹੈ। ਤਬਦੀਲੀ ਦੇ ਇਸ ਵਰਤਾਰੇ ਨੂੰ ਜੇਕਰ ਅਸੀਂ ਪੰਜਾਬੀ ਸਮਾਜ ਦੇ ਸੰਦਰਭ ਵਿੱਚ ਵੇਖੀਏ ਤਾਂ ਇੱਥੇ ਹਰੇ, ਚਿੱਟੇ ਇਨਕਲਾਬ ਅਤੇ ਇਸ ਤੋਂ ਬਾਅਦ ਦੇ ਦੌਰ ਨੂੰ ਵੱਡੀਆਂ ਤਬਦੀਲੀਆਂ ਦਾ ਦੌਰ ਕਿਹਾ ਜਾ ਸਕਦਾ ਹੈ ਜਿਸ ਨਾਲ ਪੰਜਾਬੀ ਲੋਕਾਂ ਦਾ ਰਹਿਣ ਸਹਿਣ, ਸੁਭਾਅ, ਖਾਣ ਪੀਣ ਅਤੇ ਰਸਮਾਂ ਤੇਜ਼ੀ ਨਾਲ ਤਬਦੀਲ ਹੋਈਆਂ। ਖੇਤੀ ਦੇ ਸੰਦ ਅਤੇ ਇਸ ਨਾਲ ਜੁੜੇ ਕੰਮਕਾਜ, ਆਵਾਜਾਈ ਦੇ ਸਾਧਨ, ਵਿਆਹ ਸ਼ਾਦੀ ਦੀਆਂ ਰਸਮਾਂ, ਇੱਕ ਕਿਸਾਨ ਅਤੇ ਘਰ ਵਿੱਚ ਕੰਮ ਕਰਦੀ ਸੁਆਣੀ ਦੇ ਰੁਝੇਵੇਂ ਆਦਿ ਸਭ ਭਾਰਤ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਤੇਜ਼ੀ ਨਾਲ ਤਬਦੀਲ ਹੋਏ। Continue reading “ਹੁਣ ਨਹੀਂ ਵੱਸਦਾ ਪਿੰਡਾਂ ਵਿੱਚ ਰੱਬ”

ਆਜ਼ਾਦੀ ਘੁਲਾਟੀਆਂ ਦਾ ਪਿੰਡ ਜਨੌੜੀ

ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਜਨੌੜੀ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸਿਆ ਹੋਇਆ ਹੈ। ਇਸ ਪੁਰਾਤਨ ਪਿੰਡ ਵਿੱਚ ਡਡਵਾਲ ਗੋਤਰ ਦੇ ਰਾਜਪੂਤਾਂ ਦੀ ਵਸੋਂ ਤਕਰੀਬਨ 70 ਫ਼ੀਸਦੀ ਹੈ। ਇਸ ਤੋਂ ਇਲਾਵਾ ਕਈ ਭਾਈਚਾਰਿਆਂ ਦੇ ਲੋਕ ਵਸਦੇ ਹਨ। ਪਿੰਡ ਦੀ ਆਬਾਦੀ 6 ਹਜ਼ਾਰ ਦੇ ਕਰੀਬ ਅਤੇ ਵੋਟਰਾਂ ਦੀ ਗਿਣਤੀ ਤਕਰੀਬਨ 4 ਹਜ਼ਾਰ ਹੈ। ਪਿੰਡ ਦਾ ਰਕਬਾ ਲਗਪਗ 5600 ਏਕੜ ਹੈ।
ਪਿੰਡ ਦੇ ਇਤਿਹਾਸ ਸਬੰਧੀ ਬਜ਼ੁਰਗ ਠਾਕੁਰ ਸ਼ਾਂਤੀ ਸਰੂਪ (91) ਨੇ ਦੱਸਿਆ ਕਿ ਜਨੌੜੀ ਦਾ ਨਾਂ ਪਹਿਲਾ ਜਨਕਪੁਰੀ ਸੀ ਪਰ ਇਸ ਬਾਰੇ ਠੋਸ ਦਸਤਾਵੇਜ਼ ਨਹੀਂ ਮਿਲਦੇ ਹਨ। ਇਸ ਨੂੰ ਮੰਦਿਰਾਂ ਦਾ ਪਿੰਡ ਵੀ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਹਰੇਕ ਮੁਹੱਲੇ ਵਿੱਚ ਇੱਕ ਮੰਦਿਰ ਹੈ। ਪਿੰਡ ਵਿੱਚ ਤਿੰਨ ਦਰਜਨ ਦੇ ਕਰੀਬ ਮੰਦਿਰ ਹਨ। ਮੰਦਿਰ ਬਾਬਾ ਸਰਵਣ ਦਾਸ ਪ੍ਰਤੀ ਲੋਕਾਂ ਦੀ ਬਹੁਤ ਸ਼ਰਧਾ ਹੈ, ਕਿਉਂਕਿ ਇਹ ਪ੍ਰਾਚੀਨ ਮੰਦਿਰ ਹੈ। ਇੱਥੇ ਹਰ ਸਾਲ ਵਿਸਾਖੀ ਨੂੰ ਮੇਲਾ ਲੱਗਦਾ ਹੈ। ਮੇਲੇ ਵਿੱਚ ਲੋਕ ਲੱਖਾਂ ਦੀ ਗਿਣਤੀ ’ਚ ਪੁੱਜਦੇ ਹਨ। ਇਸ ਮੰਦਿਰ ਵਿੱਚ ਸੱਪ ਦੇ ਕੱਟੇ ਦਾ ਇਲਾਜ ਹੁੰਦਾ ਹੈ ਤੇ ਲੋਕ ਦੂਰੋਂ-ਦੂਰੋਂ ਇਲਾਜ ਲਈ ਆਉਂਦੇ ਹਨ। ਇਸ ਪਿੰਡ ਵਿੱਚ ਬੱਸ ਸਟੈਂਡ ਨੇੜਲੇ ਮੈਦਾਨ ਵਿੱਚ ਹੋਲੀ ਮੌਕੇ ਵੀ ਮੇਲਾ ਭਰਦਾ ਹੈ। ਪਿੰਡ ਵਿੱਚ ਮੰਦਿਰਾਂ ਤੋਂ ਇਲਾਵਾ ਦੋ ਗੁਰਦੁਆਰੇ ਹਨ। ਇੱਥੇ ਤੱਖੀ ਗੋਤਰ ਜਠੇਰਿਆਂ ਦੀ ਜਗ੍ਹਾ ਹੈ, ਜਿਸ ’ਤੇ ਸੈਂਕੜੇ ਸ਼ਰਧਾਲੂ ਆਉਂਦੇ ਹਨ। Continue reading “ਆਜ਼ਾਦੀ ਘੁਲਾਟੀਆਂ ਦਾ ਪਿੰਡ ਜਨੌੜੀ”

ਪਾਬੰਦੀ ਦੇ ਬਾਵਜੂਦ ਸਾੜੀ ਜਾ ਰਹੀ ਪੰਜਾਬ ਤੇ ਹਰਿਆਣਾ ‘ਚ ਪਰਾਲੀ

ਚੰਡੀਗੜ੍ਹ-ਹਰਿਆਣਾ ਅਤੇ ਪੰਜਾਬ ਦੇ ਜ਼ਿਆਦਾਤਰ ਕਿਸਾਨ ਰਾਜ ਸਰਕਾਰ ਵਲੋਂ ਪਰਾਲੀ ਸਾੜਨ ਨੂੰ ਲੈ ਕੇ ਜਾਰੀ ਚਿਤਾਵਨੀ ਨੂੰ ਦਰਕਿਨਾਰ ਕਰ ਰਹੇ ਹਨ ਜਿਸ ਨਾਲ ਸਿਹਤ ਨੂੰ ਖਤਰਾ ਵੱਧ ਰਿਹਾ ਹੈ ਅਤੇ ਮਿੱਟੀ ਨੂੰ ਨੁਕਸਾਨ ਪਹੁੰਚ ਰਿਹਾ ਹੈ। ਹਰਿਆਣਾ ਤੇ ਪੰਜਾਬ ਦੋਵੇਂ ਸਰਕਾਰਾਂ ਨੇ ਝੋਨੇ ਦੀ ਪਰਾਲੀ ਨੂੰ ਸਾੜਨ ‘ਤੇ ਪਾਬੰਦੀ ਲਾਈ ਹੋਈ ਹੈ ਅਤੇ ਅਜਿਹਾ ਕਰਨ ਵਾਲੇ ਕਿਸਾਨਾਂ ਖਿਲਾਫ਼ ਅਧਿਕਾਰੀਆਂ ਵਲੋਂ ਮੁਕੱਦਮਾ ਚਲਾਇਆ ਜਾ ਸਕਦਾ ਹੈ। ਵਾਤਾਵਰਣ ਵਿਭਾਗ ਦੇ ਐਚ ਐਸ ਪੀ ਸੀ ਬੀ ਦੇ ਪ੍ਰਧਾਨ ਸ੍ਰੀਕਾਂਤ ਵਾਲਗੜੇ ਨੇ ਦੱਸਿਆ ਕਿ ਅਸੀਂ ਪਰਾਲੀ ਸਾੜਨ ਨੂੰ ਇਕ ਗੰਭੀਰ ਮੁੱਦਾ ਮੰਨਦੇ ਹੋਏ ਕਾਰਵਾਈ ਕਰ ਰਹੇ ਹਾਂ। ਹੁਣ ਤੱਕ ਪਰਾਲੀ ਸਾੜਦੇ ਪਾਏ ਗਏ 480 ਲੋਕਾਂ ਖਿਲਾਫ਼ ਕਾਰਵਾਈ ਸ਼ੁਰੂ ਕੀਤੀ ਹੈ। ਹਾਲਾਂਕਿ ਹਰਿਆਣਾ ‘ਚ ਕਰਨਾਲ ਜ਼ਿਲ੍ਹਾ ਅਤੇ ਪੰਜਾਬ ‘ਚ ਪਟਿਆਲਾ ਜ਼ਿਲ੍ਹਾ ਸਮੇਤ ਵੱਖ ਵੱਖ ਇਲਾਕਿਆਂ ਤੋਂ ਮਿਲੀਆਂ ਖਬਰਾਂ ਅਨੁਸਾਰ ਰਾਜ ਪ੍ਰਦੂਸ਼ਣ ਬੋਰਡਾਂ ਅਤੇ ਖੇਤੀ ਵਿਭਾਗਾਂ ਸਮੇਤ ਅਧਿਕਾਰੀਆਂ ਵਲੋਂ ਪਰਾਲੀ ਨਾ ਸਾੜਨ ਲਈ ਕਹੇ ਜਾਣ ਦੇ ਬਾਵਜੂਦ ਕਿਸਾਨ ਅਜੇ ਤੱਕ ਵੀ ਅਜਿਹਾ ਕਰ ਰਹੇ ਹਨ। ਪਿਛਲੇ ਕੁਝ ਸਾਲਾਂ ਤੋਂ ਇਹ ਦੇਖਣ ਨੂੰ ਮਿਲਿਆ ਹੈ ਕਿ ਖੇਤੀ ਪ੍ਰਧਾਨ ਇਨ੍ਹਾਂ ਦੋ ਰਾਜਾਂ ‘ਚ ਜਦ ਪਰਾਲੀ ਸਾੜੀ ਜਾਂਦੀ ਹੈ ਤਾਂ ਪ੍ਰਦੂਸ਼ਣ ਦਿੱਲੀ ‘ਚ ਦਾਖਲ ਹੋ ਜਾਂਦਾ ਹੈ ਜਿਸਦੇ ਕਾਰਨ ਰਾਸ਼ਟਰੀ ਰਾਜਧਾਨੀ ‘ਚ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ। ਮੌਜੂਦਾ ਫਸਲ ਸਾਲ ਦੇ ਸਿਰਫ ਤਿੰਨ ਹਫ਼ਤਿਆਂ ਦੇ ਅੰਦਰ ਸਮੱਸਿਆ ਦੇ ਨਤੀਜੇ ਪਤਾ ਲਾਏ ਜਾ ਸਕਦੇ ਹਨ। ਹਰਿਆਣਾ ਨੇ ਫਸਲ ਸਾੜਨ ਦੀ 480 ਘਟਨਾਵਾਂ ‘ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਧੀਆਂ ਦੀ ਸਰਪੰਚੀ ਵਾਲੇ ਪਿੰਡ

ਧੀਆਂ ਨੇ ਅੱਜ ਹਰ ਖੇਤਰ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਬਾਕੀ ਖੇਤਰਾਂ ਵਿੱਚ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਂ ਚਮਕਾਉਣ ਦੇ ਨਾਲ ਨਾਲ ਹੁਣ ਕਈ ਪਿੰਡਾਂ ਦੀਆਂ ਧੀਆਂ ਪਿੰਡਾਂ ਦੀ ਬਿਹਤਰੀ ਲਈ ਅਤੇ ਸਮਾਜ ਅੰਦਰ ਕੁਝ ਕਰਨ ਦੀ ਤਾਂਘ ਨਾਲ ਸਰਪੰਚੀ ਦੇ ਪਿੜ ਵਿੱਚ ਨਿੱਤਰੀਆਂ ਹਨ। ਪੰਜਾਬ ਵਿੱਚ ਪਹਿਲੀ ਵਾਰ ਛੋਟੀ ਉਮਰ ਦੀਆਂ ਨੇ ਧੀਆਂ ਨੇ ਸਰਪੰਚ ਬਣ ਕੇ ਨਵੀਂ ਮਿਸਾਲ ਪੈਦਾ ਕੀਤੀ ਹੈ। ਇਨ੍ਹਾਂ ਵੱਲੋਂ ਭਰੂਣ ਹੱਤਿਆ ਦੇ ਖ਼ਿਲਾਫ਼ ਚੁੱਕੇ ਕਦਮਾਂ  ਸਦਕਾ ਸਬੰਧਿਤ ਪਿੰਡਾਂ ਵਿੱਚ ਲੜਕੀਆਂ ਦੀ ਜਨਮ ਦਰ ਵਿੱਚ ਵਾਧਾ ਦਰਜ ਹੋਇਆ ਹੈ ਅਤੇ ਸਿੱਖਿਆ ਦੇ ਖੇਤਰ ਵਿੱਚ ਵੀ ਚੰਗਾ ਬਦਲਾਅ ਆਇਆ ਹੈ।

ਪਿੰਡ ਭਨੌਹੜ

ਲੁਧਿਆਣਾ ਤੋਂ ਫ਼ਿਰੋਜ਼ਪੁਰ ਸੜਕ ’ਤੇ ਪੈਂਦੇ ਪਿੰਡ ਭਨੌਹੜ ਦੀ ਧੀ ਗਗਨਦੀਪ ਕੌਰ ਨੂੰ ਪਿੰਡ ਦੀ ਸਰਪੰਚ ਬਣਨ ਦਾ ਮਾਣ ਹਾਸਲ ਹੋਇਆ ਹੈ। ਉਸ ਨੇ ਪਿੰਡ  ਵਾਸੀਆਂ ਨਾਲ ਰਾਏ  ਮਸ਼ਵਰਾ ਕਰਕੇ ਸਰਪੰਚ  ਦੀ ਚੋਣ ਲੜੀ ਅਤੇ ਸਫ਼ਲਤਾ ਹਾਸਲ ਕਰਕੇ ਧੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ। ਗਗਨਦੀਪ ਕੌਰ ਬੀਏ ਅਤੇ ਈਟੀਟੀ ਦੀ ਪੜ੍ਹਾਈ ਕਰਨ ਤੋਂ ਬਾਅਦ ਪਿੰਡ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਅ ਰਹੀ ਹੈ। ਔਰਤਾਂ ਦੀ ਬਿਹਤਰੀ ਲਈ ਉਸ ਨੇ ਪਿੰਡ ਵਿੱਚ ਬਿਊਟੀ ਪਾਰਲਰ ਤੇ ਸਿਲਾਈ ਕਢਾਈ ਦੇ ਸੈਂਟਰ ਖੁੱਲ੍ਹਵਾ ਕੇ ਟਰੇਨਿੰਗ ਦਵਾਈ ਤਾਂ ਕੇ ਲੜਕੀਆਂ ਆਪਣੇ ਪੈਰਾਂ ਸਿਰ ਖੜ੍ਹੀਆਂ ਹੋ ਸਕਣ। Continue reading “ਧੀਆਂ ਦੀ ਸਰਪੰਚੀ ਵਾਲੇ ਪਿੰਡ”

ਬਾਬਾ ਆਲਾ ਸਿੰਘ ਵੱਲੋਂ ਵਸਾਇਆ ਪਿੰਡ

ਪਿੰਡ ਬਡਾਲੀ ਆਲਾ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਧੀਨ ਆਉਂਦਾ ਇੱਕ ਕਸਬਾਨੁਮਾ ਪਿੰਡ ਹੈ। ਇਹ ਪਿੰਡ ਸਰਹਿੰਦ ਤੋਂ ਚੰਡੀਗੜ੍ਹ ਨੂੰ ਜਾਂਦੀ ਮੁੱਖ ਸੜਕ ’ਤੇ ਸਥਿਤ ਹੈ। ਪਿੰਡ ਦੀ ਆਬਾਦੀ 5 ਹਜ਼ਾਰ ਅਤੇ ਵੋਟਰਾਂ ਦੀ ਗਿਣਤੀ 1800 ਦੇ ਕਰੀਬ ਹੈ।
ਇਹ ਪਿੰਡ ਮਹਾਰਾਜਾ ਪਟਿਆਲਾ ਦੇ ਦਰਬਾਰ ਦੇ ਭਲਵਾਨ ਬਾਬਾ ਆਲਾ ਸਿੰਘ ਨੇ ਵਸਾਇਆ ਸੀ। ਇਸ ਕਾਰਨ ਪਿੰਡ ਦਾ ਨਾਮ ਬਾਬਾ ਆਲਾ ਸਿੰਘ ਦੇ ਨਾਮ ਤੋਂ ਬਡਾਲੀ ਆਲਾ ਸਿੰਘ ਰੱਖਿਆ ਗਿਆ। ਇਹ ਪਿੰਡ ਪਹਿਲਾਂ ਜ਼ਿਲ੍ਹਾ ਪਟਿਆਲਾ ਅਧੀਨ ਆਉਂਦਾ ਸੀ ਪਰ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਬਣਨ ਮਗਰੋਂ ਇਸ ਜ਼ਿਲ੍ਹੇ ਨਾਲ ਜੋੜ ਦਿੱਤਾ ਗਿਆ। ਇਸ ਪਿੰਡ ਦੀਆਂ ਹੱਦਾਂ ਮੁਕਾਰੋਂਪੁਰ, ਕਾਲਾ ਮਾਜਰਾ, ਘੇਲ, ਹਿੰਦੂਪੁਰ, ਨਿਆਮੂ ਮਾਜਰਾ, ਨੰਡਿਆਲੀ ਤੇ ਮਨਹੇੜਾਂ ਜੱਟਾਂ ਪਿੰਡਾਂ ਨਾਲ ਲੱਗਦੀਆਂ ਹਨ। ਪਿੰਡ ਵਿੱਚ ਜ਼ਿਆਦਾ ਘਰ ਪੰਧੇਰ ਗੋਤ ਵਾਲਿਆਂ ਦੇ ਹਨ।
ਇਸ ਪਿੰਡ ਦੇ ਇਤਿਹਾਸ ਬਾਰੇ ਦੱਸਿਆ ਜਾਂਦਾ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਚੱਪੜਚਿੜੀ ਤੋਂ ਹੁੰਦੇ ਹੋਏ ਸਰਹਿੰਦ ਵੱਲ ਕੂਚ ਕੀਤਾ ਸੀ ਤਾਂ ਇਸ ਪਿੰਡ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਮੁਗ਼ਲਾਂ ਦੀ ਫ਼ੌਜ ਵਿੱਚ ਯੁੱਧ ਹੋਇਆ ਸੀ। ਯੁੱਧ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਵੀ ਇਸੇ ਪਿੰਡ ਕੀਤਾ ਗਿਆ ਸੀ। ਇਸ ਥਾਂ ’ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸੁਸ਼ੋਭਿਤ ਹੈ। Continue reading “ਬਾਬਾ ਆਲਾ ਸਿੰਘ ਵੱਲੋਂ ਵਸਾਇਆ ਪਿੰਡ”

ਆਟਿਜ਼ਮ-ਇਕ ਇਲਾਜਯੋਗ ਸਰੀਰਕ ਬਿਮਾਰੀ

ਪਹਿਲੇ 1 ਤੋਂ 3 ਸਾਲ ਤੱਕ ਬੱਚਾ ਸਿਹਤਮੰਦ ਅਤੇ ਕਿਲਕਾਰੀਆਂ ਮਾਰਦਾ ਪੂਰੇ ਪਰਿਵਾਰ ਲਈ ਖ਼ੁਸ਼ੀਆਂ ਦਾ ਸੋਮਾ ਬਣ ਜਾਂਦਾ ਹੈ | ਬੱਚੇ ਦਾ ਵਿਕਾਸ ਅਤੇ ਵਾਧਾ ਠੀਕ-ਠਾਕ ਹੋ ਰਿਹਾ ਹੁੰਦਾ ਹੈ | ਫਿਰ ਇਕਦਮ ਬਿਮਾਰ ਹੋਣ ਜਾਂ ਟੀਕੇ ਲੱਗਣ ਉਪਰੰਤ ਬੱਚਾ ਪਿੱਛੇ ਜਾਣ ਲਗਦਾ ਹੈ | ਵਿਕਾਸ ਦੀਆਂ ਪੌੜੀਆਂ ਜੋ ਉਹ ਚੜ੍ਹ ਚੁੱਕਾ ਸੀ, ਇਕ-ਇਕ ਕਰਕੇ ਵਾਪਸ ਡਿਗਣ ਲਗਦਾ ਹੈ ਅਤੇ ਉਸ ਵਿਚ ਅਜੀਬ-ਅਜੀਬ ਜਿਹੀਆਂ ਅਲਾਮਤਾਂ ਆਉਣ ਲਗਦੀਆਂ ਹਨ | ਡਾਕਟਰ ਵੱਲੋਂ ਮਾਪਿਆਂ ਨੂੰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦਾ ਬੱਚਾ ਆਟਿਜ਼ਮ ਦਾ ਸ਼ਿਕਾਰ ਹੋ ਗਿਆ ਹੈ | ਮਾਂ-ਬਾਪ ‘ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ, ਜਦ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਆਟਿਜ਼ਮ ਦਾ ਕੋਈ ਇਲਾਜ ਨਹੀਂ ਹੁੰਦਾ | Continue reading “ਆਟਿਜ਼ਮ-ਇਕ ਇਲਾਜਯੋਗ ਸਰੀਰਕ ਬਿਮਾਰੀ”

ਤੈਰਦੇ ਸੁਫ਼ਨੇ

ਹਰ ਮਨੁੱਖ ਚਾਹੁੰਦਾ ਕਿ ਉਸ ਦਾ ਨਾਮ ਰਹਿੰਦੀ ਦੁਨੀਆ ਤਕ ਜਿਉਂਦਾ ਰਹੇ। ਇਸ ਲਈ ਉਹ ਹਰ ਹਰਬਾ ਵਰਤਦਾ ਹੈ। ਕੋਈ ਸਾਧ ਬਣਦਾ ਹੈ, ਕੋਈ ਕਿਲ੍ਹਾ ਬਣਵਾਉਂਦਾ ਹੈ ਤੇ ਕੋਈ ਆਪਣੇ ਸਰੀਰ ਨਾਲ ਪੁੱਠੇ ਸਿੱਧੇ ਪੰਗੇ ਲੈਂਦਾ ਹੈ ਆਦਿ ਆਦਿ। ਆਖਰ ਵਿਚ ਸਭ ਦਾ ਨਿਸ਼ਾਨਾ ਹੁੰਦਾ ਹੈ ਕਿ ਕਿਸੇ ਤਰ੍ਹਾਂ ਲੋਕੀ ਉਸਨੂੰ ਯਾਦ ਰੱਖਣ। ਹਰ ਕਿੱਤੇ ਦੇ ਲੋਕ ਆਪੋ ਆਪਣੇ ਤਰੀਕੇ ਨਾਲ ਜੇ ਮਹਾਨ ਨਹੀਂ ਤਾਂ ਘੱਟੋ ਘੱਟ ਮਸ਼ਹੂਰ ਜ਼ਰੂਰ ਹੋਣਾ ਲੋਚਦੇ ਹਨ। ਸਿਆਸਤ ਵੀ ਸਦੀਆਂ ਤੋਂ ਕਈ ਰੂਪਾਂ ਵਿਚ ਇਕ ਕਿੱਤੇ ਵਾਂਗ ਹੀ ਵਰਤੀ ਜਾਂਦੀ ਰਹੀ ਹੈ। ਪਰ ਇਸ ਕਿੱਤੇ ਦੀ ਖਾਸੀਅਤ ਹੈ ਕਿ ਵਾਅਦੇ ਭੁੱਲਣ ਲਈ ਕੀਤੇ ਜਾਂਦੇ ਹਨ। ਘੜੀ ਦੀ ਘੜੀ, ਲੋਕਾਂ ਨੁੰ ਖੁਸ਼ ਕੀਤਾ ਤੇ ਫੇਰ, ਤੂੰ ਕੌਣ ਤੇ ਮੈਂ ਕੋਣ ? ਕਿਸੇ ਇਲਾਕੇ ਵਿਚ, ਕਾਲਜ, ਸਕੂਲ, ਧਰਮਸ਼ਾਲਾ ਜਾਂ ਹਸਪਤਾਲ ਦਾ ਨੀਂਹ ਪੱਥਰ ਰੱਖਣਾ ਇਕ ਵੱਡਾ ਕੰਮ ਗਿਣਿਆ ਜਾਂਦਾ ਹੈ। ਇਤਿਹਾਸ ਫੋਲਿਆਂ ਪਤਾ ਚੱਲਦਾ ਹੈ ਕਿ ਸਦੀਆਂ ਪਹਿਲੋਂ ਮਿਸਰ ਦੀਆਂ ਇਤਿਹਾਸਕ ਇਮਾਰਤਾਂ ਦੀ ਪਹਿਲੀ ਇੱਟ ਉੱਤੇ, ਕੁੱਕੜ ਜਾਂ ਭੇਡੂ ਮਾਰ ਕਿ ਖੂਲ ਡੋਲਿਆ ਜਾਂਦਾ ਸੀ ਤਾਂ ਕਿ ਨੀਂਹ ਮਜ਼ਬੂਤ ਰਹੇ। ਇਸੇ ਤਰ੍ਹਾਂ ਵਲੈਤ ਵਿਚ ਗਾਰਾ ਸੁੱਟ ਕੇ ਇਕ ਖਾਸ ਤੋਲੀਏ ਨਾਲ ਢੱਕਿਆ ਜਾਂਦਾ ਸੀ ਜੋ ਸਥਾਨਿਕ ਕਲਾਕਾਰ ਤੇ ਸੁਨਿਆਰੇ ਬਣਾਉਂਦੇ ਸਨ। ਇਸ ਦੇ ਵਿਚ ਇਕ ਖਾਲੀ ਥਾਂ ਛੱਡੀ ਜਾਂਦੀ ਸੀ ਜਿਸ ਵਿਚ ਉਸ ਦਿਨ ਦੀ ਅਖਬਾਰ ਆਦਿ ਦੱਬ ਦਿੱਤੀ ਜਾਂਦੀ ਸੀ, ਤਾਂ ਕਿ ਸਨਦ ਰਹੇ। ਪਰ ਅੱਜ ਵੀ ਨੀਂਹ ਦੀ ਮਜ਼ਬੂਤੀ ਨੂੰ ਦਰਸਾਉਂਦਾ ਇਹ ਨੀਂਹ ਪੱਥਰ ਕਈ ਦਹਾਕੇ ਤੇ ਕਈ ਸਿਆਸੀ ਸਰਕਾਰਾਂ ਦੇ ਨਾਲ ਨਾਲ ਮੌਸਮ ਵੀ ਜਰ ਗਿਆ ਹੈ। ਕਿਸ ਨੇ, ਕਦੋਂ ਇਹ ਪੱਥਰ ਰਖਿਆ, ਇਹ ਤਾ ਮਿੱਟ ਚੁੱਕਾ ਹੈ, ਪਰ ਹੋ ਸਕਦਾ, ਥੱਲੇ ਕਿਤੇ ਕਿਸੇ ਦਾ ਸੁਫ਼ਨਾ ਤਰਨ ਲਈ ਤਰਸ ਰਿਹਾ ਹੋਵੇ। –ਜਨਮੇਜਾ ਸਿੰਘ ਜੌਹਲ

ਖ਼ਾਮੋਸ਼ ਹੋ ਰਿਹਾ ਮੇਰਾ ਪਿੰਡ

village sathਆਧੁਨਿਕੀਕਰਨ ਦੇ ਸੱਪ ਨੇ ਸ਼ਹਿਰਾਂ ਨੂੰ ਤਾਂ ਡੱਸਿਆ ਹੀ ਹੈ। ਇਸ ਦੇ ਨਾਲ ਹੀ ਇਸ ਨੇ ਆਪਣੇ ਡੰਗ ਨਾਲ ਪਿੰਡਾਂ ਵਿੱਚੋਂ ਵੀ ਪਹਿਲਾਂ ਵਾਲੀ ਸ਼ਾਂਤੀ, ਪਿਆਰ, ਭਾਈਚਾਰਾ ਤੇ ਹੋਰ ਪਤਾ ਨਹੀਂ ਕੀ ਕੁਝ ਖਾ ਲਿਆ ਹੈ। ਪਿੰਡ ਦੇ ਲੋਕ ਹੁਣ ਕਦੇ ਅੱਡਿਆਂ ਤੋਂ ਆਉਂਦੇ ਰਾਹੀਆਂ ਵੱਲ ਨਹੀਂ ਤੱਕਦੇ ਅਤੇ ਨਾ ਹੀ ਪਹਿਲਾਂ ਵਾਂਗ ਕਿਸੇ ਘਰ ਆਏ ਪ੍ਰਾਹੁਣੇ ਦਾ ਸਾਰੇ ਪਿੰਡ ਨੂੰ ਪਤਾ ਚੱਲਦਾ ਹੈ। ਹੁਣ ਤਾਂ ਪਿੰਡ ਦੇ ਲੋਕ ਵੀ ਕੋਠੀਨੁਮਾ ਘਰਾਂ ਵਿੱਚ ਰਹਿਣ ਨੂੰ ਚੌਧਰ ਸਮਝਣ ਲੱਗੇ ਹਨ। ਪਿੰਡਾਂ ਵਿੱਚ ਹੁਣ ਬੋਹੜਾਂ ਪਿੱਪਲਾਂ ਥੱਲੇ ਤਖਤਪੋਸ਼ਾਂ ਉੱਪਰ ਬੈਠ ਕੇ ਤਾਸ਼ ਖੇਡਣ ਵਾਲਿਆਂ ਦੀ ਦੁਨੀਆਂ ਜਿਵੇਂ ਪਤਾ ਨਹੀਂ ਕਿਤੇ ਚਲੀ ਗਈ ਹੋਵੇ। ਹੁਣ ਕਦੇ ਬਾਈ ਬਚਿੱਤਰ ਦੇ ਕਿੱਸਿਆਂ ਨੂੰ ਸੁਣ ਕੇ ਜ਼ੋਰ-ਜ਼ੋਰ ਦੀ ਠਹਾਕੇ ਨਹੀਂ ਵੱਜਦੇ। ਹੁਣ ਤਾਂ ਪਿੰਡ ਦੇ ਧੁਰ ਅੰਦਰ ਤਕ ਇੱਕ ਮਾਤਮੀ ਜਿਹਾ ਸੰਨਾਟਾ ਛਾ ਗਿਆ ਹੈ। Continue reading “ਖ਼ਾਮੋਸ਼ ਹੋ ਰਿਹਾ ਮੇਰਾ ਪਿੰਡ”

ਉਜੜਨ-ਵਸਣ ਦੀ ਰਵਾਇਤ ਵਾਲਾ ਪਿੰਡ ਮੀਮਸਾ

meemsa darwazaਪਿੰਡ ਮੀਮਸਾ ਮਾਲਵੇ ਦੇ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਅਤੇ ਵਿਧਾਨ ਸਭਾ ਹਲਕਾ ਧੂਰੀ ਵਿੱਚ ਧੂਰੀ ਤੋਂ ਬਾਗੜੀਆਂ ਜਾਣ ਵਾਲੀ ਮੁੱਖ ਸੜਕ ’ਤੇ ਸਥਿਤ ਹੈ। ਇਸ ਦਾ ਨਾਮ ਪੰਜਾਬ ਦੇ ਵੱਡੇ ਪਿੰਡਾਂ ਦੀ ਸੂਚੀ ਵਿੱਚ ਸ਼ਾਮਲ ਹੈ। ਇਸ ਘੁੱਗ ਵਸਦੇ ਪਿੰਡ ਦੀ ਜੂਹ ਆਲੇ-ਦੁਆਲੇ ਦੇ ਦਰਜਨ ਤੋਂ ਵੱਧ ਛੋਟੇ ਪਿੰਡਾਂ ਨਾਲ ਲੱਗਦੀ ਹੈ। ਪਿੰਡ ਦੀ ਆਬਾਦੀ 6 ਹਜ਼ਾਰ ਦੇ ਲਗਪਗ ਹੈ ਅਤੇ ਵੋਟਰਾਂ ਦੀ ਗਿਣਤੀ 3500 ਦੇ ਕਰੀਬ ਹੈ।
ਬਜ਼ੁਰਗਾਂ ਦੇ ਦੱਸਣ ਅਨੁਸਾਰ ਪਿੰਡਾਂ ਦਾ ਇਤਿਹਾਸ ਤਕਰੀਬਨ ਪੰਜ ਸਦੀਆਂ ਪੁਰਾਣਾ ਹੈ। ਇਸ ਨੂੰ 12 ਸਾਲਾਂ ਬਾਅਦ ਉਜੜਨ ਵਾਲਾ ਪਿੰਡ ਵੀ ਕਿਹਾ ਜਾਂਦਾ ਹੈ। ਇਸ ਗੱਲ ਦਾ ਸਬੰਧ ਪਿੰਡ ਦੀ ਮੋੜ੍ਹੀ ਗੱਡਣ ਹੈ। ਇਹ ਪਿੰਡ ਬਾਬਾ ਬੁੱਢਾ ਰੰਧਾਵਾ ਜੀ ਦੇ ਵੰਸ਼ਜਾਂ ਦਾ ਹੈ। ਪਿੰਡ ਦੀ ਵਧੇਰੇ ਆਬਾਦੀ ਰੰਧਾਵਾ ਗੋਤ ਨਾਲ ਸਬੰਧਤ ਹੈ। ਬਜ਼ੁਰਗਾਂ ਅਨੁਸਾਰ ਪਿੰਡ ਦੀ ਮੋੜ੍ਹੀ ਬਾਬਾ ਮੋਹਕਮ ਸਿੰਘ ਰੰਧਾਵਾ ਨੇ ਗੱਡੀ ਸੀ। ਬਾਬਾ ਮੋਹਕਮ ਸਿੰਘ ਆਪਣੇ ਹੋਰ ਤਿੰਨ ਭਰਾਵਾਂ ਅਤੇ ਪਰਿਵਾਰਾਂ ਸਮੇਤ ਗੱਡਿਆਂ ’ਤੇ ਸਾਮਾਨ ਲੱਦ ਕੇ ਕਿਸੇ ਥਾਂ ’ਤੇ ਵਸਣ ਲਈ ਇਸ ਰਸਤੇ ਵਿੱਚੋਂ ਦੀ ਲੰਘ ਰਹੇ ਸਨ। Continue reading “ਉਜੜਨ-ਵਸਣ ਦੀ ਰਵਾਇਤ ਵਾਲਾ ਪਿੰਡ ਮੀਮਸਾ”

rbanner1

Share