ਮੇਰੀ ਵੀ ਸੁਣੋ, ਮੈਂ ਪਿੰਡ ਬੋਲਦਾ ਹਾਂ…

A-village-in-Punjabਮੈਂ ਸੱਭਿਅਤਾ ਦੀ ਸ਼ੁਰੂਆਤ ਕਰਨ ਵਾਲਾ ਪਿੰਡ ਹਾਂ। ਬੁਲੇਟ ਟਰੇਨ ਦੇ ਸੁਪਨੇ ਲੈ ਕੇ ਸਰਪਟ ਦੌੜਨ ਵਾਲਿਓ ਥੋੜ੍ਹਾ ਵਕਤ ਮੇਰੇ ਲਈ ਵੀ ਕੱਢਣ ਦੀ ਖੇਚਲ ਕਰ ਲਓ। ਮੈਨੂੰ ਪਛੜੇ ਅਤੇ ਅਗਿਆਨੀ ਹੋਣ ਦੇ ਖ਼ਿਤਾਬ ਨਾਲ ਨਿਵਾਜਣ ਲਈ ਤੁਹਾਡਾ ਧੰਨਵਾਦ!  ਮੈਨੂੰ ਇਹ ਪਤਾ ਹੈ ਕਿ ਮੱਛੀ ਪੱਥਰ ਚੱਟੇ ਤੋਂ ਬਿਨਾਂ ਵਾਪਸ ਨਹੀਂ ਮੁੜਦੀ। ਇਹ ਜ਼ਮਾਨਾ ਵੀ  ਵਰਤੋ ਅਤੇ ਸੁੱਟ ਦਿਓ ਵਾਲਾ ਹੈ। ਮੇਰੀ ਕਿਸੇ ਨੇ ਕੀ ਸੁਣਨੀ ਹੈ? ਇਸ ਦੇ ਬਾਵਜੂਦ ਹਿੰਮਤ ਜੁਟਾ ਕੇ ਬਿਗਾਨਿਆਂ ਤੋਂ ਵੱਧ ਆਪਣਿਆਂ ਨਾਲ ਦੋ ਗੱਲਾਂ ਕਰਨ ਨੂੰ ਮਨ ਕਰ ਆਇਆ ਹੈ।  ਜਿਨ੍ਹਾਂ ਨੂੰ ਸਦੀਆਂ ਤੋਂ ਬੁੱਕਲ ਵਿੱਚ ਖਿਡਾਇਆ, ਲੋਰੀਆਂ ਦਿੱਤੀਆਂ ਅਤੇ ਪੜ੍ਹਾ-ਲਿਖਾ ਕੇ ਸੁਪਨੇ ਲੈਣ ਦੀ ਸੋਝੀ ਦਿੱਤੀ, ਅੱਜ ਉਹੀ ਮੇਰੇ ਤੋਂ ਮੂੰਹ ਫੇਰੀ ਖੜ੍ਹੇ ਹਨ। ਮੈਂ ਤੁਹਾਡੀ ਤਰੱਕੀ ’ਤੇ ਸੜਦਾ ਨਹੀਂ ਬਲਕਿ ਮੈਨੂੰ ਤੁਹਾਡੀਆਂ ਤਰੱਕੀਆਂ ਉੱਤੇ ਮਾਣ ਹੈ, ਪਰ ਸਭ ਨੂੰ ਪਿੱਛੇ ਛੱਡ ਦੇਣ ਦੀ ਜਿਸ ਦੌੜ ਵਿੱਚ ਤੁਸੀਂ ਮੇਰੇ ਵੀ ਸ਼ਰੀਕ ਹੋ ਗਏ ਹੋ, ਇਸ ਬਾਰੇ ਇੱੱਕ ਵਾਰ ਰੁਕ ਕੇ ਜ਼ਰੂਰ ਸੋਚੋ।
ਇਹ ਠੀਕ ਹੈ ਕਿ ਤੁਸੀਂ ਸਿਆਸੀ, ਪ੍ਰਸ਼ਾਸਨਿਕ ਅਤੇ ਹੋਰ ਰੁਤਬਿਆਂ ਉੱਤੇ ਪਹੁੰਚ ਚੁੱਕੇ ਹੋ। ਮੇਰੀ ਗੋਦ ਵਿੱਚ ਬੈਠੇ 62 ਫ਼ੀਸਦੀ ਧੀਆਂ-ਪੁੱਤਰਾਂ ਦੀ ਪੂੰਜੀ ਵੀ ਤੁਹਾਡੇ ਉੱਤੇ ਖ਼ਰਚ ਹੋ ਗਈ ਹੈ। ਜਿਵੇਂ ਹੀ ਤੁਹਾਡੇ ਕੋਲ ਸਮਰੱਥਾ ਆਈ ਤਾਂ ਇਨ੍ਹਾਂ ਦੀ ਕੁਰਬਾਨੀ ਨੂੰ ਸਲਾਮ ਕਰਨ ਦੀ ਬਜਾਏ ਤੁਸੀਂ ਪੱਲਾ ਛੁਡਾ ਕੇ ਦੌੜਨ ਦੇ ਰਾਹ ਪੈ ਗਏ। ਸਿਆਸਤ ਦੇ ਉੱਚੇ ਪਾਏਦਾਨ ’ਤੇ ਪਹੁੰਚੇ ਬੱਚੇ ਕੇਵਲ ਖ਼ੁਸ਼ੀ-ਗ਼ਮੀ ਵਿੱਚ ਹਾਜ਼ਰੀ ਲਗਵਾਉਣ ਤਕ ਹੀ ਸੀਮਤ ਹੋ ਗਏ ਹਨ। Continue reading “ਮੇਰੀ ਵੀ ਸੁਣੋ, ਮੈਂ ਪਿੰਡ ਬੋਲਦਾ ਹਾਂ…”

ਅਧਿਆਪਕਾਂ ਅਤੇ ਅਧਿਕਾਰੀਆਂ ਦਾ ਪਿੰਡ ਬਨਭੌਰਾ

11506CD-_BANPAURA-1ਪਿੰਡ ਬਨਭੌਰਾ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਮਾਲੇਰਕੋਟਲਾ ਅਧੀਨ ਮਾਲੇਰਕੋਟਲਾ ਤੋਂ ਪਟਿਆਲਾ ਮਾਰਗ ’ਤੇ 2 ਕਿਲੋਮੀਟਰ ਦੀ ਦੂਰੀ ’ਤੇ ਕੋਟਲਾ ਬ੍ਰਾਂਚ ਨਹਿਰ ਉੱਪਰ ਵਸਿਆ ਹੋਇਆ ਹੈ। ਇਸ ਪਿੰਡ ਨੂੰ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਹੈ।
ਪਿੰਡ ਬਨਭੌਰਾ ਦਾ ਪਿਛੋਕੜ ਬਾਗੜ (ਮਾਰਵਾੜੀ) ਰਿਆਸਤ ਜੋਧਪੁਰ (ਰਾਜਸਥਾਨ) ਨਾਲ ਹੈ। ਮਾਰਵਾੜ ਤੋਂ ਭਾਵ ਹੈ ਮਾਰੂ ਭੂਮੀ ਜੋ ਸਿੰਜੀ ਨਾ ਜਾਏ। ਧਰਤੀ ਉਪਜਾਊ ਨਾ ਹੋਣ ਕਰਕੇ ਪਿੰਡ ਦਾ ਮੋੜ੍ਹੀਗੱਡ ਸੋਹੀ ਗੋਤ ਦਾ ਬਜ਼ੁਰਗ ਜੱਸੀ ਆਪਣੇ ਪਰਿਵਾਰ ਨਾਲ ਰਿਜਕ ਦੀ ਭਾਲ ਵਿੱਚ ਪੰਜਾਬ ਆਇਆ ਤੇ ਵਿਆਹ ਹੋਣ ਉਪਰੰਤ ਆਪਣੇ ਸਹੁਰੇ ਪਰਿਵਾਰ ਵਿੱਚ ਘਰ ਜਵਾਈ ਦੀ ਹੈਸੀਅਤ ਨਾਲ ਰਹਿਣ ਲੱਗਾ। ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜਦੋਂ ਪਿੰਡ ਬਾਗੜੀਆ ਵਿੱਚ ਮਾਈ ਰੱਜੀ ਨੂੰ ਦਰਸ਼ਨ ਦੇਣ ਉਪਰੰਤ ਹੁਣ ਵਾਲੇ ਨਗਰ ਬਨਭੌਰਾ ਦੀ ਜੂਹ ਵਿੱਚ ਆਏ ਤਾਂ ਬਜ਼ੁਰਗ ਜੱਸੀ ਆਪਣੇ ਗਲ ਵਿੱਚ ਪੱਲੂ ਪਾ ਕੇ ਨਿਮਰਤਾ ਸਹਿਤ ਭੇਟਾਵਾਂ ਲੈ ਕੇ ਇਕੱਲਾ ਹੀ ਗੁਰੂ ਜੀ ਦੇ ਸਨਮੁਖ ਹਾਜ਼ਰ ਹੋਇਆ ਤਾਂ ਛੇਵੇਂ ਗੁਰੂ ਨੇ ਬਹੁ-ਪਰਿਵਾਰ ਤੇ ਬਹੁ-ਨਗਰ ਵਸਣ ਦਾ ਵਰ ਦਿੱਤਾ। Continue reading “ਅਧਿਆਪਕਾਂ ਅਤੇ ਅਧਿਕਾਰੀਆਂ ਦਾ ਪਿੰਡ ਬਨਭੌਰਾ”

ਲੈਣ ਨਜ਼ਾਰੇ ਕਿੱਥੇ ਜਾਈਏ

ਲੈਣ ਨਜ਼ਾਰੇ ਕਿੱਥੇ ਜਾਈਏ

kcn912aਗਰਮੀਆਂ ਦੇ ਮੌਸਮ ਵਿਚ ਹਰ ਕੋਈ ਸੋਚਦਾ ਹੈ ਕਿ ਕਿਤੇ ਘੁੰਮਣ ਜਾਣਾ ਚਾਹੀਦਾ ਹੈ, ਪਰ ਕਈ ਵਾਰੀ ਪੈਸੇ ਦੀ ਘਾਟ, ਕੰਮ ਤੋਂ ਵਿਹਲ ਨਾ ਮਿਲਣਾ ਆਦਿ ਬਹਾਨਿਆਂ ਦੇ ਨਾਲ ਨਾਲ ਇਹ ਵੀ ਨਹੀਂ ਪਤਾ ਹੁੰਦਾ ਕਿ ਜਾਈਏ ਕਿੱਥੇ। ਹੋਟਲਾਂ ਵਾਲਿਾਆਂ ਦੇ ਮਹਿੰਗੇ ਰੇਟ ਤੇ ਅਗਿਆਤ ਡਰ ਵੀ ਸਾਨੂੰ ਘਰੇ ਬਿਠਾ ਦੇਂਦਾ ਹੈ। ਪਰ ਅਸਲ ਸਫਰ ਵਿਚ ਅਜਿਹਾ ਕੁਝ ਵੀ ਨਹੀਂ ਹੈ। ਨਾ ਹੀ ਬਾਹਲਾ ਖਰਚਾ ਹੈ ਤੇ ਨਾ ਹੀ ਦੇਖਣਯੋਗ ਥਾਂਵਾ ਦੀ ਘਾਟ। ਸਫਰ ਮੂਲ ਰੂਪ ਵਿਚ ਦੋ ਤਰਾਂ ਦਾ ਹੁੰਦਾ ਹੇ। ਆਪਣੀ ਸਵਾਰੀ ਤੇ ਜਾ ਬਸਾਂ–ਗੱਡੀਆਂ ਰਾਹੀਂ। ਦੋਵੇਂ ਤਰਾਂ ਹੀ ਕੋਈ ਸਮੱਸਿਆ ਨਹੀਂ। ਕੁਝ ਅਸੂਲ ਹਨ, ਬਸ ਉਹਨਾ ਦਾ ਖਿਆਲ ਰੱਖੋ। ਮਹਿੰਗੇ ਗਹਿਣੇ ਆਦਿ ਨਾ ਪਾਓ। ਪਰਸ ਦੀ ਥਾਂ, ਪੈਸੇ ਜੇਬਾਂ ਵਿਚ ਦੋ ਤਿੱਨ ਥਾਂ ਰੱਖੋ। ਜਾਣ ਤੋਂ ਪਹਿਲੋਂ ਇੰਟਰਨੇੱਟ ਤੇ ਨਕਸ਼ਾ ਦੇਖ ਲਵੋ। ਆਮ ਬੱਸ ਜਾਂ ਗੱਡੀ ਵਿਚ ਸਫਰ ਕਰੋ, ਕਾਫੀ ਖਰਚਾ ਬਚ ਜਾਵੇਗਾ। Continue reading “ਲੈਣ ਨਜ਼ਾਰੇ ਕਿੱਥੇ ਜਾਈਏ”

ਮੁਹਾਲੀ ਸ਼ਹਿਰ ਨੇ ਗ੍ਰਸਿਆ ਇਤਿਹਾਸਕ ਪਿੰਡ ਬਲੌਂਗੀ

ਚੰਡੀਗੜ੍ਹ ਦੀ ਸਰਹੱਦ ਤੇ ਚੰਡੀਗੜ੍ਹ-ਖਰੜ ਮੁੱਖ ਮਾਰਗ ’ਤੇ ਵਸਿਆ ਅਤੇ ਸਦੀਆਂ ਪੁਰਾਣਾ ਸਿੱਖ ਇਤਿਹਾਸ ਆਪਣੇ ਅੰਦਰ ਸਮੋਈ ਬੈਠਾ ਪਿੰਡ ਬਲੌਂਗੀ ਇੱਕ ਵੱਖਰੀ ਪਛਾਣ ਰਖਦਾ ਹੈ। ਇਸ ਪਿੰਡ ਨੂੰ ਹੁਣ ਮੁਹਾਲੀ ਨੇ ਮੁਕੰਮਲ ਤੌਰ ’ਤੇ ਆਪਣੇ ਕਲਾਵੇ ਵਿੱਚ ਲੈ ਲਿਆ ਹੈ।   ਪੰਜਾਬ ਦੇ ਪੁਨਰਗਠਨ ਤੋਂ ਪਹਿਲਾਂ ਇਹ ਪਿੰਡ ਅੰਬਾਲਾ ਜ਼ਿਲ੍ਹੇ ਦਾ ਹਿੱਸਾ ਹੁੰਦਾ ਸੀ ਅਤੇ ਬਾਅਦ ਵਿੱਚ ਰੂਪ ਨਗਰ ਅਤੇ ਹੁਣ ਇਹ ਕਸਬਾਨੁਮਾ ਪਿੰਡ ਤਹਿਸੀਲ ਅਤੇ ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ (ਮੁਹਾਲੀ) ਅਧੀਨ ਹੈ। Continue reading “ਮੁਹਾਲੀ ਸ਼ਹਿਰ ਨੇ ਗ੍ਰਸਿਆ ਇਤਿਹਾਸਕ ਪਿੰਡ ਬਲੌਂਗੀ”

ਸੂਰਬੀਰਾਂ, ਸਾਹਿਤਕਾਰਾਂ ਤੇ ਖਿਡਾਰੀਆਂ ਦਾ ਪਿੰਡ – ਟੂਸੇ

Toose Darwazaਪਿੰਡ ਟੂਸੇ ਲੁਧਿਆਣਾ ਤੋਂ ਰਾਏਕੋਟ ਵਾਇਆ ਜੋਧਾਂ ਹੋ ਕੇ ਗੁਜ਼ਰਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ’ਤੇ ਲੁਧਿਆਣੇ ਤੋਂ 25 ਕਿਲੋਮੀਟਰ ਦੀ ਦੂਰੀ ’ਤੇ ਕਰੀਬ ਚਾਰ ਹਜ਼ਾਰ ਦੀ ਆਬਾਦੀ ਵਾਲਾ ਪਿੰਡ ਹੈ। ਇਸ ਪਿੰਡ ਦੇ ਇੱਕ ਪਾਸੇ ਹਲਵਾਰਾ ਏਅਰਬੇਸ ਹੈ ਅਤੇ ਦੂਜੇ ਪਾਸੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਪਿੰਡ ਹੈ। ਬਜ਼ੁਰਗ ਦੱਸਦੇ ਹਨ ਕਿ ਇਹ ਪਿੰਡ ਕਰਤਾਰ ਸਿੰਘ ਸਰਾਭਾ ਦੀਆਂ ਗਤੀਵਿਧੀਆਂ ਦਾ ਕੇਂਦਰ ਰਿਹਾ ਸੀ। Continue reading “ਸੂਰਬੀਰਾਂ, ਸਾਹਿਤਕਾਰਾਂ ਤੇ ਖਿਡਾਰੀਆਂ ਦਾ ਪਿੰਡ – ਟੂਸੇ”

ਮਾਝੇ ਦਾ ਇਤਿਹਾਸਕ ਪਿੰਡ ਰਾਜਾਤਾਲ

10806cd-_Darbar-Sakhi-Sarvar-Rajatal_-02ਰਾਜਾਤਾਲ ਸਰਹੱਦੀ ਪਿੰਡ ਹੈ, ਜੋ ਅੰਮ੍ਰਿਤਸਰ ਤੋਂ 35 ਕਿਲੋਮੀਟਰ ਦੂਰ ਦੱਖਣ-ਪੱਛਮ ਦੀ ਬਾਹੀ ਅੰਮ੍ਰਿਤਸਰ-ਝਬਾਲ ਸੜਕ ’ਤੇ ਸਥਿਤ ਹੈ। ਇਸ ਪਿੰਡ ਦੀ ਆਬਾਦੀ 4 ਹਜ਼ਾਰ ਦੇ ਕਰੀਬ ਹੈ। ਇਹ ਪਿੰਡ ਆਧੁਨਿਕ ਸਹੂਲਤਾਂ ਨਾਲ ਮਾਲੋ-ਮਾਲ ਹੈ। ਰਾਜਾਤਾਲ ਇਤਿਹਾਸਕ ਪੱਖ ਤੋਂ ਬਹੁਤ ਅਹਿਮ ਹੈ। ਮੁਗ਼ਲ ਕਾਲ ਸਮੇਂ ਇਹ ਸਥਾਨ ਆਗਰਾ ਤੋਂ ਲਾਹੌਰ ਤੱਕ ਜਾਣ ਵਾਲੇ ਸ਼ੇਰਸ਼ਾਹ ਸੂਰੀ ਮਾਰਗ ’ਤੇ ਲਾਹੌਰ ਤੋਂ 24 ਕਿਲੋਮੀਟਰ ਦੂਰ ਸੀ।
ਰਾਜਾਤਾਲ ਦਾ ਸ਼ਬਦੀ ਅਰਥ ਹੈ ‘ਰਾਜੇ ਦਾ ਤਲਾਬ’। ਪਿੰਡ ਦੇ ਬਾਹਰ ਇੱਕ ਵੱਡਾ ਤਲਾਬ ਮੁਗ਼ਲ ਬਾਦਸ਼ਾਹ ਅਕਬਰ ਦੇ ਵਿੱਤ ਮੰਤਰੀ ਦੀਵਾਨ ਟੋਡਰ ਮੱਲ ਦੀ ਸਰਪ੍ਰਸਤੀ ਹੇਠ ਰਾਜ ਦਰਬਾਰ ਵਿੱਚ ਅਦਾਲਤੀ ਇਤਿਹਾਸਕਾਰ ਅਬੁਲ ਫ਼ਾਜ਼ਲ ਦੇ ਕਹਿਣ ਅਨੁਸਾਰ ਬਣਵਾਇਆ ਗਿਆ ਸੀ। ਦੀਵਾਨ ਟੋਡਰ ਮੱਲ ਅਕਬਰ ਬਾਦਸ਼ਾਹ ਦੇ ਦਰਬਾਰ ਦਾ ਉੱਘਾ ਦਰਬਾਰੀ, ਧਾਰਮਿਕ ਤੇ ਦਿਆਲੂ ਸ਼ਖ਼ਸੀਅਤ ਸੀ। ਟੋਡਰ ਮੱਲ ਨੂੰ ਰਾਜ ਦਰਬਾਰ ਵਿੱਚ ਇੱਕ ਧਰਮੀ ਵਿਅਕਤੀ ਵਜੋਂ ਜਾਣਿਆ ਜਾਂਦਾ ਸੀ, ਜੋ ਖੇਤੀਬਾੜੀ ਸੁਧਾਰਾਂ ਵਿੱਚ     ਮਾਹਿਰ ਸੀ। Continue reading “ਮਾਝੇ ਦਾ ਇਤਿਹਾਸਕ ਪਿੰਡ ਰਾਜਾਤਾਲ”

ਜੈਵਿਕ ਬਾਸਮਤੀ ਪੈਦਾ ਕਰਨ ਲਈ ਜ਼ਰੂਰੀ ਨੁਕਤੇ

ਬਾਸਮਤੀ ਦੀ ਜੈਵਿਕ ਪੈਦਾਵਾਰ ਲਈ ਜੈਵਿਕ ਤਰੀਕਿਆਂ ਨਾਲ ਪੈਦਾ ਕੀਤਾ 4 ਕਿੱਲੋ ਪ੍ਰਤੀ ਏਕੜ ਬੀਜ ਵਰਤਣਾ ਚਾਹੀਦਾ ਹੈ। 15% ਲੂਣ ਵਾਲੇ ਪਾਣੀ ਦੇ ਘੋਲ ਵਿਚ ਬੀਜ ਨੂੰ ਡੁਬੋ ਕੇ ਬਿਮਾਰੀ ਵਾਲੇ, ਥੋਥੇ, ਖਾਲੀ ਅਤੇ ਅੱਧ ਪੱਕੇ ਦਾਣੇ ਵੱਖ ਕੀਤੇ ਜਾ ਸਕਦੇ ਹਨ। ਲੂਣ ਵਾਲੇ ਪਾਣੀ ਵਿਚ ਹੇਠਾਂ ਬੈਠੇ ਤੰਦਰੁਸਤ ਬੀਜ ਨੂੰ ਬਾਹਰ ਕੱਢ ਕੇ ਸਾਫ ਪਾਣੀ ਵਿਚ ਧੋਣ ਤੋਂ ਬਾਅਦ ਤੰਦਰੁਸਤ ਬੀਜ ਨੂੰ ਸਾਫ ਪਾਣੀ ਵਿਚ 20-24 ਘੰਟਿਆਂ ਲਈ ਭਿਉਂ ਕੇ ਛਾਂ ਹੇਠ ਸੁਕਾ ਲਉ। ਬਿਜਾਈ ਤੋਂ ਪਹਿਲਾਂ ਬੀਜ ਨੂੰ 5 ਗਰਾਮ ਟਰਾਈਕੋਡਰਮਾ ਅਤੇ 5 ਗ੍ਰਾਮ ਸੀਡੋਮੋਨਸ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ। ਇਸ ਗੱਲ ਦਾ ਖਿਆਲ ਰਹੇ ਕਿ ਸੋਧਿਆ ਬੀਜ ਸਿੱਧਿਆਂ ਧੁੱਪ ਵਿਚ ਨਾ ਰੱਖਿਆ ਜਾਵੇ। ਕੋਸ਼ਿਸ਼ ਕਰੋ ਕਿ ਸੋਧੇ ਹੋਏ ਬੀਜ ਨੂੰ ਜਿੰਨੀ ਜਲਦੀ ਹੋ ਸਕੇ ਬੀਜ ਦਿਉ। ਪਨੀਰੀ ਦਾ ਸਮਾਂ: ਬਾਸਮਤੀ 386 ਅਤੇ 370 ਕਿਸਮਾਂ ਦੀ ਗੁਣਵਤਾ ਅਤੇ ਖੁਸ਼ਬੂਦਾਰ ਪੈਦਾਵਾਰ ਤਾਂ ਹੀ ਪੈਦਾ ਕੀਤੀ ਜਾ ਸਕਦੀ ਹੈ ਜੇਕਰ ਇਨ੍ਹਾਂ ਕਿਸਮਾਂ ਦੀ ਲਵਾਈ ਲਈ ਪਨੀਰੀ ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਦੌਰਾਨ ਬੀਜੀ ਜਾਵੇ ਤਾਂ ਜੋ ਪੱਕਣ ਸਮੇਂ ਦਿਨ ਛੋਟੇ ਅਤੇ ਤਾਪਮਾਨ ਘੱਟ ਹੋਵੇ। ਪੂਸਾ ਬਾਸਮਤੀ 1121 ਦੀ ਪਨੀਰੀ ਜੂਨ ਦੇ ਪਹਿਲੇ ਪੰਦਰਵਾੜੇ ਦੌਰਾਨ ਕਰਨੀ ਚਾਹੀਦੀ ਹੈ। Continue reading “ਜੈਵਿਕ ਬਾਸਮਤੀ ਪੈਦਾ ਕਰਨ ਲਈ ਜ਼ਰੂਰੀ ਨੁਕਤੇ”

ਜ਼ਿੰਦਗੀ ਦਾ ਖ਼ੂਬਸੂਰਤ ਤੋਹਫ਼ਾ ਰਿਸ਼ਤੇ-ਨਾਤੇ

Relationships ਜੇਕਰ ਆਪਾਂ ਇਹ ਆਖ ਦੇਈਏ ਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ ਤਾਂ ਇਹ ਸਿਰਫ ਰਿਸ਼ਤਿਆਂ ਕਰਕੇ ਹੀ ਹੈ ਤੇ ਇਸ ਗੱਲ ਵਿਚ ਕੋਈ ਵੀ ਸ਼ੱਕ ਨਹੀਂ। ਰਿਸ਼ਤੇ-ਨਾਤੇ ਸਾਡੇ ਲਈ ਬਹੁਤ ਹੀ ਖੂਬਸੂਰਤ ਤੋਹਫ਼ਾ ਹਨ ਜ਼ਿੰਦਗੀ ਨੂੰ ਜਿਉਣ ਲਈ। ਰਿਸ਼ਤਿਆਂ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਕਰਨਾ ਵੀ ਬੜੀ ਅਜੀਬ ਜਿਹੀ ਗੱਲ ਲਗਦੀ ਹੈ, ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਇਨਸਾਨ ਜਿਉਂਦਾ ਹੀ ਰਿਸ਼ਤਿਆਂ ਕਰਕੇ ਹੈ। ਤਾਹੀਓਂ ਤਾਂ ਪਰਮਾਤਮਾ ਜਨਮ ਸਮੇਂ ਤੋਂ ਹੀ ਕਿੰਨੇ ਰਿਸ਼ਤੇ ਤੋਹਫ਼ੇ ਦੇ ਰੂਪ ਵਿਚ ਸਾਨੂੰ ਦਿੰਦਾ ਹੈ, ਜਿਨ੍ਹਾਂ ਨੂੰ ਆਪਾਂ ਖੂਨ ਦੇ ਰਿਸ਼ਤੇ ਆਖਦੇ ਹਾਂ। ਰਿਸ਼ਤਾ ਕੋਈ ਵੀ ਹੋਵੇ, ਚਾਹੇ ਖੂਨ ਦਾ, ਦੋਸਤੀ ਦਾ, ਇਨਸਾਨੀਅਤ ਦਾ, ਰੂਹ ਦਾ, ਬਹੁਤ ਹੀ ਖੂਬਸੂਰਤ ਹੁੰਦੇ ਨੇ ਸਾਰੇ। Continue reading “ਜ਼ਿੰਦਗੀ ਦਾ ਖ਼ੂਬਸੂਰਤ ਤੋਹਫ਼ਾ ਰਿਸ਼ਤੇ-ਨਾਤੇ”

rbanner1

Share