ਮਹਾਨ ਚਿੱਤਰਕਾਰ ਸਨ ਸਰਦਾਰ ਸੋਭਾ ਸਿੰਘ

ਭਾਵੇਂ ਸੁਮੱਚੀ ਦੁਨੀਆਂ ਦਾ ਸਭ ਤੋਂ ਵੱਡਾ ਤੇ ਮਹਾਨ ਚਿੱਤਰਕਾਰ ਪਰਮ ਪਿਤਾ ਪਰਮਾਤਮਾ ਹੈ, ਪਰ ਫਿਰ ਵੀ ਇਸ ਫ਼ਾਨੀ ਸੰਸਾਰ ਉੱਤੇ ਕਈ ਅਜਿਹੇ ਮਹਾਨ ਚਿੱਤਰਕਾਰ ਹੋਏ ਹਨ, ਜਿਨ੍ਹਾਂ ਨੇ ਆਪਣੀ ਕਲਾ ਸਦਕਾ ਸੰਸਾਰ ਭਰ ਵਿੱਚ ਪ੍ਰਸਿੱਧੀ ਹਾਸਲ ਕੀਤੀ। ਅਜਿਹੇ ਹੀ ਮਹਾਨ ਚਿੱਤਰਕਾਰਾਂ ਵਿੱਚੋਂ ਇੱਕ ਨਾਂ ਪੰਜਾਬ ਦੀ ਪਵਿੱਤਰ ਧਰਤੀ ਉੱਤੇ ਪੈਦਾ ਹੋਏ ਚਿੱਤਰਕਾਰ ਸੋਭਾ ਸਿੰਘ ਦਾ ਹੈ।
ਸਰਦਾਰ ਸੋਭਾ ਸਿੰਘ ਦਾ ਜਨਮ 29 ਨਵੰਬਰ 1901 ਨੂੰ ਪਿਤਾ ਸੁਖਦੇਵ ਸਿੰਘ ਤੇ ਮਾਤਾ ਅੱਛਰਾਂ ਦੇ ਘਰ ਸ੍ਰੀ ਹਰਗੋਬਿੰਦਰਪੁਰ ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦੀ ਪਹਿਲੀ ਪਤਨੀ ਹਰਿ ਕੌਰ ਇੱਕ ਲੜਕੀ ਲੱਛਮੀ ਦੇਵੀ ਨੂੰ ਜਨਮ ਦੇ ਕੇ ਰੱਬ ਨੂੰ ਪਿਆਰੀ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਬੀਬੀ ਅੱਛਰਾਂ ਨਾਲ ਦੂਜਾ ਵਿਆਹ ਕੀਤਾ। ਬੀਬੀ ਅੱਛਰਾਂ ਵੀ ਪਹਿਲਾਂ ਵਿਆਹੀ ਹੋਈ ਸੀ। ਉਨ੍ਹਾਂ ਦੀ ਪਹਿਲੇ ਵਿਆਹ ਤੋਂ ਕ੍ਰਿਸ਼ਨਾ ਨਾਮ ਦੀ ਲੜਕੀ ਸੀ। ਬਾਅਦ ਵਿੱਚ ਉਨ੍ਹਾਂ ਦੇ ਘਰ ਮੰਗਤ ਸਿੰਘ ਤੇ ਸੋਭਾ ਸਿੰਘ ਦਾ ਜਨਮ ਹੋਇਆ। ਸੋਭਾ ਸਿੰਘ ਅਜੇ ਦੋ ਕੁ ਵਰ੍ਹੇ ਦਾ ਸੀ ਕਿ ਉਸ ਦੇ ਵੱਡੇ ਭਰਾ ਮੰਗਤ ਸਿੰਘ ਦੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਉਸ ਦੇ ਮਾਮੇ ਦੀ ਮੌਤ ਹੋ ਗਈ। ਇਨ੍ਹਾਂ ਦੋਵਾਂ ਸਦਮਿਆਂ ਨੇ ਉਸ ਦੀ ਮਾਤਾ ਅੱਛਰਾਂ ਨੂੰ ਗਹਿਰੀ ਚੋਟ ਪਹੁੰਚਾਈ ਤੇ ਉਹ ਬਿਮਾਰ ਹੋ ਗਈ। ਉਸ ਨੂੰ ਟੀ.ਬੀ. ਦੀ ਬਿਮਾਰੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਸ ਦੀ ਮੌਤ ਹੋ ਗਈ। ਇਸ ਤਰ੍ਹਾਂ ਸੋਭਾ ਸਿੰਘ ਤੇ ਉਸ ਦੀ ਭੈਣ ਲੱਛਮੀ ਬਚਪਨ ਵਿੱਚ ਹੀ ਅਨਾਥ ਹੋ ਗਏ। ਪਿਤਾ ਸੁਖਦੇਵ ਸਿੰਘ ਦੇ ਫ਼ੌਜ ਵਿੱਚ ਹੋਣ ਕਰਕੇ ਸੋਭਾ ਸਿੰਘ ਦੀ ਦੇਖਭਾਲ ਉਸ ਦੀ ਭੈਣ ਲੱਛਮੀ ਦੇਵੀ ਨੇ ਹੀ ਕੀਤੀ। Continue reading “ਮਹਾਨ ਚਿੱਤਰਕਾਰ ਸਨ ਸਰਦਾਰ ਸੋਭਾ ਸਿੰਘ”

ਪਿ੍ਅੰਕਾ ਚੋਪੜਾ ਨੇ ਜਾਰੀ ਕੀਤਾ ਪੰਜਾਬੀ ਫਿਲਮ ‘ਸਰਵਣ’ ਦਾ ਪ੍ਰੋਮੋ

1570262__d68361350ਟੋਰਾਂਟੋਂ (ਹਰਜੀਤ ਸਿੰਘ ਬਾਜਵਾ)- ਬੀ. ਐਮ. ਓ. ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਟੋਰਾਂਟੋਂ ਅਤੇ ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਸਾਊਥ ਏਸ਼ੀਆ ਟੋਰਾਂਟੋਂ (ਇਫਸਾ) ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਿਚ ਅੱਜ ਮਿਸੀਸਾਗਾ ਦੇ ਹਿਲਟਨ ਹੋਟਲ ਵਿਚ ਇਕ ਪ੍ਰੈੱਸ ਮਿਲਣੀ ਦੌਰਾਨ ਬਾਲੀਵੁੱਡ ਅਭਿਨੇਤਰੀ ਪਿ੍ਅੰਕਾ ਚੋਪੜਾ ਪੱਤਰਕਾਰਾਂ ਦੇ ਰੂਬਰੂ ਹੋਈ ਅਤੇ ਉਨ੍ਹਾਂ ਦੇ ਪਰਿਵਾਰ ਦੇ ਪ੍ਰੋਡਕਸ਼ਨ ਹਾਊਸ ਵੱਲੋਂ ਪੰਜਾਬੀ ਗਾਇਕ ਅਮਰਿੰਦਰ ਗਿੱਲ ਨੂੰ ਲੈ ਕੇ ਬਣਾਈ ਗਈ ਪੰਜਾਬੀ ਫਿਲਮ ‘ਸਰਵਣ’ ਦਾ ਪ੍ਰੋਮੋ ਇੱਥੇ ਵਿਸ਼ਵ ਪੱਧਰ ‘ਤੇ ਲਾਂਚ ਕੀਤਾ ਗਿਆ | ਇੱਥੇ ਰੱਖੇ ਪਭਾਵਸ਼ਾਲੀ ਸਮਾਗਮ ਦੌਰਾਨ ਫਿਲਮ ਦੇ ਅਦਾਕਾਰ ਅਮਰਿੰਦਰ ਗਿੱਲ ਅਤੇ ਅਦਾਕਾਰਾ ਪਿ੍ਅੰਕਾ ਚੋਪੜਾ ਢੋਲ ਦੀ ਤਾਲ ‘ਤੇ ਹਾਲ ਦੇ ਅੰਦਰ ਆਏ ਅਤੇ ਫਿਲਮ ਬਾਰੇ ਗੱਲ ਕਰਦਿਆਂ ਪਿ੍ਅੰਕਾ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਵੱਲੋਂ ਬਣਾਈ ਇਸ ਪੰਜਾਬੀ ਫਿਲਮ ‘ਤੇ ਉਨ੍ਹਾਂ ਨੂੰ ਬਹੁਤ ਆਸਾਂ ਹਨ ਅਤੇ ਬਾਲੀਵੁੱਡ ਦੇ ਹਾਣ ਦੀ ਬਣੀ ਇਸ ਫਿਲਮ ਨੂੰ ਜਦੋਂ ਲੋਕ ਦੇਖਣਗੇ ਤਾਂ ਉਨ੍ਹਾਂ ਨੂੰ ਦੂਜੀਆਂ ਫਿਲਮਾਂ ਨਾਲੋਂ ਵਖਰੇਵਾਂ ਅਤੇ ਵਧੀਆਪਨ ਆਪਣੇ-ਆਪ ਹੀ ਨਜ਼ਰ ਆ ਜਾਵੇਗਾ | ਉਨ੍ਹਾਂ ਆਖਿਆ ਕਿ ਇਹ ਫਿਲਮ ਲੋਹੜੀ ਮੌਕੇ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਇਹ ਫਿਲਮ ਲੋਕਾਂ ਦੀਆਂ ਉਮੀਦਾਂ ‘ਤੇ ਜ਼ਰੂਰ ਖਰੀ ਉੱਤਰੇਗੀ | ਇਸ ਮੌਕੇ ਅਮਰਿੰਦਰ ਗਿੱਲ ਨੇ ਆਖਿਆ ਕਿ ਮੈਨੂੰ ਗਾਇਕੀ ਅਤੇ ਫਿਲਮਾਂ ਵਿਚ ਲੋਕਾਂ ਨੇ ਭਰਪੂਰ ਪਿਆਰ ਦਿੱਤਾ ਹੈ ਅਤੇ ਸਾਨੂੰ ਉਮੀਦ ਹੈ ਇਸ ਫਿਲਮ ਨੂੰ ਵੀ ਲੋਕ ਭਰਵਾਂ ਹੁੰਗਾਰਾ ਦੇਣਗੇ |

ਆਪਣੀ ਸਫਲਤਾ ਦਾ ਕਦੇ ਘੁਮੰਡ ਨਹੀਂ ਸੀ ਕੀਤਾ ਗੁਰੂ ਦੱਤ ਨੇ

ਫ਼ਿਲਮ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਗੁਰੂ ਦੱਤ ਦਾ ਨਾਂ ਹਿੰਦੀ ਸਿਨਮਾ ਜਗਤ ਵਿੱਚ ਪਹਿਲੇ ਸ਼ੋਅਮੈਨ ਵਜੋਂ ਲਿਆ ਜਾਂਦਾ ਹੈ। ਉਹ ਠਹਿਰੀ ਹੋਈ ਤਬੀਅਤ ਦਾ ਮਾਲਕ ਸੀ ਜਿਸ ਨੇ ਆਪਣੀ ਸਫਲਤਾ ਉੁੱਪਰ ਕਦੇ ਘੁਮੰਡ ਨਹੀਂ ਕੀਤਾ। ਉਹ ਕਮਰਸ਼ੀਅਲ ਫ਼ਿਲਮ ਨੂੰ ਆਰਟ ਮੂਵੀ ਵਾਂਗ ਪੇਸ਼ ਕਰਨ ਦੀ ਵਿਲੱਖਣ ਪ੍ਰਤਿਭਾ ਰੱਖਦਾ ਸੀ। ਗੁਰੂ ਦੱਤ ਵੱਲੋਂ ਨਿਰਮਿਤ ਫ਼ਿਲਮਾਂ ਉਸ ਦੀ ਨਿੱਜੀ ਜ਼ਿੰਦਗੀ ਦਾ ਹੀ ਰੂਪ ਪ੍ਰਤੀਤ ਹੁੰਦੀਆਂ ਹਨ। ਸਮਾਜਿਕ ਢਾਂਚੇ ਤੋਂ ਨਿਰਾਸ਼ ਗੁਰੂ ਦੱਤ ਨੇ ਆਪਣੀਆਂ ਫ਼ਿਲਮਾਂ ਰਾਹੀਂ ਆਪਣੇ ਜਜ਼ਬਾਤ ਨੂੰ ਦਰਸ਼ਕਾਂ ਸਨਮੁੱਖ ਬਾਖ਼ੂਬੀ ਪੇਸ਼ ਕੀਤਾ ਅਤੇ ਉਸ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਸ਼ਾਹਕਾਰ ਫ਼ਿਲਮਾਂ ਬਣ ਗਈਆਂ। Continue reading “ਆਪਣੀ ਸਫਲਤਾ ਦਾ ਕਦੇ ਘੁਮੰਡ ਨਹੀਂ ਸੀ ਕੀਤਾ ਗੁਰੂ ਦੱਤ ਨੇ”

ਟਰਾਂਸਜੇਂਡਰ: ਗੌਰਵ ਤੋਂ ਗ਼ੌਰੀ ਅਰੋੜਾ ਬਣਨ ਦਾ ਸਫ਼ਰ

card_gauri_idiva_980x457

ਸਾਲ 2015 ਵਿੱਚ ਬਰੂਸ ਜੇਨਰ ਨੇ ਆਪਣੇ ਆਪ ਨੂੰ ਟਰਾਂਸਜੇਂਡਰ ਤੀਵੀਂ ਦੇ ਰੂਪ ਵਿੱਚ ਤਬਦੀਲ ਕਰ ਦੁਨੀਆ ਨੂੰ ਚੌਂਕਾ ਦਿੱਤਾ ਸੀ .
ਹਾਲਾਂਕਿ ਇਸ ਤੋਂ ਉਹ ਕਈ ਲੋਕਾਂ ਦੇ ਨਿਸ਼ਾਨੇ ਉੱਤੇ ਆ ਗਏ , ਲੇਕਿਨ ਇਸ ਤੋਂ ਦੁਨੀਆ ਵਿੱਚ ਲਿੰਗ ਪਹਿਚਾਣ ਕੀਤੀ ਦੁਬਿਧਾ ਤੋਂ ਗੁਜਰ ਰਹੇ ਕਈ ਲੋਕਾਂ ਨੂੰ ਇਸ ਤੋਂ ਨਵੀਂ ਆਸ ਬੱਝੀ ਸੀ .
ਭਾਰਤ ਵਿੱਚ ਹੁਣ ਵੀ ਸੇਕਸੁਅਲ ਆਈਡੈਂਟਿਟੀ ਬਹੁਤ ਬਹੁਤ ਸਵਾਲ ਬਣਾ ਹੋਇਆ ਹੈ . Continue reading “ਟਰਾਂਸਜੇਂਡਰ: ਗੌਰਵ ਤੋਂ ਗ਼ੌਰੀ ਅਰੋੜਾ ਬਣਨ ਦਾ ਸਫ਼ਰ”

‘ਬੇਤਾਬ’ ਦੇ ਰੀਮੇਕ ਨਾਲ ਬੇਟੇ ਨੂੰ ਲਾਂਚ ਕਰਣਗੇ ਸੰਨੀ ਦਿਓਲ

ਨਵੀਂ ਦਿੱਲੀ-‘ਗਾਇਲ ਵਨਸ ਅਗੇਨ’ ਵਿਚ ਚਾਰ ਨਵੇਂ ਚਿਹਰਿਆਂ ਨੂੰ ਲਾਂਚ ਕਰਨ ਤੋਂ ਬਾਅਦ ਸੰਨੀ ਦਿਓਲ ਹੁਣ ਪੂਰੀ ਤਰ੍ਹਾਂ ਨਾਲ ਆਪਣੇ ਬੇਟੇ ਕਰਣ ‘ਤੇ ਧਿਆਨ ਲਗਾ ਰਹੇ ਹਨ | ਚਰਚਾ ਹੈ ਕਿ ਕਰਣ ਬਾਲੀਵੁੱਡ ਵਿਚ ਐਾਟਰੀ ਕਰਨ ਲਈ ਤਿਆਰ ਹੈ ਅਤੇ ਸੰਨੀ ਦਿਓਲ ਨੇ ਫੈਸਲਾ ਲਿਆ ਹੈ ਕਿ ਉਹ ਆਪਣੇ ਬੇਟੇ ਦੀ ਫ਼ਿਲਮ ਆਪ ਡਾਇਰੈਕਟ ਕਰਨਗੇ | ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਸੰਨੀ ਦਿਓਲ ਇਸ ਫ਼ਿਲਮ ਵਿਚ ਕਰਣ ਨਾਲ ਸੈਫ ਅਤੇ ਅਮਿ੍ਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਨੂੰ ਲੈਣਾ ਚਾਹੁੰਦੇ ਹਨ | ਦਰਅਸਲ ਸੰਨੀ ਦਿਓਲ ਨੇ ਬਾਲੀਵੁੱਡ ਵਿਚ ਪਹਿਲੀ ਵਾਰ ਐਾਟਰੀ ਅਮਿ੍ਤਾ ਸਿੰਘ ਨਾਲ ‘ਬੇਤਾਬ’ ਫ਼ਿਲਮ ਨਾਲ ਕੀਤੀ ਸੀ ਹੋ ਸਕਦਾ ਹੈ ਕਿ ਉਹ ਹੁਣ ਅਮਿ੍ਤਾ ਦੀ ਬੇਟੀ ਨਾਲ ਫ਼ਿਰ ਤੋਂ ਉਹੀ ਜਾਦੂ ਚਲਾਉਣਾ ਚਾਹੁੰਦੋ ਹੋਣ | Continue reading “‘ਬੇਤਾਬ’ ਦੇ ਰੀਮੇਕ ਨਾਲ ਬੇਟੇ ਨੂੰ ਲਾਂਚ ਕਰਣਗੇ ਸੰਨੀ ਦਿਓਲ”

ਦੋ ਕਰੋੜ ਪ੍ਰਸੰਸਕਾਂ ਨਾਲ ਚਹਿਕਿਆ ਸ਼ਾਹਰੁਖ਼ ਦਾ ਟਵਿੱਟਰ

Shahrukh-Khanਮੁੰਬਈ-ਸੁਪਰ ਸਟਾਰ ਸ਼ਾਹਰੁਖ ਖ਼ਾਨ ਨੇ ਟਵਿੱਟਰ ਉਤੇ ਆਪਣੇ ਪ੍ਰਸੰਸਕਾਂ ਦੀ ਗਿਣਤੀ ਦੋ ਕਰੋੜ ਪੁੱਜਣ ਉਤੇ ਉਨ੍ਹਾਂ ਦਾ ਧੰਨਵਾਦ ਕਰਨ ਲਈ ਇਕ ਵੀਡੀਓ ਰਿਕਾਰਡ ਕੀਤੀ। ਆਪਣੇ ਪ੍ਰਸੰਸਕਾਂ ਨੂੰ ਦਿੱਤੇ ਸੰਦੇਸ਼ ਵਿੱਚ 50 ਸਾਲਾ ਇਸ ਅਦਾਕਾਰ ਨੇ ਕਿਹਾ ਕਿ ਇਸ ਨਾਲ ਉਸ ਨੂੰ ਬਿਹਤਰ ਮਨੁੱਖ ਬਣਨ ਵਿੱਚ ਮਦਦ ਮਿਲੇਗੀ।
ਵੀਡੀਓ ਸੰਦੇਸ਼ ਵਿੱਚ ਸ਼ਾਹਰੁਖ ਨੇ ਕਿਹਾ ਕਿ ਇਹ ਪ੍ਰਸੰਸਕਾਂ ਦੀ ਗਿਣਤੀ ਦੋ ਕਰੋੜ ’ਤੇ ਪੁੱਜਣ ਲਈ ਧੰਨਵਾਦ ਨਹੀਂ ਹੈ। ਦਰਅਸਲ ਉਹ ਆਪਣੇ ਪ੍ਰਸੰਸਕਾਂ ਦਾ ਇਸ ਗੱਲੋਂ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਰੋਜ਼ਾਨਾ ਜੀਵਨ ਦੇ ਕਈ ਮਸਲਿਆਂ, ਜਿਹੜੇ ਕਦੇ ਮੈਨੂੰ ਖਿਝਾ ਦਿੰਦੇ, ਕਦੇ ਰੁਆ ਦਿੰਦੇ ਜਾਂ ਕਦੇ ਗੁੱਸਾ ਦਿਵਾ ਦਿੰਦੇ ਸਨ, ਨਾਲ ਸਿੱਝਣ ਵਿੱਚ ਮੇਰੀ ਮਦਦ ਕੀਤੀ।
ਸ਼ਾਹਰੁਖ ਨੇ ਆਪਣੇ ਪ੍ਰਸੰਸਕਾਂ ਨਾਲ ਮਿਲਣੀ ਦੀਆਂ ਕੁੱਝ ਵਿਲੱਖਣ ਘਟਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਕੋਈ ਪ੍ਰਸੰਸਕ ਉਨ੍ਹਾਂ ਨੂੰ ਕਰੰਸੀ ਨੋਟ ਉਤੇ ਆਟੋਗ੍ਰਾਫ਼ ਦੇਣ ਜਾਂ ਉਡਾਣ ਦੌਰਾਨ ਆਪਣੀ ਪਛਾਣ ਦੱਸਣ ਦੀ ਕੋਸ਼ਿਸ਼ ਕਰਦਾ ਹੈ ਤਾਂ ਖਿਝ ਚੜ੍ਹਦੀ ਹੈ।

ਸਰਦਾਰ ਜੀ 2: ਕਾਮੇਡੀ ਤੇ ਮੁਹੱਬਤ ਦਾ ਸੁਮੇਲ

Diljit-Sardaar-Ji-2ਪੰਜਾਬੀ ਸਿਨਮੇ ਵਿੱਚ ਬਹੁਤੀ ਵਾਰ ਇੱਕ ਪ੍ਰੋਡਿਊਸਰ ਦੂਜੀ ਵਾਰ ਕਿਸੇ ਫ਼ਿਲਮ ’ਤੇ ਪੈਸਾ ਨਿਵੇਸ਼ ਕਰਦਾ ਦਿਖਾਈ ਨਹੀਂ ਦਿੰਦਾ। ਇਸ ਦਾ ਵੱਡਾ ਕਾਰਨ ਇਹ ਹੈ ਕਿ ਪ੍ਰੋਡਿਊਸਰ ਚਾਅ ਨਾਲ ਇੱਕ ਫ਼ਿਲਮ ’ਤੇ ਪੈਸਾ ਭਾਵੇਂ ਖ਼ਰਚ ਦਿੰਦਾ ਹੈ ਪਰ ਇਸ ਖੇਤਰ ਦੀ ਨਾਸਮਝੀ ਤੇ ਹੋਰ ਮਾਮਲਿਆਂ ਦੀ ਅਣਜਾਣਤਾ ਉਸ ਦੀਆਂ ਉਮੀਦਾਂ ’ਤੇ ਛੇਤੀ ਹੀ ਪਾਣੀ ਫੇਰ ਦਿੰਦੀ ਹੈ। ਸਿੱਟੇ ਵਜੋਂ ਮੁੜ ਉਹ ਨਿਰਮਾਤਾ ਕਿਸੇ ਫ਼ਿਲਮ ’ਤੇ ਪੈਸਾ ਖ਼ਰਚ ਕਰਦਾ ਦਿਖਾਈ ਨਹੀਂ ਦਿੰਦਾ। ਇਸ ਤੋਂ ਉਲਟ ‘ਵ੍ਹਾਈਟ ਹਿੱਲ ਪ੍ਰੋਡਕਸ਼ਨ’ ਨੇ ਪੰਜਾਬੀ ਸਿਨਮਾ ਖੇਤਰ ਵਿੱਚ ‘ਯਸ਼ਰਾਜ ਬੈਨਰ’ ਵਾਲਾ ਨਾਮਣਾ ਖੱਟਿਆ ਹੈ। ਇਸ ਬੈਨਰ ਦੀਆਂ ਲਗਪਗ ਸਾਰੀਆਂ ਫ਼ਿਲਮਾਂ ਇੱਕ ਤੋਂ ਵਧ ਕੇ ਇੱਕ ਰਹੀਆਂ ਹਨ ਤੇ ਅੱਜ ਇਸ ਬੈਨਰ ਨਾਲ ਹਰ ਕਲਾਕਾਰ ਤੇ ਡਾਇਰੈਕਟਰ ਕੰਮ ਕਰਨਾ ਚਾਹੁੰਦਾ ਹੈ। Continue reading “ਸਰਦਾਰ ਜੀ 2: ਕਾਮੇਡੀ ਤੇ ਮੁਹੱਬਤ ਦਾ ਸੁਮੇਲ”

ਭਾਰਤੀ ਓਲੰਪਿਕ ਐਸੋਸੀਏਸ਼ਨ ਵੱਲੋਂ ਸਲਮਾਨ ਨੂੰ ਚਿਤਾਵਨੀ


salman-khan-story_647_100415103500ਨਵੀਂ ਦਿੱਲੀ-
ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਸਲਮਾਨ ਖਾਨ ਨੂੰ ਕਿਹਾ ਹੈ ਕਿ ਬਲਾਤਕਾਰ ਬਾਰੇ ਟਿੱਪਣੀ ਲਈ ਜਾਂ ਤਾਂ ਉਹ ਮੁਆਫੀ ਮੰਗੇ, ਨਹੀਂ ਤਾਂ ਉਸ ਦੀ ਰੀਓ ਓਲੰਪਿਕ ਦੇ ਪ੍ਰਚਾਰ-ਦੂਤ ਵਾਲੀ ਨਿਯੁਕਤੀ ਰੱਦ ਕਰ ਦਿੱਤੀ ਜਾਵੇਗੀ। ਇਸੇ ਦੌਰਾਨ ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਇਸ ਮਾਮਲੇ ‘ਤੇ ਸਲਮਾਨ ਨੂੰ 29 ਜੂਨ ਨੂੰ ਤਲਬ ਕਰ ਲਿਆ ਹੈ। ਐਸੋਸੀਏਸ਼ਨ ਦੇ ਸਕੱਤਰ ਰਾਕੇਸ਼ ਗੁਪਤਾ ਨੇ ਕਿਹਾ ਕਿ ਉਹ ਸਲਮਾਨ ਖਾਨ ਦੀ ਟੀਮ ਨਾਲ ਰਾਬਤਾ ਬਣਾ ਰਹੇ ਹਨ ਤਾਂ ਕਿ ਐਸੋਸੀਏਸ਼ਨ ਦੇ ਵਿਚਾਰ ਉਸ ਤੱਕ ਅੱਪੜਦੇ ਕਰ ਦਿੱਤੇ ਜਾਣ। ਉਨ੍ਹਾਂ ਕਿਹਾ, “ਸਲਮਾਨ ਖਾਨ ਨੇ ਇਹ ਟਿੱਪਣੀ ਕਰਕੇ ਖੇਡਾਂ ਨਾਲ ਜੁੜੇ ਲੋਕਾਂ ਦਾ ਦਿਲ ਦੁਖਾਇਆ ਹੈ ਅਤੇ ਖਿਡਾਰੀਆਂ ਦਾ ਅਕਸ ਵੀ ਖਰਾਬ ਕੀਤਾ ਹੈ।“ ਐਸੋਸੀਏਸ਼ਨ ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਜੇ ਸਲਮਾਨ ਨੇ ਮੁਆਫੀ ਨਾ ਮੰਗੀ ਤਾਂ ਉਸ ਨੂੰ ਜੁਲਾਈ ਵਿਚ ਭੇਜੇ ਜਾ ਰਹੇ ਪਹਿਲੇ ਜਥੇ ਵਾਲੇ ਸਮਾਗਮ ਲਈ ਸੱਦਿਆ ਨਹੀਂ ਜਾਵੇਗਾ। ਸੰਸਥਾ ਦੇ ਮੀਤ ਪ੍ਰਧਾਨ ਤਰਲੋਚਨ ਸਿੰਘ ਨੇ ਵੀ ਸਲਮਾਨ ਦੀ ਨੁਕਤਾਚੀਨੀ ਕੀਤੀ ਹੈ।

ਉੱਘੇ ਕੱਵਾਲ ਅਮਜਦ ਸਾਬਰੀ ਦੀ ਗੋਲੀਆਂ ਮਾਰ ਕੇ ਹੱਤਿਆ

amjad-sabri-1ਕਰਾਚੀ-ਇੱਥੇ ਮੋਟਰਸਾਈਕਲ ਸਵਾਰ ਬੰਦੂਕਧਾਰੀਆਂ ਨੇ ਉੱਘੇ ਕੱਵਾਲ ਅਮਜਦ ਸਾਬਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। 45 ਸਾਲਾ ਸਾਬਰੀ ਆਪਣੇ ਇੱਕ ਸਾਥੀ ਨਾਲ ਕਾਰ ਵਿੱਚ ਜਾ ਰਹੇ ਸਨ ਕਿ ਲਿਆਕਤਾਬਾਦ 10 ਇਲਾਕੇ ਵਿੱਚ ਬੰਦੂਕਧਾਰੀਆਂ ਨੇ ਉਨ੍ਹਾਂ ਦੇ ਵਾਹਨ ’ਤੇ ਗੋਲੀਆਂ ਚਲਾ ਦਿੱਤੀਆਂ। ਅਮਜਦ ਸਾਬਰੀ ਤੇ ਉਨ੍ਹਾਂ ਦੇ ਸਹਾਇਕ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੁਪਹਿਰ ਬਾਅਦ ਹੋਏ ਇਸ ਹਮਲੇ ਵਿੱਚ ਅਮਜਦ ਸਾਬਰੀ, ਉਨ੍ਹਾਂ ਦੇ ਸਾਥੀ ਤੇ ਡਰਾਈਵਰ ਦੀ ਮੌਤ ਹੋ ਗਈ। ਅਮਜਦ ਸਾਬਰੀ ਦੇ ਸਿਰ ਅਤੇ ਛਾਤੀ ਵਿੱਚ ਗੋਲੀਆਂ ਲੱਗੀਆਂ ਤੇ ਉਨ੍ਹਾਂ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਵਧੀਕ ਪੁਲੀਸ ਸਰਜਨ ਡਾ. ਰੋਹੀਨਾ ਹਸਨ ਨੇ ਸਾਬਰੀ ਦੀ ਮੌਤ ਦੀ ਪੁਸ਼ਟੀ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਿਰ ਵਿੱਚ ਦੋ-ਤਿੰਨ ਵਾਰ ਗੋਲੀਆਂ ਮਾਰੀਆਂ ਗਈਆਂ ਅਤੇ ਇੱਕ ਗੋਲੀ ਉਨ੍ਹਾਂ ਦੇ ਕੰਨ ’ਤੇ ਵੀ ਲੱਗੀ।

ਮਹਾਰਾਣੀ ਵਿਕਟੋਰੀਆ ਤੇ ਅਬਦੁਲ ਦੇ ਸਬੰਧਾਂ ਬਾਰੇ ਪੁਸਤਕ ’ਤੇ ਬਣੇਗੀ ਫਿਲਮ

11906cd-_victoria-and-abdul-1ਲੰਡਨ-ਮਹਾਰਾਣੀ ਵਿਕਟੋਰੀਆ ਅਤੇ ਉਸ ਦੇ ਵਿਸ਼ਵਾਸਪਾਤਰ ਭਾਰਤੀ ਸਹਿਯੋਗੀ ਅਬਦੁਲ ਕਰੀਮ ਦਰਮਿਆਨ ਸਬੰਧਾਂ ਉਤੇ ਆਧਾਰਤ ਭਾਰਤੀ ਮੂਲ ਦੀ ਲੇਖਿਕਾ ਦੀ ਕਿਤਾਬ ’ਤੇ ਜਲਦੀ ਫਿਲਮ ਬਣਾਈ ਜਾਵੇਗੀ। ਇਸ ਫਿਲਮ ਵਿੱਚ ਆਸਕਰ ਐਵਾਰਡ ਜੇਤੂ ਬ੍ਰਿਟਿਸ਼ ਅਦਾਕਾਰਾ ਜੂਡੀ ਡੇਨਚ ਮੁੱਖ ਭੂਮਿਕਾ ਨਿਭਾਏਗੀ।
ਲੇਖਿਕਾ ਸ਼ਰਬਨੀ ਬਾਸੂ ਦੀ ਕਿਤਾਬ ‘ਵਿਕਟੋਰੀਆ ਐਂਡ ਅਬਦੁਲ: ਦਿ ਟ੍ਰਿਊ ਸਟੋਰੀ ਆਫ ਕਵੀਨ’ਜ਼ ਕਲੋਜ਼ੈਸਟ ਕੌਨਫੀਡੈਂਟ’ ਤਕਰੀਬਨ ਛੇ ਸਾਲ ਪਹਿਲਾਂ ਰਿਲੀਜ਼ ਹੋਈ ਸੀ। ਇਸ ਕਿਤਾਬ ਵਿੱਚ 1890 ਦੇ ਆਸ ਪਾਸ ਦੇ ਵਰ੍ਹਿਆਂ ਵਿੱਚ ਬ੍ਰਿਟਿਸ਼ ਮਹਾਰਾਣੀ ਅਤੇ ਉਸ ਦੇ ਵਿਸ਼ਵਾਸਪਾਤਰ ਭਾਰਤੀ ਸਹਿਯੋਗੀ ਅਬਦੁਲ ਕਰੀਮ ਦੇ ਰਿਸ਼ਤੇ ਦਾ ਜ਼ਿਕਰ ਕੀਤਾ ਗਿਆ ਹੈ। ਲੰਡਨ ਵਿੱਚ ਰਹਿਣ ਵਾਲੀ ਪੱਤਰਕਾਰ ਅਤੇ ‘ਸਪਾਈ ਪ੍ਰਿੰਸੈਸ’ ਅਤੇ ਹਾਲ ਹੀ ਵਿੱਚ ‘ਫਾਰ ਕਿੰਗ ਐਂਡ ਅਨਦਰ ਕੰਟਰੀ’ ਕਿਤਾਬਾਂ ਲਿਖਣ ਵਾਲੀ ਸ਼ਰਬਨੀ ਬਾਸੂ ਨੇ ਕਿਹਾ, Continue reading “ਮਹਾਰਾਣੀ ਵਿਕਟੋਰੀਆ ਤੇ ਅਬਦੁਲ ਦੇ ਸਬੰਧਾਂ ਬਾਰੇ ਪੁਸਤਕ ’ਤੇ ਬਣੇਗੀ ਫਿਲਮ”

rbanner1

Share