ਸਰਦਾਰ ਜੀ 2: ਕਾਮੇਡੀ ਤੇ ਮੁਹੱਬਤ ਦਾ ਸੁਮੇਲ

Diljit-Sardaar-Ji-2ਪੰਜਾਬੀ ਸਿਨਮੇ ਵਿੱਚ ਬਹੁਤੀ ਵਾਰ ਇੱਕ ਪ੍ਰੋਡਿਊਸਰ ਦੂਜੀ ਵਾਰ ਕਿਸੇ ਫ਼ਿਲਮ ’ਤੇ ਪੈਸਾ ਨਿਵੇਸ਼ ਕਰਦਾ ਦਿਖਾਈ ਨਹੀਂ ਦਿੰਦਾ। ਇਸ ਦਾ ਵੱਡਾ ਕਾਰਨ ਇਹ ਹੈ ਕਿ ਪ੍ਰੋਡਿਊਸਰ ਚਾਅ ਨਾਲ ਇੱਕ ਫ਼ਿਲਮ ’ਤੇ ਪੈਸਾ ਭਾਵੇਂ ਖ਼ਰਚ ਦਿੰਦਾ ਹੈ ਪਰ ਇਸ ਖੇਤਰ ਦੀ ਨਾਸਮਝੀ ਤੇ ਹੋਰ ਮਾਮਲਿਆਂ ਦੀ ਅਣਜਾਣਤਾ ਉਸ ਦੀਆਂ ਉਮੀਦਾਂ ’ਤੇ ਛੇਤੀ ਹੀ ਪਾਣੀ ਫੇਰ ਦਿੰਦੀ ਹੈ। ਸਿੱਟੇ ਵਜੋਂ ਮੁੜ ਉਹ ਨਿਰਮਾਤਾ ਕਿਸੇ ਫ਼ਿਲਮ ’ਤੇ ਪੈਸਾ ਖ਼ਰਚ ਕਰਦਾ ਦਿਖਾਈ ਨਹੀਂ ਦਿੰਦਾ। ਇਸ ਤੋਂ ਉਲਟ ‘ਵ੍ਹਾਈਟ ਹਿੱਲ ਪ੍ਰੋਡਕਸ਼ਨ’ ਨੇ ਪੰਜਾਬੀ ਸਿਨਮਾ ਖੇਤਰ ਵਿੱਚ ‘ਯਸ਼ਰਾਜ ਬੈਨਰ’ ਵਾਲਾ ਨਾਮਣਾ ਖੱਟਿਆ ਹੈ। ਇਸ ਬੈਨਰ ਦੀਆਂ ਲਗਪਗ ਸਾਰੀਆਂ ਫ਼ਿਲਮਾਂ ਇੱਕ ਤੋਂ ਵਧ ਕੇ ਇੱਕ ਰਹੀਆਂ ਹਨ ਤੇ ਅੱਜ ਇਸ ਬੈਨਰ ਨਾਲ ਹਰ ਕਲਾਕਾਰ ਤੇ ਡਾਇਰੈਕਟਰ ਕੰਮ ਕਰਨਾ ਚਾਹੁੰਦਾ ਹੈ। Continue reading “ਸਰਦਾਰ ਜੀ 2: ਕਾਮੇਡੀ ਤੇ ਮੁਹੱਬਤ ਦਾ ਸੁਮੇਲ”

ਭਾਰਤੀ ਓਲੰਪਿਕ ਐਸੋਸੀਏਸ਼ਨ ਵੱਲੋਂ ਸਲਮਾਨ ਨੂੰ ਚਿਤਾਵਨੀ


salman-khan-story_647_100415103500ਨਵੀਂ ਦਿੱਲੀ-
ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਸਲਮਾਨ ਖਾਨ ਨੂੰ ਕਿਹਾ ਹੈ ਕਿ ਬਲਾਤਕਾਰ ਬਾਰੇ ਟਿੱਪਣੀ ਲਈ ਜਾਂ ਤਾਂ ਉਹ ਮੁਆਫੀ ਮੰਗੇ, ਨਹੀਂ ਤਾਂ ਉਸ ਦੀ ਰੀਓ ਓਲੰਪਿਕ ਦੇ ਪ੍ਰਚਾਰ-ਦੂਤ ਵਾਲੀ ਨਿਯੁਕਤੀ ਰੱਦ ਕਰ ਦਿੱਤੀ ਜਾਵੇਗੀ। ਇਸੇ ਦੌਰਾਨ ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਇਸ ਮਾਮਲੇ ‘ਤੇ ਸਲਮਾਨ ਨੂੰ 29 ਜੂਨ ਨੂੰ ਤਲਬ ਕਰ ਲਿਆ ਹੈ। ਐਸੋਸੀਏਸ਼ਨ ਦੇ ਸਕੱਤਰ ਰਾਕੇਸ਼ ਗੁਪਤਾ ਨੇ ਕਿਹਾ ਕਿ ਉਹ ਸਲਮਾਨ ਖਾਨ ਦੀ ਟੀਮ ਨਾਲ ਰਾਬਤਾ ਬਣਾ ਰਹੇ ਹਨ ਤਾਂ ਕਿ ਐਸੋਸੀਏਸ਼ਨ ਦੇ ਵਿਚਾਰ ਉਸ ਤੱਕ ਅੱਪੜਦੇ ਕਰ ਦਿੱਤੇ ਜਾਣ। ਉਨ੍ਹਾਂ ਕਿਹਾ, “ਸਲਮਾਨ ਖਾਨ ਨੇ ਇਹ ਟਿੱਪਣੀ ਕਰਕੇ ਖੇਡਾਂ ਨਾਲ ਜੁੜੇ ਲੋਕਾਂ ਦਾ ਦਿਲ ਦੁਖਾਇਆ ਹੈ ਅਤੇ ਖਿਡਾਰੀਆਂ ਦਾ ਅਕਸ ਵੀ ਖਰਾਬ ਕੀਤਾ ਹੈ।“ ਐਸੋਸੀਏਸ਼ਨ ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਜੇ ਸਲਮਾਨ ਨੇ ਮੁਆਫੀ ਨਾ ਮੰਗੀ ਤਾਂ ਉਸ ਨੂੰ ਜੁਲਾਈ ਵਿਚ ਭੇਜੇ ਜਾ ਰਹੇ ਪਹਿਲੇ ਜਥੇ ਵਾਲੇ ਸਮਾਗਮ ਲਈ ਸੱਦਿਆ ਨਹੀਂ ਜਾਵੇਗਾ। ਸੰਸਥਾ ਦੇ ਮੀਤ ਪ੍ਰਧਾਨ ਤਰਲੋਚਨ ਸਿੰਘ ਨੇ ਵੀ ਸਲਮਾਨ ਦੀ ਨੁਕਤਾਚੀਨੀ ਕੀਤੀ ਹੈ।

ਉੱਘੇ ਕੱਵਾਲ ਅਮਜਦ ਸਾਬਰੀ ਦੀ ਗੋਲੀਆਂ ਮਾਰ ਕੇ ਹੱਤਿਆ

amjad-sabri-1ਕਰਾਚੀ-ਇੱਥੇ ਮੋਟਰਸਾਈਕਲ ਸਵਾਰ ਬੰਦੂਕਧਾਰੀਆਂ ਨੇ ਉੱਘੇ ਕੱਵਾਲ ਅਮਜਦ ਸਾਬਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। 45 ਸਾਲਾ ਸਾਬਰੀ ਆਪਣੇ ਇੱਕ ਸਾਥੀ ਨਾਲ ਕਾਰ ਵਿੱਚ ਜਾ ਰਹੇ ਸਨ ਕਿ ਲਿਆਕਤਾਬਾਦ 10 ਇਲਾਕੇ ਵਿੱਚ ਬੰਦੂਕਧਾਰੀਆਂ ਨੇ ਉਨ੍ਹਾਂ ਦੇ ਵਾਹਨ ’ਤੇ ਗੋਲੀਆਂ ਚਲਾ ਦਿੱਤੀਆਂ। ਅਮਜਦ ਸਾਬਰੀ ਤੇ ਉਨ੍ਹਾਂ ਦੇ ਸਹਾਇਕ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੁਪਹਿਰ ਬਾਅਦ ਹੋਏ ਇਸ ਹਮਲੇ ਵਿੱਚ ਅਮਜਦ ਸਾਬਰੀ, ਉਨ੍ਹਾਂ ਦੇ ਸਾਥੀ ਤੇ ਡਰਾਈਵਰ ਦੀ ਮੌਤ ਹੋ ਗਈ। ਅਮਜਦ ਸਾਬਰੀ ਦੇ ਸਿਰ ਅਤੇ ਛਾਤੀ ਵਿੱਚ ਗੋਲੀਆਂ ਲੱਗੀਆਂ ਤੇ ਉਨ੍ਹਾਂ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਵਧੀਕ ਪੁਲੀਸ ਸਰਜਨ ਡਾ. ਰੋਹੀਨਾ ਹਸਨ ਨੇ ਸਾਬਰੀ ਦੀ ਮੌਤ ਦੀ ਪੁਸ਼ਟੀ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਿਰ ਵਿੱਚ ਦੋ-ਤਿੰਨ ਵਾਰ ਗੋਲੀਆਂ ਮਾਰੀਆਂ ਗਈਆਂ ਅਤੇ ਇੱਕ ਗੋਲੀ ਉਨ੍ਹਾਂ ਦੇ ਕੰਨ ’ਤੇ ਵੀ ਲੱਗੀ।

ਮਹਾਰਾਣੀ ਵਿਕਟੋਰੀਆ ਤੇ ਅਬਦੁਲ ਦੇ ਸਬੰਧਾਂ ਬਾਰੇ ਪੁਸਤਕ ’ਤੇ ਬਣੇਗੀ ਫਿਲਮ

11906cd-_victoria-and-abdul-1ਲੰਡਨ-ਮਹਾਰਾਣੀ ਵਿਕਟੋਰੀਆ ਅਤੇ ਉਸ ਦੇ ਵਿਸ਼ਵਾਸਪਾਤਰ ਭਾਰਤੀ ਸਹਿਯੋਗੀ ਅਬਦੁਲ ਕਰੀਮ ਦਰਮਿਆਨ ਸਬੰਧਾਂ ਉਤੇ ਆਧਾਰਤ ਭਾਰਤੀ ਮੂਲ ਦੀ ਲੇਖਿਕਾ ਦੀ ਕਿਤਾਬ ’ਤੇ ਜਲਦੀ ਫਿਲਮ ਬਣਾਈ ਜਾਵੇਗੀ। ਇਸ ਫਿਲਮ ਵਿੱਚ ਆਸਕਰ ਐਵਾਰਡ ਜੇਤੂ ਬ੍ਰਿਟਿਸ਼ ਅਦਾਕਾਰਾ ਜੂਡੀ ਡੇਨਚ ਮੁੱਖ ਭੂਮਿਕਾ ਨਿਭਾਏਗੀ।
ਲੇਖਿਕਾ ਸ਼ਰਬਨੀ ਬਾਸੂ ਦੀ ਕਿਤਾਬ ‘ਵਿਕਟੋਰੀਆ ਐਂਡ ਅਬਦੁਲ: ਦਿ ਟ੍ਰਿਊ ਸਟੋਰੀ ਆਫ ਕਵੀਨ’ਜ਼ ਕਲੋਜ਼ੈਸਟ ਕੌਨਫੀਡੈਂਟ’ ਤਕਰੀਬਨ ਛੇ ਸਾਲ ਪਹਿਲਾਂ ਰਿਲੀਜ਼ ਹੋਈ ਸੀ। ਇਸ ਕਿਤਾਬ ਵਿੱਚ 1890 ਦੇ ਆਸ ਪਾਸ ਦੇ ਵਰ੍ਹਿਆਂ ਵਿੱਚ ਬ੍ਰਿਟਿਸ਼ ਮਹਾਰਾਣੀ ਅਤੇ ਉਸ ਦੇ ਵਿਸ਼ਵਾਸਪਾਤਰ ਭਾਰਤੀ ਸਹਿਯੋਗੀ ਅਬਦੁਲ ਕਰੀਮ ਦੇ ਰਿਸ਼ਤੇ ਦਾ ਜ਼ਿਕਰ ਕੀਤਾ ਗਿਆ ਹੈ। ਲੰਡਨ ਵਿੱਚ ਰਹਿਣ ਵਾਲੀ ਪੱਤਰਕਾਰ ਅਤੇ ‘ਸਪਾਈ ਪ੍ਰਿੰਸੈਸ’ ਅਤੇ ਹਾਲ ਹੀ ਵਿੱਚ ‘ਫਾਰ ਕਿੰਗ ਐਂਡ ਅਨਦਰ ਕੰਟਰੀ’ ਕਿਤਾਬਾਂ ਲਿਖਣ ਵਾਲੀ ਸ਼ਰਬਨੀ ਬਾਸੂ ਨੇ ਕਿਹਾ, Continue reading “ਮਹਾਰਾਣੀ ਵਿਕਟੋਰੀਆ ਤੇ ਅਬਦੁਲ ਦੇ ਸਬੰਧਾਂ ਬਾਰੇ ਪੁਸਤਕ ’ਤੇ ਬਣੇਗੀ ਫਿਲਮ”

ਸੈਂਸਰ ਬੋਰਡ ਨੇ ਨਵਾਜੂਦੀਨ ਦੀ ਫ਼ਿਲਮ ‘ਹਰਾਮਖੋਰ’ ਨੂੰ ਪਾਸ ਕਰਨ ਤੋਂ ਕੀਤਾ ਇਨਕਾਰ

haramkhor‘ਉੜਤਾ ਪੰਜਾਬ’ ਤੋਂ ਬਾਅਦ ਨਵਾਜੂਦੀਨ ਸਿੱਦਕੀ ਦੀ ਅਦਾਕਾਰੀ ਵਾਲੀ ‘ਹਰਾਮਖੋਰ’ ਸੈਂਸਰ ਬੋਰਡ ਕੋਲ ਮੁਸੀਬਤ ‘ਚ ਫਸ ਗਈ ਹੈ। ਸੈਂਸਰ ਬੋਰਡ ਨੇ ਫ਼ਿਲਮ ਨੂੰ ਸਰਟੀਫ਼ਿਕੇਟ ਦੇਣ ਤੋਂ ਇਨਕਾਰ ਕਰ ਦਿਤਾ ਹੈ।
ਸ਼ਲੋਕ ਸ਼ਰਮਾ ਵਲੋਂ ਨਿਰਦੇਸ਼ਿਤ ਫ਼ਿਲਮ ‘ਚ 14 ਸਾਲਾਂ ਦੀ ਇਕ ਕੁੜੀ (ਸ਼ਵੇਤਾ ਤ੍ਰਿਪਾਠੀ) ਅਤੇ ਉਸ ਦੇ ਟਿਊਸ਼ਨ ਅਧਿਆਪਕ (ਨਵਾਜੂਦੀਨ) ਵਿਚਕਾਰ ਪ੍ਰੇਮ ਸਬੰਧਾਂ ਦੀ ਕਹਾਣੀ ਹੈ। ਅਜਿਹੀਆਂ ਖ਼ਬਰਾਂ ਹਨ ਕਿ ਫ਼ਿਲਮ ਦੀ ਸਕ੍ਰੀਨਿੰਗ ਪਿੱਛੇ ਜਿਹੇ ਕੇਂਦਰੀ ਫ਼ਿਲਮ ਸਰਟੀਫ਼ਿਕੇਸ਼ਨ ਬੋਰਡ ਦੀ ਜਾਂਚ ਕਮੇਟੀ ਸਾਹਮਣੇ ਕੀਤੀ ਗਈ। ਹਾਲਾਂਕਿ, ਕਮੇਟੀ ਨੇ ਫ਼ਿਲਮ ਨੂੰ ਹਰੀ ਝੰਡੀ ਦੇਣ ਤੋਂ ਇਨਕਾਰ ਕਰ ਦਿਤਾ। Continue reading “ਸੈਂਸਰ ਬੋਰਡ ਨੇ ਨਵਾਜੂਦੀਨ ਦੀ ਫ਼ਿਲਮ ‘ਹਰਾਮਖੋਰ’ ਨੂੰ ਪਾਸ ਕਰਨ ਤੋਂ ਕੀਤਾ ਇਨਕਾਰ”

ਨਾ ਪੰਜਾਬ ਬੰਜਰ ਹੈ ਤੇ ਨਾ ਪੰਜਾਬੀ ਕੰਜਰ-ਸੰਜੀਵਨ

ਨਾ ਪੰਜਾਬ  ਬੰਜਰ ਹੈ ਤੇ ਨਾ ਪੰਜਾਬੀ ਕੰਜਰ-ਸੰਜੀਵਨ

udta-punjab-posterਬੇਸ਼ਕ ਅਭਿਸ਼ੇਕ ਚੋਬੇ ਨੇ ਆਪਣੀ ਚਰਚਿੱਤ ਫਿਲਮ “ਉਡਤਾ ਪੰਜਾਬ” ਰਾਹੀਂ ਪੰਜਾਬ ਵਿਚ ਕੈਂਸਰ ਵਾਂਗ ਫੈਲ ਰਹੀ ਨਸ਼ਿਆਂ ਵਰਗੀ ਨਾ-ਮੁਰਾਦ ਬਿਮਾਰੀ ਦਾ ਬਾਖੂਬੀ ਜ਼ਿਕਰ ਕੀਤਾ ਹੈ। ਨਸ਼ੇ ਨਾ ਸਿਰਫ ਨੌਜਵਾਨੀ ਨੂੰ ਤਬਾਹ ਅਤੇ ਬਰਬਾਦ ਕਰ ਰਹੇ ਹਨ ਸਗੋਂ ਉਨਾਂ ਦੇ ਪ੍ਰੀਵਾਰਾਂ ਅਤੇ ਸਕੇ ਸਬੰਧੀ ਨੂੰ ਵੀ ਸੰਤਾਪ ਭੋਗਣਾਂ ਪੈ ਰਿਹਾ ਹੈ। ਪਰ ਫਿਲਮ ਵਿਚਲੇ ਇਕ ਡਾਇਲਾਗ ਪੰਜਾਬ ਬੰਜਰ ਹੈ ਤੇ ਪੰਜਾਬੀ ਕੰਜਰ ’ਤੇ ਆਪਣਾ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਹੈ Continue reading “ਨਾ ਪੰਜਾਬ ਬੰਜਰ ਹੈ ਤੇ ਨਾ ਪੰਜਾਬੀ ਕੰਜਰ-ਸੰਜੀਵਨ”

ਫਿਲਮਾਂ ਦੀ ਗਿਣਤੀ ਨਹੀਂ ਗੁਣਵੱਤਾ ‘ਚ ਵਿਸ਼ਵਾਸ ਰੱਖਦੀ ਹਾਂ – ਸੰਦੀਪਾ ਵਿਰਕ

sandipavirkਚੜ੍ਹਦੇ ਸੂਰਜ ਦੀ ਲਾਲੀ ਅਤੇ ਸਿਖਰ ਦੁਪਹਿਰ ਦਾ ਚੁਮਾਸਾ ਤੇ ਚਾਨਣੀ ਰਾਤ ਦੀ ਠੰਢਕ ਦਾ ਅਨੰਦ ਵਿਰਲੇ ਲੋਕਾਂ ਦੇ ਭਾਗੀਂ ਹੁੰਦਾ ਹੈ। ਇਸੇ ਤਰ੍ਹਾਂ ਢੁੱਕਵੀਆਂ ਅਦਾਵਾਂ ਦੇ ਨਾਲ-ਨਾਲ ਵਧੀਆ ਅਭਿਨੈ ਦੇ ਖੂਬਸੂਰਤ ਸੁਮੇਲ ਵਿਚ ਵਿਚਰਨਾ ਵੀ ਵਿਰਲੇ ਫਨਕਾਰਾਂ ਦੇ ਨਸੀਬਾਂ ਵਿਚ ਆਉਂਦਾ ਹੈ ਤੇ ਅਜਿਹੀ ਲੜੀ ਵਿਚ ਨਾਂਅ ਆਉਂਦਾ ਹੈ ਖੂਬਸੂਰਤ, ਸੋਹਣੀ ਸੁਨੱਖੀ ਅਭਿਨੇਤਰੀ ਸੰਦੀਪਾ ਵਿਰਕ ਦਾ। ਦਿੱਲੀ ਵਿਖੇ ਪਿਤਾ ਸ: ਬਲਦੇਵ ਸਿੰਘ ਵਿਰਕ ਅਤੇ ਮਾਤਾ ਸ੍ਰੀਮਤੀ ਜਸਬੀਰ ਕੌਰ ਦੇ ਘਰ ਜਨਮੀ ਅਦਾਕਾਰਾ ਸੰਦੀਪਾ ਵਿਰਕ ਨੇ ਕਿਹਾ ਕਿ ਉਸ ਦੀ ਬਚਪਨ ਤੋਂ ਹੀ ਫ਼ਿਲਮੀ ਖੇਤਰ ਨਾਲ ਜੁੜਨ ਦੀ ਰੀਝ ਸੀ ਤੇ ਇਸੇ ਕਰਕੇ ਉਸ ਨੇ ਪਹਿਲੋਂ ਪਹਿਲ ਫ਼ਿਲਮ ਨਗਰੀ ਮੁੰਬਈ ਵਿਚ ਮਾਡਲਿੰਗ ਤੋਂ ਆਪਣਾ ਕੈਰੀਅਰ ਆਰੰਭਿਆ। Continue reading “ਫਿਲਮਾਂ ਦੀ ਗਿਣਤੀ ਨਹੀਂ ਗੁਣਵੱਤਾ ‘ਚ ਵਿਸ਼ਵਾਸ ਰੱਖਦੀ ਹਾਂ – ਸੰਦੀਪਾ ਵਿਰਕ”

ਸੈਂਸਰ ਬੋਰਡ ਵੱਲੋਂ ਫਿਲਮ ਉੜਤਾ ਪੰਜਾਬ ਨੂੰ ਹਰੀ ਝੰਡੀ

udta-punjab-1

* ਸੈਂਸਰ ਬੋਰਡ ਨੂੰ ਝਾੜ * ਇਕ ਕੱਟ ਨਾਲ 48 ਘੰਟਿਆਂ ‘ਚ ਸਰਟੀਫਿਕੇਟ ਜਾਰੀ ਕਰਨ ਦੇ ਆਦੇਸ਼
ਮੁੰਬਈ, 13 ਜੂਨ -‘ਉੜਤਾ ਪੰਜਾਬ’ ਫ਼ਿਲਮ ਨੂੰ ਲੈ ਕੇ ਜਾਰੀ ਵਿਵਾਦ ਦਰਮਿਆਨ ਬੰਬੇ ਹਾਈ ਕੋਰਟ ਨੇ ਇਕ ਸੀਨ ਦੇ ਕੱਟ ਨਾਲ ਫ਼ਿਲਮ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਫ਼ਿਲਮ ਨਿਰਮਾਤਾ ਨੂੰ ਪਿਸ਼ਾਬ ਕਰਨ ਦਾ ਦ੍ਰਿਸ਼ ਹਟਾਉਣ ਅਤੇ ਇਕ ਸੋਧਿਆ ਡਿਸਕਲੇਮਰ ਦੇਣ ਲਈ ਕਿਹਾ ਹੈ। ਅਦਾਲਤ ਨੇ ਸੈਂਸਰ ਬੋਰਡ ‘ਤੇ ਵਰ੍ਹਦੇ ਹੋਏ ਉਸ ਨੂੰ ਕਿਹਾ ਕਿ ਉਹ ਦਾਦੀ ਵਾਂਗ ਕੰਮ ਨਾ ਕਰੇ ਅਤੇ ਸਮੇਂ ਦੇ ਨਾਲ ਬਦਲੇ। ਜਸਟਿਸ ਐਸ. ਸੀ. ਧਰਮਧਿਕਾਰੀ ਅਤੇ ਜਸਟਿਸ ਸ਼ਾਲਿਨੀ ਫਨਸਾਲਕਰ ਜੋਸ਼ੀ ‘ਤੇ ਆਧਾਰਿਤ ਡਵੀਜ਼ਨ ਬੈਂਚ ਨੇ ਸੈਂਸਰ ਬੋਰਡ (ਸੀ. ਬੀ. ਐਫ. ਸੀ.) ਨੂੰ ਹਦਾਇਤ ਕੀਤੀ ਕਿ ਨਸ਼ੀਲੇ ਪਦਾਰਥਾਂ ਦੇ ਵਿਸ਼ੇ ਵਾਲੀ ਫ਼ਿਲਮ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਮਨਜ਼ੂਰੀ ਦੇਵੇ ਤਾਂ ਜੋ ਫ਼ਿਲਮਕਾਰ ਇਸ ਨੂੰ ਨਿਰਧਾਰਤ ਕੀਤੀ ਤਾਰੀਖ 17 ਜੂਨ ਨੂੰ ਰਿਲੀਜ਼ ਕਰ ਸਕਣ। Continue reading “ਸੈਂਸਰ ਬੋਰਡ ਵੱਲੋਂ ਫਿਲਮ ਉੜਤਾ ਪੰਜਾਬ ਨੂੰ ਹਰੀ ਝੰਡੀ”

ਗਾਇਕਾ ਕ੍ਰਿਸਟੀਨਾ ਗੈ੍ਰਮੀ ਦੇ ਹਤਿਆਰੇ ਦੀ ਪਛਾਣ ਹੋਈ

ਲਾਸ ਏਜੰਲਸ (ਏਜੰਸੀ) ਅਮਰੀਕਾ ਦੇ ਨਿਊਜਰਸੀ ਦੀ ਰਹਿਣ ਵਾਲੀ ਗਾਇਕਾ ਕ੍ਰਿਸਟੀਨਾ ਗੈ੍ਰਮੀ ਦਾ ਬੀਤੇ ਕੱਲ੍ਹ ਗੋਲੀ ਮਾਰ ਕੇ ਕਤਲ ਕਰਨ ਵਾਲੇ ਹਤਿਆਰੇ ਦੀ ਪਛਾਣ ਫਲੋਰੀਡਾ ਦੇ ਸੈਂਟ ਪੀਟਰਸਬਰਗ ‘ਚ ਰਹਿਣ ਵਾਲੇ 27 ਸਾਲਾ ਕੈਲਵਿਨ ਜੇਮਸ ਲੋਈਬਿਲ ਵਜੋਂ ਹੋ ਗਈ ਹੈ | ਕ੍ਰਿਸਟੀਨਾ ਆਰਲੈਂਡੋ ਦੇ ‘ਦ ਪਲਾਜ਼ਾ ਲਾਈਵ ਥਿਏਟਰ’ ‘ਚ ਬਿਫੋਰ ਯੂ ਐਗਜ਼ਿਟ ਬੈਂਡ ਦੇ ਇਕ ਪ੍ਰੋਗਰਾਮ ਤੋਂ ਬਾਅਦ ਲੋਕਾਂ ਨੂੰ ਆਟੋਗ੍ਰਾਫ ਦੇ ਰਹੀ ਸੀ, ਇਸ ਵਿਚਾਲੇ ਹਮਲਾਵਰ ਕਿ੍ਸਟੀਨਾ ਕੋਲ ਪਹੁੰਚਿਆ ਅਤੇ ਉਸ ਨੂੰ ਗੋਲੀ ਮਾਰ ਦਿੱਤੀ | ਜਾਣਕਾਰੀ ਮੁਤਾਬਿਕ ਉਸ ਕੋਲ ਦੋ ਬੰਦੂਕਾਂ ਅਤੇ ਇਕ ਚਾਕੂ ਵੀ ਸੀ | ਪੱਤਰਕਾਰ ਮਿਲਣੀ ਦੌਰਾਨ ਆਰਲੈਂਡੋ ਪੁਲਿਸ ਮੁਖੀ ਜਾਨ ਮੀਨਾ ਨੇ ਕਿਹਾ ਕਿ ਸੰਭਾਵਨਾ ਹੈ ਕਿ ਇਹ ਵਿਅਕਤੀ ਇਕ ਪ੍ਰਸੰਸਕ ਸੀ ਅਤੇ ਕ੍ਰਿਸਟੀਨਾ ਉਸ ਨੂੰ ਜਾਣਦੀ ਨਹੀਂ ਸੀ | ਪੁਲਿਸ ਅਧਿਕਾਰੀ ਨੇ ਕਿਹਾ ਪੁਲਿਸ ਕੈਲਵਿਨ ਦੇ ਫ਼ੋਨ ਅਤੇ ਕੰਪਿਊਟਰ ਤੋਂ ਇਸ ਹੱਤਿਆ ਦੇ ਮਕਸਦ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ‘ਉਹ ਇੱਥੇ ਅਪਰਾਧ ਨੂੰ ਅੰਜਾਮ ਦੇਣ ਆਇਆ ਸੀ ਜਿਸ ਤੋਂ ਬਾਅਦ ਉਸ ਨੇ ਘਰ ਜਾਣਾ ਸੀ ਪਰ ਜਦੋਂ ਕਿ੍ਸਟੀਨਾ ਦੇ ਭਰਾ ਨੇ ਉਸ ਨੂੰ ਫੜਿਆ ਤਾਂ ਉਸ ਨੇ ਖ਼ੁਦ ਨੂੰ ਗੋਲੀ ਮਾਰ ਲਈ |

‘ਮਦਰ ਇੰਡੀਆ’ ਦੇ ਦੀਵਾਨੇ ਹਨ ਇਥੋਪੀਅਨ

mother-india-10301ਅਦੀਸ ਅਬਾਬਾ: ਇਥੋਪੀਅਨ ਲੋਕਾਂ ਲਈ ਬਾਲੀਵੁਡ ਦਾ ਦੂਜਾ ਨਾਂ ‘ਮਦਰ ਇੰਡੀਆ’ ਹੈ। ਨਰਗਿਸ-ਸੁਨੀਲ ਦੱਤ ਦੀ ਅਦਾਕਾਰੀ ਵਾਲੀ ਇਹ ਫਿਲਮ ਇਸ ਮੁਲਕ ਵਿੱਚ ਇੰਨੀ ਮਕਬੂਲ ਹੈ ਕਿ ਕਰੀਬ ਛੇ ਦਹਾਕਿਆਂ ਮਗਰੋਂ ਵੀ ਲੋਕ ਇਸ ਫਿਲਮ ਦੇ ਦੀਵਾਨੇ ਹਨ।
‘ਵੀਰ ਜ਼ਾਰਾ’, ‘ਕੁਛ ਕੁਛ ਹੋਤਾ ਹੈ’ ਤੇ ‘ਕਰਨ ਅਰਜੁਨ’ ਜਿਹੀਆਂ ਕੁਝ ਬਲਾਕਬਸਟਰ ਬਾਲੀਵੁਡ ਫਿਲਮਾਂ ਨੇ ਜਿੱਥੇ ਸਥਾਨਕ ਭਾਸ਼ਾਵਾਂ ਵਿੱਚ ਡੱਬ ਕੀਤੇ ਜਾਣ ਦੇ ਦਮ ’ਤੇ ਇਸ ਮੁਲਕ ਵਿੱਚ ਪ੍ਰਸਿੱਧੀ ਖੱਟੀ ਹੈ, ਉਥੇ ‘ਮਦਰ ਇੰਡੀਆ’ ਹਿੰਦੀ ਭਾਸ਼ਾ ਵਿੱਚ ਹੋਣ ਦੇ ਬਾਵਜੂਦ ਲੋਕਾਂ ਦੇ ਦਿਲਾਂ ’ਤੇ ਰਾਜ਼ ਕਰਦੀ ਹੈ। ਹਿੰਦੀ ਦਾ ਇੱਕ ਵੀ ਬੋਲ ਸਮਝ ਨਾ ਆਉਣ ਦੇ ਬਾਵਜੂਦ ਫਿਲਮ ਦੀ ਕਹਾਣੀ ਵਿਦੇਸ਼ੀਆਂ ਨੂੰ ਭਾਵੁਕ ਕਰ ਦਿੰਦੀ ਹੈ। Continue reading “‘ਮਦਰ ਇੰਡੀਆ’ ਦੇ ਦੀਵਾਨੇ ਹਨ ਇਥੋਪੀਅਨ”

rbanner1

Share