ਨਿਊਟਨ ਦੀ ਕਿਤਾਬ 37 ਲੱਖ ਡਾਲਰ ’ਚ ਨਿਲਾਮ

ਨਿਊ ਯਾਰਕ- ਉੱਘੇ ਵਿਗਿਆਨੀ ਸਰ ਇਸਾਕ ਨਿਊਟਨ ਦੀ ਜਿਲਦ ਵਾਲੀ ਕਿਤਾਬ ‘ਪ੍ਰਿੰਸੀਪੀਆ ਮੈਥੇਮੈਟਿਕਾ’ 37 ਲੱਖ ਡਾਲਰ ’ਚ ਨਿਲਾਮ ਹੋਈ ਹੈ। ਨਿਊਟਨ ਦੇ ਗਤੀ ਸਬੰਧੀ ਮਸ਼ਹੂਰ ਤਿੰਨ ਸਿਧਾਂਤਾਂ ’ਤੇ ਕੀਤੇ ਗਏ ਕੰਮਾਂ ਦਾ ਇਸ ਕਿਤਾਬ ’ਚ ਜ਼ਿਕਰ ਹੈ। ਨਿਲਾਮੀ ’ਚ ਸਭ ਤੋਂ ਮਹਿੰਗੀ ਵਿਕਣ ਵਾਲੀ ਸਾਇੰਸ ਦੀ ਇਹ ਪਹਿਲੀ ਕਿਤਾਬ ਬਣ ਗਈ ਹੈ। ਇਹ ਕਿਤਾਬ 1687 ’ਚ ਲਿਖੀ ਗਈ ਸੀ ਅਤੇ ਅਲਬਰਟ ਆਇਨਸਟਾਈਨ ਨੇ ਇਸ ਨੂੰ ਬੌਧਿਕ ਪੱਖੋਂ ਅਹਿਮ ਉਪਲੱਬਧੀ ਮੰਨਿਆ ਸੀ। ਨਿਲਾਮ ਘਰ ਕ੍ਰਿਸਟੀਜ਼ ਨੂੰ ਬੱਕਰੇ ਦੀ ਖੱਲ੍ਹ ਦੇ ਕਵਰ ਵਾਲੀ ਕਿਤਾਬ ਦੀ ਵਿਕਰੀ ਤੋਂ 10 ਲੱਖ ਤੋਂ 15 ਲੱਖ ਡਾਲਰ ਤਕ ਮਿਲਣ ਦੀ ਉਮੀਦ ਸੀ। ਅਣਪਛਾਤੇ ਬੋਲੀਕਾਰ ਨੇ ਕਿਤਾਬ ਨੂੰ 37 ਲੱਖ 19 ਹਜ਼ਾਰ 500 ਡਾਲਰ ’ਚ ਖ਼ਰੀਦਿਆ। ਇਸ ਕਿਤਾਬ ਦੇ 252 ਪੰਨੇ ਹਨ ਅਤੇ ਕਈ ਚਿੱਤਰ ਵੀ ਬਣੇ ਹੋਏ ਹਨ। ਕਿਤਾਬ ਬਾਦਸ਼ਾਹ ਜੇਮਸ ਦੂਜੇ (1633-1701) ਨੂੰ ਭੇਟ ਕੀਤੀ ਗਈ ਸੀ ਅਤੇ ਕ੍ਰਿਸਟੀਜ਼ ਨਿਊਯਾਰਕ ਨੇ ਦਸੰਬਰ 2013 ’ਚ 25 ਲੱਖ ਡਾਲਰ ’ਚ ਖ਼ਰੀਦੀ ਸੀ

ਪਾਕਿਸਤਾਨ ਫੇਰੀ ਦੀਆਂ ਨਿੱਘੀਆਂ ਯਾਦਾਂ

ਜਿੰਦਰ ਪੰਜਾਬੀ ਦਾ ਪ੍ਰਮੁੱਖ ਤੇ ਚਰਚਿਤ ਕਹਾਣੀਕਾਰ ਹੈ। ‘ਚੱਲ ਜਿੰਦਰ ਇਸਲਾਮਾਬਾਦ ਚੱਲੀਏ’ ਉਸ ਦਾ ਨਵਾਂ ਸਫ਼ਰਨਾਮਾ ਹੈ। ਇਸ ਵਿੱਚ ਪਾਕਿਸਤਾਨ ਫੇਰੀ ਨਾਲ ਸਬੰਧਿਤ 12 ਲੇਖਾਂ ਨੂੰ ਸ਼ਾਮਲ ਕੀਤਾ ਗਿਆ ਹੈ।  ‘ਮਿੱਤਰਾਂ ਦੀ ਜਿੱਤ’ ਨਾਮੀ ਲੇਖ ਵਿੱਚ ਲੇਖਕ ਦੱਸਦਾ ਹੈ ਕਿ ਉਹ ਗੌਤਮ ਤੇ ਡਾ. ਹਰਬੰਸ ਸਿੰਘ ਧੀਮਾਨ ਨਾਲ ਪਾਕਿਸਤਾਨ ਦੀ ਸੈਰ ਕਰਨ ਨੂੰ ਜਾਂਦਾ ਹੈ। ਪਾਕਿਸਤਾਨੀ ਮਿੱਤਰਾਂ ਦੀ ਕੋਸ਼ਿਸ਼ ਸਦਕਾ ਉਨ੍ਹਾਂ ਦਾ ਵੀਜ਼ਾ ਲੱਗ ਜਾਂਦਾ ਹੈ ਜਿਸ ਨੂੰ ਲੇਖਕ ਆਪਣੇ ਮਿੱਤਰਾਂ ਦੀ ਜਿੱਤ ਦੱਸਦਾ ਹੈ। ਜਦੋਂ ਲੇਖਕ ਭਾਰਤ ਤੇ ਪਾਕਿਸਤਾਨ ਦਾ ਬਾਰਡਰ ਦੇਖਣ ਜਾਂਦਾ ਹੈ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ।
ਉਹ ਦੱਸਦਾ ਹੈ ਕਿ ਚਾਹੇ ਉਹ ਕਿਸੇ ਵੀ ਦੇਸ਼ ਦਾ ਬਾਰਡਰ ਵੇਖਣ ਜਾਵੇ, ਉਸ ਨੂੰ ਬਹੁਤ ਚਾਅ ਹੁੰਦਾ ਹੈ। ਉਹ ਪਾਕਿਸਤਾਨ ਵਿੱਚ ਕਈ ਲੋਕਾਂ ਨੂੰ ਮਿਲਿਆ। ਪਾਕਿਸਤਾਨ ਵਿਚਲੀਆਂ ਕਈ ਸੁੰਦਰ ਥਾਵਾਂ ਦੇ ਉਸ ਨੇ ਦਰਸ਼ਨ ਕੀਤੇ ਅਤੇ ਉਨ੍ਹਾਂ ਬਾਰੇ ਅਸਲ ਜਾਣਕਾਰੀ ਹਾਸਲ ਕੀਤੀ। ਉਹ ਪਾਕਿਸਤਾਨ ਵਿਚਲਾ ਆਪਣਾ ਨਾਨਕਾ ਘਰ ਵੀ ਦੇਖਣ ਗਿਆ ਜਿੱਥੇ ਉਸ ਦੇ ਨਾਨੇ ਦੇ ਇੱਕ ਪੁਰਾਣੇ ਦੋਸਤ ਬਜ਼ੁਰਗ ਨੇ ਉਸ ਦੇ ਪਰਿਵਾਰ ਬਾਰੇ ਬਹੁਤ ਰੌਚਿਕ ਗੱਲਾਂ ਦੱਸੀਆਂ। ਲੇਖਕ ਨੇ ‘ਲਾਹੌਰ ਦੀ ਇੱਕ ਖ਼ੂਬਸੂਰਤ ਤੇ ਯਾਦਗਾਰੀ ਸਵੇਰ’ ਬਾਰੇ ਵੀ ਇੱਕ ਲੇਖ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ ਹਨ। ਨਕੋਦਰ ਸ਼ਹਿਰ ਦਾ ਰਹਿਣ ਵਾਲਾ ਇੱਕ ਬਜ਼ੁਰਗ ਅਸ਼ਰਫ ਉਸ ਨੂੰ ਮਿਲਦਾ ਹੈ। ਉਹ ਨਕੋਦਰ ਵਿੱਚ ਆਪਣੇ ਪਰਿਵਾਰ ਦੇ ਜੀਆਂ ਦੇ ਮਾਰੇ ਜਾਣ ਬਾਰੇ ਵੀ ਲੇਖਕ ਨੂੰ ਜਾਣਕਾਰੀ ਦਿੰਦਾ ਹੈ।
ਇੱਕ ਲੇਖ ਵਿੱਚ ਭੀਸ਼ਮ ਸਾਹਨੀ ਦੇ ‘ਤਮਸ’ ਤੇ ਦੂਜੇ ਲੇਖਕ ਦੇ ਨਾਵਲ ‘ਬਸਤੀ’ ਬਾਰੇ ਚਰਚਾ ਸ਼ਾਮਲ ਹੈ। ਪਾਕਿਸਤਾਨੀ ਲੇਖਕ ਖ਼ਾਲਿਦ, ਜਿੰਦਰ ਨੂੰ ਕਈ ਲੇਖਕਾਂ ਨਾਲ ਵੀ ਮਿਲਾਉਂਦਾ ਹੈ ਅਤੇ ਉੱਥੋਂ ਲੇਖਕਾਂ ਦੁਆਰਾ ਛਾਪੇ ਜਾਣ ਵਾਲੇ ਮੈਗਜ਼ੀਨਾਂ ਬਾਰੇ ਵੀ ਜਾਣਕਾਰੀ ਦਿੰਦਾ ਹੈ। ਪੁਸਤਕ ਰੌਚਿਕ ਹੈ ਅਤੇ ਪੜ੍ਹੀ ਜਾਣ ਵਾਲੀ ਹੈ।

ਪੁਸਤਕ ਸੱਭਿਆਚਾਰ: ਸੰਕਟ ਅਤੇ ਸਮਾਧਾਨ

ਪੰਜਾਬੀ ਪਾਠਕਾਂ ਦੀਆਂ ਪੜ੍ਹਨ ਰੁਚੀਆਂ ਦਿਨੋ ਦਿਨ ਘਟ ਰਹੀਆਂ ਹਨ। ਪੰਜਾਬੀ ਪਾਠਕ ਜੋ ਪੁਸਤਕਾਂ ਪ੍ਰਤੀ ਪਹਿਲਾਂ ਵੀ ਬਹੁਤੇ ਸਨਮੁਖ ਨਹੀਂ ਸਨ, ਹੁਣ ਹੋਰ ਵੀ ਬੇਮੁਖ ਹੋ ਗਏ ਹਨ। ਪੰਜਾਬੀ ਦੀਆਂ ਸਾਹਿਤਕ ਪੁਸਤਕਾਂ ਜਿਨ੍ਹਾਂ ਦਾ ਐਡੀਸ਼ਨ ਕਦੇ ਗਿਆਰਾਂ ਸੌ ਕਾਪੀ ਤੋਂ ਘੱਟ ਪ੍ਰਕਾਸ਼ਿਤ ਨਹੀਂ ਸੀ ਹੁੰਦਾ ਅਤੇ ਇੱਕੀ ਸੌ ਜਾਂ ਇਕੱਤੀ ਸੌ ਕਾਪੀਆਂ ਦੇ ਐਡੀਸ਼ਨਾਂ ਦਾ ਛਪਣਾ ਵੀ ਇਕ ਆਮ ਜਿਹੀ ਗੱਲ ਹੋਇਆ ਕਰਦੀ ਸੀ, ਹੁਣ ਘਟਦਾ ਘਟਦਾ ਪੰਜ ਸੌ ਅਤੇ ਦੋ ਢਾਈ ਸੌ ਕਾਪੀ ਤਕ ਸੁੰਗੜ ਗਿਆ ਹੈ। ਬੜੀ ਨਿਰਾਸ਼ਾਜਨਕ ਸਥਿਤੀ ਪੈਦਾ ਹੋ ਗਈ ਹੈ। ਬਿਨਾਂ ਸ਼ੱਕ ਅਨੇਕਾਂ ਆਧੁਨਿਕ ਸਾਧਨਾਂ ਦੇ ਬਾਵਜੂਦ ਅੱਜ ਵੀ ਸਭ ਤੋਂ ਵੱਧ ਭਰੋਸੇਯੋਗ ਅਤੇ ਸਾਧਾਰਨ ਪਾਠਕ ਦੀ ਪਹੁੰਚ ਵਿੱਚ ਆ ਸਕਣ ਵਾਲਾ ਇਕੋ ਇਕ ਵਸੀਲਾ ਪੁਸਤਕ ਹੈ ਜੋ ਆਮ ਲੋਕਾਂ ਲਈ ਗਿਆਨ ਦੀ ਚੇਤਨਾ ਦਾ ਮੁੱਖ ਸਰੋਤ ਹੈ। ਪੰਜਾਬੀ ਲੇਖਕਾਂ, ਪ੍ਰਕਾਸ਼ਕਾਂ, ਪੁਸਤਕ-ਪ੍ਰੇਮੀਆਂ ਅਤੇ ਸਰਕਾਰ ਨੂੰ ਮਿਲ ਕੇ ਇਸ ਸਮੱਸਿਆ ਨੂੰ ਵਿਚਾਰਨ, ਪੁਸਤਕ ਸੱਭਿਆਚਾਰ ਦੇ ਮਹੱਤਵ ਨੂੰ ਉਜਾਗਰ ਕਰਨ ਅਤੇ ਇਸ ਦੀ ਤਰੱਕੀ ਲਈ ਕੋਈ ਨਿੱਗਰ ਕਦਮ ਪੁੱਟਣ ਦੀ ਲੋੜ ਹੈ। Continue reading “ਪੁਸਤਕ ਸੱਭਿਆਚਾਰ: ਸੰਕਟ ਅਤੇ ਸਮਾਧਾਨ”

ਸਵੈ-ਜੀਵਨੀ ਰਾਹੀਂ ਕਰੋੜਪਤੀ ਬਣੀ ਮਲਾਲਾ ਯੂਸਫ਼ਜ਼ਈ

Malala Yousafzai, the survivor of a Taliban assassination attempt and an activist for girls' education, is photographed while taking part in the Social Good Summit in New Yorkਲੰਡਨ : ਕਦੇ ਅੱਤਵਾਦੀ ਹਮਲੇ ਦਾ ਸ਼ਿਕਾਰ ਹੋਈ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਅਤੇ ਉਨ੍ਹਾਂ ਦਾ ਪਰਿਵਾਰ ਹੁਣ ਕਰੋੜਪਤੀ ਬਣ ਗਿਆ ਹੈ | ਇਸ ਦੇ ਪਿੱਛੇ ਮਲਾਲਾ ਦੀ ਬੈਸਟਸੈਲਰ ਬੁੱਕ ਅਤੇ ਪੂਰੇ ਵਿਸ਼ਵ ‘ਚ ਉਨ੍ਹਾਂ ਦੇ ਪ੍ਰੇਰਣਾਤਮਕ ਲੈਕਚਰ ਤੋਂ ਮਿਲਣ ਵਾਲੀ ਆਮਦਨ ਹੈ | ਮਲਾਲਾ ਨੇ ਸਵਾਤ ਘਾਟੀ ‘ਚ ਆਪਣੀ ਜ਼ਿੰਦਗੀ ਬਾਰੇ ਆਪਣੀ ਜੀਵਨੀ ‘ਆਈ ਐਮ ਮਲਾਲਾ’ ਲਿਖੀ ਸੀ | ਇਸ ਜੀਵਨੀ ਨੂੰ ਮਲਾਲਾ ਨੇ ਸੰਡੇ ਟਾਈਮਜ਼ ਦੀ ਪੱਤਰਕਾਰ ਕ੍ਰਿਸਟੀਨਾ ਲੈਂਬ ਨਾਲ ਮਿਲ ਕੇ ਲਿਖਿਆ ਸੀ | ਮਲਾਲਾ ਦੀ ਇਸ ਜੀਵਨੀ ਦੇ ਰਾਈਟਸ ਨੂੰ ਸੁਰੱਖਿਅਤ ਰੱਖਣ ਲਈ ਇਕ ਕੰਪਨੀ ਬਣਾਈ ਗਈ ਹੈ | ਸਾਲ 2015 ‘ਚ ਇਸ ਕੰਪਨੀ ਦੇ ਬੈਂਕ ਅਕਾਊਾਟ ‘ਚ 20 ਕਰੋੜ ਰੁਪਏ ਤੋਂ ਜ਼ਿਆਦਾ ਸਨ | ਕੰਪਨੀ ਨੇ ਬਿਨਾਂ ਟੈਕਸ ਦੀ ਕਟੌਤੀ ਦੇ 10 ਕਰੋੜ ਰੁਪਏ ਦਾ ਮਨਾਫ਼ਾ ਕਮਾਇਆ ਸੀ | Continue reading “ਸਵੈ-ਜੀਵਨੀ ਰਾਹੀਂ ਕਰੋੜਪਤੀ ਬਣੀ ਮਲਾਲਾ ਯੂਸਫ਼ਜ਼ਈ”

ਪੰਜਾਬੀ ਪੁਸਤਕਾਂ ਲਈ ਪਾਠਕਾਂ ਦੀ ਕਮੀ ਨਹੀਂ

ਇਕ ਮੈਰਿਜ ਪੈਲੇਸ ਵਿੱਚ ਮੇਰੇ ਇਕ ਪੁਰਾਣੇ ਵਿਦਿਆਰਥੀ ਦੇ ਬੇਟੇ ਦੀ ਸ਼ਾਦੀ ਹੈ। ਮੈਂ ਤੇ ਇਕ ਹੋਰ ਦੋਸਤ ਇਸ ਸ਼ਾਦੀ ਵਿੱਚ ਸ਼ਿਰਕਤ ਕਰ ਰਹੇ ਹਾਂ। ਖਾਣ-ਪੀਣ ਦੇ ਪਦਾਰਥਾਂ ਦੀ ਕੋਈ ਗਿਣਤੀ ਨਹੀਂ। ਛੱਤੀ ਪਦਾਰਥੀ ਖਾਣਿਆਂ ਨਾਲੋਂ, ਖਾਣ-ਪਦਾਰਥਾਂ ਦੀ ਗਿਣਤੀ ਕਿਤੇ ਵੱਧ ਹੈ। ਵੇਟਰਾਂ ਦੀ ਗਿਣਤੀ ਵੀ ਸ਼ਾਇਦ ਦੋ ਸੌ ਦੇ ਕਰੀਬ ਹੋਵੇਗੀ। ਹਰੀ ਟੋਪੀ ਵਾਲੇ ਵੇਟਰ ਹਨ। ਪਗਡ਼ੀਧਾਰੀ ਵੇਟਰ। ਪਿੱਛੇ ਛੱਡੇ ਤੁਰਲੇ ਵਾਲੀ ਪੱਗਡ਼ੀ ਵਾਲੇ ਵੇਟਰ ਹਨ। ਗੁਲਾਬੀ ਪੱਗਡ਼ੀ ਅਤੇ ਫਿੱਕੀ ਪੀਲੀ ਪੱਗਡ਼ੀ ਵਾਲੇ ਵੇਟਰ ਆਪਣੀ ਵੱਖਰੀ-ਵੱਖਰੀ ਪਛਾਣ ਦੱਸ ਰਹੇ ਹਨ। ਕਾਲੇ ਕੋਟ ਤੇ ਕਾਲੀ ਟਾਈ ਵਾਲੇ ਉੱਚ-ਪੱਧਰੀ ਵੇਟਰ ਹਨ। ਕੁਝ ਮੁੱਖ ਸੇਵਾਦਾਰਾਂ ਪਾਸ ਵਾਕੀ-ਟਾਕੀ ਫੋਨ ਵੀ ਹਨ।
ਕਾਲੇ ਕੋਟ ਕਾਲੀ ਟਾਈ ਵਾਲਾ ਇਕ ਵੇਟਰ ਮੇਰੇ ਟੇਬਲ ਦੇ ਲਾਗੇ ਇਕ ਦੋ ਮਿੰਟ ਰੁਕ ਕੇ ਅੱਗੇ ਲੰਘਿਆ। ਇਸ ਉੱਚ ਵੇਟਰ ਦੀ ਨਿਗਾਹ ਵਾਰ ਵਾਰ ਟੇਬਲ ਉੱਤੇ ਪਈ ਮੇਰੀ ਕਿਤਾਬ ਉੱਤੇ ਪਈ। ਸ਼ਾਇਦ ਇਹ ਵੇਟਰ ਸੋਚ ਰਿਹਾ ਹੋਵੇਗਾ- ਕੱਪ, ਪਲੇਟਾਂ ਤੇ ਬੋਤਲਾਂ ਦੇ ਅੰਬਾਰ ਵਿੱਚ ਇਕ ਪੁਸਤਕ ਦਾ ਕੀ ਮਤਲਬ। ਮੈਰੇਜ ਪੈਲੇਸਾਂ ਵਿੱਚ ਲੋਕ ਖਾਣ-ਪੀਣ ਆਉਂਦੇ ਹਨ, ਕਿਤਾਬਾਂ ਪਡ਼੍ਹਨ ਨਹੀਂ। Continue reading “ਪੰਜਾਬੀ ਪੁਸਤਕਾਂ ਲਈ ਪਾਠਕਾਂ ਦੀ ਕਮੀ ਨਹੀਂ”

ਕਾਵਿ-ਸੰਗ੍ਰਹਿ

ਤੇਰਾ ਆਕਾਸ਼ ਮੇਰੀ ਉਡਾਣ
ਕਵੀ : ਡਾ: ਗੁਰਬਚਨ ਸਿੰਘ ਰਾਹੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 100 ਰੁਪਏ, ਸਫ਼ੇ : 71.

ਡਾ: ਗੁਰਬਚਨ ਸਿੰਘ ਰਾਹੀ ‘ਤੇਰਾ ਆਕਾਸ਼ ਮੇਰੀ ਉਡਾਣ’ ਕਾਵਿ-ਸੰਗ੍ਰਹਿ ਲੈ ਕੇ ਹਾਜ਼ਰ ਹੋਇਆ ਹੈ। ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਕਵਿਤਾਵਾਂ ਵਿਚ ਦਾਰਸ਼ਨਿਕ ਗਹਿਰਾਈ ਵੀ ਹੈ, ਸੂਫ਼ੀਆਨਾ ਰੰਗਣ ਵੀ ਹੈ ਅਤੇ ਸਮਾਜਿਕ ਸਮੱਸਿਆਵਾਂ ਨਾਲ ਜੂਝਦੀ ਲੋਕਾਈ ਦੇ ਦੁੱਖ ਦਰਦ ਵੀ ਹਨ। ਡਾ: ਗੁਰਬਚਨ ਸਿੰਘ ਰਾਹੀ ਆਪਣੀ ਮਾਤ-ਭਾਸ਼ਾ ਪ੍ਰਤੀ ਵੀ ਸੁਹਿਰਦ ਹੈ, ਜਿਸ ਦੀ ਉਦਾਹਰਨ ਇਸ ਕਾਵਿ-ਸੰਗ੍ਰਹਿ ਵਿਚਲੀ ਕਵਿਤਾ ‘ਮਾਂ-ਬੋਲੀ ਪੰਜਾਬੀ’ ਦੇਖੀ ਜਾ ਸਕਦੀ ਹੈ। ਕਵੀ ਇਸ ਸੰਗ੍ਰਹਿ ਵਿਚਲੀਆਂ ਆਪਣੀਆਂ ਕਵਿਤਾਵਾਂ ਰਾਹੀਂ ਇਹ ਸੁਨੇਹਾ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਹੈ ਕਿ ਆਪਸੀ ਈਰਖਾ ਨਫ਼ਰਤ ਅਜੇ ਮਾੜਾ ਹਮੇਸ਼ਾ ਹੀ ਪੂਰੀ ਮਨੁੱਖਤਾ ਲਈ ਨੁਕਸਾਨਦੇਅ ਹੀ ਸਾਬਤ ਹੁੰਦਾ ਹੈ ਅਤੇ ਨਫ਼ਰਤ ਨਾਲ ਇਹ ਹੱਸਦੀ ਵਸਦੀ ਦੁਨੀਆ ਨਰਕ ਬਣ ਜਾਂਦੀ ਹੈ। ਉਹ ਆਸਵੰਦ ਵੀ ਹੈ ਕਿ ਮਿਹਨਤ ਅਤੇ ਲਗਨ ਵਾਲੇ ਵਿਅਕਤੀ ਜ਼ਿੰਦਗੀ ਦੀਆਂ ਮੰਜ਼ਿਲਾਂ ਸਰ ਕਰ ਹੀ ਲੈਂਦੇ ਹਨ। ਉਹ ਆਪਣੀ ਰਚਨਾ ਵਿਚ ਝੂਠੇ ਅਡੰਬਰਾਂ ਨੂੰ ਛੱਡ ਕੇ ਅੰਤਰ ਆਤਮਾ ਵਿਚ ਚਾਨਣ ਕਰਨ ਦੀ ਗੱਲ ਵੀ ਕਰਦਾ ਹੈ:
ਮਨ ਵਿਚ ਜੇ ਹਨੇਰਾ ਹੈ ਤੇਰੇ ਅਜੇ
ਤਾਂ ਜੋਤਾਂ ਜਗਾਉਣ ਦਾ ਫਾਇਦਾ ਕੀ?
ਮਨ ‘ਚ ਹੀ ਜੇ ਹੈਂਕੜ ਹੈ ਤੇਰੇ ਅਜੇ
ਤਾਂ ਸਿਰ ਝੁਕਾਉਣ ਦਾ ਫਾਇਦਾ ਕੀ?
ਕਵੀ ਪੂਰੀ ਤਰ੍ਹਾਂ ਸੁਚੇਤ ਹੈ ਕਿ ਪੈਸਾਵਾਦੀ ਕਦਰਾਂ-ਕੀਮਤਾਂ ਨੇ ਅਜੋਕੇ ਸਮੇਂ ਵਿਚ ਸਮਾਜਿਕ ਕਦਰਾਂ-ਕੀਮਤਾਂ ਅਤੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਖੋਰਾ ਲਾਇਆ ਹੈ, ਉਸ ਦੀ ਕਵਿਤਾ ‘ਰੋਟੀ ਦੀ ਖਾਤਿਰ’ ਇਸ ਸੱਚ ਦੀ ਪੂਰੀ ਤਰ੍ਹਾਂ ਗਵਾਹੀ ਬਣਦੀ ਹੈ। ਕਵੀ ਇਸ ਗੱਲ ਲਈ ਦ੍ਰਿੜ੍ਹ ਹੈ ਕਿ ਬਜਾਏ ਦੂਜਿਆਂ ਦੇ ਔਗੁਣ ਦੇਖੇ ਜਾਣ ਆਪਣੇ ਅੰਦਰ ਝਾਤੀ ਮਾਰ ਲੈਣੀ ਹੀ ਅਸਲ ਇਨਸਾਨ ਦੀ ਨਿਸ਼ਾਨੀ ਹੈ ਕਵਿਤਾ ‘ਤੂੰ’ ਅਜਿਹੇ ਸੱਚ ਦੀ ਸਾਖੀ ਬਣਦੀ ਹੈ। ਉਹ ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਸਮੇਂ ਦਾ ਗੇੜ ਕਹਿੰਦਾ ਹੈ। ਡਾ: ਗੁਰਬਚਨ ਸਿੰਘ ਰਾਹੀ ਦੀਆਂ ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਗੁਰਬਾਣੀ ਸਿਧਾਂਤਾਂ ਤੋਂ ਵੀ ਪ੍ਰੇਰਿਤ ਹਨ ਅਤੇ ਅਜਿਹੀਆਂ ਕਵਿਤਾਵਾਂ ਵਿਚ ਹੀ ਦਾਰਸ਼ਨਿਕ ਗਹਿਰਾਈ ਹੈ। ਉਹ ਦੇਸ਼ ਵਿਚ ਭ੍ਰਿਸ਼ਟਾਚਾਰ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ, ਮਾਪਿਆਂ ਤੇ ਆਪਣੇ ਅਧਿਆਪਕਾਂ ਪ੍ਰਤੀ ਵੀ ਪੂਰਨ ਸਤਿਕਾਰ ਰੱਖਦਾ ਹੈ। ਇਸ ਕਾਵਿ-ਸੰਗ੍ਰਹਿ ‘ਤੇਰਾ ਆਕਾਸ਼ ਮੇਰੀ ਉਡਾਣ’ ਵਿਚ ਤਕਰੀਬਨ ਤੀਹ ਕਵਿਤਾਵਾਂ ਸ਼ਾਮਿਲ ਹਨ ਅਤੇ ਸਾਰੀਆਂ ਹੀ ਕਵਿਤਾਵਾਂ ਆਮ ਪਾਠਕ ਤੱਕ ਆਪਣੇ ਸੰਚਾਰ ਦੀ ਰਸਾਵੀ ਰੱਖਦੀਆਂ ਹਨ। ਜ਼ਿਆਦਾ ਕਵਿਤਾਵਾਂ ਛੰਦ ਬੱਧ ਹਨ ਅਤੇ ਖੁੱਲ੍ਹੀਆਂ ਕਵਿਤਾਵਾਂ ਵੀ ਇਸ ਸੰਗ੍ਰਹਿ ਵਿਚ ਸ਼ਾਮਿਲ ਹਨ। ਨਿਰਸੰਦੇਹ ਇਹ ਕਾਵਿ-ਸੰਗ੍ਰਹਿ ਪਾਠਕਾਂ ਨੂੰ ਪ੍ਰਭਾਵਿਤ ਕਰੇਗਾ।

-ਸਰਦੂਲ ਸਿੰਘ ਔਜਲਾ

 

ਦਿਨਾਂ ਦਾ ਅੰਤ
ਲੇਖਕ : ਗੁੰਨੂੰ ਗੋਪਾਲ ਬਰਾੜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਪੰਨੇ : 136

‘ਦਿਨਾਂ ਦਾ ਅੰਤ’ ਗੀਤਕਾਰ ਤੇ ਸ਼ਾਇਰ ਗੁੰਨੂੰ ਗੋਪਾਲ ਬਰਾੜ ਦਾ ਪਲੇਠਾ ਕਾਵਿ-ਸੰਗ੍ਰਹਿ ਹੈ ਜਿਸ ਵਿਚ ਉਸ ਨੇ ਕਵਿਤਾਵਾਂ ਤੇ ਗੀਤ ਸ਼ਾਮਿਲ ਕੀਤੇ ਹਨ।
ਗੁੰਨੂੰ ਗੋਪਾਲ ਬਰਾੜ ਦੀ ਸ਼ਾਇਰੀ ਦਿਲ ਦੀ ਹੂਕ ‘ਚੋਂ ਨਿਕਲਦੀ ਹੈ। ਉਸ ਦੇ ਗੀਤਾਂ ਵਿਚ ਬਿਰਹੋਂ ਦੀ ਰੜਕ ਹੈ, ਜੁਦਾਈ ਦਾ ਦਰਦ ਹੈ, ਪ੍ਰੇਮਿਕਾ ਦੀ ਬੇਰੁਖ਼ੀ ਹੈ ਜੋ ਉਸ ਦੀ ਕਵਿਤਾ ਨੂੰ ਹਿੱਕ ਪਾੜ ਕੇ ਨਿਕਲਣ ਲਈ ਮਜਬੂਰ ਕਰਦੇ ਹਨ। ਉਹ ਦਿਮਾਗ਼ ਦੀ ਥਾਂ ਦਿਲ ਦੀ ਗੱਲ ਸੁਣਦਾ ਹੈ। ਵਿਛੋੜੇ ਦੀਆਂ ਵੱਖ-ਵੱਖ ਤਸਵੀਰਾਂ ਉਸ ਦੀ ਸ਼ਾਇਰੀ ‘ਚੋਂ ਹਰ ਪਲ ਉੱਘੜਦੀਆਂ ਪ੍ਰਤੀਤ ਹੁੰਦੀਆਂ ਹਨ। ਉਸ ਦੀ ਹਾਲਤ ਫਾਰਸੀ ਗ਼ਜ਼ਲ ਦੇ ਨਾਇਕ ਜਿਹੀ ਹੈ ਜੋ ਪ੍ਰੇਮ ਤੇ ਬਿਰਹੋਂ ਦੀ ਸ਼ਿੱਦਤ ਨੂੰ ਆਪਣੀ ਜਾਨ ‘ਤੇ ਝੱਲਦਾ ਹੈ। ਬਿਰਹੋਂ, ਵਿਛੋੜਾ ਤੇ ਬੇਵਫ਼ਾਈ ਉਸ ਨੂੰ ਪਿਆਲੇ ਵਿਚ ਡੋਬ ਦੇਣ ਲਈ ਤਤਪਰ ਹਨ। ਦਿਲ ਦੀ ਜਲਣ ਦਾ ਧੂੰਆਂ ਕਵਿਤਾ ਤੇ ਸ਼ਾਇਰੀ ਮੂੰਹੋਂ ਨਿਕਲਦਾ ਪ੍ਰਤੀਤ ਹੁੰਦਾ ਹੈ। ਪ੍ਰੇਮਿਕਾ ਦੀ ਬੇਵਫ਼ਾਈ ਕਾਰਨ ਕਈ ਵਾਰੀ ਉਹ ਸ਼ਹਿਰ ਛੱਡ ਕੇ ਦਰ-ਬ-ਦਰ ਭਟਕਣ ਲਈ ਵੀ ਮਜਬੂਰ ਹੈ। ਪ੍ਰੇਮਿਕਾ ਦੇ ਦਰਸ਼ਨ ਦੀਦਾਰੇ ਲਈ ਵੀ ਬੇਚੈਨ ਤੇ ਬਿਹਬਲ ਰਹਿੰਦਾ ਹੈ। ‘ਰਾਤ ਚਾਨਣੀ ਹੈ’,
‘ਤੂੰ ਕਿੱਥੇ ਹੈਂ’, ‘ਰੱਬ ਵੀ ਰੋਇਆ ਹੈ’, ‘ਰਹਿ ਦੰਗ ਗਈ ਜ਼ਿੰਦਗੀ’, ‘ਮੇਰੇ ਗੀਤਾਂ ਦੇ ਬੋਲ ਮੈਲੇ ਦੋਸਤਾ’ ਕਵਿਤਾਵਾਂ ਚੰਗਾ ਪ੍ਰਭਾਵ ਛੱਡਦੀਆਂ ਹਨ’, ‘ਮੇਰੇ ਕੰਨੀਂ ਮੁੰਦਰਾਂ’ ਤੇ ‘ਤੇਰੇ ਗੁੱਟ ਕਲੀਰੇ’, ‘ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਲ ਚੱਲੇ ਹਾਂ’, ‘ਕਿੰਝ ਦੱਸਾਂ ਮੈਂ’, ‘ਹਾਏ ਪਤਾ ਨੀਂ ਚੱਲਦਾ’, ‘ਮੇਰੇ ਸੋਹਣੇ ਪੁੱਤ ਨੇ ਅੱਜ ਕਲੀਆਂ ਲਾਈਆਂ’, ‘ਕੰਨਾਂ ਦੇ ਵਿਚ ਮੁੰਦਰਾਂ ਨੀ ਜੱਟ ਜੋਗੀ ਹੋਇਆ’ ਜਿਹੇ ਗੀਤ ਸੱਚੇ-ਸੁੱਚੇ ਦਿਲ ਦਾ ਵਹਿਣ ਪ੍ਰਤੀਤ ਹੁੰਦੇ ਹਨ। ਇਸ ਸਭ ਦੇ ਬਾਵਜੂਦ ਗੁੰਨੂੰ ਗੋਪਾਲ ਬਰਾੜ ਨੂੰ ਪੰਜਾਬੀ ਸ਼ਾਇਰੀ ਦੇ ਹਾਣ ਦਾ ਹੋਣ ਲਈ ਚੋਖਾ ਹੋਮਵਰਕ ਕਰਨਾ ਪਵੇਗਾ। ਪਰੂਫ਼ ਦੀਆਂ ਤੇ ਭਾਸ਼ਾ ਦੀਆਂ ਗ਼ਲਤੀਆਂ ਰੜਕਦੀਆਂ ਹਨ।

 

ਸੰਘਰਸ਼ਸ਼ੀਲ ਲੋਕ
ਲੇਖਕ : ਤਲਵਿੰਦਰ ਸਿੰਘ ਸੱਭਰਵਾਲ
ਪ੍ਰਕਾਸ਼ਕ : ਲੇਖਕ ਖੁਦ
ਮੁੱਲ : 200 ਰੁਪਏ, ਪੰਨੇ : 240

ਤਲਵਿੰਦਰ ਸਿੰਘ ਸੱਭਰਵਾਲ ਕਵੀ ਅਤੇ ਵਾਰਤਾਕਾਰ ਹੈ। ਲੋਕ-ਜੀਵਨ ਤੇ ਜਨ-ਜੀਵਨ ਨੂੰ ਸਮਰਪਿਤ ਹੈ। ‘ਸੰਘਰਸ਼ਸ਼ੀਲ ਲੋਕ’ ਉਸ ਦੀ ਨਵੀਂ ਵਾਰਤਕ ਪੁਸਤਕ ਹੈ, ਜਿਸ ਵਿਚ ਉਸ ਨੇ ਦਲਿਤਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਮੂਰਤੀਮਾਨ ਕਰਨ ਦਾ ਯਤਨ ਕੀਤਾ ਹੈ। ਲੇਖਕ ਪੰਜ ਹਜ਼ਾਰ ਵਰ੍ਹੇ ਪੁਰਾਣੇ ਇਤਿਹਾਸ ਨੂੰ ਖੰਘਾਲਦਾ ਹੋਇਆ ਦੱਸਦਾ ਹੈ ਕਿ ਆਰੀਅਨਾਂ ਨੇ ਇਸ ਮੁਲਕ ‘ਚ ਆ ਕੇ ਸੁੱਖ-ਸ਼ਾਂਤੀ ਨਾਲ ਵਸਦੇ ਦਰਾਵੜਾਂ ਦੇ ਜੀਵਨ ਨੂੰ ਨੇਸਤੋਨਾਬੂਦ ਕਰਨ ‘ਚ ਪੂਰੀ ਚਲਾਕੀ ਨਾਲ ਕੰਮ ਕੀਤਾ। ਇਥੇ ਉਹ ਸਮਾਂਤਰ ਰੂਪ ਵਿਚ ਅੰਗਰੇਜ਼ਾਂ ਵੱਲੋਂ ਉੱਤਰੀ ਅਮਰੀਕਾ ਦੇ ਮੂਲ ਵਾਸੀ ਰੈੱਡ ਇੰਡੀਅਨਜ਼ ਦੀ ਬਦਹਾਲੀ ਵਜੋਂ ਪੇਸ਼ ਕਰਦਾ ਹੈ। ਲੇਖਕ ਦਾ ਮਤ ਹੈ ਕਿ ਅੰਗਰੇਜ਼ ਤਾਂ ਫਿਰ ਵੀ ਰੈੱਡ ਇੰਡੀਅਨਜ਼ ਨੂੰ ਪੂਰੀਆਂ ਸਹੂਲਤਾਂ ਦੇ ਰਹੇ ਹਨ ਪਰ ਇਥੇ ਭਾਰਤ ਦੀਆਂ ਸਵਰਨ ਜਾਤੀਆਂ ਤਾਂ ਏਨਾ ਵੀ ਨਹੀਂ ਕਰਦੀਆਂ।
ਲੇਖਕ ਦਲਿਤਾਂ ਦੇ ਇਸ ਸੰਘਰਸ਼ ਵਿਚ ਭਾਈ ਜੈਤਾ ਜੀ, ਡਾ: ਭੀਮ ਰਾਓ ਅੰਬੇਡਕਰ ਦੀਆਂ ਕੁਰਬਾਨੀਆਂ ਨੂੰ ਵਾਰ-ਵਾਰ ਯਾਦ ਕਰਦਿਆਂ ਆਪਣੀ ਅਕੀਦਤ ਪੇਸ਼ ਕਰਦਾ ਹੈ। ਉਹ ਇਸ ਸੰਘਰਸ਼ ਨੂੰ ਰੂਪਮਾਨ ਕਰਨ ਲਈ ਦੁਨੀਆ ਦੇ ਦੂਸਰੇ ਦੇਸ਼ਾਂ ਜਿਵੇਂ ਫਰਾਂਸ, ਜਰਮਨੀ, ਇੰਗਲੈਂਡ ਤੇ ਕੈਨੇਡਾ ਵਿਚ ਹੋ ਰਹੇ ਸੰਗਠਨਾਤਮਕ ਕਾਰਜਾਂ ‘ਤੇ ਵੀ ਚਾਨਣਾ ਪਾਉਣ ਦਾ ਯਤਨ ਕਰਦਾ ਹੈ। ਇਸ ਲੜਾਈ ਵਿਚ ਉਹ ਦਲਿਤਾਂ ਦੇ ਏਕੇ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਸਵਰਨਾਂ ਵੱਲੋਂ ਕੀਤੀਆਂ ਜਾ ਰਹੀਆਂ ਲੂੰਬੜ-ਚਾਲਾਂ ਤੋਂ ਸੁਚੇਤ ਰਹਿਣ ਲਈ ਤਿਆਰ ਕਰਦਾ ਹੈ। ਲੇਖਕ ਨੂੰ ਦੁੱਖ ਹੈ ਕਿ ਸਵਰਨ ਜਾਤੀਆਂ ਆਦਿ ਕਵੀ ਮਹਾਂਰਿਸ਼ੀ ਬਾਲਮੀਕ ਦੀ ਲਿਖੀ ਰਮਾਇਣ ਨੂੰ ਤੁਲਸੀ ਕ੍ਰਿਤ ‘ਰਮਾਇਣ’ ਦੇ ਮੁਕਾਬਲੇ ਹਾਸ਼ੀਏ ‘ਤੇ ਲੈ ਜਾਣ ਦੇ ਕੋਝੇ ਯਤਨ ਕਰ ਰਹੀਆਂ ਹਨ। ਵਿਗਿਆਨਕ ਪ੍ਰਮਾਣਾਂ ਰਾਹੀਂ, ਤਰਕ ਦੀ ਭਾਸ਼ਾ ਰਾਹੀਂ ਆਪਣੀ ਗੱਲ ਕਹਿਣ ਦਾ ਯਤਨ ਕਰਦਾ ਹੈ। ਦਲਿਤ ਸੰਘਰਸ਼ ਨੂੰ ਸਮਝਣ ਲਈ ਇਹ ਪੁਸਤਕ ਪੜ੍ਹਨੀ ਜ਼ਰੂਰੀ ਹੈ।

-ਕੇ. ਐਲ. ਗਰਗ

 

Continue reading “ਕਾਵਿ-ਸੰਗ੍ਰਹਿ”

ਬਚਪਨ ਦੀ ਬਾਤ ਪਾਉਂਦੀਆਂ ਕਵਿਤਾਵਾਂ

ਪੁਸਤਕ 

ਲੇਖਿਕਾ ਕੁਲਵਿੰਦਰ ਕੌਰ ਨੰਗਲ ਦੀ ਇਸ ਪੁਸਤਕ ਵਿੱਚ ਤਿਤਲੀ ਰਾਣੀ, ਛੋਟਾ ਬੱਚਾ, ਕੋਮਲ ਦੀ ਫ਼ਰਾਕ, ਮੇਰੀ ਸੋਹਣੀ ਕਿਤਾਬ, ਪਿਆਰੇ ਮੰਮੀ ਪਾਪਾ, ਨਾਂ ਮੇਰਾ ਸੋਹਣਾ, ਸਾਡੀ ਗੱਡੀ,  ਮਾਣੋ ਬਿੱਲੀ,  ਪਾਪਾ ਦਾ ਸਕੂਟਰ, ਮੈਂ ਫ਼ੌਜੀ ਬਣਨਾ, ਸੋਹਣੇ ਬੱਚੇ, ਮੇਰਾ ਸਾਈਕਲ, ਸੱਤੀ ਦਾ ਸੁਪਨਾ, ਸਮੇਂ ਦਾ ਆਦਰ ਕਰਨਾ, ਬੱਦਲ ਆਏ ਤੇ ਗੁੱਡੀ ਦਾ ਵਿਆਹ ਸਮੇਤ 16 ਬਾਲ ਕਵਿਤਾਵਾਂ ਸ਼ਾਮਿਲ ਹਨ। ਲੇਖਿਕਾ ਕੁਲਵਿੰਦਰ ਕੌਰ ਨੰਗਲ ਅਧਿਆਪਕਾ ਹੋਣ ਦੇ ਨਾਤੇ ਬੱਚਿਆਂ ਨਾਲ ਜੁੜੀ ਹੋਣ ਕਾਰਨ ਉਸ ਨੇ ਬੱਚਿਆਂ ਦੀਆਂ ਆਪਸੀ ਤੋਤਲੀਆਂ ਗੱਲਾਂ-ਬਾਤਾਂ ਨੂੰ ਕਵਿਤਾਵਾਂ ਦੇ ਰੂਪ ਕਲਮਬੱਧ ਕਰਕੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਜਿਵੇਂ:-
ਮੈਂ ਛੋਟਾ ਜਿਹਾ ਬੱਚਾ ਮਨ ਮੇਰਾ ਸੱਚਾ,
ਤੋਤਲੇ ਮੇਰੇ ਬੋਲ ਮੰਮੀ ਮੇਰੇ ਕੋਲ,
ਰੋਜ਼ ਸਕੂਲੇ ਜਾਵਾਂ ਪੜ੍ਹ ਕੇ ਮੈਂ ਆਵਾਂ
ਪਹਿਲੀ ਵਿੱਚ ਪੜ੍ਹਾਂ ਮੈਂ ਸਭ ਨੂੰ ਟਾਟਾ ਕਰਾ ਮੈਂ।
ਹਰ ਕਵਿਤਾ ਨਾਲ ਸਿਮਰਜੀਤ ਕੌਰ ਮਾਣਕ ਵੱਲੋਂ ਬਣਾਏ ਚਿੱਤਰਾਂ ਨੇ ਬੱਚਿਆਂ ਲਈ ਮ੍ਰਿਗਤ੍ਰਿਸ਼ਨਾ ਦਾ ਕੰਮ ਕੀਤਾ ਹੈ।  ਕਹਿਣ ਨੂੰ ਭਾਵੇਂ ਇਹ ਬਾਲ ਕਵਿਤਾਵਾਂ ਹਨ ਪਰ ਵੱਡਿਆਂ ਨੂੰ ਵੀ ਪੜ੍ਹ ਕੇ ਜਿੱਥੇ ਸਕੂਨ ਮਿਲਦਾ ਹੈ, ਉੱਥੇ ਚੋਹਲ-ਮੋਹਲ ਭਰਿਆ ਬਚਪਨ ਵੀ ਚੇਤੇ ਆਉਂਦਾ ਹੈ। ਲੇਖਿਕਾ ਵਧਾਈ ਦੀ ਪਾਤਰ ਹੈ। ਪੁਸਤਕ ਦਾ ਸਿਰਲੇਖ ਵੀ ਬਹੁਤ ਢੁਕਵਾਂ ਹੈ। ਪ੍ਰਾਇਮਰੀ ਸਕੂਲ ਵਿੱਚ ਇਹ ਪੁਸਤਕ ਪੜ੍ਹਾਉਣਯੋਗ ਹੈ।

rbanner1

Share