ਸੰਚਾਰ ਸਾਧਨ ਤੇ ਉਲਝ ਰਿਹਾ ਪਰਿਵਾਰਕ ਜੀਵਨ

ਸੰਚਾਰ ਸਾਧਨ ਤੇ ਉਲਝ ਰਿਹਾ ਪਰਿਵਾਰਕ ਜੀਵਨ

 

woman daydreaming over breakfast while husband is reading news oਪੂਨਮ ਏ. ਬੰਬਾ ਨੇ ਆਪਣੀ ਨਵੀਂ ਪ੍ਰਕਾਸ਼ਿਤ ਪੁਸਤਕ ‘ਟੈਂਪਲ ਆਫ ਜਸਟਿਸ: ਏ ਸਕੂਲ ਆਫ ਲਾਈਫ’ ਵਿੱਚ ਆਪਣੇ ਅਦਾਲਤੀ ਤਜਰਬਿਆਂ ਦੇ ਆਧਾਰ ’ਤੇ ਪਰਿਵਾਰਕ ਤੇ ਖ਼ਾਸਕਰ ਵਿਆਹੁਤਾ ਜੀਵਨ ਵਿੱਚ ਅਜੋਕੇ ਦੌਰ ਵਿੱਚ ਉਪਜ ਰਹੀਆਂ ਉਲਝਣਾਂ ਲਈ ਸੰਚਾਰ ਸਾਧਨਾਂ ਤੇ ਤਕਨਾਲੋਜੀ ਦੁਆਰਾ ਉਪਜਾਏ ਜਾ ਰਹੇ ਕਲਪਿਤ ਜਿਣਸੀ ਸਬੰਧਾਂ ਤੇ ਹੋਰ ਆਭਾਸੀ ਸੰਸਾਰਾਂ ਨੂੰ ਮੁੱਖ ਤੌਰ ’ਤੇ ਜ਼ਿੰਮੇਵਾਰ ਆਖਿਆ ਹੈ। ਇਸ ਬਾਰੇ ਅਖ਼ਬਾਰਾਂ ਵਿੱਚ ਛਪੀਆਂ ਰਿਪੋਰਟਾਂ ਸੰਕੇਤ ਮਾਤਰ ਹਨ ਕਿ ਅਤਿ-ਮਕਾਨਕੀ ਸੰਚਾਰ ਸਾਧਨਾਂ ਖ਼ਾਸਕਰ ਸਮਾਰਟ ਫੋਨਾਂ ਤੇ ਇੰਟਰਨੈੱਟ ਕਾਰਨ ਵਿਆਹਕ ਸਬੰਧਾਂ ਵਿੱਚ ਟੁੱਟ-ਭੱਜ ਅਤੇ ਗ੍ਰਹਿਸਥੀ ਜੀਵਨ ਦੇ ਪਰੰਪਰਾਗਤ ਪਵਿੱਤਰ ਮੰਨੇ ਜਾਂਦੇ ਰਿਸ਼ਤਿਆਂ ਵਿੱਚ ਬੇਵਫ਼ਾਈ ਅਤੇ ਬੇਵਿਸਾਹੀ ਪੈਦਾ ਹੋ ਰਹੀ ਹੈ। ਜਸਟਿਸ ਬੰਬਾ ਮੁਤਾਬਿਕ ਵਿਆਹੁਤਾ ਜੀਵਨ ਦੌਰਾਨ ਸੰਚਾਰ ਸਾਧਨਾਂ ਰਾਹੀਂ ਹੋਰ ਮਨੁੱਖਾਂ ਜਾਂ ਇਸਤਰੀਆਂ ਨਾਲ ਪੈਦਾ ਹੋਏ ਕਲਪਿਤ ਜਾਂ ਅਸਲ ਰਿਸ਼ਤਿਆਂ ਕਾਰਨ ਬਹੁਤ ਜਲਦੀ ਤਲਾਕ ਹੋ ਰਹੇ ਹਨ ਅਤੇ ਕਈ ਕੇਸਾਂ ਵਿੱਚ ਵਿਆਹ ਬੰਧਨ ਦੀ ਉਮਰ ਸਿਰਫ਼ ਕੁਝ ਮਹੀਨਿਆਂ ਦੀ ਹੀ ਰਹਿ ਗਈ ਹੈ। ਪੁਰਾਣੇ ਸਮਿਆਂ ਵਿੱਚ ਵਿਆਹੁਤਾ ਜੀਵਨ ਵਿੱਚ ਵਧੇਰੇ ਕਰਕੇ ਸਮਾਜਿਕ ਕਾਰਨਾਂ ਕਰਕੇ ਪਈਆਂ ਤਰੇੜਾਂ ਨੂੰ ਸਮੇਟਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸਨ ਤੇ ਤਲਾਕ ਆਖ਼ਰੀ ਕੜੀ ਹੁੰਦਾ ਸੀ, ਪਰ ਹੁਣ ਅਜਿਹੇ ਹਾਲਾਤ ਵਿੱਚ ਤਲਾਕ ਹੀ ਪਹਿਲੀ ਕੜੀ ਬਣਦਾ ਜਾ ਰਿਹਾ ਹੈ। ਇਰਾ ਤ੍ਰਿਵੇਦੀ ਆਪਣੀ ਪੁਸਤਕ ‘ਇੰਡੀਆ ਇਨ ਲਵ: ਮੈਰਿਜ ਐਂਡ ਸੈਕਸੁਐਲਿਟੀ ਇਨ ਟਵੰਟੀ ਫਸਟ ਸੈਂਚੂਰੀ’ ਵਿੱਚ ਵੀ ਕੁਝ ਅਜਿਹੇ ਹੀ ਸਿੱਟਿਆਂ ’ਤੇ ਪੁੱਜੀ ਹੈ। ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਜ਼, ਬੰਗਲੌਰ ਦੇ ਡਾ. ਮਨੋਜ ਸ਼ਰਮਾ ਦੁਆਰਾ ਕੀਤਾ ਸਰਵੇਖਣ ਵੀ ਅਜੋਕੇ ਸੰਚਾਰ ਸਾਧਨਾਂ ਦੇ ਮਾਰੂ ਅਸਰਾਂ ਵੱਲ ਇਸ਼ਾਰਾ ਕਰਦਾ ਹੈ। Continue reading “ਸੰਚਾਰ ਸਾਧਨ ਤੇ ਉਲਝ ਰਿਹਾ ਪਰਿਵਾਰਕ ਜੀਵਨ”

ਇਹ ਹੈ ਹੁਣ ਤੱਕ ਦਾ ਸਭ ਤੋਂ ਮਹਿੰਗਾ ਸਕੂਟਰ

piaggio-vespa-946scooterਨਵੀਂ ਦਿੱਲੀ-ਇਟਲੀ ਦੀ ਟੂ ਵ੍ਹੀਲਰ ਕੰਪਨੀ ਪਿਆਜੀਓ ਦਿਵਾਲੀ ਤੋਂ ਪਹਿਲਾਂ ਭਾਰਤ ਦਾ ਸਭ ਤੋਂ ਮਹਿੰਗਾ ਸਕੂਟਰ ਵੈਸਪਾ 946 ਐਾਪੋਰੀਓ ਅਰਮਾਨੀ ਲਾਂਚ ਕਰਨ ਦੀ ਤਿਆਰੀ ਵਿਚ ਹੈ | ਮਹਿੰਗੀਆਂ ਕਾਰਾਂ ਅਤੇ ਪਾਵਰਫੁੱਲ ਬਾਈਕਾਂ ਨੂੰ ਟੱਕਰ ਦੇਣ ਆ ਰਿਹਾ ਵੈਸਪਾ 946 ਦੀ ਕੀਮਤ ਦਾ ਅਨੁਮਾਨ 8 ਤੋਂ 10 ਲੱਖ ਰੁਪਏ ਲਾਇਆ ਜਾ ਰਿਹਾ ਹੈ | ਪਿਆਜੀਓ 25 ਅਕਤੂਬਰ ਨੂੰ ਇਸ ਸਕੂਟਰ ਨੂੰ ਭਾਰਤੀ ਬਜ਼ਾਰ ਵਿਚ ਪੇਸ਼ ਕਰੇਗੀ | ਸ਼ੁਰੂਆਤੀ ਦੌਰ ਵਿਚ ਇਸ ਸਕੂਟਰ ਦਾ ਉਤਪਾਦਨ ਇਟਲੀ ਵਿਚ ਹੀ ਹੋਵੇਗਾ | ਭਾਰਤ ਵਿਚ ਵੈਸਪਾ 946 ਦੀ ਬੁਕਿੰਗ ਤੇ ਮੰਗ ਨੂੰ ਦੇਖਦਿਆ ਹੋਇਆਂ ਹੀ ਕੰਪਨੀ ਭਾਰਤ ਵਿਚ ਇਨ੍ਹਾਂ ਦਾ ਅਯਾਤ ਵਧਾਉਣ ‘ਤੇ ਵਿਚਾਰ ਕਰੇਗੀ | ਦੋਵੇਂ ਹੀ ਸਕੂਟਰਾਂ ਚੋਣੀਂਦਾ ਵੈਸਪਾ ਅਤੇ ਮੋਟੋਪਲੈਕਸ ਆਊਟਲੈਟਸ ‘ਤੇ ਮੁਹੱਈਆ ਹੋਣਗੇ | ਵੈਸਪਾ ਨੇ ਆਪਣੇ ਸਭ ਤੋਂ ਸਟਾਈਲਿਸ਼ ਸਕੂਟਰ ਨੂੰ ਇਸ ਸਾਲ ਅਗਸਤ ਵਿਚ ਹੋਏ ਗ੍ਰੇਟਰ ਆਟੋ ਐਕਸਪੋ ਵਿਚ ਪੇਸ਼ ਕੀਤਾ ਸੀ |

ਜਾਪਾਨ ਦੇ ਕੰਪਿਊਟਰ ਲੈਬ ਵਿੱਚ ਤਿਆਰ ਹੋਈ ਡਿਜੀਟਲ ਧੀ

saya1ਬੀਤੇ ਸਾਲ ਜਾਪਾਨ ਵਿੱਚ ਇੱਕ ਨਵੀਂ ਸੇਲਿਬਰਿਟੀ ਸਟਾਰ ਦਾ ਜਨਮ ਹੋਇਆ . ਕਿਸੇ ਆਮ ਕੁੜੀ ਕੀਤੀ ਤਰ੍ਹਾਂ ਦਿਸਣ ਵਾਲੀ ਸਾਇਆ ਨੂੰ ਵੇਖ ਕੇ ਭਰੋਸਾ ਹੀ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਟੋਕਿਓ ਦੇ ਕੰਪਿਊਟਰ ਲੈਬ ਵਿੱਚ ਤਿਆਰ ਕੀਤਾ ਗਿਆ ਹੈ .
ਸਕੂਲ ਡਰੈੱਸ ਦੇ ਨਾਲ ਟਾਈ , ਝਾਲਰਦਾਰ ਬਾਲ ਅਤੇ ਮਸੂਮੀਅਤ ਦੇ ਨਾਲ ਜਦੋਂ ਸਾਇਆ ਕਿਤੇ ਨੂੰ ਗੁਜ਼ਰਦੀ ਹੈ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਚੱਲਦਾ ਹੈ ਕਿ ਉਹ ਵਿੱਚ ਇਨਸਾਨ ਨਹੀਂ ਹੈ .
ਸਾਇਆ ਨੂੰ ਤਿਆਰ ਕਰਨ ਵਾਲੀ ਟੀਮ ਵਿੱਚ ਤੀਵੀਂ ਗਰਾਫ਼ਿਕਸ ਆਰਟਿਸਟ ਜੂੰ ਇਸ਼ਿਕਾਵਾ ਕਹਿੰਦੀਆਂ ਹਨ , ਜਦੋਂ ਕੋਈ ਸਾਇਆ ਨੂੰ ਵੇਖਦਾ ਹੈ ਤਾਂ ਸਭ ਤੋਂ ਪਹਿਲਾਂ ਇਹੀ ਕਹਿੰਦਾ ਹੈ , ਮੈਨੂੰ ਤਾਂ ਲੱਗਦਾ ਹੈ ਕਿ ਮੈਂ ਇਸ ਨੂੰ ਕਿਤੇ ਵੇਖਿਆ ਹੈ ਜਾਂ ਫਿਰ ਓਏ ਇਹ ਤਾਂ ਉਸ ਦੀ ਤਰ੍ਹਾਂ ਲੱਗਦੀ ਹੈ .
Continue reading “ਜਾਪਾਨ ਦੇ ਕੰਪਿਊਟਰ ਲੈਬ ਵਿੱਚ ਤਿਆਰ ਹੋਈ ਡਿਜੀਟਲ ਧੀ”

ਰਿਸ਼ਤਿਆਂ ‘ਚ ਤਰੇੜਾਂ ਵੀ ਪਾ ਰਹੇ ਹਨ ਆਧੁਨਿਕ ਸੰਚਾਰ ਸਾਧਨ

ਅਜੋਕੇ ਸਮਾਜ ਨੇ ਤਕਨੀਕੀ ਕਾਢਾਂ ‘ਚ ਕਾਫੀ ਤਰੱਕੀ ਕੀਤੀ ਹੈ, ਇਸ ਗੱਲ ਵਿਚ ਕੋਈ ਸ਼ੱਕ ਨਹੀਂ | ਪਰ ਕਿਤੇ ਨਾ ਕਿਤੇ ਇਹ ਤਕਨੀਕੀ ਯੰਤਰ ਸਾਡੇ ਵਿਸ਼ਵਾਸ, ਪਿਆਰ ਉੱਪਰ ਹਾਵੀ ਹੁੰਦੇ ਵੀ ਪ੍ਰਤੀਤ ਹੁੰਦੇ ਹਨ | ਕਿਉਂਕਿ ਕੁਝ ਦਹਾਕੇ ਪਹਿਲਾਂ ਜਦੋਂ ਅਜੋਕੇ ਸੰਚਾਰ ਸਾਧਨ ਹਰ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਸਨ ਤਾਂ ਉਸ ਸਮੇਂ ਕੇਵਲ ਚਿੱਠੀ-ਪੱਤਰ, ਵਿਅਕਤੀਗਤ ਸੰਦੇਸ਼, ਤਾਰ, ਫੈਕਸ ਜਾਂ ਟੈਲੀਫੋਨ ਦੀ ਸਹੂਲਤ ਵਿਰਲੀ-ਵਾਂਝੀ ਮੁਹੱਈਆ ਹੋਇਆ ਕਰਦੀ ਸੀ ਪਰ ਇਹ ਗੱਲ ਯਕੀਨੀ ਹੈ ਕਿ ਉਸ ਸਮੇਂ ਦੇ ਵਿਸ਼ਵਾਸ, ਪਿਆਰ ਅਤੇ ਸੰਦੇਸ਼ ਵਰਤਮਾਨ ਸਮੇਂ ਦੇ ਸੰਚਾਰ ਸਾਧਨਾਂ ਨਾਲੋਂ ਵਧੇਰੇ ਭਰੋਸੇਮੰਦ ਹੁੰਦੇ ਸਨ | Continue reading “ਰਿਸ਼ਤਿਆਂ ‘ਚ ਤਰੇੜਾਂ ਵੀ ਪਾ ਰਹੇ ਹਨ ਆਧੁਨਿਕ ਸੰਚਾਰ ਸਾਧਨ”

ਗਦੂਦਾਂ ਦੇ ਕੈਂਸਰ ਦਾ ਕੁਦਰਤੀ ਇਲਾਜ

prostatecancerdiagnosisਪ੍ਰੋਸਟੇਟ ਇੱਕ ਹਾਰਮੋਨ ਦਾ ਰਿਸਾਓ ਕਰਨ ਵਾਲੀ ਗ੍ਰੰਥੀ ਹੈ ਜੋ ਕਿ ਮਰਦਾਂ ਵਿੱਚ ਪਿਸ਼ਾਬ ਵਾਲੀ ਥੈਲੀ ਦੇ ਥੱਲੇ  ਸਥਿਤ ਹੁੰਦੀ ਹੈ। ਇਸ ਨੂੰ ਗਦੂਦ ਵੀ ਕਿਹਾ ਜਾਂਦਾ ਹੈ। ਉਮਰ ਦੇ ਹਿਸਾਬ ਨਾਲ ਇਸ ਗ੍ਰੰਥੀ ਦੇ ਆਕਾਰ ਵਿੱਚ ਵਾਧਾ ਹੁੰਦਾ ਜਾਂਦਾ ਹੈ ਜਿਸ ਦੇ ਫਲਸਰੂਪ ਪਿਸ਼ਾਬ ਰੁਕ-ਰੁਕ ਕੇ ਆਉਣਾ ਜਾਂ ਦਰਦ ਦੇ ਨਾਲ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸਦੇ ਆਕਾਰ ਦੇ ਵਧਣ ਦਾ ਕੈਂਸਰ ਨਾਲ ਕੋਈ ਸਬੰਧ ਨਹੀਂ ਹੈ। ਕੈਂਸਰ ਦੀ ਹਾਲਤ ਵਿੱਚ ਗਦੂਦ ਦੇ ਸੈੱਲ ਆਪਣੀ ਮਰਜ਼ੀ ਨਾਲ ਵਧਣਾ ਸ਼ੁਰੂ ਕਰ ਦਿੰਦੇ ਹਨ। ਇਹ ਬਿਮਾਰੀ ਅੱਜਕੱਲ੍ਹ ਆਮ ਹੁੰਦੀ ਜਾ ਰਹੀ ਹੈ। ਵੱਡੀ ਉਮਰ ਦੇ ਬਜ਼ੁਰਗ ਲੋਕ ਇਸ ਬਿਮਾਰੀ ਦੀ ਲਪੇਟ ਵਿੱਚ ਜ਼ਿਆਦਾ ਆ ਰਹੇ ਹਨ। ਲੰਮੇ ਕੱਦ ਅਤੇ ਪਤਲੇ ਸਰੀਰ ਵਾਲੇ ਵਿਅਕਤੀ ਇਸ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਇਸ ਰੋਗ ਦੇ ਜ਼ਿਆਦਾ ਪ੍ਰਚੱਲਿਤ ਇਲਾਜ ਸਰਜਰੀ, ਰੇਡੀਏਸ਼ਨ ਜਾਂ ਕੀਮੋਥੈਰੇਪੀ ਹੀ ਹਨ ਪਰ ਇਨ੍ਹਾਂ ਦੇ ਕੁਪ੍ਰਭਾਵ ਸਰੀਰ ਉੱਤੇ ਕਈ ਤਰ੍ਹਾਂ ਦੇ ਮਾੜੇ ਅਸਰ ਪਾਉਂਦੇ ਹਨ। ਦੂਜੇ ਪਾਸੇ ਆਯੂਰਵੈਦਿਕ, ਹੋਮਿਓਪੈਥਿਕ ਦਵਾਈਆਂ ਅਤੇ ਕੁਦਰਤੀ ਸਪਲੀਮੈਂਟ ਇਸ ਦੇ ਇਲਾਜ ਵਿੱਚ ਕਾਰਗਰ ਸਾਬਤ ਹੋ ਰਹੇ ਹਨ। ਇਨ੍ਹਾਂ ਦਵਾਈਆਂ ਦੀ ਵਰਤੋਂ ਨੂੰ ਲੈ ਕੇ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਇਹ ਸਭ ਕੁਝ ਕਿਸੇ ਯੋਗ ਡਾਕਟਰ ਦੇ ਤਜਰਬੇ  ’ਤੇ ਹੀ ਨਿਰਭਰ ਕਰਦਾ ਹੈ। Continue reading “ਗਦੂਦਾਂ ਦੇ ਕੈਂਸਰ ਦਾ ਕੁਦਰਤੀ ਇਲਾਜ”

ਸਮਾਰਟਫੋਨ ਦੀ ਲਾਈਟ ਅੱਖਾਂ ਲਈ ਬੁਰੀ

Phone in the dark

ਸਮਾਰਟਫੋਨ ਦੀ ਲਾਈਟ ਅੱਖਾਂ ਲਈ ਬੁਰੀ
ਸਮਾਰਟਫੋਨ ਸਕਰੀਨ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ . ਇਸ ਲਈ ਕਹਿੰਦੇ ਹਨ ਕਿ ਬਹੁਤ ਦੇਰ ਤੱਕ ਸਕਰੀਨ ਨੂੰ ਦੇਖਣ ਨਾਲ ਅੱਖਾਂ ਉੱਤੇ ਅਸਰ ਪੈਣ ਲੱਗਦਾ ਹੈ , ਪਾਣੀ ਡਿੱਗਣ ਲੱਗਦਾ ਹੈ ਜਾਂ ਫਿਰ ਅੱਖਾਂ ਥੱਕੀਆਂ ਹੋਈ ਵਿਖਾਈ ਦਿੰਦੀਆਂ ਹਨ . ਅਜਿਹੀ ਨੀਲੀ ਰੌਸ਼ਨੀ ਸਮਾਰਟਫੋਨ , ਟੈਬਲੇਟ , ਲੈਪਟਾਪ ਸਾਰੇ ਨਾਲ ਆਉਂਦੀ ਹੈ ਇਸਾਈ ਇਸ ਦਾ ਇਲਾਜ ਸਾਰੇ ਡਿਵਾਇਸ ਲਈ ਕਰਨਾ ਹੋਵੇਗਾ . Continue reading “ਸਮਾਰਟਫੋਨ ਦੀ ਲਾਈਟ ਅੱਖਾਂ ਲਈ ਬੁਰੀ”

ਭਾਰਤ ਵੱਲੋਂ 20 ਲੱਖ ਟਨ ਕਣਕ ਦਰਾਮਦ ਕਰਨ ਦੀ ਤਿਆਰੀ

wheatਭਾਰਤ ਵੱਲੋਂ ਮੌਜੂਦਾ ਵਿੱਤੀ ਵਰ੍ਹੇ ਦੌਰਾਨ 20 ਲੱਖ ਟਨ ਕਣਕ ਦਰਾਮਦ ਕੀਤੇ ਜਾਣ ਦੀ ਸੰਭਾਵਨਾ ਹੈ। ਆਟਾ ਚੱਕੀ ਮਾਲਕਾਂ ਮੁਤਾਬਿਕ ਘਰੇਲੂ ਸਪਲਾਈ ਵਧਾਉਣ ਅਤੇ ਕੀਮਤਾਂ ਕਾਬੂ ਹੇਠ ਰੱਖਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ।
ਖੁਰਾਕ ਮੰਤਰਾਲੇ ਦੇ ਸੰਯੁਕਤ ਸਕੱਤਰ ਪ੍ਰਸ਼ਾਂਤ ਦਿਵੇਦੀ ਨੇ ਰੋਲਰ ਆਟਾ ਚੱਕੀ ਫੈਡਰੇਸ਼ਨ ਦੀ ਸਾਲਾਨਾ ਜਨਰਲ ਬੈਠਕ ਦੌਰਾਨ ਕਿਹਾ ਕਿ ਕਣਕ ਦੀ ਦਰਾਮਦ ਆਉਂਦੇ ਮਹੀਨਿਆਂ ’ਚ ਵਧੇਗੀ ਅਤੇ ਘਰੇਲੂ ਉਪਲੱਬਧਤਾ ਤੋਂ ਦਬਾਅ ਘਟੇਗਾ। ਉਨ੍ਹਾਂ ਕਿਹਾ ਕਿ ਸਰਕਾਰ ਐਫਸੀਆਈ ਵੱਲੋਂ ਖ਼ਰੀਦੀ ਗਈ ਕਣਕ ਦੀ ਵਿੱਕਰੀ ਨੂੰ ਬੰਦ ਨਹੀਂ ਕਰੇਗੀ ਅਤੇ ਆਟਾ ਚੱਕੀਆਂ ਸਮੇਤ ਹੋਰ ਵੱਡੇ ਗਾਹਕਾਂ ਨੂੰ ਇਹ ਮਿਲਣਾ ਜਾਰੀ ਰਹੇਗੀ। ਵਿਦੇਸ਼ ਤੋਂ ਕਣਕ ਮੰਗਵਾਏ ਜਾਣ ਦੀ ਮਿਕਦਾਰ ਬਾਰੇ ਉਨ੍ਹਾਂ ਕੋਈ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ। ਉਂਜ ਸਨਅਤੀ ਅਦਾਰਿਆਂ ਦਾ ਅੰਦਾਜ਼ਾ ਹੈ ਕਿ 20 ਲੱਖ ਟਨ ਕਣਕ ਖ਼ਰੀਦੇ ਜਾਣ ਦੀ ਸੰਭਾਵਨਾ ਹੈ। ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਐਮ ਕੇ ਦੱਤਾ ਰਾਜ ਨੇ ਕਿਹਾ ਕਿ ਆਸਟਰੇਲੀਆ, ਯੂਕਰੇਨ, ਫਰਾਂਸ ਅਤੇ ਰੂਸ ਤੋਂ ਪਹਿਲਾਂ ਹੀ 6 ਲੱਖ ਟਨ ਕਣਕ ਦਰਾਮਦ ਕੀਤੀ ਜਾ ਚੁੱਕੀ ਹੈ ਜਦਕਿ 4 ਤੋਂ 5 ਲੱਖ ਟਨ ਕਣਕ ਹੋਰ ਖ਼ਰੀਦੇ ਜਾਣ ਦੀ ਤਿਆਰੀ ਹੈ।

ਬਰੈਗਜ਼ਿਟ ਮਗਰੋਂ ਯੂਰਪੀਅਨ ਸਟਾਕ, ਪਾਊਂਡ ਵਿੱਚ ਆਈ ਗਿਰਾਵਟ ਜਾਰੀ

euro-watan-picਲੰਡਨ -ਦੁਨੀਆ ਦੇ ਪੰਜਵੇਂ ਸੱਭ ਤੋਂ ਵੱਡੇ ਅਰਥਚਾਰੇ ਬ੍ਰਿਟੇਨ ਵੱਲੋਂ ਯੂਰਪੀਅਨ ਯੂਨੀਅਨ ਵਿੱਚੋਂ ਬਾਹਰ ਹੋਣ ਦੇ ਲਏ ਗਏ ਫੈਸਲੇ ਦਾ ਅਸਰ ਸਟਾਕ ਮਾਰਕਿਟ ਉੱਤੇ ਸਾਫ ਵੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਯੂਰਪੀਅਨ ਸਟਾਕ ਤੇ ਪਾਊਂਡ ਨੇ ਇੱਕ ਵਾਰੀ ਮੁੜ ਗੋਤਾ ਖਾਇਆ। ਪਿਛਲੇ ਹਫਤੇ ਬ੍ਰਿਟਿਸ਼ ਪਾਊਂਡ 1985 ਤੋਂ ਬਾਅਦ ਆਪਣੇ ਸੱਭ ਤੋਂ ਹੇਠਲੇ ਪਾਏਦਾਨ ਉੱਤੇ ਪਹੁੰਚ ਗਿਆ ਸੀ ਤੇ ਸੋਮਵਾਰ ਨੂੰ ਮੁੜ ਇਸ ਵਿੱਚ 2.4 ਫੀ ਸਦੀ ਗਿਰਾਵਟ ਦਰਜ ਕੀਤੀ ਗਈ। ਬ੍ਰਿਟਿਸ਼ ਟਰੇਜ਼ਰੀ ਵੱਲੋਂ ਅਸਥਿਰਤਾ ਦੇ ਬਾਵਜੂਦ ਅਰਥਚਾਰੇ ਦੇ ਮਜ਼ਬੂਤ ਹੋਣ ਦੇ ਕੀਤੇ ਦਾਅਵਿਆਂ ਦੇ ਬਾਅਦ ਵੀ ਪਾਊਂਡ ਵਿੱਚ ਇਹ ਗਿਰਾਵਟ ਆਈ। ਯੂਰਪੀਅਨ ਸਟਾਕ ਮਾਰਕਿਟ ਨੇ ਇਨ੍ਹਾਂ ਦੇ ਇਸ ਦਰਦ ਵਿੱਚ ਉਦੋਂ ਇਜਾਫਾ ਕਰ ਦਿੱਤਾ ਜਦੋਂ ਹਾਂਗਕਾਂਗ ਤੋਂ ਲੈ ਕੇ ਲੰਡਨ ਤੇ ਨਿਊ ਯਾਰਕ ਤੱਕ ਸਟਾਕ ਵੈਲਿਊ 2.1 ਟ੍ਰਿਲੀਅਨ ਡਾਲਰ ਤੱਕ ਡਿੱਗ ਗਈ। ਬ੍ਰਿਟੇਨ ਦਾ ਐਫਟੀਐਸਈ 100 ਨੂੰ 1.3 ਫੀ ਸਦੀ, ਜਰਮਨੀ ਦੇ ਡੀਏਐਕਸ ਨੂੰ 1.3 ਫੀ ਸਦੀ ਤੇ ਫਰਾਂਸ ਦੇ ਸੀਏਸੀ 40 ਨੂੰ 1.3 ਫੀ ਸਦੀ ਨੁਕਸਾਨ ਸਹਿਣਾ ਪਿਆ। ਵਾਲ ਸਟਰੀਟ ਜਨਰਲ ਉੱਤੇ ਵੀ ਦਿਨ ਦੀ ਸ਼ੁਰੂਆਤ ਮੰਦੀ ਹੀ ਰਹੀ। ਡੋਅ ਐਂਡ ਜੋਨਜ਼ ਇੰਡਸਟਰੀਅਲ ਵੱਲੋਂ ਔਸਤ ਤੇ ਸਟੈਂਡਰਡ ਐਂਡ ਪੂਅਰਜ਼ 500 ਸੂਚਕਾਂਕ ਵੱਲੋਂ 0.3 ਫੀ ਸਦੀ ਬਿਜ਼ਨਸ ਕਰਨ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਪ੍ਰਾਪਤਾ ਖਬਰਾਂ ਅਨੁਸਾਰ ਜਪਾਨ ਦੇ ਪ੍ਰਧਾਨ ਮੰਤਰੀ ਸਿਨਤਾਰੋ ਆਬੇ ਵੱਲੋਂ ਵਿੱਤੀ ਅਧਿਕਾਰੀਆਂ ਨੂੰ ਫਾਇਨਾਂਸ਼ੀਅਲ ਤੇ ਕਰੰਸੀ ਮਾਰਕਿਟਸ ਨੂੰ ਸਥਿਰ ਕਰਨ ਲਈ ਠੋਸ ਕਦਮ ਚੁੱਕਣ ਦੇ ਦਿੱਤੇ ਹੁਕਮਾਂ ਤੋਂ ਬਾਅਦ ਕੁੱਝ ਏਸ਼ੀਆਈ ਮਾਰਕਿਟਾਂ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੋ ਗਈਆਂ ਸਨ।

ਆਈਫੋਨ ਛੇਤੀ ਹੋਵੇਗਾ ਲਾਂਚ

ਨਿਊਯਾਰਕ-ਐੱਪਲ ਦੇ ਨਵੇਂ ਆਉਣ ਵਾਲੇ ਸਮਾਰਟਫੋਨਾਂ ਦੇ ਦੋ ਨਵੇਂ ਮਾਡਲਾਂ ਆਈਫੋਨ 7 ਅਤੇ ਆਈਫੋਨ 7 ਪਲੱਸ ਵਿੱਚ ਪਹਿਲੇ ਫੋਨਾਂ ਮੁਕਾਬਲੇ ਵੱਡੇ ਕੈਮਰੇ ਹਨ। ਤਕਨੀਕੀ ਵੈਬਸਾਈਟ 9ਟੂ5ਮੈਕ ਡਾਟ ਕਾਮ ਨੇ ਇਨ੍ਹਾਂ ਮਾਡਲਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਮਗਰੋਂ ਦੱਸਿਆ ਕਿ ਇਨ੍ਹਾਂ ਨਵੇਂ ਮਾਡਲਾਂ ਵਿੱਚ ਐਂਟੀਨਾ ਲਾਈਨਾਂ ਨੂੰ ਵੀ ਮੁੜ ਡਿਜ਼ਾਈਨ ਕੀਤਾ ਗਿਆ ਹੈ। ਆਈਫੋਨ 7 ਦੀ 5.5 ਇੰਚ ਸਕਰੀਨ ਵਿੱਚ ਡਬਲ ਕੈਮਰੇ ਦੀ ਸਹੂਲਤ ਹੈ ਜਦਕਿ ਆਈਫੋਨ7 ਦੀ ਸਕਰੀਨ 4.7 ਇੰਚ ਅਤੇ ਇਸ ਵਿੱਚ ਇੱਕ ਕੈਮਰਾ ਹੈ। ਐੱਪਲ ਦਾ ਆਈਫੋਨ 7 ਅਧਿਕਾਰਤ ਤੌਰ ’ਤੇ ਸਤੰਬਰ ਨੇੜੇ ਲਾਂਚ ਹੋਣ ਦੀ ਉਮੀਦ ਹੈ। ਕੰਪਨੀ ਵੱਲੋਂ 2017 ਵਿੱਚ ਓਲੇਡ ਆਈਫੋਨ 8  ਲਾਂਚ ਕੀਤਾ ਜਾਵੇਗਾ।

ਸੋਨੇ ਦੇ ਭਾਅ ਇਸ ਸਾਲ ਦੇ ਅੰਤ ਤੱਕ ਰਹਿਣਗੇ ਸਥਿਰ

ਮੁੰਬਈ-ਬਰਤਾਨੀਆ ਦੇ ਯੂਰਪੀ ਸੰਘ ਤੋਂ ਬਾਹਰ ਹੋਣ ਦੇ ਪੱਖ ਵਿੱਚ ਰਾਏਸ਼ੁਮਾਰੀ ਹੋਣ ਮਗਰੋਂ ਸੋਨੇ ਦੀ ਖਰੀਦ ਨੂੰ ਸੁਰੱਖਿਅਤ ਨਿਵੇਸ਼ ਮੰਨਿਆ ਜਾ ਰਿਹਾ ਹੈ। ਅਮਰੀਕਾ ਵਿੱਚ ਚੋਣਾਂ, ਮੌਜੂਦਾ ਸਿਆਸੀ ਤਣਾਅ ਅਤੇ ਮੁਦਰਾ ਬਾਜ਼ਾਰ ਵਿੱਚ ਉਤਰਾਅ ਚੜ੍ਹਾਅ ਕਾਰਨ ਸਾਲ ਦੇ ਅੰਤ ਤੱਕ ਇਸ ਦੀਆਂ ਕੀਮਤਾਂ ਸਥਿਰ ਅਤੇ 33 ਹਜ਼ਾਰ 500 ਰੁਪਏ ਤੱਕ ਬਣੀਆਂ ਰਹਿਣ ਦੀਆਂ ਸੰਭਾਵਨਾਵਾਂ ਹਨ।
ਕਾਮਟਰੈਂਡਜ਼ ਰਿਸਰਚ ਦੇ ਨਿਰਦੇਸ਼ਕ ਗਣਸ਼ੇਖਰ ਤਿਆਗਰਾਜਨ ਨੇ ਕਿਹਾ ਕਿ ਬ੍ਰਿਐਗਜ਼ਿਟ ਮਗਰੋਂ ਜੋ ਅਸਥਿਰਤਾ ਹੈ ਉਹ ਸੋਨੇ ਲਈ ਚੰਗੀ ਹੈ। ਦਸੰਬਰ 2016 ਤੱਕ ਸੋਨੇ ਦੀਆਂ ਕੀਮਤਾਂ 33,500 ਰਹਿਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਦਸੰਬਰ ਦੇ ਅਖੀਰ ਤੱਕ ਸੋਨੇ ਦੀ ਕੀਮਤ 1475 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ। Continue reading “ਸੋਨੇ ਦੇ ਭਾਅ ਇਸ ਸਾਲ ਦੇ ਅੰਤ ਤੱਕ ਰਹਿਣਗੇ ਸਥਿਰ”

rbanner1

Share