ਰਸਾਇਣਕ ਖਾਦਾਂ ਦੀ ਗੁਲਾਮੀ ਤੋਂ ਮੁਕਤ ਹੋਣ ਲੱਗੇ ਕਿਸਾਨ

ਨਰਮਾ ਪੱਟੀ ਵਿੱਚ ਇਸ ਵਾਰ ਕਿਸਾਨਾਂ ਵੱਲੋਂ ਹਰੀ ਖਾਦ ਵਜੋਂ ਜੰਤਰ, ਬਾਜਰਾ ਅਤੇ ਮੂੰਗੀ ਦੀ ਕਾਫ਼ੀ ਬਿਜਾਈ ਕੀਤੀ ਗਈ ਹੈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧ ਰਹੀ ਹੈ ਅਤੇ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋ ਰਿਹਾ ਹੈ।
ਵਰਨਣਯੋਗ ਹੈ ਕਿ ਹਰੀ ਖਾਦ ਵਜੋਂ ਜੰਤਰ ਅਤੇ ਬਾਜਰੇ ਦੀ ਬਿਜਾਂਦ ਕੀਤੀ ਜਾਂਦੀ ਹੈ ਕਿਉਂਕਿ ਇਸ ਦਾ ਵਾਧਾ ਛੇਤੀ ਹੁੰਦਾ ਹੈ, ਜਿਸ ਕਰ ਕੇ ਇਸ ਦੀ ਖੇਤ ਵਿੱਚ ਵਹਾਈ ਕਰ ਕੇ ਜ਼ਿਆਦਾ ਹਰੀ ਖਾਦ ਪ੍ਰਾਪਤ ਹੁੰਦੀ ਹੈ। ਫਲੀਦਾਰ ਫਸਲਾਂ ਜਿਵੇਂ ਮੂੰਗੀ ਦੀਆਂ ਜੜਾਂ ਵਿੱਚ ਜੋ ਆਰਗੈਨਿਕ ਜੀਵਾਣੂ ਹੁੰਦੇ ਹਨ, ਉਹ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮ੍ਹਾਂ ਕਰਨ ਦਾ ਕੰਮ ਕਰਦੇ ਹਨ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਤੇ ਨਾਈਟ੍ਰੋਜਨ ਦੀ ਘਾਟ ਵੀ ਪੂਰੀ ਹੁੰਦੀ ਹੈ। ਪਿੰਡ ਮੰਡੀ ਕਲਾਂ ਦੇ ਕਿਸਾਨ ਨੰਬਰਦਾਰ ਬੰਤਾ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਜੰਤਰ ਤੇ ਮੂੰਗੀ ਦੀ ਬਿਜਾਂਦ ਕਰ ਰਹੇ ਹਨ, ਜਿਸ ਕਾਰਨ ਉਹ ਫਸਲ ਦਾ ਵੱਧ ਝਾੜ ਪ੍ਰਾਪਤ ਕਰਦੇ ਹਨ। ਇਕ ਹੋਰ ਕਿਸਾਨ ਨਰਾਇਣ ਰਾਮ ਨੇ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਜਿਸ ਜ਼ਮੀਨ ਵਿੱਚ ਹਰੀ ਖਾਦ ਦੀ ਬਿਜਾਈ ਕੀਤੀ, ਉਸ ਜ਼ਮੀਨ ਨੇ ਦੂਜੀਆਂ ਜ਼ਮੀਨਾਂ ਦੇ ਮੁਕਾਬਲੇ ਵੱਧ ਝਾੜ ਦਿੱਤਾ, ਇਸ ਲਈ ਉਨ੍ਹਾਂ ਸਾਰੀ ਜ਼ਮੀਨ ਵਿੱਚ ਖਾਦ ਦੀ ਬਿਜਾਈ ਕੀਤੀ ਹੈ। Continue reading “ਰਸਾਇਣਕ ਖਾਦਾਂ ਦੀ ਗੁਲਾਮੀ ਤੋਂ ਮੁਕਤ ਹੋਣ ਲੱਗੇ ਕਿਸਾਨ”

ਸਟੇਟ ਬੈਂਕ ਆਫ਼ ਪਟਿਆਲਾ ਦੇ ਰਲੇਵੇਂ ਦੇ ਵਿਰੋਧ ‘ਚ ਕੈਪਟਨ ਅਮਰਿੰਦਰ ਸਿੰਘ ਵੀ ਨਿੱਤਰੇ

ਪਟਿਆਲਾ- ਸਟੇਟ ਬੈਂਕ ਆਫ਼ ਪਟਿਆਲਾ ਤੇ ਚਾਰ ਹੋਰ ਬੈਂਕਾਂ ਸਮੇਤ ਭਾਰਤੀ ਮਹਿਲਾ ਬੈਂਕ ਦਾ ਸਟੇਟ ਬੈਂਕ ਆਫ਼ ਇੰਡੀਆ ‘ਚ ਰਲੇਵਾਂ ਲਗਭਗ 3000 ਕਰੋੜ ਰੁਪਏ ‘ਚ ਪਵੇਗਾ। ਜਦੋਂ ਕਿ ਮੂਡੀ’ਜ਼ ਦੀ ਪ੍ਰਕਾਸ਼ਤ ਰੀਪੋਰਟ ਅਨੁਸਾਰ ਇਹ ਰਲੇਵਾਂ ਐਸ.ਬੀ.ਆਈ. ਨੂੰ 1660 ਕਰੋੜ ਰੁਪਏ ‘ਚ ਪਵੇਗਾ। ਪਰ ਐਸ.ਬੀ.ਆਈ. ਦਾ ਇਹ ਵੀ ਦਾਅਵਾ ਹੈ ਕਿ ਇਸ ਰਲੇਵੇਂ ਦਾ ਇਸ ਦੀ ਲਾਗਤ ਨਾਲੋਂ ਜ਼ਿਆਦਾ ਮਹੱਤਵ ਹੈ।
ਐਸ.ਬੀ.ਆਈ. ਨੇ ਸਰਕਾਰ ਤੋਂ ਇਸ ਰਲੇਵੇਂ ਬਾਬਤ ਪ੍ਰਵਾਨਗੀ ਮੰਗੀ ਹੈ ਤਾਂ ਕਿ ਸਮਝੌਤਾ ਸਿਰੇ ਚੜ੍ਹਾਇਆ ਜਾ ਸਕੇ। ਉਂਜ ਇਹ ਜਾਪਦਾ ਹੈ ਕਿ ਐਸ.ਬੀ.ਆਈ. ਦੀ ਚੇਅਰਪਰਸਨ ਬੀਬੀ ਅਰੁੰਧਤੀ ਭੱਟਾਚਾਰੀਆ, ਜਿਸ ਨੇ ਸਟੇਟ ਬੈਂਕਾਂ ਦੇ ਰਲੇਵੇਂ ਬਾਬਤ ਆਉਣ ਵਾਲੀ 3000 ਕਰੋੜ ਰੁਪਏ ਦੀ ਲਾਗਤ ਦੀ ਬੀਤੇ ਦਿਨੀਂ ਪੁਸ਼ਟੀ ਕੀਤੀ ਸੀ, Continue reading “ਸਟੇਟ ਬੈਂਕ ਆਫ਼ ਪਟਿਆਲਾ ਦੇ ਰਲੇਵੇਂ ਦੇ ਵਿਰੋਧ ‘ਚ ਕੈਪਟਨ ਅਮਰਿੰਦਰ ਸਿੰਘ ਵੀ ਨਿੱਤਰੇ”

rbanner1

Share