ਧਰਤੀ 600 ਸਾਲਾਂ ‘ਚ ਅੱਗ ਦਾ ਗੋਲਾ ਬਣ ਜਾਵੇਗੀ-ਹਾਕਿੰਗ

ਧਰਤੀ 600 ਸਾਲਾਂ ‘ਚ ਅੱਗ ਦਾ ਗੋਲਾ ਬਣ ਜਾਵੇਗੀ-ਹਾਕਿੰਗ

ਵਾਸ਼ਿੰਗਟਨ, ਅਮਰੀਕਾ ਨੇ ਭਾਰਤ ਅਤੇ ਸ੍ਰੀਲੰਕਾ ’ਚ ਧਾਰਮਿਕ ਆਜ਼ਾਦੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਜਥੇਬੰਦੀਆਂ ਨੂੰ ਕਰੀਬ 5 ਲੱਖ ਡਾਲਰ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਵਿਦੇਸ਼, ਜਮਹੂਰੀਅਤ ਦੇ ਬਿਉਰੋ, ਮਨੁੱਖੀ ਹੱਕਾਂ ਅਤੇ ਮਜ਼ਦੂਰ ਵਿਭਾਗ ਵੱਲੋਂ ਆਪਣੇ ਬਿਆਨ ’ਚ ਕਿਹਾ ਗਿਆ ਹੈ ਕਿ ਉਹ 493,827 ਡਾਲਰ ਪ੍ਰੋਗਰਾਮ ਰਾਹੀਂ ਭਾਰਤ ’ਚ ਧਰਮ ਆਧਾਰਿਤ ਹਿੰਸਾ ਅਤੇ ਵਿਤਕਰੇ ਨੂੰ ਘਟਾਉਣਾ ਚਾਹੁੰਦਾ ਹੈ। ਸ੍ਰੀਲੰਕਾ ’ਚ ਧਾਰਮਿਕ ਆਜ਼ਾਦੀ ਦੀ ਰਾਖੀ ਕਰਨ ਵਾਲੀਆਂ ਨੀਤੀਆਂ ਅਤੇ ਕੌਮੀ ਕਾਨੂੰਨਾਂ ਨੂੰ ਢੁਕਵੇਂ ਢੰਗ ਨਾਲ ਲਾਗੂ ਕਰਾਉਣ ਦੇ ਉਹ ਪੱਖ ’ਚ ਹਨ। ਭਾਰਤ ਲਈ ਵਿਦੇਸ਼ ਵਿਭਾਗ ਚਾਹੁੰਦਾ ਹੈ ਕਿ ਜਥੇਬੰਦੀਆਂ ਵੱਡੇ ਪੱਧਰ ’ਤੇ ਹਿੰਸਾ ਨੂੰ ਰੋਕਣ ਅਤੇ ਅਗਾਊਂ ਚਿਤਾਵਨੀਆਂ ਸਬੰਧੀ ਆਪਣੀਆਂ ਤਜਵੀਜ਼ਾਂ ਪੇਸ਼ ਕਰਨ। ਅਰਜ਼ੀਕਾਰਾਂ ਨੂੰ ਵਿਤਕਰੇ ਭਰੇ ਸੁਨੇਹਿਆਂ ਦਾ ਹਰ ਤਰ੍ਹਾਂ ਦੇ ਮੀਡੀਆ ’ਚ ਹਾਂ-ਪੱਖੀ ਸੁਨੇਹਿਆਂ ਨਾਲ ਸਫ਼ਲਤਾਪੂਰਬਕ ਟਾਕਰਾ ਕਰਨਾ ਪਏਗਾ। ਅਰਜ਼ੀਕਾਰ ਵਿਚਾਰ ਵੀ ਸਾਂਝੇ ਕਰਨ ਜਿਸ ਨਾਲ ਆਮ ਲੋਕਾਂ ਅਤੇ ਪੱਤਰਕਾਰਾਂ ਨੂੰ ਧਾਰਮਿਕ ਆਜ਼ਾਦੀ ਦੀ ਕਾਨੂੰਨੀ ਰਾਖੀ ਲਈ ਸਿਖਾਇਆ ਜਾ ਸਕੇ।

ਕੈਨੇਡਾ ‘ਚ ਭਾਰਤੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ‘ਚ ਘਰ ਨੂੰ ਲੱਗੀ ਅੱਗ, ਜ਼ਿੰਦਾ ਸੜ ਗਿਆ ਪਰਿਵਾਰ, 3 ਦੀ ਮੌਤ

ਟੋਰਾਂਟੋ— ਕੈਨੇਡਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਬਰੈਂਪਟਨ ਵਿਖੇ ਸਥਿਤ ਇਕ ਘਰ ਨੂੰ ਅੱਗ ਲੱਗਣ ਦੀ ਘਟਨਾ ਵਿਚ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਇਹ ਘਟਨਾ ਮੰਗਲਵਾਰ ਰਾਤ ਨੂੰ ਬਰੈਂਪਟਨ ਦੇ ਡਿਕਸੀ ਰੋਡ/ਵਿਲੀਅਮਜ਼ ਪਾਰਕਵੇਅ ਖੇਤਰ ਵਿਖੇ ਸਥਿਤ ਇਕ ਘਰ ਵਿਚ ਵਾਪਰੀ। ਅੱਗ ਲੱਗਣ ਦੀ ਇਸ ਘਟਨਾ ਵਿਚ ਪਰਿਵਾਰ ਦੀ ਇਕ 9 ਸਾਲਾ ਬੱਚੀ ਜੋਇਆ ਨੂੰ ਹੀ ਜ਼ਿੰਦਾ ਬਚਾਇਆ ਜਾ ਸਕਿਆ, ਜੋ ਇਸ ਅੱਗ ਵਿਚ ਬੁਰੀ ਤਰ੍ਹਾਂ ਝੁਲਸ ਗਈ ਸੀ। ਉਸ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ।

ਮ੍ਰਿਤਕਾਂ ਵਿਚ 19 ਸਾਲਾ ਲੜਕੀ ਅਮੀਨਾ ਕਪਾੜੀਆ ਅਤੇ ਉਸ ਦੇ ਮਾਪੇ ਇਫਤਖਾਰ ਨਿਆਜ਼ੀ ਅਤੇ ਮਾਤਾ ਜੋਤੀ ਕਪਾੜੀਆ ਸ਼ਾਮਲ ਹਨ। ਘਰ ਦੇ ਹੇਠਾਂ ਬੇਸਮੈਂਟ ‘ਚ ਬਣੇ ਅਪਾਰਟਮੈਂਟ ਵਿਚ ਰਹਿੰਦੇ ਕਿਰਾਏਦਾਰ ਦੇ ਘਰ ਆਏ ਇਕ 19 ਸਾਲਾ ਮੁੰਡੇ ਸ਼ੈਲਡਨ ਨੇ ਮੌਕੇ ‘ਤੇ ਬਹਾਦਰੀ ਅਤੇ ਸਮਝਦਾਰੀ ਨਾਲ ਕੰਮ ਲੈਂਦਿਆਂ ਜੋਇਆ ਨੂੰ ਬਚਾਇਆ। ਸ਼ੈਲਡਨ ਇੱਥੇ ਆਪਣੇ ਇਕ ਦੋਸਤ ਨੂੰ ਮਿਲਣ ਆਇਆ ਸੀ ਅਤੇ ਜਦੋਂ ਉਸ ਨੇ ਧੂੰਏ ਨੂੰ ਦੇਖਿਆ ਤਾਂ ਦੌੜ ਕੇ ਉਪਰਲੇ ਅਪਾਰਟਮੈਂਟ ਵਿਚ ਗਿਆ। ਸ਼ੈਲਡਨ ਨੇ ਕਿਹਾ ਕਿ ਉਹ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਵੀ ਬਚਾਉਣਾ ਚਾਹੁੰਦਾ ਸੀ ਪਰ ਅਜਿਹਾ ਹੋ ਨਾ ਸਕਿਆ। ਉਹ ਸਿਰਫ ਜੋਇਆ ਨੂੰ ਬਚਾਉਣ ਵਿਚ ਸਫਲ ਹੋ ਸਕਿਆ। ਅੱਗ ਬੁਝਾਊ ਅਮਲੇ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਈ।
ਘਟਨਾ ‘ਚ ਮਾਰੀ ਗਈ ਜੋਇਆ ਦੀ ਵੱਡੀ ਭੈਣ ਅਮੀਨਾ, ਗੁਲਫ ਯੂਨੀਵਰਸਿਟੀ ਦੀ ਵਿਦਿਆਰਥਣ ਸੀ। ਇਸ ਘਟਨਾ ਤੋਂ ਬਾਅਦ ਯੂਨੀਵਰਸਿਟੀ ਵਿਚ ਸੋਗ ਦਾ ਮਾਹੌਲ ਹੈ। ਉਸ ਦੇ ਸਾਥੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਇਕ ਬੇਹੱਦ ਹੋਣਹਾਰ ਅਤੇ ਵਧੀਆ ਸੁਭਾਅ ਦੀ ਲੜਕੀ ਸੀ। ਘਟਨਾ ਤੋਂ ਇਕ ਦਿਨ ਪਹਿਲਾਂ ਹੀ ਅਮੀਨਾ ਦੀ ਮਾਂ ਜੋਤੀ ਆਪਣਾ 45ਵਾਂ ਜਨਮ ਦਿਨ ਮਨਾ ਕੇ ਹਟੀ ਸੀ ਅਤੇ ਪਰਿਵਾਰ ਬੇਹੱਦ ਖੁਸ਼ ਸੀ। ਪਰਿਵਾਰ ਦੇ ਗੁਆਂਢੀਆਂ ਨੇ ਰੋ-ਰੋ ਕੇ ਇਸ ਘਟਨਾ ਦਾ ਹਾਲ ਸੁਣਾਇਆ। ਉਨ੍ਹਾਂ ਕਿਹਾ ਕਿ ਕਿਸੇ ਦੁਸ਼ਮਣ ਨਾਲ ਵੀ ਅਜਿਹਾ ਨਾ ਹੋਵੇ, ਜੋ ਇਸ ਪਰਿਵਾਰ ਨਾਲ ਹੋਇਆ। ਗੁਆਂਢੀਆਂ ਨੇ ਕਿਹਾ ਕਿ ਨਿਆਜ਼ੀ ਅਤੇ ਉਸ ਦਾ ਪਰਿਵਾਰ ਬੇਹੱਦ ਪਿਆਰਾ ਸੀ। ਹਾਦਸੇ ‘ਚ ਜ਼ਿੰਦਾ ਬਚੀ ਬੱਚੀ ਦੀ ਦੇਖਭਾਲ ਲਈ ਪਾਕਿਸਤਾਨ ਤੋਂ ਉਸ ਦਾ ਰਿਸ਼ਤੇਦਾਰ ਕੈਨੇਡਾ ਆ ਰਿਹਾ ਹੈ। ਪੁਲਸ ਨੇ ਦੱਸਿਆ ਕਿ ਜੋਇਆ ਇਸ ਹਾਦਸੇ ਤੋਂ ਬਾਅਦ ਪੂਰੀ ਤਰ੍ਹਾਂ ਸਦਮੇ ਵਿਚ ਹੈ। ਘਰ ਦੇ ਮਲਬੇ ‘ਚੋਂ ਹੁਣ ਤੱਕ ਦੋ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ ਅਤੇ ਤੀਜੀ ਲਾਸ਼ ਨੂੰ ਬਾਹਰ ਕੱਢਣ ਦਾ ਕੰਮ ਚੱਲ ਰਿਹਾ ਹੈ।

‘ਕੈਨੇਡਾ ਵਿਚ ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਬਣ ਸਕਦਾ ਹੈ ਐਨ.ਡੀ.ਪੀ. ਦਾ ਜਗਮੀਤ ਸਿੰਘ’ ਅਮਰੀਕੀ ਰਸਾਲੇ ਨੇ ਕੀਤੀ ਭਵਿੱਖਬਾਣੀ

ਵੈਨਕੂਵਰ  : ਕੈਨੇਡਾ ਦੇ ਉਨਟਾਰੀਓ ਸੂਬੇ ਵਿਚ  ਨਿਊ ਡੈਮੋਕ੍ਰੈਟਿਕ ਪਾਰਟੀ ਦੇ ਵਿਧਾਇਕ ਜਗਮੀਤ ਸਿੰਘ ਨੂੰ ਕੈਨੇਡਾ ਦੀ ਸਿਆਸਤ ਵਿਚ ਉਭਰਦਾ ਸਿਤਾਰਾ ਕਰਾਰ ਦਿੰਦਿਆਂ ਅਮਰੀਕਾ ਦੇ ਇਕ ਰਸਾਲੇ ਨੇ ਭਵਿੱਖਬਾਣੀ ਕੀਤੀ ਹੈ ਕਿ ਉਹ (ਜਗਮੀਤ ਸਿੰਘ) ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਬਣ ਸਕਦੇ ਹਨ।
ਐਨ.ਡੀ.ਪੀ ਦੇ ਨਵੇਂ ਆਗੂ ਦੀ ਚੋਣ ਅਕਤੂਬਰ ਵਿਚ ਹੋਣੀ ਹੈ ਕਿਉਂਕਿ 2015 ਦੀਆਂ ਆਮ ਚੋਣਾਂ ਵਿਚ ਵੱਡੀ ਹਾਰ ਤੋਂ ਬਾਅਦ ਥੌਮਸ ਮਲਕੇਅਰ ਨੇ ਅਸਤੀਫ਼ਾ ਦੇ ਦਿਤਾ ਸੀ। ਚੋਣਾਂ ਤੋਂ ਪਹਿਲਾਂ ਐਨ.ਡੀ.ਪੀ. ਨੂੰ ਫ਼ੈਡਰਲ ਸਰਕਾਰ ਬਣਾਉਣ ਦੀ ਦੌੜ ਵਿਚ ਤਕੜਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਨਤੀਜਿਆਂ ਵਿਚ ਪਾਰਟੀ ਨੂੰ ਤੀਜੇ ਸਥਾਨ ‘ਤੇ ਸਬਰ ਕਰਨਾ ਪਿਆ। Continue reading “‘ਕੈਨੇਡਾ ਵਿਚ ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਬਣ ਸਕਦਾ ਹੈ ਐਨ.ਡੀ.ਪੀ. ਦਾ ਜਗਮੀਤ ਸਿੰਘ’ ਅਮਰੀਕੀ ਰਸਾਲੇ ਨੇ ਕੀਤੀ ਭਵਿੱਖਬਾਣੀ”

ਪੈਗੀ ਵਿਟਸਨ ਨੇ ਸਾਢੇ 6 ਘੰਟੇ ਤਕ ਪੁਲਾੜ ਦੀ ਸੈਰ ਕਰਨ ਦਾ ਰੀਕਾਰਡ ਬਣਾਇਆ

ਵਾਸ਼ਿੰਗਟਨ : ਪੈਗੀ ਵਿਟਸਨ ਨੇ ਸਨਿਚਰਵਾਰ ਨੂੰ ਸਾਢੇ 6 ਘੰਟੇ ਤਕ ਸਪੇਸ ਵਾਕ (ਪੁਲਾੜ ਦੀ ਸੈਰ) ਕਰ ਕੇ ਰੀਕਾਰਡ ਕਾਇਮ ਕੀਤਾ। ਅਜਿਹਾ ਕਰਨ ਵਾਲੀ ਉਹ ਸਭ ਤੋਂ ਬਜ਼ੁਰਗ ਮਹਿਲਾ ਪੁਲਾੜ ਯਾਤਰੀ ਬਣ ਗਈ।
ਜ਼ਿਕਰਯੋਗ ਹੈ ਕਿ 56 ਸਾਲਾ ਪੈਗੀ ਵਿਟਸਨ ਇਸ ਤੋਂ ਪਹਿਲਾਂ ਨਵੰਬਰ 2016 ਵਿਚ ਇੰਟਰਨੈਸ਼ਨਲ ਸਪੇਸ ਸਟੇਸ਼ਨ ਗਈ ਸੀ। ਉਨ੍ਹਾਂ ਦੇ ਇਸ ਮੌਜੂਦਾ ਮਿਸ਼ਨ ਦਾ ਨਾਂ ਹੈ ’50/51’। ਇਸ ਨੂੰ ਖਤਮ ਕਰਦੇ ਹੀ ਉਨ੍ਹਾਂ ਨੇ ਕਿਸੇ ਅਮਰੀਕਨ ਪੁਲਾੜ ਯਾਤਰੀ ਵਲੋਂ ਪੁਲਾੜ ਵਿਚ ਸਭ ਤੋਂ ਜ਼ਿਆਦਾ ਸਮਾਂ ਗੁਜ਼ਾਰਨ ਦਾ ਰੀਕਾਰਡ ਬਣਾਇਆ। ਉਨ੍ਹਾਂ ਨੇ ਕੁੱਲ 377 ਦਿਨ ਪੁਲਾੜ ਵਿਚ ਗੁਜ਼ਾਰੇ। ਇਹ ਉਨ੍ਹਾਂ ਦੀ 7ਵੀਂ ਪੁਲਾੜ ਦੀ ਸੈਰ ਸੀ। ਇਸ ਦੇ ਨਾਲ ਹੀ ਉਹ ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੇ ਰੀਕਾਰਡ ਦੀ ਬਰਾਬਰੀ ਕਰ ਚੁਕੀ ਹੈ। ਮਹਿਲਾ ਪੁਲਾੜ ਯਾਤਰੀ ਦੇ ਤੌਰ ‘ਤੇ ਸਨੀਤਾ ਦੇ ਨਾਂ ਸਭ ਤੋਂ ਵੱਧ ਵਾਰ ਪੁਲਾੜ ਵਿਚ ਸਪੇਸ ਵਾਕ ਕਰਨ ਦਾ ਰੀਕਾਰਡ ਦਰਜ ਹੈ।
ਮੁਹਿੰਮ ’50/51’ ਦੇ ਕਮਾਂਡਰ ਸ਼ੇਨ ਕਿਮਬਰੌਘ ਅਤੇ ਫਲਾਈਟ ਇੰਜੀਨੀਅਰ ਪੈਗੀ ਨੇ ਪੁਲਾੜ ਸਟੇਸ਼ਨ ਦੇ ਸੱਜੇ ਪਾਸੇ ਕੰਮ ਕਰਨ ਦੌਰਾਨ ਐਡਾਪਟਰ ਪਲੇਟਸ ਲਾਈਆਂ ਅਤੇ 6 ਨਵੀਂਆਂ ਲਿਥੀਅਮ ਆਇਨ ਬੈਟਰੀਆਂ ਲਈ ਬਿਜਲੀ ਕੁਨੈਕਸ਼ਨ ਦਿਤੇ। ਇਹ ਕੰਮ 13 ਜਨਵਰੀ ਨੂੰ ਦੂਜੀ ਵਾਰ ਪੁਲਾੜ ਦੀ ਸੈਰ ਦੌਰਾਨ ਵੀ ਜਾਰੀ ਰਹੇਗਾ।
ਮੌਜੂਦਾ ਮਿਸ਼ਨ ਵਿਚ ਪੈਗੀ 6 ਮਹੀਨੇ ਤਕ ਪੁਲਾੜ ਵਿਚ ਰਹੇਗੀ। ਇਸ ਮਿਸ਼ਨ ਦਾ ਉਦੇਸ਼ ਨੈਸ਼ਨਲ ਸਪੇਸ ਸਟੇਸ਼ਨ ਵਿਚ ਪਾਵਰ ਅਪਗਰੇਡ ਕਰਨਾ ਹੈ। ਸਨਿਚਰਵਾਰ ਨੂੰ ਕੀਤਾ ਗਿਆ ਸਪੇਸ ਵਾਕ ਵੀ ਇਸੇ ਮੁਹਿੰਮ ਦਾ ਹਿੱਸਾ ਸੀ।

ਨਿਊਯਾਰਕ ‘ਚ ਸਿੱਖ ਪੁਲਿਸ ਅਧਿਕਾਰੀ ਹੁਣ ਪਗੜੀ ਪਹਿਨ ਕੇ ਨੌਕਰੀ ਕਰ ਸਕਣਗੇ

ਨਿਊਯਾਰਕ (ਵਤਨ ਬਿਊਰੋ) – ਨਿਊਯਾਰਕਪੁਲਿਸ ਵਿੱਚ ਤੈਨਾਤ ਸਿੱਖ ਧਰਮ ਦੇ ਲੋਕਾਂ ਨੂੰ ਪੁਲਿਸ ਹੈਟ ਪਹਿਨਣ ਦੀ ਜਗ੍ਹਾ ਪਗੜੀ ਪਹਿਨਣ ਦੀ ਛੋਟ ਦਿੱਤੀ ਗਈ ਹੈ ।
ਪਰ ਨਿਊਯਾਰਕ ਪੁਲਿਸ ਵਿਭਾਗ ਨੇ ਦੱਸਿਆ ਕਿ ਪਗੜੀ ਨੀਲੇ ਰੰਗ ਦੀ ਹੋਣੀ ਚਾਹੀਦੀ ਹੈ ਅਤੇ ਉਸ ਉੱਤੇ ਨਿਊਯਾਰਕ ਪੁਲਿਸ ਵਿਭਾਗ ਦਾ ਬਿੱਲਾ ਲੱਗਿਆ ਹੋਣਾ ਚਾਹੀਦਾ ਹੈ ।
ਨਵੇਂ ਕਨੂੰਨ ਦੇ ਮੁਤਾਬਿਕ ਪੁਲਸ ਬਲ ਵਿੱਚ ਸ਼ਾਮਿਲ ਸਿੱਖ ਡੇਢ ਇੰਚ ਤੱਕ ਦਾੜ੍ਹੀ ਰੱਖ ਸਕਦੇ ਹਨ ।
ਹੁਣ ਤੱਕ ਸਿੱਖ ਧਰਮ ਸਬੰਧ ਰੱਖਣ ਵਾਲੇ ਲੋਕ ਪੁਲਿਸ ਹੈਟ ਦੇ ਹੇਠਾਂ ਪਗੜੀ ਬੰਨ੍ਹ ਕੇ ਰੱਖਦੇ ਸਨ ਅਤੇ ਉਨ੍ਹਾਂ ਨੂੰ ਦਾੜ੍ਹੀ ਰੱਖਣ ਦੀ ਇਜਾਜ਼ਤ ਨਹੀਂ ਸੀ। Continue reading “ਨਿਊਯਾਰਕ ‘ਚ ਸਿੱਖ ਪੁਲਿਸ ਅਧਿਕਾਰੀ ਹੁਣ ਪਗੜੀ ਪਹਿਨ ਕੇ ਨੌਕਰੀ ਕਰ ਸਕਣਗੇ”

ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਦੇ ਸਹਿ-ਸੰਸਥਾਪਕ ਬਿੱਲ ਮਾਰਸ਼ਲ ਦੀ ਮੌਤ

ਕੈਨੇਡੀਅਨ ਫ਼ਿਲਮ ਦੇ ਪਾਇਨੀਅਰ ਦੇ ਤੌਰ ਤੇ ਯਾਦ ਕੀਤਾ
ਟੋਰਾਂਟੋ (ਵਤਨ ਬਿਊਰੋ) ਇਕ ਲਿਖਤੀ ਐਲਾਨ ਵਿੱਚ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ (TIFF) ਨੇ ਦੱਸਿਆ ਇਹ ਹੈ ਅਤੇ ਮਾਰਸ਼ਲ ਦੇ ਪਰਿਵਾਰ ਨੇ ਪੁਸ਼ਟੀ ਵੀ ਕੀਤੀ ਹੈ, ਉਸ ਦੀ ਟੋਰਾਂਟੋ ਦੇ ਇੱਕ ਹਸਪਤਾਲ ‘ਚ ਐਤਵਾਰ ਦੀ ਸਵੇਰ ਨੂੰ ਹਿਰਦੇ ਦੀ ਗਤੀ ਰੁਕਣ ਨਾਲ ਦੀ ਮੌਤ ਹੋ ਗਈ।

“ਬਿੱਲ ਦਾ ਕੰਮ ਸੁਪਨਿਆਂ ਨੂੰ ਹਕੀਕਤ ਬਣਾਉਣਾ ਸੀ,” ਬਿਆਨ ਵਿਚ ਉਸ ਦੇ ਪਰਿਵਾਰ ਨੇ ਕਿਹਾ ਕਿ. “ਹੁਣ, ਘਰ ਦੀ ਰੌਸ਼ਨੀ ਡਿਮ ਕਰਕੇ, ਦੋਸਤ ਅਤੇ ਪਰਿਵਾਰ ਉਸ ਨੂੰ ਯਾਦ ਕਰ ਰਹੇ ਹਨ। ਉਸ ਦੀ ਇਮਾਨਦਾਰੀ, ਚਾਹਵਾਨ ਮਨ ਅਤੇ ਹਸਮੁਖ ਸੁਭਾਅ ਲਈ ਮਸ਼ਹੂਰ ਬਿੱਲ ਦਾ ਸਨਮਾਨ ਕਰਨਗੇ.”

TIFF ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਫ਼ਸਰ ਲੰਡਨ ਬ੍ਰਿਜ ਹੈਡਲਿੰਗ ਨੇ ਮਾਰਸ਼ਲ ਨੂੰ ਕੈਨੇਡੀਅਨ ਫ਼ਿਲਮ ਉਦਯੋਗ ਵਿਚ ਇਕ ਪਾਇਨੀਅਰ ਦੇ ਤੌਰ ਤੇ ਯਾਦ ਕੀਤਾ। Continue reading “ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਦੇ ਸਹਿ-ਸੰਸਥਾਪਕ ਬਿੱਲ ਮਾਰਸ਼ਲ ਦੀ ਮੌਤ”

ਵੈਨਕੂਵਰ ’ਚ ਨਸ਼ੇ ਦੀ ਓਵਰਡੋਜ਼ ਕਰ ਕੇ ਨੌਂ ਮੌਤਾਂ

ਵੈਨਕੂਵਰ-ਵੈਨਕੂਵਰ ਸ਼ਹਿਰ ਵਿੱਚ ਬੀਤੇ ਦਿਨ ਡਰੱਗ ਦੀ ਓਵਰਡੋਜ਼ ਕਰਕੇ 9 ਲੋਕਾਂ ਦੀ ਮੌਤ ਮਗਰੋਂ ਸਥਾਨਕ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ ਤੇ ਸਬੰਧਤ ਵਿਭਾਗਾਂ ਵੱਲੋਂ ਨਸ਼ੇ ਦੀ ਅਲਾਮਤ ਨੂੰ ਗੰਭੀਰਤਾ ਨਾਲ ਲੈਂਦਿਆਂ ਯੋਜਨਾਵਾਂ ਬਣਨ ਲੱਗੀਆਂ ਹਨ। ਸਰਕਾਰ ਇਸ ਗੱਲੋਂ ਫ਼ਿਕਰਮੰਦ ਹੈ ਕਿਉਂਕਿ ਮੌਜੂਦਾ ਸਾਲ ਵਿੱਚ ਹੁਣ ਤਕ ਵੱਖ ਵੱਖ ਹਾਦਸਿਆਂ ’ਚ 15 ਮੌਤਾਂ ਜਦਕਿ ਕਤਲਾਂ ਕਾਰਨ 11 ਲੋਕਾਂ ਦੀ ਜਾਨ ਗਈ ਹੈ, ਪਰ ਇੱਕ ਦਿਨ ਵਿੱਚ ਨਸ਼ਿਆਂ ਕਰ ਕੇ 9 ਲੋਕਾਂ ਦੀ ਮੌਤ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਧੱਬਾ ਹੈ। ਉਂਜ ਵੀ ਇਸ ਸਾਲ ਦੌਰਾਨ ਨਸ਼ਿਆਂ ਦੀ ਵੱਧ ਮਾਤਰਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਪਿਛਲੇ ਸਾਲਾਂ ਤੋਂ ਦੁੱਗਣੀ ਤੋਂ ਵੀ ਵੱਧ ਹੈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਬਾਰੇ ਜਾਗਰੂਕ ਕਰਨ ਲਈ ਕੈਂਪ ਲਾਏ ਜਾ ਰਹੇ ਹਨ ਅਤੇ ਪੁਲੀਸ ਵੱਲੋਂ ਵੀ ਨਸ਼ਾ ਵਪਾਰੀਆਂ ’ਤੇ ਨਕੇਲ ਕੱਸੀ ਜਾ ਰਹੀ ਹੈ, ਪਰ ਇਨ੍ਹਾਂ ਯਤਨਾਂ ਨੂੰ ਬਹੁਤਾ ਬੂਰ ਪੈਂਦਾ ਨਹੀਂ ਦਿਸਦਾ। ਨਸ਼ਿਆਂ ਦੀ ਲੱਤ ਵਧੇਰੇ ਕਰਕੇ ਨੌਜਵਾਨਾਂ ਨੂੰ ਆਪਣੇ ਕਲਾਵੇ ’ਚ ਲੈ ਰਹੀ ਹੈ। ਸੂਤਰਾਂ ਮੁਤਾਬਕ ਸਰਕਾਰ ਜਲਦੀ ਹੀ ਇਸ ਬਾਰੇ ਕੋਈ ਠੋਸ ਪ੍ਰੋਗਰਾਮ ਦਾ ਐਲਾਨ ਕਰ ਸਕਦੀ ਹੈ। ਉਂਜ ਇਸ ਬਾਰੇ ਲੋਕਾਂ ਤੋਂ ਵੀ ਸੁਝਾਅ ਮੰਗੇ ਜਾ ਰਹੇ ਹਨ।

ਅਣਗੌਲਿਆ ਦੇਸ਼ਭਗਤ ਦਲਜੀਤ ਸਿੰਘ ਉਰਫ਼ ਰਾਏ ਸਿੰਘ

ਇਤਿਹਾਸ ਦੇ ਹਰ ਪੜਾਅ ਵਿੱਚ ਕੁਝ ਅਜਿਹੇ ਜਾਂਬਾਜ਼ ਨਾਇਕ ਹੁੰਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਸੰਘਰਸ਼ ਅਤੇ ਕੁਰਬਾਨੀ ਦੇ ਅਨੁਪਾਤ ਵਿੱਚ ਪ੍ਰਸਿੱਧੀ ਨਹੀਂ ਮਿਲਦੀ। ਦਲਜੀਤ ਸਿੰਘ ਉਰਫ਼ ਰਾਏ ਸਿੰਘ ਵੀ ਅਜਿਹਾ ਹੀ ਅਣਗੌਲਿਆ ਦੇਸ਼-ਭਗਤ ਹੈ। ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੀ ਇੱਕ ਅਹਿਮ ਘਟਨਾ ‘ਸਾਕਾ ਕੌਮਾਗਾਟਾਮਾਰੂ’ ਅਤੇ 1919 ਤੋਂ 1926 ਤਕ ਪੰਜਾਬ ਵਿੱਚ ਚੱਲੀ ਗੁਰਦੁਆਰਾ ਸੁਧਾਰ ਲਹਿਰ ਵਿੱਚ ਜ਼ਿਕਰਯੋਗ ਕੁਰਬਾਨੀ ਦੇ ਬਾਵਜੂਦ ਨਾ ਤਾਂ ਸਮੇਂ ਦੀਆਂ ਸਰਕਾਰਾਂ ਅਤੇ ਨਾ ਹੀ ਸਾਡੇ ਇਤਿਹਾਸਕਾਰਾਂ ਵੱਲੋਂ ਇਸ  ਜੁਝਾਰੂ ਦੇਸ਼-ਭਗਤ ਨੂੰ ਬਣਦਾ ਸਨਮਾਨ ਦਿੱਤਾ ਗਿਆ।
ਦਲਜੀਤ ਸਿੰਘ (ਰਾਏ ਸਿੰਘ) ਦਾ ਜਨਮ 1893 ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਕਾਉਣੀ (ਵਰਤਮਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਵਿੱਚ ਮਲੂਕ ਸਿੰਘ ਦੇ ਘਰ ਹੋਇਆ। ਪਿੰਡ ਦੋਦਾ ਤੋਂ ਪ੍ਰਾਇਮਰੀ ਪਾਸ ਕਰਨ ਪਿੱਛੋਂ ਉਸ ਨੂੰ ਖ਼ਾਲਸਾ ਕਾਲਜੀਏਟ ਸਕੂਲ ਸ੍ਰੀ ਅੰਮ੍ਰਿਤਸਰ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। 1911 ਵਿੱਚ ਦਸਵੀਂ ਪਾਸ ਕਰਨ ਤੋਂ ਬਾਅਦ ਦਲਜੀਤ ਸਿੰਘ, ਸਿੱਖ ਵਿਦਵਾਨ ਅਤੇ ਮਿਸ਼ਨਰੀ ਭਾਈ ਤਖ਼ਤ ਸਿੰਘ ਦੇ ਪਾਸ ਕੰਨਿਆ ਮਹਾਂਵਿਦਿਆਲਾ ਫ਼ਿਰੋਜ਼ਪੁਰ ਚਲੇ ਗਏ ਅਤੇ ਭਾਈ ਸਾਹਿਬ ਵੱਲੋਂ ਕੱਢੇ ਜਾਂਦੇ ਰਸਾਲੇ ‘ਪੰਜਾਬੀ ਭੈਣ’ ਦੇ ਸਹਾਇਕ ਐਡੀਟਰ ਲੱਗ ਗਏ। Continue reading “ਅਣਗੌਲਿਆ ਦੇਸ਼ਭਗਤ ਦਲਜੀਤ ਸਿੰਘ ਉਰਫ਼ ਰਾਏ ਸਿੰਘ”

ਪਿ੍ਅੰਕਾ ਚੋਪੜਾ ਨੇ ਜਾਰੀ ਕੀਤਾ ਪੰਜਾਬੀ ਫਿਲਮ ‘ਸਰਵਣ’ ਦਾ ਪ੍ਰੋਮੋ

1570262__d68361350ਟੋਰਾਂਟੋਂ (ਹਰਜੀਤ ਸਿੰਘ ਬਾਜਵਾ)- ਬੀ. ਐਮ. ਓ. ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਟੋਰਾਂਟੋਂ ਅਤੇ ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਸਾਊਥ ਏਸ਼ੀਆ ਟੋਰਾਂਟੋਂ (ਇਫਸਾ) ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਿਚ ਅੱਜ ਮਿਸੀਸਾਗਾ ਦੇ ਹਿਲਟਨ ਹੋਟਲ ਵਿਚ ਇਕ ਪ੍ਰੈੱਸ ਮਿਲਣੀ ਦੌਰਾਨ ਬਾਲੀਵੁੱਡ ਅਭਿਨੇਤਰੀ ਪਿ੍ਅੰਕਾ ਚੋਪੜਾ ਪੱਤਰਕਾਰਾਂ ਦੇ ਰੂਬਰੂ ਹੋਈ ਅਤੇ ਉਨ੍ਹਾਂ ਦੇ ਪਰਿਵਾਰ ਦੇ ਪ੍ਰੋਡਕਸ਼ਨ ਹਾਊਸ ਵੱਲੋਂ ਪੰਜਾਬੀ ਗਾਇਕ ਅਮਰਿੰਦਰ ਗਿੱਲ ਨੂੰ ਲੈ ਕੇ ਬਣਾਈ ਗਈ ਪੰਜਾਬੀ ਫਿਲਮ ‘ਸਰਵਣ’ ਦਾ ਪ੍ਰੋਮੋ ਇੱਥੇ ਵਿਸ਼ਵ ਪੱਧਰ ‘ਤੇ ਲਾਂਚ ਕੀਤਾ ਗਿਆ | ਇੱਥੇ ਰੱਖੇ ਪਭਾਵਸ਼ਾਲੀ ਸਮਾਗਮ ਦੌਰਾਨ ਫਿਲਮ ਦੇ ਅਦਾਕਾਰ ਅਮਰਿੰਦਰ ਗਿੱਲ ਅਤੇ ਅਦਾਕਾਰਾ ਪਿ੍ਅੰਕਾ ਚੋਪੜਾ ਢੋਲ ਦੀ ਤਾਲ ‘ਤੇ ਹਾਲ ਦੇ ਅੰਦਰ ਆਏ ਅਤੇ ਫਿਲਮ ਬਾਰੇ ਗੱਲ ਕਰਦਿਆਂ ਪਿ੍ਅੰਕਾ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਵੱਲੋਂ ਬਣਾਈ ਇਸ ਪੰਜਾਬੀ ਫਿਲਮ ‘ਤੇ ਉਨ੍ਹਾਂ ਨੂੰ ਬਹੁਤ ਆਸਾਂ ਹਨ ਅਤੇ ਬਾਲੀਵੁੱਡ ਦੇ ਹਾਣ ਦੀ ਬਣੀ ਇਸ ਫਿਲਮ ਨੂੰ ਜਦੋਂ ਲੋਕ ਦੇਖਣਗੇ ਤਾਂ ਉਨ੍ਹਾਂ ਨੂੰ ਦੂਜੀਆਂ ਫਿਲਮਾਂ ਨਾਲੋਂ ਵਖਰੇਵਾਂ ਅਤੇ ਵਧੀਆਪਨ ਆਪਣੇ-ਆਪ ਹੀ ਨਜ਼ਰ ਆ ਜਾਵੇਗਾ | ਉਨ੍ਹਾਂ ਆਖਿਆ ਕਿ ਇਹ ਫਿਲਮ ਲੋਹੜੀ ਮੌਕੇ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਇਹ ਫਿਲਮ ਲੋਕਾਂ ਦੀਆਂ ਉਮੀਦਾਂ ‘ਤੇ ਜ਼ਰੂਰ ਖਰੀ ਉੱਤਰੇਗੀ | ਇਸ ਮੌਕੇ ਅਮਰਿੰਦਰ ਗਿੱਲ ਨੇ ਆਖਿਆ ਕਿ ਮੈਨੂੰ ਗਾਇਕੀ ਅਤੇ ਫਿਲਮਾਂ ਵਿਚ ਲੋਕਾਂ ਨੇ ਭਰਪੂਰ ਪਿਆਰ ਦਿੱਤਾ ਹੈ ਅਤੇ ਸਾਨੂੰ ਉਮੀਦ ਹੈ ਇਸ ਫਿਲਮ ਨੂੰ ਵੀ ਲੋਕ ਭਰਵਾਂ ਹੁੰਗਾਰਾ ਦੇਣਗੇ |

ਓਨਟਾਰੀਓ ‘ਚ ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਲਈ ਲੈਂਡ-ਟ੍ਰਾਂਸਫਰ ਟੈਕਸ ਛੋਟ ਦੁੱਗਣੀ

ਓਨਟਾਰੀਓ ‘ਚ ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਲਈ ਲੈਂਡ-ਟ੍ਰਾਂਸਫਰ ਟੈਕਸ ਛੋਟ ਦੁੱਗਣੀ

house sold

ਟੋਰਾਂਟੋ (ਵਤਨ ਬਿਊਰੋ)- ਓਨਟਾਰੀਓ ਸਰਕਾਰ ਆਪਣੇ ਲੈਂਡ-ਟ੍ਰਾਂਸਫਰ ਟੈਕਸ ਛੋਟ ਨੂੰ ਦੁੱਗਣਾ ਕਰਕੇ ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਨੂੰ ਹਾਊਸਿੰਗ ਮਾਰਕੀਟ ਵਿੱਚ ਲਿਆਉਣ ਲਈ ਮਦਦ ਕਰਨ ਕਰਨ ਦਾ ਯਤਨ ਕਰ ਰਹੀ ਹੈ। ਇਹ ਛੋਟ $ 4000 ਤੱਕ ਪਹਿਲੀ ਵਾਰ ਘਰ ਖ਼ਰੀਦਣ ਦੇ ਲਈ ਮਿਲ ਸਕੇਗੀ, ਪਰ ਇਸ ਦੇ ਨਾਲ ਹੀ 2 $ ਮਿਲੀਅਨ ਡਾਲਰ ਤੋਂ ਵੱਧ ਕੀਮਤ ਵਾਲੇ ਘਰਾਂ ਲਈ ਇਸ ਟੈਕਸ ਵਿੱਚ ਵਾਧਾ ਕੀਤਾ ਜਾ ਰਿਹਾ ਹੈ।

 

ਵਿੱਤ ਮੰਤਰੀ ਚਾਰਲਸ ਸੌਸਾ ਨੇ ਕਿਹਾ ਕਿ ਪਹਿਲੀ ਵਾਰ ਘਰ ਖ਼ਰੀਦਣ ‘ਤੇ ਘਰ ਦੀ ਕੀਮਤ ਦੇ ਪਹਿਲੇ $ 368,000 ਤੱਕ ‘ਤੇ ਕਿਸੇ ਵੀ ਲੈਂਡ-ਟ੍ਰਾਂਸਫਰ ਟੈਕਸ ਦਾ ਭੁਗਤਾਨ ਨਹੀਂ ਕਰਨਾ ਪਵੇਗਾ ਅਤੇ  ਇਹ 1 ਜਨਵਰੀ 2017 ਤੋਂ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਇਹ $ 4000 ਦੀ ਛੋਟ ਪਹਿਲੀ ਵਾਰ ਮਕਾਨ ਮਾਲਕ ਬਣਨ ਵਾਲਿਆਂ ਲਈ ਇੱਕ ਰਾਹਤ  ਵਾਲਾ ਕਦਮ ਹੋਵੇਗਾ।

“ਭਾਵੇਂ ਕਿ ਇਹ ਛੋਟ ਉਨ੍ਹਾਂ ਨੂੰ ਆਪਣੇ ਘਰ ਨੂੰ ਚਲਾਉਣ ਵਿੱਚ ਬਹੁਤੀ ਮਦਦ ਨਾ ਵੀ ਕਰੇ ਪਰ ਇਸ ਨਾਲ ਉਨ੍ਹਾਂ ਨੂੰ  ਆਪਣੀ ਘਰ ਖ੍ਰੀਦਣ ਦੀ ਸ਼ੁਰੂਆਤ ਲਈ ਇੱਕ ਹੁਲਾਰਾ ਮੁਹੱਈਆ ਕਰਨ ਲਈ ਸਹਾਇਤਾ ਜਰੂਰ ਮਿਲੇਗੀ। Continue reading “ਓਨਟਾਰੀਓ ‘ਚ ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਲਈ ਲੈਂਡ-ਟ੍ਰਾਂਸਫਰ ਟੈਕਸ ਛੋਟ ਦੁੱਗਣੀ”

rbanner1

Share