ਯੂਨਾਈਟਿਡ ਸਿਖ਼ਸ ਕੈਨੇਡਾ ਨੇ ਬੱਚਿਆਂ ਦਾ ਕੀਰਤਨ ਦਰਬਾਰ ਕਰਵਾਇਆ

ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ॥
ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚਹੁ ਖੋਇ॥

new-picture-1

ਟੋਰਾਂਟੋ (ਵਤਨ ਬਿਊਰੋ): ਉਪਰੋਕਤ ਗੁਰਬਾਣੀ ਦੇ ਫ਼ੁਰਮਾਨ ਨੂੰ ਮੁੱਖ ਰੱਖ ਕੇ ਯੂਨਾਈਟਿਡ ਸਿਖ਼ਸ ਵੱਲੋਂ ਮਿਤੀ 16 ਅਕਤੂਬਰ 2016 ਨੂੰ ਟੋਰਾਂਟੋ ਲਾਗਲੇ ਸ਼ਹਿਰ ਹੈਮਿਲਟਨ ਦੇ ਗੁਰਦਵਾਰਾ ਸ਼ਹੀਦਗੜ੍ਹ ਸਾਹਿਬ ਦੀ ਸਹਾਇਤਾ ਨਾਲ ਯੂਥ ਕੀਰਤਨ ਦਰਬਾਰ ਕਰਵਾਇਆ ਗਿਆ। ਇਹ ਕੀਰਤਨ ਦਰਬਾਰ ਸੇਵਾ/ਸਿਮਰਨ ਦੇ ਉਦੇਸ਼ ਤੇ ਅਧਾਰਿਤ ਸੀ। ਇਸ ਕੀਰਤਨ ਦਰਬਾਰ ਵਿਚ ਓਨਟਾਰੀਓ ਭਰ ਤੋਂ 37 ਦੇ ਕਰੀਬ ਜਥਿਆਂ ਨੇ ਪਰਿਵਾਰਾਂ ਸਮੇਤ ਕੀਰਤਨ ਕੀਤਾ। ਸਵੇਰ 9:30 ਵਜੇ ਗੁਰੂ ਸਾਹਿਬ ਦੇ ਸਨਮੁੱਖ ਅਰਦਾਸ ਕਰਨ ਉਪਰੰਤ ਇਹ ਕੀਰਤਨ ਦਰਬਾਰ ਸ਼ੁਰੂ ਹੋ ਕੇ ਸ਼ਾਮ 6:00 ਵਜੇ ਸਮਾਪਤ ਹੋਇਆ।
ਜਿਵੇਂ ਜਿਵੇਂ ਦਿਨ ਬੀਤਦਾ ਗਿਆ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰ ਆਪਣੀ ਆਪਣੀ ਵਾਰੀ ਅਨੁਸਾਰ ਬਹੁਤ ਹੀ ਮਨਮੋਹਕ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਰਹੇ। ਜ਼ਿਆਦਾਤਰ ਬੱਚਿਆਂ ਨੇ ਕਲਾਸੀਕਲ ਰਾਗਾਂ ਵਿਚ ਕੀਰਤਨ ਕੀਤਾ। ਇਹ ਸਾਰੇ ਬੱਚੇ ਪ੍ਰੋ. ਪ੍ਰਸ਼ੋਤਮ ਸਿੰਘ ਜਿਹੜੇ ਕਿ ਪਿਛਲੇ 35 ਸਾਲ ਤੋਂ ਓਨਟਾਰੀਓ ਭਰ ਦੇ ਬੱਚਿਆਂ ਨੂੰ ਕੀਰਤਨ ਵਿੱਦਿਆ ਸਿਖਾ ਰਹੇ ਹਨ, ਦੇ ਸ਼ਾਗਿਰਦ ਸਨ। ਇਸ ਕੀਰਤਨ ਦਾ ਇਕ ਖ਼ਾਸ ਆਕਰਸ਼ਣ ਇਹ ਸੀ ਕਿ ਭਾਰੀ ਤਾਦਾਦ ਵਿਚ ਹੈਮਿਲਟਨ ਅਤੇ ਆਸਪਾਸ ਦੇ ਇਲਾਕਿਆਂ ਤੋਂ ਭਾਰਤ ਤੋਂ ਇੱਥੇ ਪੜ੍ਹਨ ਆਏ ਹੋਏ ਵਿਦਿਆਰਥੀਆਂ ਨੇ ਵੀ ਇਸ ਕੀਰਤਨ ਦਰਬਾਰ ਦਾ ਅਨੰਦ ਮਾਣਿਆ। Continue reading “ਯੂਨਾਈਟਿਡ ਸਿਖ਼ਸ ਕੈਨੇਡਾ ਨੇ ਬੱਚਿਆਂ ਦਾ ਕੀਰਤਨ ਦਰਬਾਰ ਕਰਵਾਇਆ”

ਪੂਨਮ ਲਿੱਟ ਦੇ ਸਹੁਰੇ ਨੂੰ ਕੈਨੇਡਾ ’ਚੋਂ ਕੱਢਣ ਦੀ ਸੰਭਾਵਨਾ

poonam-litt-with-daughter

ਟੋਰਾਂਟੋ – ਆਪਣੀ ਨੂੰਹ ਦੀ ਲਾਸ਼ ਟਿਕਾਣੇ ਲਾਉਣ ਵਿੱਚ ਸ਼ਾਮਲ ਬਰੈਂਪਟਨ ਵਾਸੀ 67 ਸਾਲਾ ਕੁਲਵੰਤ ਲਿੱਟ ਹੁਣ ਸਲਾਖਾਂ ਤੋਂ ਬਾਹਰ ਆ ਜਾਵੇਗਾ ਕਿਉਂਕਿ ਅਦਾਲਤ ਵੱਲੋਂ ਜੋ ਸਜ਼ਾ ਦਿੱਤੀ ਗਈ ਹੈ, ਉਹ ਪਹਿਲਾਂ ਹੀ ਭੁਗਤ ਚੁੱਕਾ ਹੈ। ਸੱਤ ਸਾਲ ਪੁਰਾਣੇ ਇਸ ਕਤਲ ਕੇਸ ਵਿੱਚ ਸਾਰੇ ਦੋਸ਼ੀਆਂ ਨੂੰ ਸਜ਼ਾ ਮਿਲ ਚੁੱਕੀ ਹੈ। ਮ੍ਰਿਤਕਾ ਪੂਨਮ ਲਿੱਟ (27) ਦੀ ਨਣਦ ਮਨਦੀਪ ਪੂਨੀਆ (39) ਨੂੰ ਕਤਲ ਦੇ ਮੁੱਖ ਦੋਸ਼ੀ ਵਜੋਂ 12 ਸਾਲ ਅਤੇ ਉਸ ਦੇ ਪਤੀ ਸਿਕੰਦਰ ਨੂੰ ਭਾਗੀਦਾਰੀ ਲਈ ਸੱਤ     ਸਾਲ ਦੀ ਸਜ਼ਾ ਹੋ ਚੁੱਕੀ ਹੈ ਅਤੇ      ਪੂਨਮ ਦੇ ਸਹੁਰੇ ਨੂੰ ਹਾਲ ਹੀ ਵਿੱਚ 6 ਸਾਲ 8 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ।
ਪੂਨਮ ਤੇ ਮਨਜਿੰਦਰ ਨੇ 2006 ਵਿੱਚ ਪ੍ਰੇਮ ਵਿਆਹ ਕਰਵਾਇਆ ਸੀ, ਉਨ੍ਹਾਂ ਕੋਲ ਇਕ ਬੱਚੀ ਹੈ ਅਤੇ ਕਤਲ ਵੇਲੇ ਵੀ ਪੂਨਮ ਗਰਭਵਤੀ ਸੀ। ਅਸਲ ਵਿੱਚ ਨਣਦ-ਭਰਜਾਈ ਵਿੱਚ ਕਿਸੇ ਗੱਲੋਂ ਤਕਰਾਰ/ਲੜਾਈ ਹੋਈ ਅਤੇ ਮਨਦੀਪ ਨੇ ਚਾਕੂ ਨਾਲ ਪੂਨਮ ਦਾ ਕਤਲ ਕਰ ਦਿੱਤਾ। ਬੌਖਲਾਏ ਸਿਕੰਦਰ, ਮਨਦੀਪ ਅਤੇ ਕੁਲਵੰਤ ਨੇ ਰਾਤੋਂ ਰਾਤ ਪੂਨਮ ਦੀ ਲਾਸ਼ ਜੰਗਲਾਂ ਵਿੱਚ ਸੁੱਟ ਦਿੱਤੀ ਤੇ ਪੁਲੀਸ ਨੂੰ ਦੂਜੇ ਦਿਨ ‘ਗੁੰਮਸ਼ੁਦਗੀ’ ਦੀ ਰਿਪੋਰਟ ਲਿਖਾ ਦਿੱਤੀ। ਇਸ ਘਟਨਾ ਮੌਕੇ ਪੂਨਮ ਦਾ ਪਤੀ ਮਨਜਿੰਦਰ ਆਪਣੀ ਮਾਂ ਸੁਪਿੰਦਰ ਨਾਲ ਪੰਜਾਬ ਗਿਆ ਹੋਇਆ ਸੀ। ਬਾਅਦ ਵਿੱਚ ਕੁਲਵੰਤ ਅਦਾਲਤ ਵਿੱਚ ਮੰਨ ਗਿਆ ਕਿ ਉਸ ਨੇ ‘ਪਰਦਾ ਪਾਉਣ’ ਖਾਤਰ ਕਈ ਝੂਠ ਬੋਲੇ। ਕੁਲਵੰਤ ਲਿੱਟ ਕੈਨੇਡੀਅਨ ਨਾਗਰਿਕ ਨਹੀਂ ਹੈ ਅਤੇ ਉਸ ਨੂੰ ਭਾਰਤ ਭੇਜਣ ਦੀ ਸੰਭਾਵਨਾ ਹੈ।poonam-litt-sahura

ਕੈਨੇਡਾ ਵਿੱਚ ਪੰਜਾਬ ਭਵਨ ਦੀ ਸਥਾਪਨਾ

punjabi-bhawan-canadaਪੰਜਾਬੀ ਸੁਭਾਅ ਵਜੋਂ ਹੀ ਨਵੀਆਂ ਚੁਣੌਤੀਆਂ ਸਵੀਕਾਰਦੇ ਹੋਏ ਵੱਖ ਵੱਖ ਖਿੱਤਿਆਂ ਦੀ ਤਲਾਸ਼ ਵਿੱਚ ਰਹਿੰਦਿਆਂ ਵਿਭਿੰਨ ਪ੍ਰਸਥਿਤੀਆਂ ਤਹਿਤ ਸਥਾਪਤੀ ਦੀ ਤਲਾਸ਼ ਵਿੱਚ ਰਹਿੰਦੇ ਹਨ। ਇਸੇ ਕਰਕੇ ਇਹ ਮੰਨਿਆ ਜਾਂਦਾ ਹੈ ਕਿ ਪੰਜਾਬੀ ਦੁਨੀਆਂ ਦੇ ਹਰ ਕੋਨੇ ਤਕ ਆਪਣੀ ਪਹੁੰਚ ਸਥਾਪਤ ਕਰ ਚੁੱਕੇ ਹਨ। ਇਸ ਪ੍ਰਕਿਰਿਆ ਵਿੱਚ 1947 ਦੀ ਦੇਸ਼ ਵੰਡ ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਕਾਰਨ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਪੰਜਾਬੀਆਂ ਨੇ ਪਛਾਣ ਬਣਾਈ ਹੈ। ਉੱਥੇ ਇਨ੍ਹਾਂ ਨੇ ਵਿਦੇਸ਼ਾਂ ਵਿੱਚ ਵੀ ਆਪਣੀਆਂ ਪ੍ਰਾਪਤੀਆਂ ਦੇ ਝੰਡੇ ਗੱਡੇ ਹਨ। ਇਸੇ ਕਾਰਨ ਸਾਰੇ ਮਹਾਂਦੀਪਾਂ ਵਿੱਚ ਥੋੜ੍ਹੀ ਜਾਂ ਵੱਡੀ ਗਿਣਤੀ ਵਿੱਚ ਪੰਜਾਬੀ, ਵਿਦੇਸ਼ਾਂ ਦੀਆਂ ਧਰਤੀਆਂ ’ਤੇ ਵਿਚਰਦੇ ਹਨ। ਪਹਿਲੇ ਪੜਾਅ ਵਿੱਚ ਥਾਈਲੈਂਡ, ਸਿੰਗਾਪੁਰ, ਮਲੇਸ਼ੀਆ, ਇੰਡੋਨੇਸ਼ੀਆ, ਫਿਜੀ, ਫਿਲਪੀਨਜ਼ ਆਦਿ ਮੁਲਕਾਂ ਵਿੱਚ ਪੰਜਾਬੀਆਂ ਨੇ ਪਰਵਾਸ ਕੀਤਾ। ਇਸੇ ਤਰ੍ਹਾਂ ਅਫ਼ਰੀਕੀ ਦੇਸ਼ਾਂ ਵਿੱਚ ਤੇ ਕੀਨੀਆ ਵਿੱਚ ਪ੍ਰਭਾਵਸ਼ਾਲੀ ਸਥਾਨ ਬਣਾਇਆ। ਆਸਟਰੀਆ ਅਤੇ ਨਿਊਜ਼ੀਲੈਂਡ ਵਿੱਚ ਪੰਜਾਬੀ ਵੱਡੀ ਗਿਣਤੀ ਵਿੱਚ ਪ੍ਰਵੇਸ਼ ਕੀਤੇ। ਇਸੇ ਪ੍ਰਕਾਰ ਯੂਰਪੀਨ ਤੇ ਅਮਰੀਕੀ ਦੇਸ਼ਾਂ ਵੱਲ ਪਰਵਾਸ ਦੀ ਰੁਚੀ ਵਧੇਰੇ ਪ੍ਰਬਲ ਰੂਪ ਵਿੱਚ ਦੇਖਣ ਨੂੰ ਮਿਲਦੀ ਹੈ। ਮੁੱਢਲੇ ਪੜਾਵਾਂ ਵਿੱਚ ਸਾਊਥਹਾਲ, ਕੈਨੇਡਾ ਆਦਿ ਵਿਰਲੀ ਪੰਜਾਬੀ ਆਬਾਦੀ ਵਾਲੇ ਇਲਾਕੇ ਗਿਣੇ ਜਾਂਦੇ ਸਨ, ਪਰ ਵੀਹਵੀਂ ਸਦੀ ਦੇ ਅੰਤਲੇ ਤੇ ਇੱਕੀਵੀਂ ਸਦੀ ਦੇ ਪਹਿਲੇ ਦਹਾਕਿਆਂ ਵਿੱਚ ਕੈਨੇਡਾ ਵਿੱਚ ਪੰਜਾਬੀਆਂ ਨੇ ਆਪਣੀ ਧਾਂਕ ਜਮਾਈ ਹੈ। Continue reading “ਕੈਨੇਡਾ ਵਿੱਚ ਪੰਜਾਬ ਭਵਨ ਦੀ ਸਥਾਪਨਾ”

ਬੰਬਾਰਡੀਅਰ ਵਿੱਚ ਨਿਵੇਸ਼ ਕਰਨ ਲਈ ਲਿਬਰਲ ਤਿਆਰ : ਬੈਂਸ

innovation-20160614ਮਾਂਟਰੀਅਲ : ਇਨੋਵੇਸ਼ਨ ਮੰਤਰੀ ਨਵਦੀਪ ਬੈਂਸ ਨੇ ਆਖਿਆ ਕਿ ਫੈਡਰਲ ਸਰਕਾਰ ਐਰੋਸਪੇਸ ਕੰਪਨੀ ਬੰਬਾਰਡੀਅਰ ਵਿੱਚ ਨਿਵੇਸ਼ ਕਰਨ ਜਾ ਰਹੀ ਹੈ। ਇੱਥੇ ਮੁੱਦਾ ਇਹ ਨਹੀਂ ਹੈ ਕਿ ਨਿਵੇਸ਼ ਹੋਵੇਗਾ ਕਿ ਨਹੀਂ ਸਗੋਂ ਇਹ ਮੁੱਦਾ ਹੈ ਕਿ ਇਹ ਨਿਵੇਸ਼ ਕਿਵੇਂ ਹੋਵੇਗਾ?
ਬੰਬਾਰਡੀਅਰ ਦੀ ਅਗਵਾਈ ਵਾਲੇ ਐਰੋਸਪੇਸ ਰਿਸਰਚ ਸੰਘ ਲਈ 54 ਮਿਲੀਅਨ ਡਾਲਰ ਫੰਡ ਦਾ ਐਲਾਨ ਕਰਨ ਮਗਰੋਂ ਬੈਂਸ ਨੇ ਆਖਿਆ ਕਿ ਅਸੀਂ ਪਾਰਟਨਰ ਬਣਨਾ ਚਾਹੁੰਦੇ ਹਾਂ। ਅਸੀਂ ਮਾਮਲੇ ਦਾ ਕੋਈ ਹੱਲ ਲੱਭਣਾ ਚਾਹੁੰਦੇ ਹਾਂ ਤੇ ਅਸੀਂ ਅਰਥਭਰਪੂਰ ਨਿਵੇਸ਼ ਜਾਰੀ ਰੱਖਣਾ ਚਾਹੁੰਦੇ ਹਾਂ। ਮਾਂਟਰੀਅਲ ਸਥਿਤ ਕੰਪਨੀ ਵੱਲੋਂ ਫੈਡਰਲ ਫੰਡਿੰਗ ਦੇ ਰੂਪ ਵਿੱਚ ਇੱਕ ਬਿਲੀਅਨ ਡਾਲਰ ਦੀ ਕੀਤੀ ਮੰਗ ਨੂੰ ਸਵੀਕਾਰ ਕਰਨ ਜਾਂ ਨਕਾਰਨ ਬਾਰੇ ਬੈਂਸ ਦੀਆਂ ਟਿੱਪਣੀਆਂ ਤੋਂ ਕਾਫੀ ਕੁੱਝ ਸਾਫ ਹੋ ਜਾਂਦਾ ਹੈ। Continue reading “ਬੰਬਾਰਡੀਅਰ ਵਿੱਚ ਨਿਵੇਸ਼ ਕਰਨ ਲਈ ਲਿਬਰਲ ਤਿਆਰ : ਬੈਂਸ”

ਬਰੈਂਪਟਨ ਵਿੱਚ ਦੋ ਗੱਡੀਆਂ ਦੀ ਟੱਕਰ ਵਿੱਚ ਚਾਰ ਹਲਾਕ

ਬਰੈਂਪਟਨ ਵਿੱਚ ਹੋਏ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਭੈਣਾਂ ਵੀ ਸ਼ਾਮਲ ਹਨ।
ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਮ੍ਰਿਤਕਾਂ ਵਿੱਚ 16 ਸਾਲਾਂ ਦੀ ਮਿਸੇ਼ਲ ਬੁਚਰਡ, ਉਸ ਦੀ 22 ਸਾਲਾ ਭੈਣ ਲਾਰੇਨ ਬੁਚਰਡ ਤੇ ਲਾਰੇਨ ਦਾ 24 ਸਾਲਾ ਬੁਆਏਫਰੈਂਡ ਬ੍ਰਾਇਨ ਮੈਕਗਿਨੀਜ਼ ਸ਼ਾਮਲ ਹਨ। ਸੋਮਵਾਰ ਰਾਤ ਨੂੰ ਬੋਵੇਅਰਡ ਤੇ ਗਿਲਿੰਘਮ ਡਰਾਈਵਜ਼ ਉੱਤੇ ਦੋ ਕਾਰਾਂ ਦੀ ਟੱਕਰ ਵਿੱਚ ਇਹ ਸਾਰੇ ਮਾਰੇ ਗਏ। Continue reading “ਬਰੈਂਪਟਨ ਵਿੱਚ ਦੋ ਗੱਡੀਆਂ ਦੀ ਟੱਕਰ ਵਿੱਚ ਚਾਰ ਹਲਾਕ”

ਕੈਨੇਡਾ ਦੀ ਨਾਗਰਿਕਤਾ ਖੁੱਸਣ ਦੇ ਮਾਮਲੇ ਵਧੇ

ਟੋਰਾਂਟੋ, (ਸਤਪਾਲ ਜੌਹਲ)-ਇਮੀਗ੍ਰੇਸ਼ਨ ਜਾਂ/ਅਤੇ ਸਿਟੀਜ਼ਨਸ਼ਿਪ ਦੀ ਅਰਜ਼ੀ ਵਿੱਚ ਗਲਤ ਜਾਣਕਾਰੀ ਭਰ ਕੇ ਕੈਨੇਡਾ ਦੀ ਨਾਗਰਿਕਤਾ ਲੈਣ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਬੀਤੇ ਮਹੀਨਿਆਂ ਤੋਂ ਵੱਧ ਰਹੀਆਂ ਹਨ ਅਤੇ ਅਜਿਹੇ ਮਾਮਲਿਆਂ ਵਿੱਚ ਦੋਸ਼ੀਆਂ ਖਿਲਾਫ ਕਾਰਵਾਈ ਸ਼ੁਰੂ ਕਰਨ ਦੀਆਂ ਵਿਭਾਗੀ ਚਿੱਠੀਆਂ ਲਗਾਤਾਰ ਭੇਜੀਆਂ ਜਾ ਰਹੀਆਂ ਹਨ। ਇਹ ਵੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ (ਨਵੀਂ) ਸਰਕਾਰ ਵਿੱਚ ਨਾਗਰਿਕਤਾ ਰੱਦ ਹੋਣ ਦੇ ਕੇਸ ਬੀਤੀ ਸਰਕਾਰ ਨਾਲੋਂ ਵਧੇ ਹਨ। ਜੂਨ 2015 ‘ਚ ਬਿੱਲ ਸੀ-24 ਦੇ ਕਾਨੂੰਨ ਬਣਨ ਮਗਰੋਂ ਅਜਿਹਾ ਸਿਲਸਿਲਾ ਤੇਜ਼ ਹੋ ਗਿਆ ਸੀ ਕਿਉਂਕਿ ਨਵੇਂ ਕਾਨੂੰਨ ‘ਚ ਸਰਕਾਰੀ ਅਧਿਕਾਰੀਆਂ ਦੇ ਫੈਸਲੇ ਵਿਰੁੱਧ ਅਦਾਲਤ ਵਿੱਚ ਅਪੀਲ ਨਹੀਂ ਕੀਤੀ ਜਾ ਸਕਦੀ। ਨਵੰਬਰ 2015 ਤੋਂ ਅਗਸਤ 2016 ਤੱਕ 184 ਵਿਅਕਤੀਆਂ ਦੀ ਨਾਗਰਿਕਤਾ ਕੱਦ ਕੀਤੀ ਗਈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਪਿਛਲੇ 10 ਮਹੀਨਿਆਂ ‘ਚ ਜਿੰਨੇ ਵਿਅਕਤੀਆਂ ਨੂੰ ਕੈਨੇਡਾ ਦੀ ਨਾਗਰਿਕਤਾ ਤੋਂ ਹੱਥ ਧੋਣੇ ਪਏ ਹਨ, ਓਨਿਆਂ ਨੂੰ ਬੀਤੇ 27 ਸਾਲਾਂ (1988 ਤੋਂ ਅਕਤੂਬਰ 2015) ਵਿੱਚ ਅਜਿਹੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਸੀ। Continue reading “ਕੈਨੇਡਾ ਦੀ ਨਾਗਰਿਕਤਾ ਖੁੱਸਣ ਦੇ ਮਾਮਲੇ ਵਧੇ”

ਕੈਨੇਡਾ ਦੀ ਔਰਤ ਪੁਲਿਸ ਕਰਮੀਆਂ ਨੂੰ ਮਿਲੀ ਹਿਜਾਬ ਪਾਉਣ ਦੀ ਆਗਿਆ

female_rcmpofficers.jpeg.size.xxlarge.letterboxਟੋਰਾਂਟੋ-ਕੈਨੇਡਾ ਦੇ ਕੌਮੀ ਪੁਲਿਸ ਦਸਤੇ ਨੇ ਹਾਲ ਹੀ ਵਿੱਚ ਇੱਕ ਮੁੱਖ ਫ਼ੈਸਲਾ ਲੈਂਦੇ ਹੋਏ ਆਪਣੀਆਂ ਮਹਿਲਾ ਅਧਿਕਾਰੀਆਂ ਨੂੰ ਹਿਜਾਬ ਪਾਉਣ ਦੀ ਆਗਿਆ ਦੇ ਦਿੱਤੀ ਹੈ। ਉੱਥੇ ਦੇ ਜਨਤਕ ਸੁਰੱਖਿਆ ਮੰਤਰੀ ਰਾਲਫ ਗੁਡਲੇ ਦੇ ਬੁਲਾਰੇ ਦੇ ਅਨੁਸਾਰ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੇ ਕਮਿਸ਼ਨਰ ਨੇ ਹਾਲ ਹੀ ਵਿੱਚ ਇਸ ਨੀਤੀ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ। ਬੁਲਾਰੇ ਸਾਕਟ ਬ੍ਰੈਡਸਲੇ ਨੇ ਕਿਹਾ ਕਿ ਇਸ ਦੇ ਪਿੱਛੇ ਦਾ ਉਦੇਸ਼ ਕੈਨੇਡਾ ਦੀ ਵਿਭਿੰਨਤਾ ਨੂੰ ਦਰਸਾਉਣਾ ਹੈ ਨਾਲ ਹੀ ਜ਼ਿਆਦਾ ਗਿਣਤੀ ਵਿੱਚ ਮੁਸਲਿਮ ਔਰਤਾਂ ਨੂੰ ਸੁਰੱਖਿਆ ਦਸਤਿਆਂ ਵਿੱਚ ਕਰੀਅਰ ਬਣਾਉਣ ਲਈ ਹੱਲਾਸ਼ੇਰੀ ਦੇਣਾ ਹੈ। ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੀ ਬੁਲਾਰੀ ਜੂਲੀ ਗੈਗਨਨ ਨੇ ਕਿਹਾ ਕਿ Continue reading “ਕੈਨੇਡਾ ਦੀ ਔਰਤ ਪੁਲਿਸ ਕਰਮੀਆਂ ਨੂੰ ਮਿਲੀ ਹਿਜਾਬ ਪਾਉਣ ਦੀ ਆਗਿਆ”

ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਮੈਕਸੀਕਨ ਰਾਸ਼ਟਰਪਤੀ

ਮੌਸਮ ਸੌਦਾ ਮਲਣਵਾਲੀ ਉੱਤਰੀ ਅਮਰੀਕਾ ਦੇ ਆਗੂ ‘ਸੰਮੇਲਨ
three-amigosਅਮਰੀਕਾ ਦੀ ਰਾਜਨੀਤੀ, ਮੁਫ਼ਤ ਵਪਾਰ ਪ੍ਰਬੰਧ ਸੰਸਦ ਵਿਚ roost ਕਰਨ ਲਈ ਆ

ਓਟਵਾ-ਕੈਨੇਡਾ, ਸੰਯੁਕਤ ਰਾਜ ਅਮਰੀਕਾ ਅਤੇ ਮੈਕਸੀਕੋ ਦੇ ਆਗੂ ਇੱਕ ਤੇਜ਼ ਇਕ ਰੋਜ਼ਾ ਸੰਮੇਲਨ ਨੂੰ ਇੱਕ ਨਵ Continental ਮਾਹੌਲ ਸੌਦਾ ਮਨਾਉਣ ਅਤੇ ਪੱਛਮੀ ਰਾਜਨੀਤੀ ਵਿਚ ਇੱਕ isolationist ਲੈਅ ਦੇ ਬਾਵਜੂਦ ਇੰਟਰਨੈਸ਼ਨਲ ਕੋ-ਕਾਰਵਾਈ ਲਈ ਧੱਕਾ ਬੰਦ ਹੋ  ਗਿਆ ਹੈ. Continue reading “ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਮੈਕਸੀਕਨ ਰਾਸ਼ਟਰਪਤੀ”

30 Years of C.N. Tower

Happy Birthday C.N. Tower !!

 

cntower2

26 ਜੂਨ 1976 ਨੂੰ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ C.N. Tower ਬਣ ਕੇ ਤਿਆਰ ਹੋ ਗਿਆ ਸੀ । ਇਸਦੀ ਉਚਾਈ 553.3 ਮੀਟਰ ਹੈ ਅਤੇ ਸਾਲ 2007 ਤੱਕ ਇਹ ਦੁਨੀਆਂ ਦੀ ਸਭ ਤੋਂ ਉੱਚੀ Freestanding Structure ਵਜੋਂ ਮੋਹਰੀ ਸੀ

Happy Birthday C.N. Tower !!

 

rbanner1

Share