ਫਿਲੀਪੀਨਜ਼ ਵਿੱਚ ਬੰਧੀ ਬਣਾਏ ਗਏ ਕੈਨੇਡੀਅਨ ਦੇ ਕਤਲ ਦੀ ਟਰੂਡੋ ਵੱਲੋਂ ਨਿਖੇਧੀ

ਓਟਾਵਾ-ਫਿਲੀਪੀਨਜ਼ ਵਿੱਚ ਅਬੂ ਸੱਯਫ ਅੱਤਵਾਦੀਆਂ ਵੱਲੋਂ ਬੰਧੀ ਬਣਾ ਕੇ ਰੱਖੇ ਗਏ ਕੈਨੇਡੀਅਨ ਦਾ ਕਤਲ ਕੀਤੇ ਜਾਣ ਦੀ ਖਬਰ ਮਿਲੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਸਰਕਾਰ ਫਿਲੀਪੀਨਜ਼ ਦੇ ਅਧਿਕਾਰੀਆਂ ਨਾਲ ਰਲ ਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੈਲਗਰੀ ਦੇ ਰੌਬਰਟ ਹਾਲ ਨੂੰ ਫਿਲੀਪੀਨਜ਼ ਵਿੱਚ ਮਾਰ ਮੁਕਾਇਆ ਗਿਆ ਹੈ। ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਕੋਲ ਇਹ ਮੰਨਣ ਦਾ ਹਰ ਕਾਰਨ ਹੈ ਕਿ ਮਿਲ ਰਹੀਆਂ ਖਬਰਾਂ ਸੱਚ ਹਨ। ਜ਼ਿਕਰਯੋਗ ਹੈ ਕਿ ਅਲ ਕਾਇਦਾ ਨਾਲ ਸਬੰਧਤ ਅੱਤਵਾਦੀ ਜਥੇਬੰਦੀ ਨੇ ਇਹ ਚੇਤਾਵਨੀ ਦਿੱਤੀ ਸੀ ਕਿ ਜੇ ਉਨ੍ਹਾਂ ਨੂੰ 8 ਮਿਲੀਅਨ ਡਾਲਰ ਦੀ ਫਿਰੌਤੀ ਨਾ ਮਿਲੀ ਤਾਂ ਉਹ ਸੋਮਵਾਰ ਨੂੰ ਹਾਲ ਨੂੰ ਮਾਰ ਦੇਣਗੇ। ਟਰੂਡੋ ਨੇ ਆਖਿਆ ਕਿ ਇਸ ਕਤਲ ਲਈ ਕੈਨੇਡਾ ਪੂਰੀ ਤਰ੍ਹਾਂ ਅਬੂ ਸੱਯਫ ਨੂੰ ਹੀ ਜ਼ਿੰਮੇਵਾਰ ਮੰਨਦਾ ਹੈ। ਉਨ੍ਹਾਂ ਹਾਲ ਫੈਮਿਲੀ ਨਾਲ ਦੁੱਖ ਸਾਂਝਾ ਕਰਦਿਆਂ ਇੱਕ ਵਾਰੀ ਮੁੜ ਅੱਤਵਾਦੀ ਜਥੇਬੰਦੀਆਂ ਨੂੰ ਫਿਰੌਤੀ ਦੀ ਰਕਮ ਨਾ ਦੇਣ ਦੀ ਕੈਨੇਡਾ ਦੀ ਨੀਤੀ ਨੂੰ ਦੁਹਰਾਇਆ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਅੱਤਵਾਦੀਆਂ ਦੀਆਂ ਮੰਗਾਂ ਪੂਰੀਆਂ ਚੳਨੳਦੳ-ਪੋਲਟਿਚਿਸ-ਜੁਸਟਨਿ-ਟਰੁਦੲਉ ਕਰਕੇ ਅਸੀਂ ਕੈਨੇਡਾ ਦੀ ਬਦਖੋਹੀ ਨਹੀਂ ਕਰ ਸਕਦੇ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਸਤੰਬਰ ਵਿੱਚ ਇੱਕ ਰਿਜ਼ਾਰਟ ਤੋਂ ਅਬੂ ਸੱਯਫ ਨੇ ਜੌਹਨ ਰਿਡਸਡੇਲ, ਨਾਰਵੇਅ ਦੇ ਇੱਕ ਹੋਰ ਵਿਅਕਤੀ ਤੇ ਫਿਲੀਪੀਨ ਦੀ ਇੱਕ ਔਰਤ ਨੂੰ ਅਗਵਾ ਕਰ ਲਿਆ ਸੀ। 68 ਸਾਲਾ ਰਿਡਸਡੇਲ ਦਾ ਅਪਰੈਲ ਵਿੱਚ ਉਦੋਂ ਸਿਰ ਕਲਮ ਕਰ ਦਿੱਤਾ ਗਿਆ ਸੀ ਜਦੋਂ ਉਸ ਦੇ ਅਗਵਾਕਾਰਾਂ ਦੀ ਫਿਰੌਤੀ ਦੀ ਮੰਗ ਨੂੰ ਪੂਰਾ ਨਹੀਂ ਸੀ ਕੀਤਾ ਗਿਆ। ਸੋਮਵਾਰ ਨੂੰ ਟਰੂਡੋ ਨੇ ਆਖਿਆ ਕਿ ਸਰਕਾਰ ਫਿਲੀਪੀਨਜ਼ ਦੇ ਅਧਿਕਾਰੀਆਂ ਨਾਲ ਕੰਮ ਕਰ ਰਹੀ ਹੈ ਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਕਾਰੇ ਲਈ ਜਿੰ?ਮੇਵਾਰ ਵਿਅਕਤੀਆਂ ਨੂੰ ਸਜ਼ਾ ਦਿੱਤੀ ਜਾਵੇ। ਇਸ ਮੌਕੇ ਵਿਦੇਸ਼ ਮੰਤਰੀ ਸਟੀਫਨ ਡਿਓਨ ਨੇ ਆਖਿਆ ਕਿ ਅਗਵਾਕਾਰਾਂ ਦੀ ਫਿਰੌਤੀ ਦੀ ਮੰਗ ਨੂੰ ਪੂਰਾ ਕਰਨ ਨਾਲ ਅੱਤਵਾਦੀ ਜਥੇਬੰਦੀਆਂ ਦੇ ਹੌਸਲੇ ਹੋਰ ਵੱਧ ਜਾਣਗੇ ਤੇ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਹਮਲੇ ਕਰਨ ਤੇ ਕੈਨੇਡੀਅਨਾਂ ਲਈ ਖਤਰਾ ਖੜ੍ਹਾ ਕਰਨ ਦੇ ਮੌਕੇ ਮਿਲ ਜਾਣਗੇ। ਉਨ੍ਹਾਂ ਆਖਿਆ ਕਿ ਸਾਨੂੰ ਇਹ ਸੰਕੇਤ ਦੇਣਾ ਚਾਹੀਦਾ ਹੈ ਕਿ ਕੈਨੇਡੀਅਨਾਂ ਨੂੰ ਬੰਧੀ ਬਣਾਉਣ ਨਾਲ ਕੁੱਝ ਨਹੀਂ ਹੋਣ ਵਾਲਾ, ਅਜਿਹਾ ਕਰਕੇ ਅੱਤਵਾਦੀ ਪੈਸੇ ਨਹੀਂ ਬਣਾ ਸਕਣਗੇ।

ਫਿਰੌਤੀ ਨਾ ਦੇਣ ਦੀ ਕੈਨੇਡਾ ਸਰਕਾਰ ਦੀ ਨੀਤੀ ਨਾਲ ਇਤਫਾਕ ਰੱਖਦਾ ਹੈ ਰਾਬਰਟ ਹਾਲ ਦਾ ਪਰਿਵਾਰ

ਓਟਾਵਾ -ਆਈਐਸਆਈਐਸ ਨਾਲ ਜੁੜੇ ਅੱਤਵਾਦੀਆਂ ਵੱਲੋ ਫਿਲੀਪੀਨਜ਼ ਵਿੱਚ ਬੰਧੀ ਬਣਾ ਕੇ ਰੱਖੇ ਕੈਨੇਡੀਅਨ ਦਾ ਸਿਰ ਕਲਮ ਕਰ ਦਿੱਤੇ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਨੇ ਫਿਰੌਤੀ ਦੀ ਰਕਮ ਅੱਤਵਾਦੀਆਂ ਨੂੰ ਨਾ ਦੇਣ ਦੀ ਕੈਨੇਡੀਅਨ ਸਰਕਾਰ ਦੀ ਨੀਤੀ ਦਾ ਸਮਰਥਨ ਕੀਤਾ। ਜ਼ਿਕਰਯੋਗ ਹੈ ਕਿ ਸਤੰਬਰ 2015 ਵਿੱਚ ਫਿਲੀਪੀਨ ਦੇ ਇੱਕ ਰਿਜ਼ਾਰਟ ਵਿੱਚੋਂ ਅਬੂ ਸੱਯਫ ਦੇ ਅੱਤਵਾਦੀਆਂ ਨੇ 66 ਸਾਲਾ ਰੌਬਰਟ ਹਾਲ, ਇੱਕ ਹੋਰ ਕੈਨੇਡੀਅਨ ਜੌਹਨ ਰਿਡਸਡੇਲ, ਨਾਰਵੇ ਦੇ ਇੱਕ ਵਿਅਕਤੀ ਤੇ ਫਿਲੀਪੀਨ ਦੀ ਇੱਕ ਮਹਿਲਾ ਨੂੰ ਅਗਵਾ ਕਰ ਲਿਆ ਸੀ। ਕੈਨੇਡੀਅਨ ਸਰਕਾਰ ਕੋਲੋ ਕਈ ਮਿਲੀਅਨ ਡਾਲਰ ਦੀ ਫਿਰੌਤੀ ਦੀ ਰਕਮ ਹਾਸਲ ਨਾ ਹੋਣ ਉੱਤੇ ਅਪਰੈਲ ਵਿੱਚ 68 ਸਾਲਾ ਰਿਡਸਡੇਲ ਦਾ ਸਿਰ ਕਲਮ ਕਰ ਦਿੱਤਾ ਗਿਆ ਸੀ। Continue reading “ਫਿਰੌਤੀ ਨਾ ਦੇਣ ਦੀ ਕੈਨੇਡਾ ਸਰਕਾਰ ਦੀ ਨੀਤੀ ਨਾਲ ਇਤਫਾਕ ਰੱਖਦਾ ਹੈ ਰਾਬਰਟ ਹਾਲ ਦਾ ਪਰਿਵਾਰ”

1300 ਕਰੋੜ ‘ਚ ਕੈਨੇਡਾ ਦਾ ਹੋਟਲ ਵੇਚਣਗੇ ਸਾਊਦੀ ਪ੍ਰਿੰਸ

Fourseason Hotel for sale in Torontoਟੋਰਾਂਟੋ, 8 ਜੂਨ : ਸਾਊਦੀ ਅਰਬ ਦੇ ਪ੍ਰਿੰਸ ਅਲਵਲੀਦ ਤਲਾਲ ਸਊਦ ਟੋਰਾਂਟੋ ਦਾ ਮਸ਼ਹੂਰ ਹੋਟਲ ‘ਫੋਰ ਸੀਜ਼ਨ’ ਨੂੰ ਵੇਚ ਰਹੇ ਹਨ। ਹੋਟਲ ਦੀ ਕੀਮਤ 1300 ਕਰੋੜ ਰੁਪਏ (250 ਮਿਲੀਅਨ ਕੈਨੇਡੀਅਨ ਡਾਲਰ) ਰੱਖੀ ਗਈ ਹੈ।
ਬਲੂਮਬਰਗ ਦੀ ਰੀਪੋਰਟ ਮੁਤਾਬਕ ਇਸ ਹੋਟਲ ਦੇ ਹਰ ਕਮਰੇ ਦੀ ਕੀਮਤ 5 ਕਰੋੜ 23 ਲੱਖ ਰੁਪਏ (780,000 ਕੈਨੇਡੀਅਨ ਡਾਲਰ) ਰੱਖੀ ਗਈ ਹੈ। ਜੇ ਇਸੇ ਕੀਮਤ ‘ਤੇ ਵਿਕਰੀ ਹੁੰਦੀ ਹੈ ਤਾਂ ਇਹ ਕੈਨੇਡਾ ਦੇ ਇਤਿਹਾਸ ਦੀ ਸੱਭ ਤੋਂ ਮਹਿੰਗੀ ਹੋਟਲ ਡੀਲ ਹੋਵੇਗੀ। ਇਸ ਹੋਟਲ ‘ਤੇ ਸਾਊਦੀ ਪ੍ਰਿੰਸ ਦੀ ਨਿਵੇਸ਼ਕ ਫ਼ਰਮ ਕਿੰਗਡਮ ਹੋਲਡਿੰਗ ਕੰਪਨੀ ਦਾ ਮਾਲਿਕਾਨਾ ਅਧਿਕਾਰ ਹੈ।
2012 ‘ਚ ਸ਼ੁਰੂ ਹੋਏ ਫ਼ੋਰ ਸੀਜੰਸ ਦੇ ਦੋ ਟਾਵਰਾਂ ‘ਚ ਲਗਜਰੀ ਹੋਟਲ ਅਤੇ ਰੈਜੀਡੈਂਸ਼ਿਅਲ ਅਪਾਰਟਮੈਂਟਸ ਹਨ। ਇਹ ਟੋਰੰਟੋ ਦੇ ਯਾਰਕਵਿਲ ‘ਚ ਹੈ। ਇਹ 55 ਤੇ 30 ਮੰਜ਼ਲਾ ਟਾਵਰ ਪ੍ਰਸਿੱਧ ਲੋਕਾਂ ਦਾ ਪ੍ਰਾਈਮ ਡੈਸਟੀਨੇਸ਼ਨ ਹੈ। ਟੋਰੰਟੋ ਫ਼ਿਲਮ ਫ਼ੈਸਟੀਵਲ ਦੌਰਾਨ ਸੈਲੀਬ੍ਰਿਟੀਜ ਇਥੇ ਹੀ ਰੁਕਦੀਆਂ ਹਨ।

Prince Alwaleed bin Talal
ਸਾਊਦੀ ਪ੍ਰਿੰਸ ਦੀ ਕਿੰਗਡਮ ਹੋਲਡਿੰਗ ਦੀ 41 ਦੇਸ਼ਾਂ ‘ਚ 99 ਪ੍ਰਾਪਰਟੀਜ਼ ਹਨ। ਹਾਲਾਂਕਿ ਇਸ ਨੂੰ ਫੋਰ ਸੀਜੰਸ ਹੀ ਮੈਨੇਜ ਕਰਦੀ ਹੈ। ਪ੍ਰਿੰਸ ਸਿਰਫ਼ ਟਾਵਰਸ ਦੇ ਹੋਟਲ ਸੈਕਸ਼ਨ ਨੂੰ ਵੇਚਣਾ ਚਾਹੁੰਦੇ ਹਨ। ਇਨ੍ਹਾਂ ‘ਚ 250 ਕਮਰੇ ਹਨ। 2007 ‘ਚ ਫੋਰ ਸੀਜੰਸ ਚੇਅਰਮੈਨ ਇਸਾਡੋਰ ਸ਼ਾਰਪ ਅਤੇ ਮਾਈਕ੍ਰੋਸਾਫ਼ਟ ਦੀ ਕੈਸਕੇਡ ਇਨਵੈਸਟਮੈਂਟ ਤੋਂ 3.8 ਬਿਲਿਅਨ ਡਾਲਰ ਦੀ ਡੀਲ ਤੋਂ ਬਾਅਦ ਕਿੰਗਡਮ ਹੋਲਡਿੰਗ ਇਸ ਦੀ ਪੈਰੇਂਟ ਕੰਪਨੀ ਬਣ ਗਈ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕਿਨਸੇਟ ਕੈਪਿਟਲ ਅਤੇ ਇਨਵੇਸਟ ਰਿਅਲ ਇਸਟੇਟ ਇਨਵੈਸਟਮੈਂਟ ਟਰੱਸਟ ਨੇ 1247 ਕਰੋੜ ਰੁਪਏ ‘ਚ ਫੇਅਰਮੋਂਟ ਰਾਇਲ ਯਾਰਕ ਹੋਟਲ ਖ਼ਰੀਦਿਆ ਸੀ। ਇਸ ਨੂੰ ਇਵੇਨਹੋ ਕੈਂਬ੍ਰਿਜ ਤੋਂ ਖ਼ਰੀਦਿਆ ਗਿਆ ਸੀ।

rbanner1

Share