ਕੈਨੇਡਾ ‘ਚ ਭਾਰਤੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ‘ਚ ਘਰ ਨੂੰ ਲੱਗੀ ਅੱਗ, ਜ਼ਿੰਦਾ ਸੜ ਗਿਆ ਪਰਿਵਾਰ, 3 ਦੀ ਮੌਤ

ਟੋਰਾਂਟੋ— ਕੈਨੇਡਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਬਰੈਂਪਟਨ ਵਿਖੇ ਸਥਿਤ ਇਕ ਘਰ ਨੂੰ ਅੱਗ ਲੱਗਣ ਦੀ ਘਟਨਾ ਵਿਚ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਇਹ ਘਟਨਾ ਮੰਗਲਵਾਰ ਰਾਤ ਨੂੰ ਬਰੈਂਪਟਨ ਦੇ ਡਿਕਸੀ ਰੋਡ/ਵਿਲੀਅਮਜ਼ ਪਾਰਕਵੇਅ ਖੇਤਰ ਵਿਖੇ ਸਥਿਤ ਇਕ ਘਰ ਵਿਚ ਵਾਪਰੀ। ਅੱਗ ਲੱਗਣ ਦੀ ਇਸ ਘਟਨਾ ਵਿਚ ਪਰਿਵਾਰ ਦੀ ਇਕ 9 ਸਾਲਾ ਬੱਚੀ ਜੋਇਆ ਨੂੰ ਹੀ ਜ਼ਿੰਦਾ ਬਚਾਇਆ ਜਾ ਸਕਿਆ, ਜੋ ਇਸ ਅੱਗ ਵਿਚ ਬੁਰੀ ਤਰ੍ਹਾਂ ਝੁਲਸ ਗਈ ਸੀ। ਉਸ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ।

ਮ੍ਰਿਤਕਾਂ ਵਿਚ 19 ਸਾਲਾ ਲੜਕੀ ਅਮੀਨਾ ਕਪਾੜੀਆ ਅਤੇ ਉਸ ਦੇ ਮਾਪੇ ਇਫਤਖਾਰ ਨਿਆਜ਼ੀ ਅਤੇ ਮਾਤਾ ਜੋਤੀ ਕਪਾੜੀਆ ਸ਼ਾਮਲ ਹਨ। ਘਰ ਦੇ ਹੇਠਾਂ ਬੇਸਮੈਂਟ ‘ਚ ਬਣੇ ਅਪਾਰਟਮੈਂਟ ਵਿਚ ਰਹਿੰਦੇ ਕਿਰਾਏਦਾਰ ਦੇ ਘਰ ਆਏ ਇਕ 19 ਸਾਲਾ ਮੁੰਡੇ ਸ਼ੈਲਡਨ ਨੇ ਮੌਕੇ ‘ਤੇ ਬਹਾਦਰੀ ਅਤੇ ਸਮਝਦਾਰੀ ਨਾਲ ਕੰਮ ਲੈਂਦਿਆਂ ਜੋਇਆ ਨੂੰ ਬਚਾਇਆ। ਸ਼ੈਲਡਨ ਇੱਥੇ ਆਪਣੇ ਇਕ ਦੋਸਤ ਨੂੰ ਮਿਲਣ ਆਇਆ ਸੀ ਅਤੇ ਜਦੋਂ ਉਸ ਨੇ ਧੂੰਏ ਨੂੰ ਦੇਖਿਆ ਤਾਂ ਦੌੜ ਕੇ ਉਪਰਲੇ ਅਪਾਰਟਮੈਂਟ ਵਿਚ ਗਿਆ। ਸ਼ੈਲਡਨ ਨੇ ਕਿਹਾ ਕਿ ਉਹ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਵੀ ਬਚਾਉਣਾ ਚਾਹੁੰਦਾ ਸੀ ਪਰ ਅਜਿਹਾ ਹੋ ਨਾ ਸਕਿਆ। ਉਹ ਸਿਰਫ ਜੋਇਆ ਨੂੰ ਬਚਾਉਣ ਵਿਚ ਸਫਲ ਹੋ ਸਕਿਆ। ਅੱਗ ਬੁਝਾਊ ਅਮਲੇ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਈ।
ਘਟਨਾ ‘ਚ ਮਾਰੀ ਗਈ ਜੋਇਆ ਦੀ ਵੱਡੀ ਭੈਣ ਅਮੀਨਾ, ਗੁਲਫ ਯੂਨੀਵਰਸਿਟੀ ਦੀ ਵਿਦਿਆਰਥਣ ਸੀ। ਇਸ ਘਟਨਾ ਤੋਂ ਬਾਅਦ ਯੂਨੀਵਰਸਿਟੀ ਵਿਚ ਸੋਗ ਦਾ ਮਾਹੌਲ ਹੈ। ਉਸ ਦੇ ਸਾਥੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਇਕ ਬੇਹੱਦ ਹੋਣਹਾਰ ਅਤੇ ਵਧੀਆ ਸੁਭਾਅ ਦੀ ਲੜਕੀ ਸੀ। ਘਟਨਾ ਤੋਂ ਇਕ ਦਿਨ ਪਹਿਲਾਂ ਹੀ ਅਮੀਨਾ ਦੀ ਮਾਂ ਜੋਤੀ ਆਪਣਾ 45ਵਾਂ ਜਨਮ ਦਿਨ ਮਨਾ ਕੇ ਹਟੀ ਸੀ ਅਤੇ ਪਰਿਵਾਰ ਬੇਹੱਦ ਖੁਸ਼ ਸੀ। ਪਰਿਵਾਰ ਦੇ ਗੁਆਂਢੀਆਂ ਨੇ ਰੋ-ਰੋ ਕੇ ਇਸ ਘਟਨਾ ਦਾ ਹਾਲ ਸੁਣਾਇਆ। ਉਨ੍ਹਾਂ ਕਿਹਾ ਕਿ ਕਿਸੇ ਦੁਸ਼ਮਣ ਨਾਲ ਵੀ ਅਜਿਹਾ ਨਾ ਹੋਵੇ, ਜੋ ਇਸ ਪਰਿਵਾਰ ਨਾਲ ਹੋਇਆ। ਗੁਆਂਢੀਆਂ ਨੇ ਕਿਹਾ ਕਿ ਨਿਆਜ਼ੀ ਅਤੇ ਉਸ ਦਾ ਪਰਿਵਾਰ ਬੇਹੱਦ ਪਿਆਰਾ ਸੀ। ਹਾਦਸੇ ‘ਚ ਜ਼ਿੰਦਾ ਬਚੀ ਬੱਚੀ ਦੀ ਦੇਖਭਾਲ ਲਈ ਪਾਕਿਸਤਾਨ ਤੋਂ ਉਸ ਦਾ ਰਿਸ਼ਤੇਦਾਰ ਕੈਨੇਡਾ ਆ ਰਿਹਾ ਹੈ। ਪੁਲਸ ਨੇ ਦੱਸਿਆ ਕਿ ਜੋਇਆ ਇਸ ਹਾਦਸੇ ਤੋਂ ਬਾਅਦ ਪੂਰੀ ਤਰ੍ਹਾਂ ਸਦਮੇ ਵਿਚ ਹੈ। ਘਰ ਦੇ ਮਲਬੇ ‘ਚੋਂ ਹੁਣ ਤੱਕ ਦੋ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ ਅਤੇ ਤੀਜੀ ਲਾਸ਼ ਨੂੰ ਬਾਹਰ ਕੱਢਣ ਦਾ ਕੰਮ ਚੱਲ ਰਿਹਾ ਹੈ।

ਨਿਊਯਾਰਕ ‘ਚ ਸਿੱਖ ਪੁਲਿਸ ਅਧਿਕਾਰੀ ਹੁਣ ਪਗੜੀ ਪਹਿਨ ਕੇ ਨੌਕਰੀ ਕਰ ਸਕਣਗੇ

ਨਿਊਯਾਰਕ (ਵਤਨ ਬਿਊਰੋ) – ਨਿਊਯਾਰਕਪੁਲਿਸ ਵਿੱਚ ਤੈਨਾਤ ਸਿੱਖ ਧਰਮ ਦੇ ਲੋਕਾਂ ਨੂੰ ਪੁਲਿਸ ਹੈਟ ਪਹਿਨਣ ਦੀ ਜਗ੍ਹਾ ਪਗੜੀ ਪਹਿਨਣ ਦੀ ਛੋਟ ਦਿੱਤੀ ਗਈ ਹੈ ।
ਪਰ ਨਿਊਯਾਰਕ ਪੁਲਿਸ ਵਿਭਾਗ ਨੇ ਦੱਸਿਆ ਕਿ ਪਗੜੀ ਨੀਲੇ ਰੰਗ ਦੀ ਹੋਣੀ ਚਾਹੀਦੀ ਹੈ ਅਤੇ ਉਸ ਉੱਤੇ ਨਿਊਯਾਰਕ ਪੁਲਿਸ ਵਿਭਾਗ ਦਾ ਬਿੱਲਾ ਲੱਗਿਆ ਹੋਣਾ ਚਾਹੀਦਾ ਹੈ ।
ਨਵੇਂ ਕਨੂੰਨ ਦੇ ਮੁਤਾਬਿਕ ਪੁਲਸ ਬਲ ਵਿੱਚ ਸ਼ਾਮਿਲ ਸਿੱਖ ਡੇਢ ਇੰਚ ਤੱਕ ਦਾੜ੍ਹੀ ਰੱਖ ਸਕਦੇ ਹਨ ।
ਹੁਣ ਤੱਕ ਸਿੱਖ ਧਰਮ ਸਬੰਧ ਰੱਖਣ ਵਾਲੇ ਲੋਕ ਪੁਲਿਸ ਹੈਟ ਦੇ ਹੇਠਾਂ ਪਗੜੀ ਬੰਨ੍ਹ ਕੇ ਰੱਖਦੇ ਸਨ ਅਤੇ ਉਨ੍ਹਾਂ ਨੂੰ ਦਾੜ੍ਹੀ ਰੱਖਣ ਦੀ ਇਜਾਜ਼ਤ ਨਹੀਂ ਸੀ। Continue reading “ਨਿਊਯਾਰਕ ‘ਚ ਸਿੱਖ ਪੁਲਿਸ ਅਧਿਕਾਰੀ ਹੁਣ ਪਗੜੀ ਪਹਿਨ ਕੇ ਨੌਕਰੀ ਕਰ ਸਕਣਗੇ”

ਯੂਨਾਈਟਿਡ ਸਿਖ਼ਸ ਕੈਨੇਡਾ ਨੇ ਬੱਚਿਆਂ ਦਾ ਕੀਰਤਨ ਦਰਬਾਰ ਕਰਵਾਇਆ

ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ॥
ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚਹੁ ਖੋਇ॥

new-picture-1

ਟੋਰਾਂਟੋ (ਵਤਨ ਬਿਊਰੋ): ਉਪਰੋਕਤ ਗੁਰਬਾਣੀ ਦੇ ਫ਼ੁਰਮਾਨ ਨੂੰ ਮੁੱਖ ਰੱਖ ਕੇ ਯੂਨਾਈਟਿਡ ਸਿਖ਼ਸ ਵੱਲੋਂ ਮਿਤੀ 16 ਅਕਤੂਬਰ 2016 ਨੂੰ ਟੋਰਾਂਟੋ ਲਾਗਲੇ ਸ਼ਹਿਰ ਹੈਮਿਲਟਨ ਦੇ ਗੁਰਦਵਾਰਾ ਸ਼ਹੀਦਗੜ੍ਹ ਸਾਹਿਬ ਦੀ ਸਹਾਇਤਾ ਨਾਲ ਯੂਥ ਕੀਰਤਨ ਦਰਬਾਰ ਕਰਵਾਇਆ ਗਿਆ। ਇਹ ਕੀਰਤਨ ਦਰਬਾਰ ਸੇਵਾ/ਸਿਮਰਨ ਦੇ ਉਦੇਸ਼ ਤੇ ਅਧਾਰਿਤ ਸੀ। ਇਸ ਕੀਰਤਨ ਦਰਬਾਰ ਵਿਚ ਓਨਟਾਰੀਓ ਭਰ ਤੋਂ 37 ਦੇ ਕਰੀਬ ਜਥਿਆਂ ਨੇ ਪਰਿਵਾਰਾਂ ਸਮੇਤ ਕੀਰਤਨ ਕੀਤਾ। ਸਵੇਰ 9:30 ਵਜੇ ਗੁਰੂ ਸਾਹਿਬ ਦੇ ਸਨਮੁੱਖ ਅਰਦਾਸ ਕਰਨ ਉਪਰੰਤ ਇਹ ਕੀਰਤਨ ਦਰਬਾਰ ਸ਼ੁਰੂ ਹੋ ਕੇ ਸ਼ਾਮ 6:00 ਵਜੇ ਸਮਾਪਤ ਹੋਇਆ।
ਜਿਵੇਂ ਜਿਵੇਂ ਦਿਨ ਬੀਤਦਾ ਗਿਆ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰ ਆਪਣੀ ਆਪਣੀ ਵਾਰੀ ਅਨੁਸਾਰ ਬਹੁਤ ਹੀ ਮਨਮੋਹਕ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਰਹੇ। ਜ਼ਿਆਦਾਤਰ ਬੱਚਿਆਂ ਨੇ ਕਲਾਸੀਕਲ ਰਾਗਾਂ ਵਿਚ ਕੀਰਤਨ ਕੀਤਾ। ਇਹ ਸਾਰੇ ਬੱਚੇ ਪ੍ਰੋ. ਪ੍ਰਸ਼ੋਤਮ ਸਿੰਘ ਜਿਹੜੇ ਕਿ ਪਿਛਲੇ 35 ਸਾਲ ਤੋਂ ਓਨਟਾਰੀਓ ਭਰ ਦੇ ਬੱਚਿਆਂ ਨੂੰ ਕੀਰਤਨ ਵਿੱਦਿਆ ਸਿਖਾ ਰਹੇ ਹਨ, ਦੇ ਸ਼ਾਗਿਰਦ ਸਨ। ਇਸ ਕੀਰਤਨ ਦਾ ਇਕ ਖ਼ਾਸ ਆਕਰਸ਼ਣ ਇਹ ਸੀ ਕਿ ਭਾਰੀ ਤਾਦਾਦ ਵਿਚ ਹੈਮਿਲਟਨ ਅਤੇ ਆਸਪਾਸ ਦੇ ਇਲਾਕਿਆਂ ਤੋਂ ਭਾਰਤ ਤੋਂ ਇੱਥੇ ਪੜ੍ਹਨ ਆਏ ਹੋਏ ਵਿਦਿਆਰਥੀਆਂ ਨੇ ਵੀ ਇਸ ਕੀਰਤਨ ਦਰਬਾਰ ਦਾ ਅਨੰਦ ਮਾਣਿਆ। Continue reading “ਯੂਨਾਈਟਿਡ ਸਿਖ਼ਸ ਕੈਨੇਡਾ ਨੇ ਬੱਚਿਆਂ ਦਾ ਕੀਰਤਨ ਦਰਬਾਰ ਕਰਵਾਇਆ”

ਬਰੈਂਪਟਨ ਵਿੱਚ ਦੋ ਗੱਡੀਆਂ ਦੀ ਟੱਕਰ ਵਿੱਚ ਚਾਰ ਹਲਾਕ

ਬਰੈਂਪਟਨ ਵਿੱਚ ਹੋਏ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਭੈਣਾਂ ਵੀ ਸ਼ਾਮਲ ਹਨ।
ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਮ੍ਰਿਤਕਾਂ ਵਿੱਚ 16 ਸਾਲਾਂ ਦੀ ਮਿਸੇ਼ਲ ਬੁਚਰਡ, ਉਸ ਦੀ 22 ਸਾਲਾ ਭੈਣ ਲਾਰੇਨ ਬੁਚਰਡ ਤੇ ਲਾਰੇਨ ਦਾ 24 ਸਾਲਾ ਬੁਆਏਫਰੈਂਡ ਬ੍ਰਾਇਨ ਮੈਕਗਿਨੀਜ਼ ਸ਼ਾਮਲ ਹਨ। ਸੋਮਵਾਰ ਰਾਤ ਨੂੰ ਬੋਵੇਅਰਡ ਤੇ ਗਿਲਿੰਘਮ ਡਰਾਈਵਜ਼ ਉੱਤੇ ਦੋ ਕਾਰਾਂ ਦੀ ਟੱਕਰ ਵਿੱਚ ਇਹ ਸਾਰੇ ਮਾਰੇ ਗਏ। Continue reading “ਬਰੈਂਪਟਨ ਵਿੱਚ ਦੋ ਗੱਡੀਆਂ ਦੀ ਟੱਕਰ ਵਿੱਚ ਚਾਰ ਹਲਾਕ”

ਆਟਿਜ਼ਮ-ਇਕ ਇਲਾਜਯੋਗ ਸਰੀਰਕ ਬਿਮਾਰੀ

ਪਹਿਲੇ 1 ਤੋਂ 3 ਸਾਲ ਤੱਕ ਬੱਚਾ ਸਿਹਤਮੰਦ ਅਤੇ ਕਿਲਕਾਰੀਆਂ ਮਾਰਦਾ ਪੂਰੇ ਪਰਿਵਾਰ ਲਈ ਖ਼ੁਸ਼ੀਆਂ ਦਾ ਸੋਮਾ ਬਣ ਜਾਂਦਾ ਹੈ | ਬੱਚੇ ਦਾ ਵਿਕਾਸ ਅਤੇ ਵਾਧਾ ਠੀਕ-ਠਾਕ ਹੋ ਰਿਹਾ ਹੁੰਦਾ ਹੈ | ਫਿਰ ਇਕਦਮ ਬਿਮਾਰ ਹੋਣ ਜਾਂ ਟੀਕੇ ਲੱਗਣ ਉਪਰੰਤ ਬੱਚਾ ਪਿੱਛੇ ਜਾਣ ਲਗਦਾ ਹੈ | ਵਿਕਾਸ ਦੀਆਂ ਪੌੜੀਆਂ ਜੋ ਉਹ ਚੜ੍ਹ ਚੁੱਕਾ ਸੀ, ਇਕ-ਇਕ ਕਰਕੇ ਵਾਪਸ ਡਿਗਣ ਲਗਦਾ ਹੈ ਅਤੇ ਉਸ ਵਿਚ ਅਜੀਬ-ਅਜੀਬ ਜਿਹੀਆਂ ਅਲਾਮਤਾਂ ਆਉਣ ਲਗਦੀਆਂ ਹਨ | ਡਾਕਟਰ ਵੱਲੋਂ ਮਾਪਿਆਂ ਨੂੰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦਾ ਬੱਚਾ ਆਟਿਜ਼ਮ ਦਾ ਸ਼ਿਕਾਰ ਹੋ ਗਿਆ ਹੈ | ਮਾਂ-ਬਾਪ ‘ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ, ਜਦ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਆਟਿਜ਼ਮ ਦਾ ਕੋਈ ਇਲਾਜ ਨਹੀਂ ਹੁੰਦਾ | Continue reading “ਆਟਿਜ਼ਮ-ਇਕ ਇਲਾਜਯੋਗ ਸਰੀਰਕ ਬਿਮਾਰੀ”

rbanner1

Share